ਧਰਮਵੀਰ ਭਾਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਧਰਮਵੀਰ ਭਾਰਤੀ
धर्मवीर भारती
ਜਨਮ 25 ਦਸੰਬਰ 1926
ਅਲਾਹਾਬਾਦ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ 4 ਸਤੰਬਰ 1997(1997-09-04) (ਉਮਰ 70)
ਬੰਬੇ
ਵੱਡੀਆਂ ਰਚਨਾਵਾਂ ਗੁਨਾਹੋਂ ਕਾ ਦੇਵਤਾ (1949,ਨਾਵਲ)
ਸੂਰਜ ਕਾ ਸਾਤਵਾਂ ਘੋੜਾ (1952, ਨਾਵਲ)
ਅੰਧਾ ਯੁੱਗ (1953, ਨਾਟਕ)
ਕੌਮੀਅਤ ਭਾਰਤੀ
ਸਿੱਖਿਆ ਐਮ.ਏ.ਹਿੰਦੀ, ਪੀ ਐਚ ਡੀ
ਅਲਮਾ ਮਾਤਰ Allahabad University
ਕਿੱਤਾ ਲੇਖਕ, ਕਵੀ, ਨਾਟਕਕਾਰ ਅਤੇ ਸਾਮਾਜਕ ਵਿਚਾਰਕ
ਜੀਵਨ ਸਾਥੀ ਕਾਂਤਾ ਭਾਰਤੀ (ਵਿਆਹ1954) (ਪਹਿਲੀ ਪਤਨੀ), ਪੁਸ਼ਪਾ ਭਾਰਤੀ (ਦੂਜੀ ਪਤਨੀ)
ਔਲਾਦ ਪ੍ਰ੍ਮਿਤਾ (ਪਹਿਲੀ ਪਤਨੀ); ਪੁੱਤਰ ਕਿਨਸ਼ੁਕ ਭਾਰਤੀ ਅਤੇ ਧੀ ਪ੍ਰਗਯਾ ਭਾਰਤੀ (ਦੂਜੀ ਪਤਨੀ)
ਇਨਾਮ 1972: ਪਦਮਸ਼੍ਰੀ
1984: ਹਲਦੀ ਘਾਟੀ ਬੈਸਟ ਜਰਨਲਿਜਮ ਅਵਾਰਡ
1988: ਬੈਸਟ ਪਲੇਰਾਈਟ ਮਹਾਰਾਣਾ ਮੇਵਾੜ ਫਾਊਂਡੇਸ਼ਨ ਅਵਾਰਡ
1989: ਸੰਗੀਤ ਨਾਟਕ ਅਕੈਡਮੀ
ਰਾਜਿੰਦਰ ਪ੍ਰਸ਼ਾਦ ਸਿਖਰ ਸਨਮਾਨ
ਭਾਰਤ ਭਾਰਤੀ ਸਨਮਾਨ
1994: ਮਹਾਰਾਸ਼ਟਰ ਗੌਰਵ
ਕੌਡੀਆ ਨਿਆਸ
ਵਿਆਸ ਸਨਮਾਨ

ਧਰਮਵੀਰ ਭਾਰਤੀ (धर्मवीर भारती) (25 ਦਸੰਬਰ 1926 – 4 ਸਤੰਬਰ 1997) ਆਧੁਨਿਕ ਹਿੰਦੀ ਸਾਹਿਤ ਦੇ ਪ੍ਰਮੁੱਖ ਲੇਖਕ, ਕਵੀ, ਨਾਟਕਕਾਰ ਅਤੇ ਸਾਮਾਜਕ ਵਿਚਾਰਕ ਸਨ। ਉਹ ਇੱਕ ਸਮੇਂ ਦੀ ਮਸ਼ਹੂਰ ਹਫ਼ਤਾਵਾਰ ਪਤ੍ਰਿਕਾ ਧਰਮਯੁਗ ਦੇ 1960 ਤੋਂ ਲੈਕੇ 1997 ਵਿੱਚ ਆਪਣੀ ਮੌਤ ਤੱਕ ਮੁੱਖ ਸੰਪਾਦਕ ਵੀ ਸਨ।,[1][2] ਉਨ੍ਹਾਂ ਦਾ ਨਾਵਲ ਗੁਨਾਹੋਂ ਕਾ ਦੇਵਤਾ ਸਦਾਬਹਾਰ ਰਚਨਾ ਮੰਨੀ ਜਾਂਦੀ ਹੈ। ਸੂਰਜ ਕਾ ਸਾਤਵਾਂ ਘੋੜਾ ਨੂੰ ਕਹਾਣੀ ਕਹਿਣ ਦਾ ਅਨੂਪਮ ਪ੍ਰਯੋਗ ਮੰਨਿਆ ਜਾਂਦਾ ਹੈ, ਜਿਸ ਤੇ ਸ਼ਿਆਮ ਬੇਨੇਗਾਲ ਨੇ ਇਸ ਨਾਮ ਦੀ ਫਿਲਮ ਬਣਾਈ, ਅੰਧਾ ਯੁੱਗ ਉਨ੍ਹਾਂ ਦਾ ਪ੍ਰਸਿੱਧ ਨਾਟਕ ਹੈ। ਇਬ੍ਰਾਹੀਮ ਅਲਕਾਜੀ, ਰਾਮ ਗੋਪਾਲ ਬਜਾਜ਼, ਅਰਵਿੰਦ ਗੌੜ, ਰਤਨ ਥਿਅਮ, ਐਮ ਕੇ ਰੈਨਾ, ਮੋਹਨ ਮਹਾਰਿਸ਼ੀ ਅਤੇ ਕਈ ਹੋਰ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਨੇ ਇਸ ਦਾ ਮੰਚਨ ਕੀਤਾ ਹੈ।

ਹਵਾਲੇ[ਸੋਧੋ]

  1. "A trio of aces". The Times of India. May 1, 2010. 
  2. The Illustrated weekly of India: Volume 108, Issues 39-50, 1987.