ਸਮੱਗਰੀ 'ਤੇ ਜਾਓ

ਨਸਤਾਲੀਕ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਚਾਲੀਪਾ ਪੈਨਲ, ਮੀਰ ਇਮਾਦ

ਨਸਤਾਲੀਕ਼ (نستعلیق) ਇਸਲਾਮੀ ਕੈਲੀਗ੍ਰਾਫ਼ੀ ਦੀ ਇੱਕ ਪ੍ਰਮੁੱਖ ਲਿਖਣ ਸ਼ੈਲੀ ਹੈ। ਇਹ ਈਰਾਨ, ਭਾਰਤੀ ਉਪਮਹਾਂਦੀਪ, ਤੁਰਕਿਸਤਾਨ ਅਤੇ ਤੁਰਕੀ ਦੇ ਖੇਤਰਾਂ ਵਿੱਚ ਬਹੁਤੀ ਵਰਤੀ ਜਾਂਦੀ ਰਹੀ ਹੈ। ਕਦੇ ਕਦੇ ਇਸ ਦਾ ਪ੍ਰਯੋਗ ਅਰਬੀ ਲਿਖਣ ਲਈ ਵੀ ਕੀਤਾ ਜਾਂਦਾ ਹੈ। ਸਿਰਲੇਖ ਆਦਿ ਲਿਖਣ ਲਈ ਇਸ ਦਾ ਪ੍ਰਯੋਗ ਖ਼ੂਬ ਹੁੰਦਾ ਹੈ।

ਇਹ ਆਮ ਤੌਰ 'ਤੇ ਉਰਦੂ, ਫ਼ਾਰਸੀ, ਪਸ਼ਤੋ, ਬਲੋਚੀ, ਕਸ਼ਮੀਰੀ, ਬੁਰੁਸ਼ਸਕੀ ਆਦਿ ਜ਼ਬਾਨਾਂ, ਅਤੇ ਪਾਕਿਸਤਾਨੀ ਪੰਜਾਬੀ (ਸ਼ਾਹਮੁਖੀ ਲਿਪੀ) ਲਈ ਵਰਤੀ ਜਾਂਦੀ ਹੈ। ਇਹ ਈਰਾਨ ਵਿੱਚ ਚੌਧਵੀਂ-ਪੰਦਰ੍ਹਵੀਂ ਸਦੀ ਵਿੱਚ ਪ੍ਰਵਾਨ ਚੜ੍ਹੀ। ਕੈਲੀਗ੍ਰਾਫ਼ੀ ਦੀ ਇਸ ਲਿਪੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਬਾਨੀ ਈਰਾਨ ਦਾ ਮਸ਼ਹੂਰ ਖ਼ੱਤਾਤ ਮੀਰ ਅਲੀ ਤਬਰੇਜ਼ੀ ਸੀ। ਇਹ ਕੈਲੀਗ੍ਰਾਫ਼ੀ ਦੇ ਇਲਾਵਾ, ਬਹੁਤ ਵਾਰ ਅਰਬੀ ਪਾਠ ਲਿਖਣ ਲਈ ਵੀ ਇਸਤੇਮਾਲ ਕੀਤੀ ਜਾਂਦੀ ਹੈ। ਨਸਤਾਲੀਕ਼ ਖ਼ੁਸ਼ਨਵੀਸੀ ਦਾ ਜ਼ਿਆਦਾਤਰ ਇਸਤੇਮਾਲ ਈਰਾਨ, ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਭਾਰਤ ਵਿੱਚ ਕੀਤਾ ਜਾਂਦਾ ਹੈ। ਨਸਤਾਲੀਕ਼ ਦਾ ਇੱਕ ਨੁਸਖ਼ਾ ਫ਼ਾਰਸੀ, ਪਸ਼ਤੋ, ਖੁਆਰ ਅਤੇ ਉਰਦੂ ਲਿਖਣ ਲਈ ਤਰਜੀਹੀ ਤੌਰ 'ਤੇ ਇਸਤੇਮਾਲ ਹੁੰਦਾ ਹੈ।

ਇਸਲਾਮ ਦੀ ਈਰਾਨ ਆਮਦ ਦੇ ਬਾਦ, ਇਰਾਨੀਆਂ ਨੇ ਫ਼ਾਰਸੀ-ਅਰਬੀ ਲਿਪੀ ਨੂੰ ਅਪਣਾਇਆ। ਇਸ ਤਰ੍ਹਾਂ ਅਰਬੀ ਖ਼ੁਸ਼ਨਵੀਸੀ ਈਰਾਨ ਅਤੇ ਨਾਲ ਹੀ ਦੂਸਰੇ ਇਸਲਾਮੀ ਦੇਸ਼ਾਂ ਵਿੱਚ ਪ੍ਰਚਲਿਤ ਹੋ ਗਈ। ਅਰਬੀ ਵਿੱਚ ਕਈ ਲਿਖਣ ਸ਼ੈਲੀਆਂ ਜਿਵੇਂ ਸੁਲਸ, ਰੁੱਕਾ, ਦੀਵਾਨੀ ਅਤੇ ਨਸਖ਼ ਵਿੱਚੋਂ ਨਸਖ਼ ਆਮ ਤੌਰ 'ਤੇ ਕ਼ੁਰਆਨ ਦੀ ਲਿਖਤ ਵਿੱਚ ਆਮ ਇਸਤੇਮਾਲ ਹੁੰਦਾ ਸੀ ਜਦ ਕਿ ਕੁਰਆਨ ਦੇ ਸਫ਼ਿਆਂ ਦੇ ਅਸਲ ਪਾਠ ਦੇ ਚਾਰੇ ਪਾਸੇ ਵਿਆਖਿਆ ਲਿਖਣ ਦਾ ਰਿਵਾਜ ਸੀ ਅਤੇ ਇਸ ਵਿਆਖਿਆ ਨੂੰ ਕ਼ੁਰਆਨ ਦੇ ਪਾਠ ਤੋਂ ਅਲੱਗ ਅੰਦਾਜ਼ ਵਿੱਚ ਲਿਖਿਆ ਜਾਂਦਾ ਸੀ ਜਿਸ ਨੂੰ ਹਾਸ਼ੀਏ ਤੇ ਹੋਣ ਕਰ ਕੇ ਅਰਬੀ ਲਫ਼ਜ਼ 'ਅਲਕ਼ ਤੋਂ ਤਾਲੀਕ਼ ਕਹਿੰਦੇ ਸਨ। ਮੀਰ ਅਲੀ ਤਬਰੇਜ਼ੀ ਨੇ 14ਵੀਂ ਸਦੀ ਵਿੱਚ ਦੋ ਲਿਪੀਆਂ ਨਸਖ਼ ਔਰ ਤਾਲੀਕ ਨੂੰ ਆਪਸ ਵਿੱਚ ਮਿਲਾ ਕੇ ਇੱਕ ਨਵੀਂ ਲਿਪੀ ਬਣਾਈ ਜਿਸ ਨੂੰ ਨਸਖ਼-ਏ-ਤਾਲੀਕ਼ ਦਾ ਨਾਮ ਦਿੱਤਾ ਗਿਆ ਜੋ ਬਾਦ ਵਿੱਚ ਮੁਖ਼ਤਸਰ ਹੋ ਕੇ ਨਸਤਾਲੀਕ਼ ਬਣਿਆ।

ਹਵਾਲੇ

[ਸੋਧੋ]