ਬੌਣਾ
Jump to navigation
Jump to search
ਬੌਣਾ | |
---|---|
![]() | |
ਬੌਣਾ ਆਦਮੀ | |
ਵਿਸ਼ਸਤਾ | ਅਣੁਵੰਸ਼ਕ ਖੇਤਰ |
ਲੱਛਣ | ਲੱਤਾਂ ਅਤੇ ਬਾਹਵਾਂ ਛੋਟੀਆਂ ਹੁੰਦੀਆਂ ਹਨ। |
ਕਾਰਨ | ਵ੍ਰਿਦੀ ਹਾਰਮੋਨ |
ਜ਼ੋਖਮ ਕਾਰਕ | ਉਮਰ ਘੱਟ |
ਜਾਂਚ ਕਰਨ ਦਾ ਤਰੀਕਾ | ਜਰੂਰੀ ਤੱਤ |
ਬਚਾਅ | ਕਸਰਤ |
ਬੌਣਾ ਸਰੀਰ ਵਿੱਚ ਇੱਕ ਇਹੋ ਜਿਹੀ ਗ੍ਰੰਥੀ ਹੈ ਜਿਸ ਦਾ ਸਬੰਧ ਸਰੀਰਕ ਵਾਧੇ ਨਾਲ ਹੁੰਦਾ ਹੈ। ਇਸ ਗ੍ਰੰਥੀ ਨੂੰ ਪਿਚੁਇਚਰੀ ਕਹਿੰਦੇ ਹਨ। ਇਸ ਗ੍ਰੰਥੀ ਤੋਂ ਇੱਕ ਹਾਰਮੋਨ ਰਿਸਦਾ ਹੈ ਜਿਸ ਨੂੰ ਵ੍ਰਿਧੀ ਹਾਰਮੋਨ ਕਹਿੰਦੇ ਹਨ। ਇਹ ਗ੍ਰੰਥੀ ਸਹੀ ਮਾਤਰਾ ਵਿੱਚ ਵ੍ਰਿਧੀ ਹਾਰਮੋਨ ਪੈਦਾ ਕਰਦੀ ਹੈ ਤਾਂ ਸਰੀਰ ਦਾ ਵਾਧਾ ਸਹੀ ਹੁੰਦਾ ਹੈ। ਜੇ ਕਿਸੇ ਕਾਰਨ ਇਸ ਗ੍ਰੰਥੀ ਦੇ ਰਸਾਉ ਵਿੱਚ ਗੜਬੜੀ ਹੋ ਜਾਵੇ ਤਾਂ ਸਰੀਰ ਦਾ ਕੱਦ ਆਮ ਲੰਬਾਈ ਤੋਂ ਵੱਧ ਜਾਵੇਗਾ ਜਾਂ ਮਧਰਾ ਰਹਿ ਜਾਵੇਗਾ। ਜੇ ਗ੍ਰੰਥੀ ਜ਼ਿਆਦਾ ਹਾਰਮੋਨ ਪੈਦਾ ਕਰਦੀ ਹੈ ਤਾਂ ਸਰੀਰ ਦੀ ਲੰਬਾਈ ਆਮ ਨਾਲੋਂ ਵੱਧ ਜਾਵੇਗੀ। ਜੇ ਗ੍ਰੰਥੀ ਵਿੱਚ ਹਾਰਮੋਨ ਘੱਟ ਪੈਦਾ ਹੁੰਦੇ ਹਨ ਤਾਂ ਸਰੀਰ ਦਾ ਵਾਧਾ ਰੁਕ ਜਾਂਦਾ ਹੈ। ਜਿਸ ਕਾਰਨ ਵਿਅਕਤੀ ਬੌਣਾ ਰਹਿ ਜਾਂਦਾ ਹੈ।[1]
ਹਵਾਲੇ[ਸੋਧੋ]
- ↑ "Definition of DWARFISM". www.merriam-webster.com (in ਅੰਗਰੇਜ਼ੀ). Retrieved 2017-05-04.