ਨੂਰਜਹਾਂ ਦਾ ਮਕਬਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਨੂਰਜਹਾਂ ਦਾ ਮਕਬਰਾ ( Urdu: مقبرہ نورجہاں ਲਾਹੌਰ, ਪਾਕਿਸਤਾਨ ਵਿੱਚ 17ਵੀਂ ਸਦੀ ਦਾ ਇੱਕ ਮਕਬਰਾ ਹੈ, ਜੋ ਮੁਗਲ ਮਹਾਰਾਣੀ ਨੂਰਜਹਾਂ ਲਈ ਬਣਾਇਆ ਗਿਆ ਸੀ। ਮਕਬਰੇ ਦਾ ਸੰਗਮਰਮਰ 18ਵੀਂ ਸਦੀ ਵਿੱਚ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਵਰਤਣ ਲਈ ਸਿੱਖ ਕਾਲ ਦੌਰਾਨ ਲੁੱਟ ਲਿਆ ਗਿਆ ਸੀ। [1] [2] [3] ਲਾਲ ਰੇਤਲੇ ਪੱਥਰ ਦਾ ਮਕਬਰਾ, ਜਹਾਂਗੀਰ ਦੇ ਨੇੜਲੇ ਮਕਬਰੇ, ਆਸਿਫ਼ ਖ਼ਾਨ ਦੀ ਕਬਰ ਅਤੇ ਅਕਬਰੀ ਸਰਾਏ ਦੇ ਨਾਲ, ਲਾਹੌਰ ਦੇ ਸ਼ਾਹਦਰਾ ਬਾਗ ਵਿੱਚ ਮੁਗ਼ਲ ਸਮਾਰਕਾਂ ਦਾ ਹਿੱਸਾ ਹੈ।

ਟਿਕਾਣਾ[ਸੋਧੋ]

ਇਹ ਮਕਬਰਾ ਲਾਹੌਰ ਤੋਂ ਰਾਵੀ ਦਰਿਆ ਦੇ ਪਾਰ ਸ਼ਾਹਦਰਾ ਬਾਗ ਵਿੱਚ ਸਥਿਤ ਹੈ। ਇਹ ਮਕਬਰਾ ਨੇੜਲੇ ਸਮਾਰਕਾਂ ਦਾ ਹਿੱਸਾ ਹੈ, ਜਿਸ ਵਿੱਚ ਜਹਾਂਗੀਰ ਦਾ ਮਕਬਰਾ, ਅਕਬਰੀ ਸਰਾਏ, ਅਤੇ ਨਾਲ ਹੀ ਆਸਿਫ਼ ਖ਼ਾਨ ਦੀ ਕਬਰ ਵੀ ਸ਼ਾਮਲ ਹੈ। ਨੂਰਜਹਾਂ ਦੇ ਮਕਬਰੇ ਨੂੰ ਹੋਰ ਸਮਾਰਕਾਂ ਤੋਂ ਖੁੱਲ੍ਹੇ ਖੇਤ ਵੱਖ ਕਰਦੇ ਸਨ, [4] ਜੋ ਬਾਅਦ ਵਿੱਚ ਬ੍ਰਿਟਿਸ਼ ਕਾਲ ਦੌਰਾਨ ਲਾਹੌਰ-ਪੇਸ਼ਾਵਰ ਰੇਲਵੇ ਲਾਈਨ ਦੇ ਨਿਰਮਾਣ ਨੇ ਰੋਕ ਦਿੱਤੇ ਸੀ।

ਪਿਛੋਕੜ[ਸੋਧੋ]

ਸੀਨੋਟੈਫ਼ 'ਤੇ ਸੰਗਮਰਮਰ ਵਿੱਚ ਕੁਰਾਨ ਦੀਆਂ ਆਇਤਾਂ ਜੜ੍ਹੀਆਂ ਹੋਈਆਂ ਹਨ

ਮੇਹਰ-ਉਨ-ਨਿਸਾ,( ਜਿਸ ਨੂੰ ਨੂਰਜਹਾਂ ਦੇ ਖਿਤਾਬ ਦਿੱਤਾ ਗਿਆ ਸੀ, ਜਿਸਦਾ ਅਰਥ ਹੈ "ਸੰਸਾਰ ਦਾ ਚਾਨਣ,") ਅਸਮਤ ਬੇਗਮ ਅਤੇ ਮਿਰਜ਼ਾ ਗਿਆਸ ਬੇਗ ਦੀ ਚੌਥੀ ਸੰਤਾਨ ਸੀ, ਜੋ ਦੋਵੇਂ ਪਰਸ਼ੀਆ ਤੋਂ ਆਏ ਸਨ। ਉਸਦਾ ਪਹਿਲਾ ਵਿਆਹ 17 ਸਾਲ ਦੀ ਉਮਰ ਵਿੱਚ ਇੱਕ ਪਰਸ਼ੀਆ ਦੇ ਸਾਹਸੀ ਸ਼ੇਰ ਅਫਗਾਨ ਅਲੀ ਕੁਲੀ ਖਾਨ ਇਸਤਾਜਲੂ ਨਾਲ ਹੋਇਆ ਸੀ, ਜੋ ਆਪਣੇ ਸ਼ਾਨਦਾਰ ਫੌਜੀ ਕੈਰੀਅਰ ਲਈ ਮਸ਼ਹੂਰ ਸੀ, ਅਤੇ ਜਿਸ ਤੋਂ ਉਸਨੇ 1607 ਵਿੱਚ ਮਰਨ ਤੋਂ ਪਹਿਲਾਂ ਇੱਕ ਧੀ, ਲਾਡਲੀ ਬੇਗਮ ਨੂੰ ਜਨਮ ਦਿੱਤਾ ਸੀ [5] ਉਸਦੇ ਪਿਤਾ ਨੇ ਮੁਗਲ ਸਮਰਾਟ ਅਕਬਰ ਦੀ ਸੇਵਾ ਕੀਤੀ, ਜਿਸਨੇ ਉਸਨੂੰ ਇਤਮਤ-ਉਦ-ਦੌਲਾ ("ਰਾਜ ਦਾ ਥੰਮ") ਦਾ ਖਿਤਾਬ ਦਿੱਤਾ, ਜਦੋਂ ਕਿ ਉਸਦੇ ਭਰਾ ਆਸਿਫ਼ ਖਾਨ ਨੇ ਉਸਦੇ ਅਗਲੇ ਪਤੀ, ਬਾਦਸ਼ਾਹ ਜਹਾਂਗੀਰ ਦੀ ਸੇਵਾ ਕੀਤੀ। ਨੂਰਜਹਾਂ ਸਭ ਤੋਂ ਸ਼ਕਤੀਸ਼ਾਲੀ ਮੁਗਲ ਮਹਾਰਾਣੀ ਸੀ। [6]

ਇਤਿਹਾਸ[ਸੋਧੋ]

ਜਹਾਂਗੀਰ ਦੀ ਮੌਤ ਤੋਂ 18 ਸਾਲ ਬਾਅਦ 68 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋਈ ਸੀ ਅਤੇ ਮਕਬਰੇ ਦਾ ਜ਼ਿਆਦਾਤਰ ਨਿਰਮਾਣ ਉਸਦੇ ਜੀਵਨ ਕਾਲ ਵਿੱਚ ਕੀਤਾ ਗਿਆ ਸੀ। [5] ਤਿੰਨ ਲੱਖ ਰੁਪਏ ਦੀ ਲਾਗਤ ਨਾਲ ਮਕਬਰੇ ਨੂੰ ਪੂਰਾ ਕਰਨ ਵਿੱਚ ਚਾਰ ਸਾਲ ਲੱਗੇ। ਸ਼ਾਹਜਹਾਂ ਦੇ ਮੁਗ਼ਲ ਸਿੰਘਾਸਣ 'ਤੇ ਬੈਠਣ ਤੋਂ ਬਾਅਦ, ਉਸ ਨੂੰ 200,000 ਰੁਪਏ ਸਾਲਾਨਾ ਭੱਤਾ ਦਿੱਤਾ ਗਿਆ ਸੀ।

ਆਸਿਫ਼ ਖ਼ਾਨ ਦੇ ਮਕਬਰੇ ਦੇ ਨਾਲ, ਰਣਜੀਤ ਸਿੰਘ ਦੀ ਫ਼ੌਜ ਨੇ ਲਾਹੌਰ ਦੇ ਕਬਜ਼ੇ ਦੌਰਾਨ ਨੂਰਜਹਾਂ ਦੀ ਕਬਰ ਦੇ ਸਜਾਵਟੀ ਪੱਥਰ ਅਤੇ ਸੰਗਮਰਮਰ ਲਾਹ ਲਏ ਸੀ। [7] ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਸਜਾਉਣ ਲਈ ਬਹੁਤ ਸਾਰੀ ਸਮੱਗਰੀ ਵਰਤ ਲਈ ਗਈ ਸੀ। [1] [2] [3] [8]

ਨੂਰਜਹਾਂ ਦੇ ਮਕਬਰੇ ਸਮੇਤ ਸਮਾਰਕਾਂ ਦੇ ਸ਼ਾਹਦਰਾ ਸਮੂਹ ਨੂੰ, ਬ੍ਰਿਟਿਸ਼ ਹਕੂਮਤ ਅਧੀਨ ਉਦੋਂ ਧੱਕਾ ਲੱਗਿਆ ਜਦੋਂ ਆਸਿਫ਼ ਖਾਨ ਅਤੇ ਨੂਰ ਜਹਾਂ ਦੇ ਮਕਬਰੇ ਦੇ ਵਿੱਚ ਦੀ ਇੱਕ ਰੇਲਵੇ ਲਾਈਨ ਕੱਢ ਦਿੱਤੀ ਗਈ ਸੀ। [4] ਮਕਬਰੇ ਦੀ ਮਾਮੂਲੀ ਮੁਰੰਮਤ ਕੀਤੀ ਗਈ ਸੀ ਪਰ ਵੱਡੀ ਮੁਰੰਮਤ ਦੀ ਲੋੜ ਹੈ। [9]

ਅੰਦਰੂਨੀ[ਸੋਧੋ]

ਨੂਰਜਹਾਂ ਅਤੇ ਉਸਦੀ ਧੀ ਲਾਡਲੀ ਬੇਗਮ ਦੀਆਂ ਸੰਗਮਰਮਰ ਦੀਆਂ ਯਾਦਗਾਰਾਂ

ਬਾਗ[ਸੋਧੋ]

ਇਹ ਮਕਬਰਾ ਫ਼ਾਰਸੀ ਸ਼ੈਲੀ ਦੇ ਚਾਰਬਾਗ ਦੇ ਕੇਂਦਰ ਵਿੱਚ ਹੈ। [5] ਅਸਲੀ ਬਾਗ ਹੁਣ ਨਹੀਂ ਰਿਹਾ, [5] ਪਰ ਕਦੇ ਇਸ ਵਿੱਚ ਗੁਲ ਲਾਲਾ, ਗੁਲਾਬ ਅਤੇ ਚੰਬੇਲੀ ਸ਼ਾਮਲ ਸਨ। [5]

ਗੈਲਰੀ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 The Calcutta Review, Volumes 72-73. University of Calcutta. 1881. Retrieved 14 September 2017. ਹਵਾਲੇ ਵਿੱਚ ਗਲਤੀ:Invalid <ref> tag; name "aa" defined multiple times with different content
  2. 2.0 2.1 Bhalla, A.S. (2009). Royal tombs of India: 13th to 18th century. Mapin. p. 119. ISBN 9788189995102. Retrieved 14 September 2017. ਹਵਾਲੇ ਵਿੱਚ ਗਲਤੀ:Invalid <ref> tag; name "bb" defined multiple times with different content
  3. 3.0 3.1 Saladin, Henri; Migeon, Gaston (2012). Art of Islam. Parkstone International. p. 94. ISBN 9781780429939. Retrieved 14 September 2017. ਹਵਾਲੇ ਵਿੱਚ ਗਲਤੀ:Invalid <ref> tag; name "cc" defined multiple times with different content
  4. 4.0 4.1 "Tomb of Asif Khan" (PDF). Global Heritage Fund. Retrieved 14 September 2017. ਹਵਾਲੇ ਵਿੱਚ ਗਲਤੀ:Invalid <ref> tag; name "ghf" defined multiple times with different content
  5. 5.0 5.1 5.2 5.3 5.4 Findly, Ellison Banks (1993). Nur Jahan, Empress of Mughal India. Oxford University Press. ISBN 9780195074888. Retrieved 14 September 2017. ਹਵਾਲੇ ਵਿੱਚ ਗਲਤੀ:Invalid <ref> tag; name "oup" defined multiple times with different content
  6. Goff, Richard D. (2011). World History. Cengage Learning. p. 531. ISBN 9781111345143.
  7. Marshall, Sir John Hubert (1906). Archaeological Survey of India. Office of the Superintendent of Government Printing.
  8. Curator of Ancient Monuments (1885). Preservation of National Monuments: ... Report of the Curator of Ancient Monuments in India for the Year ..., Issue 3. Government Central Branch Press. Retrieved 14 September 2017.
  9. Malik, Sonia (17 July 2012). "Restoration of Nur Jahan's Tomb to begin soon". The Express Tribune. Retrieved 6 December 2013.