ਸਮੱਗਰੀ 'ਤੇ ਜਾਓ

ਡੀ. ਰਾਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੋਰਾਇਸਾਮੀ ਰਾਜਾ[1]
ਭਾਰਤੀ ਕਮਿਊਨਿਸਟ ਪਾਰਟੀ ਦਾ ਜਨਰਲ ਸੱਕਤਰ
ਦਫ਼ਤਰ ਸੰਭਾਲਿਆ
21 ਜੁਲਾਈ 2019
ਤੋਂ ਪਹਿਲਾਂSuravaram Sudhakar Reddy
Member of Parliament (Rajya Sabha) for Tamil Nadu
ਦਫ਼ਤਰ ਵਿੱਚ
25 ਜੁਲਾਈ 2007 – 24 ਜੁਲਾਈ 2019
ਨਿੱਜੀ ਜਾਣਕਾਰੀ
ਜਨਮ (1949-06-03) 3 ਜੂਨ 1949 (ਉਮਰ 75)
ਚਿਤਥੂਰ, ਵੇਲੂਰ ਜ਼ਿਲ੍ਹਾ, ਤਮਿਲ ਨਾਡੂ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ
ਜੀਵਨ ਸਾਥੀAnnie Raja
ਮਾਪੇਪੀ. ਡੋਰਾਇਸਾਮੀ (ਪਿਤਾ)
ਨਿਆਗਮ (ਮਾਂ)[1]
ਰਿਹਾਇਸ਼Balan Illam, 19, CSG Road, Theagaraya Nagar, Chennai
ਸਿੱਖਿਆB. Sc.
ਕਿੱਤਾਰਾਜਸੀ ਆਗੂ
As of 28 ਜੂਨ, 2018
ਸਰੋਤ: ["Profile". Archive, Govt of India. Archived from the original on 2020-05-10. Retrieved 2019-07-28. {{cite web}}: Unknown parameter |dead-url= ignored (|url-status= suggested) (help)]

ਡੋਰਾਇਸਮੀ ਰਾਜਾ ਇੱਕ ਰਾਜਸੀ ਨੇਤਾ ਅਤੇ ਤਾਮਿਲਨਾਡੂ ਤੋਂ ਰਾਜ ਸਭਾ ਦਾ ਸਾਬਕਾ ਮੈਂਬਰ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦਾ ਆਗੂ ਹੈ ਅਤੇ ਉਹ ਜੁਲਾਈ 2019 ਤੋਂ ਪਾਰਟੀ ਦਾ ਜਨਰਲ ਸੱਕਤਰ ਹੈ। ਉਹ 1994 ਤੋਂ 2019 ਤੱਕ ਪਾਰਟੀ ਦਾ ਕੌਮੀ ਸਕੱਤਰ ਰਿਹਾ ਹੈ।[2][3]

ਮੁਢਲੀ ਜ਼ਿੰਦਗੀ ਅਤੇ ਸਿੱਖਿਆ

[ਸੋਧੋ]

ਡੋਰਾਇਸਮੀ ਰਾਜਾ ਦਾ ਜਨਮ ਤਾਮਿਲਨਾਡੂ ਦੇ ਵੇਲੂਰ ਜ਼ਿਲ੍ਹੇ ਦੇ ਚਿਤਥੂਰ ਵਿੱਚ 3 ਜੂਨ 1949 ਨੂੰ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਪੀ. ਡੋਰਾਇਸਮੀ ਅਤੇ ਮਾਂ ਨਿਆਗਮ ਬੇਜ਼ਮੀਨੇ ਖੇਤ ਮਜ਼ਦੂਰ ਸਨ। ਆਪਣੇ ਪਰਿਵਾਰ ਦੀ ਮਾੜੀ ਵਿੱਤੀ ਸਥਿਤੀ ਕਾਰਨ ਉਸਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸਨੇ ਜੀਟੀਐਮ ਕਾਲਜ, ਗੁਡੀਆੱਟਮ ਤੋਂ ਬੀ.ਐੱਸ.ਸੀ ਅਤੇ ਵੇਲੂਰ ਵਿਖੇ ਸਰਕਾਰੀ ਟੀਚਰਜ਼ ਕਾਲਜ ਤੋਂ ਬੀ.ਐਡ. ਕੀਤੀ। ਉਹ ਆਪਣੇ ਪਿੰਡ ਦਾ ਪਹਿਲਾ ਗ੍ਰੈਜੂਏਟ ਸੀ।[4]

ਰਾਜਨੀਤਿਕ ਜੀਵਨ

[ਸੋਧੋ]

ਕਾਲਜ ਦੇ ਦਿਨਾਂ ਦੌਰਾਨ ਡੀ.ਰਾਜਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਾਮਲ ਹੋਇਆ ਅਤੇ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਹੋ ਗਿਆ। ਬਾਅਦ ਵਿੱਚ ਉਹ ਆਲ ਇੰਡੀਆ ਯੂਥ ਫੈਡਰੇਸ਼ਨ ਦਾ ਨੇਤਾ ਬਣ ਗਿਆ ਅਤੇ 1975 ਤੋਂ 1980 ਤੱਕ ਤਾਮਿਲਨਾਡੂ ਇਕਾਈ ਦਾ ਸੂਬਾ ਸਕੱਤਰ ਰਿਹਾ। ਬਾਅਦ ਵਿੱਚ ਉਹ 1985 ਤੋਂ 1990 ਤੱਕ ਆਲ ਇੰਡੀਆ ਯੂਥ ਫੈਡਰੇਸ਼ਨ ਨੈਸ਼ਨਲ ਕੌਂਸਲ ਦਾ ਜਨਰਲ ਸੱਕਤਰ ਚੁਣਿਆ ਗਿਆ। 1994 ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦਾ ਰਾਸ਼ਟਰੀ ਸੱਕਤਰ ਬਣਿਆ ਅਤੇ 2019 ਤਕ ਇਸ ਅਹੁਦੇ ਤੇ ਰਿਹਾ। ਉਸ ਨੂੰ 21 ਜੁਲਾਈ 2019 ਨੂੰ ਸੀ ਪੀ ਆਈ ਦੀ ਨੈਸ਼ਨਲ ਕੌਂਸਲ ਨੇ ਪਾਰਟੀ ਦਾ ਜਨਰਲ ਸੱਕਤਰ ਚੁਣਿਆ ਹੈ।

ਡੀ ਰਾਜਾ ਪਹਿਲੀ ਵਾਰ ਜੁਲਾਈ 2007 ਵਿੱਚ ਤਾਮਿਲਨਾਡੂ ਤੋਂ ਰਾਜ ਸਭਾ ਲਈ ਚੁਣਿਆ ਗਿਆ ਅਤੇ 2013 ਵਿੱਚ ਦੁਬਾਰਾ ਚੁਣਿਆ ਗਿਆ ਸੀ। ਉਹ ਵੱਖ-ਵੱਖ ਸੰਸਦੀ ਕਮੇਟੀਆਂ ਦਾ ਮੈਂਬਰ ਰਿਹਾ ਜਿਨ੍ਹਾਂ ਵਿੱਚ ਵਿਗਿਆਨ ਅਤੇ ਟੈਕਨਾਲੌਜੀ ਕਮੇਟੀ, ਵਾਤਾਵਰਣ ਅਤੇ ਜੰਗਲਾਤ ਕਮੇਟੀ, ਮਨੁੱਖੀ ਸਰੋਤ ਵਿਕਾਸ ਮੰਤਰਾਲੇ ਲਈ ਸਲਾਹਕਾਰ ਕਮੇਟੀ, ਸੰਸਦ ਭਵਨ ਕੰਪਲੈਕਸ ਵਿੱਚ ਸੁਰੱਖਿਆ ਦੇ ਮਾਮਲਿਆਂ ਬਾਰੇ ਸੰਯੁਕਤ ਸੰਸਦੀ ਕਮੇਟੀ, ਨਿਯਮਾਂ ਬਾਰੇ ਕਮੇਟੀ, ਆਮ ਉਦੇਸ਼ ਕਮੇਟੀ, ਗਲੋਬਲ ਵਾਰਮਿੰਗ ਅਤੇ ਮੌਸਮ ਤਬਦੀਲੀ ਬਾਰੇ ਸੰਸਦੀ ਫੋਰਮ, ਨੈਤਿਕਤਾ ਬਾਰੇ ਕਮੇਟੀ, ਗ੍ਰਹਿ ਮਾਮਲਿਆਂ ਬਾਰੇ ਕਮੇਟੀ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਬਾਰੇ ਕਮੇਟੀ, ਵਿਦੇਸ਼ ਮੰਤਰਾਲੇ ਲਈ ਸਲਾਹਕਾਰ ਕਮੇਟੀ, ਸੰਸਦ ਭਵਨ ਕੰਪਲੈਕਸ ਵਿੱਚ ਖੁਰਾਕ ਪ੍ਰਬੰਧਨ ਲਈ ਸੰਯੁਕਤ ਕਮੇਟੀ, ਹਾਈ ਕੋਰਟਜ਼ ਬਿੱਲ ਦੇ ਕਮਰਸ਼ੀਅਲ ਵਿਭਾਗ ਦੀ ਪੜਤਾਲ ਕਰਨ ਲਈ ਸਿਲੈਕਟ ਕਮੇਟੀ, ਸੰਸਦ ਦੇ ਲੋਕਲ ਏਰੀਆ ਡਿਵੈਲਪਮੈਂਟ ਸਕੀਮ (ਐਮਪੀਐਲਡੀਐਸ) ਦੀ ਕਮੇਟੀ, ਦੁਸ਼ਮਣ ਜਾਇਦਾਦ (ਸੋਧ ਅਤੇ ਪ੍ਰਮਾਣਿਕਤਾ) ਦੂਜਾ ਬਿੱਲ ਦੇ ਵੱਖ ਵੱਖ ਪ੍ਰਬੰਧਾਂ ਦੀ ਜਾਂਚ ਕਰਨ ਲਈ ਸਬ-ਕਮੇਟੀ, ਗ੍ਰਹਿ ਮਾਮਲਿਆਂ ਬਾਰੇ ਕਮੇਟੀ, ਸਿਹਤ ਅਤੇ ਪਰਿਵਾਰ ਭਲਾਈ ਬਾਰੇ ਕਮੇਟੀ ਆਦਿ ਸ਼ਾਮਲ ਹਨ।

ਉਹ ਰਾਜਨੀਤਿਕ ਅਤੇ ਅਧਿਕਾਰਤ ਵਫਦ ਦੇ ਹਿੱਸੇ ਵਜੋਂ 25 ਤੋਂ ਵੱਧ ਵਿਦੇਸ਼ੀ ਦੇਸ਼ਾਂ ਦਾ ਦੌਰਾ ਕਰ ਚੁੱਕਿਆ ਹੈ।[5]

ਨਿੱਜੀ ਜ਼ਿੰਦਗੀ

[ਸੋਧੋ]

ਆਪਣੇ ਏਆਈਵਾਈਐਫ ਦੇ ਦਿਨਾਂ ਦੌਰਾਨ, ਕੇਰਲਾ ਦੇ ਕਨੂਰ ਤੋਂ ਏਆਈਵਾਈਐਫ ਦੀ ਨੇਤਾ ਐਨੀ ਨਾਲ ਉਸਦੀ ਮੁਲਾਕਾਤ ਹੋਈ ਅਤੇ 7 ਜਨਵਰੀ 1990 ਨੂੰ ਉਨ੍ਹਾਂ ਨੇ ਇੱਕ ਸਧਾਰਨ ਗੈਰ-ਧਾਰਮਿਕ ਕਮਿਊਨਿਸਟ ਵਿਆਹ ਸਮਾਗਮ ਵਿੱਚ ਵਿਆਹ ਕਰਵਾ ਲਿਆ। ਐਨੀ ਰਾਜਾ ਹੁਣ ਸੀ ਪੀ ਆਈ ਦੇ ਮਹਿਲਾ ਵਿੰਗ, ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵੂਮੈਨ (ਐਨਐਫਆਈਡਬਲਯੂ) ਦੀ ਜਨਰਲ ਸੱਕਤਰ ਹੈ। ਉਨ੍ਹਾਂ ਦੀ ਇੱਕ ਧੀ ਅਪਰਾਜਿਤਾ ਰਾਜਾ ਹੈ, ਜੋ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸਤਰ ਵਿੱਚ ਆਪਣੀ ਪੀਐਚਡੀ ਕਰ ਰਹੀ ਹੈ।[6]

ਕਿਤਾਬਾਂ

[ਸੋਧੋ]
  1. ਦਲਿਤ ਪ੍ਰਸ਼ਨ (2007)
  2. ਅੱਗੇ ਦਾ ਰਾਹ: ਬੇਰੁਜ਼ਗਾਰੀ ਵਿਰੁੱਧ ਸੰਘਰਸ਼, ਬੇਰੁਜ਼ਗਾਰੀ ਬਾਰੇ ਇੱਕ ਕਿਤਾਬਚਾ

ਉਸਨੇ ਵੱਖ ਵੱਖ ਰਸਾਲਿਆਂ ਵਿੱਚ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ 'ਤੇ (ਤਮਿਲ ਅਤੇ ਅੰਗਰੇਜ਼ੀ ਵਿਚ) ਬਹੁਤ ਸਾਰੇ ਲੇਖ ਲਿਖੇ ਹਨ।

ਹਵਾਲੇ

[ਸੋਧੋ]

ਬਾਹਰੀ ਲਿੰਕ

[ਸੋਧੋ]