ਡੇਵਿਡ ਲੀਨ
ਡੇਵਿਡ ਲੀਨ | |
---|---|
ਜਨਮ | |
ਮੌਤ | 16 ਅਪ੍ਰੈਲ 1991 | (ਉਮਰ 83)
ਪੇਸ਼ਾ | ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ, ਸਕ੍ਰੀਨਲੇਖਕ, ਫ਼ਿਲਮ ਐਡੀਟਰ |
ਸਰਗਰਮੀ ਦੇ ਸਾਲ | 1942–1991 |
ਜੀਵਨ ਸਾਥੀ |
ਇਸਾਬੈਲ ਲੀਨ
(ਵਿ. 1930; ਤ. 1936)ਲੀਲਾ ਮੈਟਕਰ
(ਵਿ. 1960; ਤ. 1978)ਸਾਂਦਰਾ ਹੌਟਜ਼
(ਵਿ. 1981; ਤ. 1984)ਸਾਂਦਰਾ ਕੂਕ
(ਵਿ. 1990) |
ਬੱਚੇ | 1 |
ਸਰ ਡੇਵਿਡ ਲੀਨ, ਸੀਬੀਈ (25 ਮਾਰਚ 1908 – 16 ਅਪਰੈਲ 1991) ਇੱਕ ਅੰਗਰੇਜ਼ ਫ਼ਿਲਮ ਨਿਰਦੇਸ਼ਕ, ਫ਼ਿਲਮ ਨਿਰਮਾਤਾ, ਸਕ੍ਰੀਨਲੇਖਕ, ਫ਼ਿਲਮ ਐਡੀਟਰ ਸੀ ਜਿਸਨੇ ਕਿ ਕਈ ਮਹਾਂਗਾਥਾ ਫ਼ਿਲਮਾਂ ਬਣਾਈਆਂ[1] ਜਿਹਨਾਂ ਵਿੱਚ ਦ ਬਰਿੱਜ ਔਨ ਦ ਰਿਵਰ ਕਵਾਈ (1957), ਲਾਰੈਂਸ ਔਫ਼ ਅਰੇਬੀਆ (1962), ਡਾਕਟਰ ਜ਼ਿਵਾਗੋ (1965) ਅਤੇ ਏ ਪੈਸੇਜ ਟੂ ਇੰਡੀਆ ਜਿਹੀਆਂ ਫ਼ਿਲਮਾਂ ਸ਼ਾਮਿਲ ਸਨ। ਉਸਨੇ ਚਾਰਲਸ ਡਿਕਨਸ ਦੇ ਨਾਵਲਾਂ ਦੇ ਫ਼ਿਲਮੀ ਰੂਪਾਂਤਰਨਾਂ ਗਰੇਟ ਐਕਸਪੈਕਟੇਸ਼ਨਜ਼ (1946) ਅਤੇ ਓਲੀਵੀਅਰ ਟਵਿਸਟ (1948) ਦੇ ਨਾਲ-ਨਾਲ ਰੁਮਾਂਟਿਕ ਫ਼ਿਲਮ ਬਰੀਫ਼ ਐਨਕਾਊਂਟਰ (1945) ਦਾ ਨਿਰਦੇਸ਼ਨ ਵੀ ਕੀਤਾ ਸੀ।
ਲੀਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1930 ਦੇ ਦਹਾਕੇ ਵਿੱਚ ਫ਼ਿਲਮ ਐਡੀਟਰ ਦੇ ਤੌਰ 'ਤੇ ਕੀਤੀ ਸੀ। ਅੱਗੇ ਜਾ ਕੇ ਉਸਨੇ ਆਪਣੇ ਨਿਰਦੇਸ਼ਨ ਕੈਰੀਅਰ ਦੀ ਸ਼ੁਰੂਆਤ 1942 ਦੀ ਫ਼ਿਲਮ ਇਨ ਵਿੱਚ ਵੀ ਸਰਵ ਤੋਂ ਕੀਤੀ ਸੀ, ਇਹ ਨੋਏਲ ਕੋਵਾਰਡ ਨਾਲ ਉਸਦੀ ਪਹਿਲੀ ਫ਼ਿਲਮ ਸੀ ਅਤੇ ਅੱਗੇ ਜਾ ਕੇ ਉਸਨੇ ਉਸ ਨਾਲ ਤਿੰਨ ਹੋਰ ਫ਼ਿਲਮਾਂ ਬਣਾਈਆਂ ਸਨ। 1955 ਦੀ ਫ਼ਿਲਮ ਸਮਰਟਾਈਮ ਤੋਂ ਲੀਨ ਨੇ ਵੱਡੇ ਹੌਲੀਵੁੱਡ ਸਟੂਡੀਓ ਦੁਆਰਾ ਨਿਰਮਾਣ ਕੀਤੀਆਂ ਫ਼ਿਲਮਾਂ ਬਣਾਈਆਂ। 1970 ਵਿੱਚ ਭਾਵੇਂ ਉਸਦੀ ਫ਼ਿਲਮ ਰਿਆਨਜ਼ ਡੌਟਰ ਫ਼ਲਾਪ ਰਹੀ ਸੀ, ਜਿਸ ਕਰਕੇ ਉਸਨੇ ਫ਼ਿਲਮਕਾਰੀ ਤੋਂ 14 ਸਾਲਾਂ ਦੀ ਛੁੱਟੀ ਲੈ ਲਈ ਸੀ। ਇਸ ਦੌਰਾਨ ਉਸਨੇ ਬਹੁਤ ਸਾਰੇ ਫ਼ਿਲਮ ਪ੍ਰੋਜੈਕਟਾਂ ਤੇ ਕੰਮ ਕੀਤਾ ਜਿਸਦੇ ਬਹੁਤ ਵਧੀਆ ਨਤੀਜੇ ਨਿਕਲੇ। 1984 ਵਿੱਚ ਉਸਦੀ ਫ਼ਿਲਮ ਏ ਪੈਸੇਜ ਟੂ ਇੰਡੀਆ ਆਈ, ਜਿਹੜੀ ਕਿ ਈ. ਐਮ. ਫ਼ੋਰਸਟਰ ਦੇ ਨਾਵਲ ਏ ਪੈਸੇਜ ਟੂ ਇੰਡੀਆ ਤੇ ਅਧਾਰਿਤ ਸੀ। ਇਹ ਫ਼ਿਲਮ ਸਮੀਖਿਅਕਾਂ ਦੁਆਰਾ ਬਹੁਤ ਪਸੰਦ ਕੀਤੀ ਗਈ ਪਰ ਇਹ ਨਿਰਦੇਸ਼ਕ ਵਜੋਂ ਲੀਨ ਦੀ ਆਖ਼ਰੀ ਫ਼ਿਲਮ ਸਾਬਿਤ ਹੋਈ।
ਲੀਨ ਦੇ ਦ੍ਰਿਸ਼ਾਤਮਕ ਪ੍ਰਯੋਗਾਂ ਅਤੇ ਵੱਖਰੀ ਐਡਿਟਿੰਗ ਤਕਨੀਕ ਦੇ ਕਾਰਨ ਉਸਨੂੂੰ ਬਹੁਤ ਸਾਰੇ ਨਿਰਦੇਸ਼ਕਾਂ ਵੱਲੋਂ ਸਰਾਹਿਆ ਗਿਆ ਜਿਸ ਵਿੱਚ ਸਟੀਵਨ ਸਪੀਲਬਰਗ,[2]ਸਟਾਨਲੀ ਕੂਬਰਿਕ,[3] ਮਾਰਟਿਨ ਸਕੌਰਸੀਜ਼ੇ[4]—and was divorced five times. He was survived by his last wife, art dealer Sandra Cooke, the co-author (with Barry Chattington) of David Lean: An Intimate Portrait.[5] ਅਤੇ ਰਿਡਲੀ ਸਕੌਟ ਜਿਹੇ ਜਿਹੇ ਨਾਮ ਸ਼ਾਮਿਲ ਹਨ।[6] ਬ੍ਰਿਟਿਸ਼ ਫ਼ਿਲਮ ਇੰਸਟੀਟਿਊਟ ਵੱਲੋਂ ਉਸਨੂੰ ਅੱਜ ਤੱਕ ਦਾ 9ਵਾਂ ਸਭ ਤੋਂ ਵਧੀਆ ਨਿਰਦੇਸ਼ਕ ਘੋਸ਼ਿਤ ਕੀਤਾ ਗਿਆ ਸੀ।[7] ਅਕਾਦਮੀ ਇਨਾਮਾਂ ਵਿੱਚ ਸਭ ਤੋਂ ਵਧੀਆ ਨਿਰਦੇਸ਼ਨ ਲਈ ਉਸਨੂੰ ਸੱਤ ਵਾਰ ਨਾਮਜ਼ਦ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਦੋ ਵਾਰ ਦ ਬਰਿੱਜ ਔਨ ਦ ਰਿਵਰ ਕਵਾਈ ਅਤੇ ਲਾਰੈਂਸ ਔਫ਼ ਅਰੇਬੀਆ ਲਈ ਅਕਾਦਮੀ ਅਵਾਰਡ ਜਿੱਤੇ। ਬ੍ਰਿਟਿਸ਼ ਫ਼ਿਲਮ ਇੰਸਟੀਟਿਊਟ ਵਿੱਚ ਸਭ ਤੋਂ ਵਧੀਆ 100 ਫ਼ਿਲਮਾਂ ਦੀ ਸੂਚੀ ਵਿੱਚ ਉਸਦੀਆਂ ਤਿੰਨ ਫ਼ਿਲਮਾਂ ਸ਼ਾਮਿਲ ਹਨ।[8][9] ਉਸਨੂੰ 1990 ਵਿੱਚ ਏ.ਐਫ਼.ਆਈ. ਲਾਈਫ਼ ਅਚੀਵਮੈਂਟ ਅਵਾਰਡ ਦਿੱਤਾ ਗਿਆ ਸੀ।
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Indiana Jones' Influences: Inspirations. TheRaider.net. Retrieved on 2011-05-29.
- ↑ The Kubrick Site FAQ. Visual-memory.co.uk. Retrieved on 2011-05-29.
- ↑ Collins, Andrew (4 May 2008). "The epic legacy of David Lean". Newspaper feature. London: The Observer. Retrieved 17 September 2011.
- ↑ Smith, Julia Llewelyn. "Sandra Cooke: 'I always liked asking about his other women'". London: The Independent. Retrieved 17 September 2011.
- ↑ Ridley Scott's Brilliant First Film. newyorker.com (28 May 2012). Retrieved on 2017-09-07.
- ↑ The directors’ top ten directors Archived 2018-09-29 at the Wayback Machine.. Bfi.org.uk (5 September 2006). Retrieved on 2011-05-29.
- ↑ The BFI 100: 1–10. Bfi.org.uk (6 September 2006). Retrieved on 2011-05-29.
- ↑ The BFI 100: 11–20 Archived 3 June 2004 at the Wayback Machine. Bfi.org.uk (6 September 2006). Retrieved on 2011-05-29.
ਹੋਰ ਪੜ੍ਹੋ
[ਸੋਧੋ]- "Sir David Lean - Obituary". Daily Telegraph. 17 April 1991. Retrieved 2014-06-22. Unsigned obituary of Lean.
- Lane, Anthony (31 March 2008). "Master and Commander: Remembering David Lean". The New Yorker. Retrieved 2014-06-22. Lane's appreciation of Lean on his centennial
- Silver, Alain (February 2004). "David Lean". Senses of Cinema (30). Retrieved 2014-06-22. Silver's essay on Lean's career compiled as part of the Senses of Cinema Great Directors series.
- Thomson, David (9 May 2008). "Unhealed wounds". Retrieved 2014-06-22. Thomson's appreciation of Lean on the occasion of his centennial.
- Constantine Santas, "The Epic Films of David Lean." Scarecrow Press, Lanham, Maryland, 2012. IBSN 978-08108-2.
ਬਾਹਰਲੇ ਲਿੰਕ
[ਸੋਧੋ]- David Lean, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- David Lean Archive Archived 2011-08-18 at the Wayback Machine. on the BAFTA website
- David Lean at the ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ ਦੇ ਸਕਰੀਨਔਨਲਾਈਨ 'ਤੇ
- Biography at British Film Institute
- Mean Lean Filmmaking Machine, by Armond White, New York Press 3 September 2008
- Honours from the Queen
- David Lean Foundation. Charity which makes grants to restore Lean's films, and to film studies students.
- Literature on David Lean