ਤਿਲੋਤਮਾ
ਦਿੱਖ
Tilottama | |
---|---|
ਦੇਵਨਾਗਰੀ | तिलोत्तमा |
ਸੰਸਕ੍ਰਿਤ ਲਿਪੀਅੰਤਰਨ | Tilottamā |
ਨਿਵਾਸ | Svarga (heaven) |
ਤਿਲੋਤਮਾ (Sanskrit: तिलोत्तमा), ਹਿੰਦੂ ਮਿਥਿਹਾਸਕ ਕਥਾ ਵਿੱਚ ਵਰਣਿਤ ਇੱਕ ਅਪਸਰਾ (ਸਵਰਗੀ ਨਿੰਫ) ਹੈ। "ਤਿਲਾ" ਸੰਸਕ੍ਰਿਤ ਦਾ ਸ਼ਬਦ ਹੈ ਜੋ ਤਿਲ ਜਾਂ ਥੋੜਾ ਅਤੇ "ਉੱਤਮ" ਦਾ ਅਰਥ ਬਿਹਤਰ ਜਾਂ ਉੱਚਾ ਹੈ। ਤਿਲੋਤਮਾ ਦਾ ਭਾਵ ਉਹ ਜੀਵ ਜਿਸ ਦਾ ਸਭ ਤੋਂ ਛੋਟਾ ਕਣ ਸਭ ਤੋਂ ਉੱਤਮ ਜਾਂ ਉਹ ਜੋ ਸਭ ਤੋਂ ਉੱਤਮ ਅਤੇ ਉੱਚ ਗੁਣਾਂ ਨਾਲ ਬਣਿਆ ਹੋਇਆ ਹੈ।
ਹਿੰਦੂ ਮਹਾਂਕਾਵਿ ਮਹਾਭਾਰਤ ਵਿੱਚ, ਤਿਲੋਤਮਾ ਦਾ ਵਰਣਨ ਕੀਤਾ ਗਿਆ ਹੈ ਕਿ ਬ੍ਰਹਿਮੰਡ ਸਿਰਜਣਹਾਰ ਵਿਸ਼ਵਕਰਮਾ ਦੁਆਰਾ, ਬ੍ਰਹਮਾ ਦੇ ਕਹਿਣ 'ਤੇ, ਹਰ ਚੀਜ਼ ਦੇ ਉੱਤਮ ਗੁਣ ਨੂੰ ਸਮੱਗਰੀ ਵਜੋਂ ਲਿਆ ਗਿਆ ਸੀ। ਉਹ ਅਸੁਰਾਂ (ਭੂਤਾਂ), ਸੁੰਦਾ ਅਤੇ ਉਪਸੁੰਦਾ ਦੇ ਆਪਸੀ ਤਬਾਹੀ ਲਿਆਉਣ ਲਈ ਜ਼ਿੰਮੇਵਾਰ ਸੀ। ਇਥੋਂ ਤੱਕ ਕਿ ਸ਼ਿਵ ਅਤੇ ਇੰਦਰ ਵਰਗੇ ਦੇਵਤੇ ਵੀ ਤਿਲੋਤਮਾ 'ਤੇ ਮੋਹਿਤ ਦੱਸੇ ਗਏ ਹਨ।
ਫਿਲਮ
[ਸੋਧੋ]ਉਸ ਦੀ ਫਿਲਮ 1954 ਵਿੱਚ, ਹੋਮੀ ਵਾਦੀਆ ਦੁਆਰਾ ਬਣਾਈ ਗਈ, ਬੱਬੂਭਾਈ ਮਿਸਤਰੀ ਦੁਆਰਾ ਨਿਰਦੇਸ਼ਿਤ, ਚਿਤਰਾ, ਕੈਲਾਸ਼, ਮਾਰੂਤੀ, ਬੀ.ਐਮ. ਵਿਆਸ, ਬਾਬੂ ਰਾਜੇ ਅਤੇ ਇੰਦਰਾ ਬੰਸਲ ਨੇ ਅਭਿਨੈ ਕੀਤਾ ਸੀ।