ਸਮੱਗਰੀ 'ਤੇ ਜਾਓ

ਨਿਜ਼ਾਮੁਦੀਨ ਦਰਗਾਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਮੀਰ ਖ਼ੁਸਰੋ ਦੀ ਕਬਰ (ਖੱਬੇ),ਨਿਜ਼ਾਮੁੱਦੀਨ ਦਰਗਾਹ(ਸੱਜੇ) ਅਤੇ ਜਮਾਤ ਖਾਨਾਂ ਮਸਜਿਦ ਪਿੱਠਭੂਮੀ ਵਿਚ

ਹਜ਼ਰਤ ਨਿਜ਼ਾਮੁਦੀਨ ਦਰਗਾਹ (Urdu: نظام الدّین درگاہ‎, Hindi: निज़ामुद्दीन दरगाह) ਇਹ ਦਰਗਾਹ ਸੰਸਾਰ ਦੇ ਪ੍ਰਸਿੱਧ ਸੂਫ਼ੀ ਸੰਤ ਨਿਜ਼ਾਮੁੱਦੀਨ ਔਲੀਆ (1238-1325 ਈ.) ਦੀ ਯਾਦ ਵਿੱਚ ਪੱਛਮੀ ਨਿਜ਼ਾਮੁਦੀਨ ਖੇਤਰ, ਦਿੱਲੀ ਵਿੱਚ ਸਥਾਪਿਤ ਕੀਤੀ। ਹਜ਼ਰਤ ਨਿਜ਼ਾਮੂਦੀਨ ਔਲੀਆ (1236-1325) ਦਾ ਮਕਬਰਾ ਸੂਫ਼ੀ ਕਾਲ ਦਾ ਇੱਕ ਪਵਿੱਤਰ ਅਸਥਾਨ ਹੈ। ਹਰ ਹਫ਼ਤੇ ਦਰਗਾਹ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਆਉਂਦੇ ਹਨ  ਅਤੇ ਹਿੰਦੂ, ਈਸਾਈ ਅਤੇ ਹੋਰ ਧਰਮਾਂ ਦੇ ਲੋਕਾਂ ਦਾ ਵੀ ਆਉਣਾ ਧਰਮ ਨਿਰਪੱਖਤਾ ਨੂੰ ਪੇਸ਼ ਕਰਦਾ ਹੈ। ਕਵੀ ਅਮੀਰ ਖ਼ੁਸਰੋ  ਦੀ ਕਬਰ, ਮੁਗ਼ਲ ਸ਼ਹਿਜਾਦੀ ਜਹਾਂ ਅਰਾ ਬੇਗ਼ਮ ਅਤੇ ਇਨਾਇਤ ਖਾਂ ਦੀ ਕਬਰ ਵੀ ਇਸ ਦਰਗਾਹ ਨਾਲ ਜੁੜੇ ਹੋਏ ਹਨ।[1] ਹਜ਼ਰਤ ਸਾਹਿਬ ਦੀ 92 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਅਤੇ ਉਸੇ ਸਾਲ ਉਨ੍ਹਾਂ ਦੇ ਮਕਬਰੇ ਦਾ ਨਿਰਮਾਣ ਹੋਇਆ, ਪਰ 1562 ਤੱਕ ਇਸ ਨੂੰ ਨਵਿਆਇਆ ਗਿਆ।

:ਦਰਗਾਹ ਵਿਖੇ ਬਸੰਤ ਦਾ ਜਸ਼ਨ


ਦਰਗਾਹ

[ਸੋਧੋ]
ਨਿਜ਼ਾਮੂਦੀਨ ਦਾ ਮਕਬਰਾ
ਨਿਜ਼ਾਮੂਦੀਨ ਬਾਉਲੀ

ਦਰਗਾਹ ਵਿੱਚ ਸੰਗਮਰਮਰ ਦੇ ਪੱਥਰ ਨਾਲ ਬਣਿਆ ਇੱਕ ਛੋਟਾ ਜਿਹਾ ਵਰਗਾਕਾਰ ਕੋਠੜੀ ਹੈ, ਜਿਸ ਦੇ ਸੰਗਮਰਮਰ ਦੇ ਗੁੰਬਦ 'ਤੇ ਕਾਲੀਆਂ ਧਾਰੀਆਂ ਹਨ। ਇਹ ਮਕਬਰਾ ਮੋਤੀਆਂ ਦੀਆਂ ਛੱਤਰੀਆਂ ਅਤੇ ਕਮਾਨਾ ਨਾਲ ਘਿਰਿਆ ਹੋਇਆ ਹੈ, ਜੋ ਚਮਕਦੀਆਂ ਚਾਦਰਾਂ ਨਾਲ ਢਕਿਆ ਹੋਇਆ ਹੈ। ਇਹ ਇਸਲਾਮੀ ਆਰਕੀਟੈਕਚਰ ਦੀ ਇੱਕ ਸ਼ੁੱਧ ਉਦਾਹਰਣ ਹੈ। ਦਰਗਾਹ ਵਿੱਚ ਦਾਖਲ ਹੋਣ ਵੇਲੇ ਸਿਰ ਅਤੇ ਮੋਢਿਆਂ ਨੂੰ ਢੱਕ ਕੇ ਰੱਖਣਾ ਲਾਜ਼ਮੀ ਹੈ। ਧਾਰਮਿਕ ਗੀਤ ਅਤੇ ਸੰਗੀਤ ਅਤੇ ਨਮਾਜ਼ ਦੀ ਸੂਫੀ ਪਰੰਪਰਾ ਦਾ ਇੱਕ ਅਨਿੱਖੜਵਾਂ ਅੰਗ ਹਨ। ਦਰਗਾਹ 'ਤੇ ਜਾਣ ਦਾ ਸਭ ਤੋਂ ਵਧੀਆ ਸਮਾਂ ਸ਼ਾਮ 5 ਵਜੇ ਤੋਂ 7 ਵਜੇ ਦੇ ਵਿਚਕਾਰ ਹੁੰਦਾ ਹੈ, ਖਾਸ ਕਰਕੇ ਵੀਰਵਾਰ ਨੂੰ, ਮੁਸਲਿਮ ਛੁੱਟੀਆਂ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਇੱਥੇ ਸਰਧਾਲੂਆਂ ਦਾ ਬਹੁਤ ਇਕੱਠ ਹੁੰਦਾ ਹੈ। ਇਨ੍ਹਾਂ ਮੌਕਿਆਂ ਤੇ ਕੱਵਾਲ ਆਪਣੀ ਕਵਾਲੀਆਂ ਨਾਲ ਸ਼ਰਧਾਲੂਆਂ ਨੂੰ ਧਾਰਮਿਕ ਦੀਵਾਨਾਂ ਨਾਲ ਭਰ ਦਿੰਦੇ ਹਨ। ਇਹ ਦਰਗਾਹ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਦੇ ਨੇੜੇ ਮਥੁਰਾ ਰੋਡ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਸਥਿਤ ਹੈ। ਇਥੇ ਦੁਕਾਨਾਂ ਵਿਚ ਫੁੱਲ, ਟੋਪੀਆਂ ਆਦਿ ਮਿਲਦੇ ਹਨ।[2]

ਅਮੀਰ ਖੁਸਰੋ

[ਸੋਧੋ]

ਅਮੀਰ ਖੁਸਰੋ ਹਜ਼ਰਤ ਨਿਜ਼ਾਮੂਦੀਨ ਦਾ ਸਭ ਤੋਂ ਮਸ਼ਹੂਰ ਸ਼ਗਿਰਦ ਸੀ, ਜਿਸ ਨੂੰ ਖਯਾਲ ਦੀ ਇੱਕ ਸ਼ੈਲੀ ਦੇ ਰੂਪ ਵਿੱਚ, ਪਹਿਲੇ ਉਰਦੂ ਸ਼ਾਇਰ ਅਤੇ ਉੱਤਰੀ ਭਾਰਤ ਵਿੱਚ ਪ੍ਰਚਲਿਤ ਸ਼ਾਸਤਰੀ ਸੰਗੀਤ ਦੀ ਇੱਕ ਸ਼ੈਲੀ ਵਜੋਂ ਸਤਿਕਾਰਿਆ ਜਾਂਦਾ ਹੈ। ਖੁਸਰੋ ਦਾ ਲਾਲ ਪੱਥਰ ਨਾਲ ਬਣਿਆ ਮਕਬਰਾ ਉਸ ਦੇ ਗੁਰੂ ਦੀ ਕਬਰ ਦੇ ਸਾਹਮਣੇ ਸਥਿਤ ਹੈ। ਇਸ ਲਈ ਹਜ਼ਰਤ ਨਿਜ਼ਾਮੂਦੀਨ ਅਤੇ ਅਮੀਰ ਖੁਸਰੋ ਦੀ ਬਰਸੀ 'ਤੇ ਦਰਗਾਹ ਵਿੱਚ ਦੋ ਸਭ ਤੋਂ ਮਹੱਤਵਪੂਰਨ ਉਰਸ (ਮੇਲੇ) ਆਯੋਜਿਤ ਕੀਤੇ ਜਾਂਦੇ ਹਨ। ਅਮੀਰ ਖੁਸਰੋ, ਜਹਾਂਰਾ ਬੇਗਮ ਅਤੇ ਇਨਾਇਤ ਖਾਨ ਦੀਆਂ ਕਬਰਾਂ ਵੀ ਨੇੜੇ ਹੀ ਬਣੀਆਂ ਹੋਈਆਂ ਹਨ।

ਸਬਜ਼ ਬੁਰਜ (ਅਕਾ ਨੀਲਾ ਗੁੰਬਦ) ਆਵਾਜਾਈ  ਚੱਕਰ ਮਥੁਰਾ ਰੋਡ  ਨੇੜੇ ਨਿਜ਼ਾਮੁਦੀਨ ਦਰਗਾਹ, ਦਿੱਲੀ 
ਨਿਜ਼ਾਮੁਦੀਨ ਰੇਲਵੇ ਸਟੇਸ਼ਨ, ਦਿੱਲੀ

ਹਵਾਲੇ

[ਸੋਧੋ]
  1. "Nizamuddin Auliya Dargah, history and structures". Archived from the original on 2008-06-09. Retrieved 2016-08-11. {{cite web}}: Unknown parameter |dead-url= ignored (|url-status= suggested) (help)
  2. Bakht Ahmed, Firoz (30 July 2011). "Legacy of Hazrat Nizamuddin". Deccan Herald. Retrieved 23 July 2020.

ਬਾਹਰੀ ਕੜੀਆਂ

[ਸੋਧੋ]