ਨੀਲਕੰਠੀ ਪਿੱਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨੀਲਕੰਠੀ ਪਿੱਦੀ
Luscinia svecica volgae.jpg
ਨਰ
ਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Passeriformes
ਪਰਿਵਾਰ: Muscicapidae
ਜਿਣਸ: Luscinia
ਪ੍ਰਜਾਤੀ: L. svecica
Binomial name
Luscinia svecica
(Linnaeus, 1758)
Luscinia svecica distribution.png
ਨੀਲਕੰਠੀ ਪਿੱਦੀ ਦੀਆਂ ਉਪ ਪ੍ਰਜਾਤੀਆਂ ਦੀ ਵੰਡ

ਨੀਲਕੰਠੀ ਪਿੱਦੀ (ਅੰਗਰੇਜ਼ੀ: Bluethroat) ਨੀਲਕੰਠੀ ਪਿੱਦੀ ਯੂਰੇਸ਼ੀਆ ਤੇ ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ, ਖ਼ਾਸ ਕਰਕੇ ਅਲਾਸਕਾ ਵਿਚ ਮਿਲਣ ਵਾਲਾ ਪੰਛੀ ਏ। ਇਸਦਾ ਪਰਸੂਤ ਦਾ ਮੁੱਖ ਇਲਾਕਾ ਹੁਨਾਲ ਦੀ ਰੁੱਤੇ ਸਕੈਂਡੀਨੇਵੀਆ, ਰੂਸ ਸਾਈਬੇਰੀਆ ਹਨ। ਇਹ ਯੂਰਪ ਦੇ ਲਹਿੰਦੇ ਤੇ ਮੱਧ ਇਲਾਕਿਆਂ ਅਤੇ ਹਿਮਾਲਿਆ ਦੀ ਦੱਖਣੀ ਬਾਹੀ ਦੇ ਕੁਝ ਇਲਾਕਿਆਂ ਵਿਚ ਵੀ ਪਰਸੂਤ ਕਰਦਾ ਹੈ। ਸਿਆਲ ਵਿਚ ਇਹ ਦੱਖਣੀ ਯੂਰਪ, ਅਫ਼ਰੀਕਾ, ਅਰਬ ਤੇ ਏਸ਼ੀਆ ਦੇ ਹੋਰਨਾਂ ਇਲਾਕਿਆਂ ਨੂੰ ਪਰਵਾਸ ਕਰਦਾ ਹੈ। ਇਸ ਪੰਖੀ ਨੂੰ ਪੁਰਾਣੇ ਜ਼ਮਾਨੇ ਦੇ ਮੱਖੀਆਂ ਖਾਣ ਵਾਲੇ ਪੰਖੇਰੂਆਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਤੇ ਇਸਦਾ ਵਿਗਿਆਨਕ ਨਾਂਅ Luscinia Svecica ਏ। ਇਸਦੀਆਂ ਅਗਾੜੀ ੧੦ ਉਪ-ਜਾਤੀਆਂ ਮੰਨੀਆਂ ਗਈਆਂ ਹਨ ਜੋ ਗਲ਼ੇ ਦੀਆਂ ਧਾਰੀਆਂ ਤੇ ਪਰਾਂ ਦੇ ਰੰਗ ਦੇ ਫ਼ਰਕ ਨਾਲ ਵੱਖ ਵੱਖ ਇਲਾਕਿਆਂ ਵਿਚ ਮਿਲਦੀਆਂ ਹਨ।

ਜਾਣ-ਪਛਾਣ[ਸੋਧੋ]

ਇਸਦੀ ਲੰਮਾਈ ੧੩-੧੫ ਸੈਮੀ ਤੇ ਵਜ਼ਨ ੧੨ ਤੋਂ ੨੫ ਗ੍ਰਾਮ ਹੁੰਦਾ ਹੈ। ਨਰ ਦੀ ਧੌਣ ਗਾਜਰੀ, ਕਾਲੀ, ਨੀਲੀ ਹੁੰਦੀ ਹੈ ਜੋ ਵੇਖਣ ਨੂੰ ਇਵੇਂ ਲਗਦੀ ਹੈ ਜਿਵੇਂ ਕਿਸੇ ਗਲ਼ ਵਿਚ ਹਾਰ ਪਾਇਆ ਹੋਵੇ। ਨਰ ਦੇ ਸਰੀਰ ਦਾ ਮਗਰਲਾ ਹਿੱਸਾ ਗਾਜਰੀ-ਭੂਰਾ ਤੇ 'ਗਾੜੀਓਂ ਚਿੱਟੇ ਰੰਗ ਦਾ ਹੁੰਦਾ ਏ। ਇਸਦਾ ਪੂੰਝਾ ਗਾਜਰੀ ਤੇ ਕਾਲ਼ਾ ਹੁੰਦਾ ਹੈ। ਅੱਖੀਂ ਦੇ ਉੱਤੇ ਚਿੱਟੀ ਪੱਟੀ ਉੱਕਰੀ ਹੁੰਦੀ ਏ। ਮਾਦਾ ਦਾ ਰੰਗ ਭੂਰਾ-ਮਿੱਟੀ ਰੰਗਾ ਹੀ ਹੁੰਦਾ ਹੈ ਤੇ ਇਸਦੀਆਂ ਅੱਖੀਂ ਦੇ ਉੱਤੇ-ਥੱਲੇ ਦੋ ਚਿੱਟੀਆਂ ਪੱਟੀਆਂ ਹੁੰਦੀਆਂ ਹਨ। ਕਿਸ਼ੋਰ ਪੰਖੇਰੂਆਂ ਦਾ ਰੰਗ ਭੂਰਾ ਹੁੰਦਾ ਜੇ।

ਖ਼ੁਰਾਕ[ਸੋਧੋ]

ਇਸਦੀ ਖ਼ੁਰਾਕ ਕੰਗਰੋੜ-ਹੀਣ ਕੀਟ ਭੂੰਡੀਆਂ, ਮੱਕੜੀਆਂ, ਮੱਖੀਆਂ ਤੇ ਕੀੜੇ ਹਨ। ਉੱਡਦੇ ਹੋਏ ਪਤੰਗਿਆਂ ਨੂੰ ਇਹ ਹਵਾ ਵਿਚ ਹੀ ਬੁੱਚ ਲੈਂਦਾ ਹੈ। ਇਹ ਵੀ ਵੇਖਿਆ ਗਿਆ ਹੈ ਪੀ ਇਹ ਗੰਡੋਇਆਂ, ਝੀਂਗਿਆਂ, ਨਿੱਕਿਆਂ ਡੱਡੂਆਂ ਤੇ ਨਿੱਕੇ ਘੋਗਿਆਂ ਨੂੰ ਵੀ ਛਕ ਜਾਂਦੀ ਏ। ਸਿਆਲ ਵਿਚ ਇਹ ਦਾਣੇ ਤੇ ਫ਼ਲ ਵੀ ਖਾਂਦੀ ਹੈ।

ਪਰਸੂਤ[ਸੋਧੋ]

ਇਸਦਾ ਪਰਸੂਤ ਦਾ ਮੁੱਖ ਵੇਲਾ ਹੁਨਾਲ ਦੀ ਰੁੱਤੇ ਵਸਾਖ ਤੋਂ ਸਾਉਣ ਦੇ ਮਹੀਨੇ ਹਨ। ਆਲ੍ਹਣੇ ਨੂੰ ਮਾਦਾ ਹੀ ਘਾਹ 'ਤੇ ਜਾਂ ਕਿਸੇ ਨਿੱਕੇ ਝਾੜ ਤੇ ਬਣਾਉਂਦੀ ਹੈ। ਆਲ੍ਹਣਾ ਡੂੰਘੀ ਪਿਆਲੀ ਵਰਗਾ ਘਾਹ, ਨਿੱਕੀਆਂ ਡਾਹਣੀਆਂ, ਜੜ੍ਹਾਂ ਤੇ ਕਾਈ ਤੋਂ ਬਣਾਇਆ ਜਾਂਦਾ ਹੈ। ਆਲ੍ਹਣੇ ਦੀਆਂ ਡਾਹਣੀਆਂ, ਘਾਹ ਵਗੈਰਾ ਨੂੰ ਬੰਨ੍ਹਣ ਲਈ ਜਾਨਵਰਾਂ ਦੇ,ਜ਼ਿਆਦਾਤਰ ਗਾਈਆਂ ਤੇ ਹਰਨਾਂ ਦੇ ਵਾਲ ਵਰਤੇ ਜਾਂਦੇ ਹਨ।

ਮਾਦਾ ਇਕ ਵੇਰਾਂ ੪ ਤੋਂ ੭ ਆਂਡੇ ਦੇਂਦੀ ਹੈ, ਜਿਨ੍ਹਾਂ ਤੇ ੧੩ ਦਿਨਾਂ ਲਈ ਬਹਿਆ ਜਾਂਦਾ ਹੈ। ਬੋਟ ਆਂਡਿਆਂ ਵਿਚੋਂ ਨਿਕਲਣ ਦੇ 'ਗਾੜਲੇ ੨ ਹਫ਼ਤੇ ਆਲ੍ਹਣੇ ਵਿਚ ਰਹਿੰਦੇ ਹਨ, ਜਿਨ੍ਹਾਂ ਨੂੰ ਖ਼ੁਰਾਕ ਵਜੋਂ ਭੂੰਡੀਆਂ, ਮੱਕੜੀਆਂ ਤੇ ਕੀਟਾਂ ਦੇ ਲਾਰਵੇ ਖਵਾਏ ਜਾਂਦੇ ਹਨ।[2]

ਗੈਲਰੀ[ਸੋਧੋ]

ਹਵਾਲੇ[ਸੋਧੋ]