ਸਮੱਗਰੀ 'ਤੇ ਜਾਓ

ਦਾਲਾਂ ਚੁਗਣੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਨਾਜ ਦੀਆਂ ਕਈ ਕਿਸਮਾਂ ਨੂੰ ਦਾਲਾਂ ਕਹਿੰਦੇ ਹਨ ਜਿਵੇਂ ਮੂੰਗੀ, ਮਾਂਹ, ਮੋਠ ਅਤੇ ਦਲੇ ਹੋਏ ਛੋਲੇ ਆਦਿ। ਇਨ੍ਹਾਂ ਅਨਾਜਾਂ ਵਿਚ ਲੂਣ, ਮਿਰਚ, ਮਸਾਲਾ ਅਤੇ ਪਾਣੀ ਪਾ ਕੇ ਅੱਗ ਤੇ ਰਿੰਨ੍ਹ ਕੇ ਬਣਾਏ ਸਲੂਣੇ ਨੂੰ ਹੀ ਦਾਲ ਕਹਿੰਦੇ ਹਨ।ਹੋਣੀ ਦਾਲ ਨਾਲ ਖਾਧੀ ਜਾਂਦੀ ਹੈ। ਸਬਜ਼ੀ ਨਾਲ ਵੀ ਖਾਧੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਸਬਜ਼ੀਆਂ ਦੀ ਵਰਤੋਂ ਬਹੁਤੀ ਨਹੀਂ ਹੁੰਦੀ ਸੀ। ਦਾਲਾਂ ਦੀ ਵਰਤੋਂ ਜਿਆਦਾ ਹੁੰਦੀ ਸੀ। ਹਰ ਵਿਆਹ ਵਿਚ ਮਾਂਹ ਦੀ ਦਾਲ ਜਰੂਰ ਬਣਾਈ ਜਾਂਦੀ ਸੀ। ਇਸ ਲਈ ਦਾਲਾਂ ਚੁਗਣ ਦਾ ਕੰਮ ਵਿਆਹ ਤੋਂ ਨੌਂ ਦਿਨ ਜਾਂ ਸੱਤ ਦਿਨ ਤੇ ਘੱਟੋ-ਘੱਟ ਪੰਜ ਦਿਨ ਪਹਿਲਾਂ ਸ਼ੁਰੂ ਕੀਤਾ ਜਾਂਦਾ ਸੀ। ਘਰ ਦੀ ਮਾਲਕਣ ਸਵਾ ਪੰਜ ਸੇਰ ਪੱਕ ਸਾਬਤ ਮਾਂਹ ਪਰਾਤ ਵਿਚ ਪਾ ਕੇ ਵਿਹੜੇ ਵਿਚ/ਦਲਾਣ ਵਿਚ ਰੱਖ ਦਿੰਦੀ ਸੀ। ਦਲਾਣ ਨੂੰ ਪਹਿਲਾਂ ਮਿੱਟੀ ਨਾਲ ਲਿਪ ਕੇ ਪਾਣੀ ਦਾ ਛੱਟਾ ਦੇ ਕੇ ਪਵਿੱਤਰ ਕੀਤਾ ਜਾਂਦਾ ਸੀ।

ਸ਼ਰੀਕੇ ਵਿਚੋਂ ਸੱਤ ਸੁਹਾਗਣਾਂ ਬੁਲਾਈਆਂ ਜਾਂਦੀਆਂ ਸਨ। ਸੱਤ ਕੋਰੇ ਛੱਜ ਲਏ ਜਾਂਦੇ ਸਨ। ਛੱਜਾਂ ਨਾਲ ਖੰਮਣੀ ਬੰਨ੍ਹੀ ਜਾਂਦੀ ਸੀ। ਸੱਤੇ ਸੁਹਾਗਣਾਂ ਸੱਤ-ਸੱਤ ਦਾਲ ਦੀਆਂ ਮੁੱਠੀਆਂ ਪਰਾਤ ਵਿਚੋਂ ਭਰ ਕੇ ਸੁੱਤੇ ਛੱਜਾਂ ਵਿਚ ਪਾ ਕੇ ਛੰਡਦੀਆਂ ਸਨ। ਫੇਰ ਛੱਡੀ ਹੋਈ ਦਾਲ ਨੂੰ ਬੜੇ ਥਾਲਾਂ ਵਿਚ ਪਾ ਕੇ ਚੁਗਦੀਆਂ ਸਨ। ਏਸੇ ਤਰ੍ਹਾਂ ਦੂਸਰੀਆਂ ਦਾਲਾਂ ਚੁਗੀਆਂ ਜਾਂਦੀਆਂ ਸਨ। ਮਾਂਹ ਦੀ ਦਾਲ ਨੂੰ ਵੜੀਆਂ ਬਣਾਉਣ ਲਈ ਤੇ ਛੋਲਿਆਂ ਦੀ ਦਾਲ ਨੂੰ ਲੱਡੂ, ਪਕੌੜੇ, ਪਕੌੜੀਆਂ ਅਤੇ ਹੋਰ ਪਦਾਰਥ ਬਣਾਉਣ ਲਈ ਚੱਕੀ ਤੇ ਪੀਠਿਆ ਵੀ ਜਾਂਦਾ ਸੀ। ਦਾਲਾਂ ਚੁਗਣ ਸਮੇਂ ਸੁਹਾਗਣਾਂ ਗੀਤ ਵੀ ਗਾਉਂਦੀਆਂ ਸਨ। ਹੁਣ ਮਾਂਹ ਦੀ ਦਾਲ ਅਤੇ ਹੋਰ ਸਾਰੀਆਂ ਦਾਲਾਂ ਬਾਜਾਰ ਵਿਚੋਂ ਸਾਫ਼ ਕੀਤੀਆਂ ਤੇ ਚੁਗੀਆਂ ਪੈਕਟਾਂ ਵਿਚ ਬੰਦ ਮਿਲ ਜਾਂਦੀਆਂ ਹਨ। ਇਸ ਲਈ ਹੁਣ ਦੇ ਵਿਆਹਾਂ ਵਿਚ ਦਾਲ ਚੁਗਣ ਦੀ ਰਸਮ ਖ਼ਤਮ ਹੋ ਗਈ ਹੈ।[1]ਦਾਲਾਂ ਦੀ ਵਰਤੋਂ ਜਿਆਦਾ ਹੁੰਦੀ ਸੀ। ਹਰ ਵਿਆਹ ਵਿਚ ਮਾਂਹ ਦੀ ਦਾਲ ਜਰੂਰ ਬਣਾਈ ਜਾਂਦੀ ਸੀ।

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.

ਇਹ ਵੀ ਵੇਖੋ

[ਸੋਧੋ]