ਨਮਿਤਾ ਟੋਪੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਮਿਤਾ ਟੋਪੋ
ਨਿੱਜੀ ਜਾਣਕਾਰੀ
ਪੂਰਾ ਨਾਮਨਮਿਤਾ ਟੋਪੋ
ਰਾਸ਼ਟਰੀਅਤਾ ਭਾਰਤ
ਜਨਮ (1995-06-04) ਜੂਨ 4, 1995 (ਉਮਰ 25)
ਉੜੀਸਾ, ਭਾਰਤ
ਖੇਡ
ਦੇਸ਼ਭਾਰਤ
ਖੇਡਹਾਕੀ
ਕਲੱਬਉੜੀਸਾ, ਰੇਲਵੇ, WR[1]

ਨਮਿਤਾ ਟੋਪੋ ਇੱਕ ਭਾਰਤੀ ਹਾਕੀ ਖਿਡਾਰਨ ਅਤੇ ਟੀਮ ਵਿੱਚ ਮਿਡ-ਫੀਲਡ ਖੇਡਾਂ ਵਾਲੀ ਉੜੀਸਾ ਦੀ ਖਿਡਾਰਨ ਹੈ। ਉਹ ਪਿੰਡ ਜੌਰੁਮਾਲ, ਬਲਾਕ ਰਾਜਗੰਗਪੁਰ, ਜਿਲ੍ਹਾ ਸੁੰਦਰਗੜ੍ਹ, ਉੜੀਸਾ ਨਾਲ ਸਬੰਧਿਤ ਹੈ। ਉਸਦੇ ਪਿਤਾ ਦਾ ਨਾਮ ਥੋਬੋ ਟੋਪੋ ਅਤੇ ਮਾਤਾ ਦਾ ਨਾਮ ਚਕਰਵਾਰਥੀ ਟੋਪੋ ਹੈ। ਉਹ ਆਪਣੀ ਖੇਡ ਦਾ ਅਭਿਆਸ ਪਣਪੋਸ਼, ਰੁੜਕੇਲਾ, ਓੜੀਸਾ ਕਰਦੀ ਹੈ।[2]

ਪ੍ਰਾਪਤੀਆਂ[ਸੋਧੋ]

ਉਸ ਨੇ ਨਾਮ 97 ਇੰਟਰਨੈਸ਼ਨਲ ਕੈਪਸ ਅਤੇ 4 ਗੋਲ ਹਨ।[3]

ਅੰਤਰਰਾਸ਼ਟਰੀ[ਸੋਧੋ]

  • ਭਾਰਤ ਲਈ ਪਹਿਲਾਂ ਵਾਰ 4 ਜੁਲਾਈ, 2013 ਨੂੰ ਜਰਮਨੀ ਵਿਚ ਮੋਨਚੇਂਗਲਾਦਬਚ ਵਿਖੇ ਵਿਸ਼ਵ ਕੱਪ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਮਹਿਲਾ ਜੂਨੀਅਰ ਹਾਕੀ ਦੀ ਮੈਂਬਰ ਸੀ।[6][7]
  • 2013 ਵਿਚ ਜਪਾਨ ਵਿਚ ਤੀਜੀਆਂ ਮਹਿਲਾ ਏਸ਼ਿਆਈ ਹਾਕੀ ਟਰਾਫੀ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ।[8]
  • 2013 ਵਿਚ ਮਲੇਸ਼ੀਆ ਵਿਚ ਅੱਠਵੀਆਂ ਮਹਿਲਾ ਏਸ਼ੀਆ ਕੱਪ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ।[9]
  • 2014 ਵਿਚ ਗਲਾਸਗੋ ਵਿਚ ਐਫ ਆਈ ਐਚ ਹਾਕੀ ਚੈਲੰਜ 1 ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ।[10]
  •  ਉਸ ਭਾਰਤੀ ਟੀਮ ਦੀ ਮੈਂਬਰ ਰਹੀ ਜੋ ਕਿ ਕੁਲਾਲਉਮਪੁਰ ਮਲੇਸ਼ੀਆ ਵਿੱਚ 9 ਜੂਨ ਤੋਂ 17 ਜੂਨ 2014 ਵਿੱਚ ਹੋਈ ਮਹਿਲਾ ਹਾਕੀ ਟੈਸਟ ਲੜੀ ਵਿੱਚ 6-0 ਨਾਲ ਜਿੱਤੀ। 
  • 1 ਅਕਤੂਬਰ 2014 ਇੰਚੇਓਨ,ਸਾਊਥ ਕੋਰੀਆ ਵਿੱਚ ਹੋਇਆ 17ਵੀਆਂ [[ਏਸੀਆਂ ਖੇਡਾਂ] ਵਿੱਚ ਭਾਰਤ ਨੂੰ ਕਾਂਸੇ ਦਾ ਤਮਗਾ ਜਿਤਾਉਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।
  • ਭਾਰਤੀ ਮਹਿਲਾ ਹਾਕੀ ਟੀਮ ਦਾ ਇੱਕ ਸਦੱਸ ਸੀ ਜਿਸਨੇ 20 ਫਰਵਰੀ ਤੋਂ 1 ਮਾਰਚ, 2016 ਵਿੱਚ ਦੱਖਣੀ ਅਫਰੀਕਾ ਦੌਰੇ ਦੌਰਾਨ ਪੰਜ ਮੈਚ ਜਿੱਤੇ , ਇੱਕ ਡ੍ਰਾਅ ਖੇਡਿਆ ਅਤੇ ਇੱਕ ਵਿੱਚ ਟੀਮ ਨੂੰ ਹਰ ਦਾ ਸਾਹਮਣਾ ਕਰਨਾ ਪਿਆ।
  • ਅਪ੍ਰੈਲ 2 ਤੋਂ 10, 2016 ਹੇਸਟਿੰਗਜ਼, ਨਿਊਜ਼ੀਲੈਂਡ ਵਿਖੇ Hawkes Bay ਕੱਪ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਦੀ ਮੈਂਬਰ ਰਹੀ।[11]

ਰਾਸ਼ਟਰੀ[ਸੋਧੋ]

ਹੋਰ ਖਾਸ ਜਾਣਕਾਰੀ[ਸੋਧੋ]

ਹਵਾਲੇ[ਸੋਧੋ]