ਟ੍ਰੋਜਨ ਹਾਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਰਜੀਲੀਅਸ ਵੈਟੀਕਾਨਸ (Vergilius Vaticanus) ਵਿਚ ਬਣਿਆ ਲੱਕੜ ਦਾ ਘੋੜਾਂ 

ਟ੍ਰੋਜਨ ਹਾਰਸ ਜਾਂ ਲੱਕੜ ਦਾ ਘੋੜਾ ਇਕ ਕਥਾ ਹੈ ਜਿਸ ਵਿਚ ਯੂਨਾਨੀ ਸੈਨਿਕਾਂ ਨੇ ਟਰੌਏ ਨਗਰ ਵਿਚ ਦਾਖਿਲ ਹੋਣ ਲਈ ਲੱਕੜੀ ਦੇ ਵੱਡੇ ਘੋੜੇ ਦਾ ਨਿਰਮਾਣ ਕੀਤਾ ( ਜਿਸ ਦੇ ਖਾਲੀ ਖੋਲ ਅੰਦਰ ਕੁਝ ਨਿਪੂੰਨ ਸੈਨਿਕ ਲੁਕੇ ਸੀ ) ਅਤੇ ਧੋਖੇ ਨਾਲ ਟਰਾਏ ਨਗਰ ਵਿਚ ਪ੍ਰਵੇਸ਼ ਕੀਤਾ।  

ਵਰਜਿਲ ਦੁਆਰਾ ਰਚਿਤਲਾਤੀਨੀ ਮਹਾਂਕਾਵਿ ਦਾ ਏਨਿਡ ਔਰ ਕੁਈਂਤੂਸ ਆਫ਼ ਸਿਮਨਰਾ  ਦੇ ਅਨੁਸਾਰ ਟ੍ਰੋਜਨ ਹਾਰਸ ਟਰਾਏ ਦੀ ਜੰਗ ਦੀ ਕਥਾ ਹੈ। ਇਸ ਕਥਾ ਵਿਚ ਘਟੀਆਂ ਘਟਨਾਵਾਂ ਕਾਂਸੀ ਯੁੱਗ ਵਿਚੋਂ ਲਈਆਂ ਗਈਆਂ ਹਨ ਅਤੇ ਇਸਦੀ ਰਚਨਾ ਹੋਮਰ ਦੀ  ਓਡੀਸੀ ਤੋਂ ਬਾਅਦ  ਅਤੇ ਇਲੀਆਡ ਤੋਂ ਬਾਅਦ ਕੀਤੀ ਗਈ। ਇਹ ਯੂਨਾਨੀਆਂ ਦੀ ਚਾਲ ਦੁਆਰਾ ਹੀ ਸੰਭਵ ਹੋ ਸਕਿਆ ਤੇ ਕਿ ਅੰਤ ਟਰੌਏ ਸ਼ਹਿਰ ਵਿਚ ਦਾਖ਼ਿਲ ਹੋ ਸਕੇ। ਇਕ ਪ੍ਰਸਿੱਧ ਵਰਣਨ ਦੇ ਅਨੁਸਾਰ 10 ਸਾਲ ਦੀ ਬੇਅਰਥ ਸੰਘਰਸ਼ ਘੇਰਾਬੰਦੀ  ਤੋਂ ਬਾਅਦ ਇਕ ਵਿਸ਼ਾਲ ਘੋੜੇ ਦਾ ਨਿਰਮਾਣ ਕੀਤਾ ਅਤੇ ਉਸ ਵਿਚ 30 ਸਿਪਾਹੀਆਂ ਵੀ ਵਿਸ਼ਿਸ਼ਟ ਟੁਕੜੀ ਛੁਪਾ ਦਿੱਤੀ। ਯੂਨਾਨੀਆਂ ਨੇ ਇਥੋਂ ਨਿਕਲਣ ਦਾ ਨਾਟਕ ਕੀਤਾ ਅਤੇ ਟ੍ਰੋਜਨਸ ਘੋੜੇ ਨੂੰ ਆਪਣੀ ਜਿੱਤ ਦਾ ਇਨਾਮ ਸਮਝ ਕੇ ਟਰੌਏ ਦੇ ਸਿਪਾਹੀ ਉਸ ਨੂੰ ਸ਼ਹਿਰ ਵਿਚ  ਲੈ ਆਏ। ਉਸੇ ਰਾਤ ਯੂਨਾਨੀ ਸੈਨਾ ਨੇ ਟਰੌਏ ਸ਼ਹਿਰ  ਵਿਚ ਪ੍ਰਵੇਸ਼ ਕਰ ਕੇ ਉਸ ਨੂੰ ਨਸ਼ਟ ਕਰ ਦਿੱਤਾ ਅਤੇ ਯੁੱਧ ਜਿਤ ਕੇ ਇਸਦਾ ਅੰਤ ਕਰ ਦਿੱਤਾ।

ਯੂਨਾਨੀ  ਪਰੰਪਰਾ ਦੇ ਅਨੁਸਾਰ, ਹੋਮੇਰਿਕ ਈੳਨਿਕ ਭਾਸ਼ਾ ਵਿਚ ਘੋੜੇ ਨੂੰ ਲੱਲੜ ਦਾ ਘੋੜਾ (Δούρειος Ἵππος, Doureios Hippos) ਅਤੇ "ਗਿਫ਼ਟ ਹਾਰਸ" ਕਿਹਾ ਜਾਂਦਾ ਹੈ।

ਕਿਤਾਬ ਵਿਚ ਲਾਓਕੁਨ ਦਾ ਕਥਨ "Equo ne credite, Teucri शामिल है।Quidquid id est, timeo Danaos et ferentes. " ("ਟ੍ਰੋਜਨ ਘੌੜੇ ਉਤੇ ਵਿਸ਼ਵਾਸ਼ ਨਾ ਕਰੋ,ਚਾਹੇ ਜੋ ਵੀ ਹੋਵੇ , ਮੈਨੂੰ ਯੂਨਾਨੀਆਂ ਦੁਆਰਾ ਲਿਆਂਦੇ ਤੌਹਫਿਆਂ ਤੋਂ ਵੀ ਡਰ ਲਗਦਾ ਹੈ।") ਅਾਧੁਨਿਕ ਕਹਾਵਤ " ਯੂਨਾਨੀਆਂ ਦੁਆਰਾ ਲਿਆਂਦੇ ਤੌਹਫ਼ੇ ਤੋਂ ਵੀ ਸਾਵਧਾਨ ਰਹਿਣਾ ਚਾਂਹੀਦਾ ਹੈ" ਦੀ ੳੁਤਪੱਤੀ ਇਥੋਂ ਹੀ ਹੋਈ।


ਤੱਥਗਤ ਸਪੱਸ਼ਟੀਕਰਨ [ਸੋਧੋ]

ਹੈਨਰਿਕ ਸ਼ਲੀਮਾਰ

ਹੋਮਰ ਦੇ ਅਨੁਸਾਰ ਟਰੌਏ ਪਾਣੀ ਦੀ ਇਕ ਨਹਿਰ ਹੇਲੇਸਪੋਂਟ, ਜੋ ਅਨਾਤੋਲੀਆ ਅਤੇ ਯੂਰਪ ਨੂੰ ਅਲੱਗ ਕਰਦੀ ਹੈ, ਦੇ ਕਿਨਾਰੇ ਉਤੇ ਸਥਿਤ ਹੈ। 1870 ਦੇ ਦਹਾਕੇ ਵਿਚ, ਜੈਨਰਿਕ ਸ਼ਲੀਮਾਰ ਨੇ ਇਸ ਦੀ ਖੋਜ ਕੀਤੀ।[1]ਹੋਮਰ ਦੁਆਰਾ ਦਿੱਤੇ ਵਿਵਰਣ ਅਨੁਸਾਰ ੳੁਸਨੇ ਤੁਰਕੀ ਦੇ ਹਿਸਾਰਲਿਕ ਵਿਚ ਖੁਦਾਈ ਸ਼ੁਰੂ ਕੀਤੀ ਅਤੇ ਇਕ ਦੇ ਉਤੇ ਇਕ ਸ਼ਹਿਰਾਂ ਦਾ ਖੰਡਰਾਂ ਨੂੰ ਲੱਭਿਆ। ਅਨੇਕਾਂ ਸ਼ਹਿਰ ਹਿੰਸਾਤਮਕ ਰੂਪ ਵਿਚ ਢਾਹੇ ਹੋਏ ਸਨ। ਪਰ ਇਹ ਸ਼ਪੱਸ਼ਟ ਨਹੀਂ ਕਿ ਹੋਮਰ ਦਾ ਟਰੌਏ ਕਿਹੜਾ ਸੀ।

ਇਹ ਵੀ ਮੰਨਿਆਂ ਜਾਂਦਾ ਹੈ ਕਿ ਅਸਲ ਵਿਚ ਟ੍ਰੋਜਨ ਹਾਰਸ ਕਿਸੇ ਭੂਚਾਲ ਦਾ ਇਕ ਰੂਪ ਹੋਵੇ ਜੋ ਯੁੱਧ ਦੇ ਦੌਰਾਨ ਆਇਆ ਹੋਵੇ, ਜਿਸਨੇ ਟਰੌਏ ਦੀਆਂ ਕੰਧਾਂ ਨੂੰ ਕਮਜ਼ੋਰ ਕਰ ਕੇ ਉਨ੍ਹਾਂ ਨੂੰ ਹਨਲੇ ਲਈ ਖੁੱਲਾ ਕਰ ਦਿਤਾ ਹੋਵੇ।[2]

ਛਵੀਆਂ[ਸੋਧੋ]

ਇਥੇ ਟ੍ਰੋਜਨ ਹਾਰਸ ਦਾ ਸਿਰਫ ਇਕ ਹੀ ਜਿਉਂਦਾ ਸ਼ਾਸਤਰ ਚਿਤਰਣ ਹੈ। ਇਕ ਨਕਾਸ਼ੀ, ਜੋ ਮਈਕੋਨੋਸ ਬਰਤਨ ਦੇ ਉਪਰ ਹੈ। ਇਹ 8 ਈ.ਪੂ. ਦੇ ਲਗਭਗ ਪੁਰਾਣਾ ਹੈ[3]

ਟਿਪਣੀਆਂ[ਸੋਧੋ]

ਬਾਹਰੀ ਕੜੀਆਂ[ਸੋਧੋ]