ਪਰਾਲੀ ਸਾੜਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
1986 ਵਿੱਚ ਇੰਗਲੈਂਡ ਦੇ ਏਸੇਕਸ ਵਿੱਚ ਪਰਾਲੀ ਨੂੰ ਲਾਈ ਹੋਈ ਅੱਗ

ਪਰਾਲੀ ਸਾੜਨਾ, ਅਕਸਰ ਕਣਕ ਅਤੇ ਹੋਰ ਅਨਾਜ ਦੀਆਂ ਫਸਲਾਂ ਦੀ ਕਟਾਈ ਤੋਂ ਬਾਅਦ ਬਚੇ ਹੋਏ ਮੁੱਢਾਂ ਤੇ ਤੂੜੀ ਦੇ ਕਰਚਿਆਂ ਨੂੰ ਅੱਗ ਲਾਉਣ ਦੀ ਪ੍ਰੀਕਿਰਿਆ ਹੈ। ਇਹ ਅਭਿਆਸ 1990 ਦੇ ਦਹਾਕੇ ਤੋਂ ਫੈਲਿਆ ਹੋਇਆ ਹੈ, ਜਦੋਂ ਸਰਕਾਰਾਂ ਨੇ ਇਸ ਦੀ ਵਰਤੋਂ ਤੇ ਪਾਬੰਦੀਆਂ ਲਗਾ ਦਿੱਤੀਆਂ ਸਨ।

ਪ੍ਰਭਾਵ[ਸੋਧੋ]

ਸੰਗਰੂਰ, ਪੰਜਾਬ, ਭਾਰਤ ਦੇ ਆਲੇ ਦੁਆਲੇ ਕਣਕ ਦੀ ਬਿਜਾਈ ਲਈ ਜ਼ਮੀਨ ਨੂੰ ਛੇਤੀ ਤਿਆਰ ਕਰਨ ਲਈ, ਵਾਢੀ ਦੇ ਬਾਅਦ ਝੋਨੇ ਦੀ ਪਰਾਲੀ (ਰਹਿੰਦ-ਖੂੰਹਦ) ਨੂੰ ਸਾੜਨਾ।

ਪਰਾਲੀ ਸਾੜਨ ਦੀ, ਕੁਝ ਵਿਕਲਪਾਂ ਨਾਲ ਤੁਲਨਾ ਕੀਤੀ ਗਈ ਹੈ ਜਿਵੇਂ ਕਿ ਫ਼ਸਲ ਦੀ ਬਚੀ ਹੋਈ ਰਹਿੰਦ-ਖੂੰਦ ਨੂੰ ਜ਼ਮੀਨ ਵਿੱਚ ਹੀ ਵਾਹੁਣਾ, ਕਿਉਂਕਿ ਇਸ  ਨਾਲ ਵਾਤਾਵਰਨ ਉੱਪਰ ਬਹੁਤ ਸਾਰੇ ਨਤੀਜੇ ਅਤੇ ਪ੍ਰਭਾਵ ਹੁੰਦੇ ਹਨ।[1]

ਪਰਾਲੀ ਸਾੜਨਾ:

 • ਖੇਤ ਨੂੰ ਛੇਤੀ ਸਾਫ਼ ਕਰਦਾ ਹੈ ਅਤੇ ਸਸਤਾ ਹੁੰਦਾ ਹੈ। 
 • ਨੁਕਸਾਨਦਾਇਕ ਜੜੀ-ਬੂਟੀਆਂ ਨੂੰ ਮਾਰਦਾ ਹੈ, ਜਿਹਨਾਂ ਦੇ ਇਲਾਜ ਲਈ ਰੋਧਕ ਵੀ ਬੇਅਸਰ ਹਨ। 
 • ਸਲੱਗ ਅਤੇ ਹੋਰ ਕੀੜਿਆਂ ਨੂੰ ਮਾਰਦਾ ਹੈ। 
 • ਨਾਈਟ੍ਰੋਜਨ ਟਾਈ-ਅੱਪ ਘਟਾ ਸਕਦਾ ਹੈ।

ਹਾਲਾਂਕਿ, ਇਸਦੇ ਵਾਤਾਵਰਨ ਤੇ ਬਹੁਤ ਸਾਰੇ ਹਾਨੀਕਾਰਕ ਪ੍ਰਭਾਵ ਹਨ:

 • ਪੌਸ਼ਟਿਕ ਤੱਤਾਂ ਦਾ ਨੁਕਸਾਨ 
 • ਧੂਏਂ ਤੋਂ ਪ੍ਰਦੂਸ਼ਣ 
 • ਫਲੈਟਿੰਗ ਥ੍ਰੈਡਸ ਤੋਂ ਬਿਜਲੀ ਅਤੇ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਨੂੰ ਨੁਕਸਾਨ 
 • ਨਿਯੰਤਰਣ ਤੋਂ ਬਾਹਰ ਫੈਲਣ ਵਾਲੀਆਂ ਅੱਗਾਂ ਦਾ ਜੋਖਮ[2]

ਇੱਕ ਧਾਰਨਾ ਇਹ ਵੀ ਹੈ ਕਿ ਪਰਾਲੀ ਦੇ ਬਲਨ ਨਾਲ ਵਾਤਾਵਰਨ ਦੀ CO2 ਵਧਣ ਵਿੱਚ ਯੋਗਦਾਨ ਪਾਉਂਦੀ ਹੈ। ਪਰ ਪਰਾਲੀ ਸਾੜਨ ਨਾਲ ਕਾਰਬਨ ਡਾਈਆਕਸਾਈਡ ਦੀ ਰੀਲੀਜ਼, ਉਸ ਦੇ ਕੁਦਰਤੀ ਗਲਣ ਤੋਂ ਥੋੜ੍ਹੀ ਜਿਹੀ ਜ਼ਿਆਦਾ ਹੈ।

ਭਾਰਤ ਵਿੱਚ ਪਰਾਲੀ ਸਾੜਨਾ[ਸੋਧੋ]

ਉੱਤਰ ਪੱਛਮੀ ਭਾਰਤ ਵਿਚ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਅੱਗ ਲੱਗਣ ਨਾਲ ਦਿੱਲੀ ਵਿਚ ਹਵਾ ਦੇ ਪ੍ਰਦੂਸ਼ਣ ਦਾ ਵੱਡਾ ਕਾਰਨ ਦੱਸਿਆ ਗਿਆ ਹੈ। ਹਰ ਸਤੰਬਰ ਦੇ ਅਖੀਰ ਤੋਂ ਅਕਤੂਬਰ ਤੱਕ, ਮੁੱਖ ਤੌਰ 'ਤੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ, ਇੱਕ ਤਾਂ ਘੱਟ ਖਰਚੇ ਵਾਲੀ ਪਰਾਲੀ ਦੀ ਨਿਕਾਸੀ ਪ੍ਰਕਿਰਿਆ ਵਜੋਂ ਅਤੇ ਦੂਜਾ ਅਗਲੀ ਫਸਲ ਲਈ ਬਿਜਾਈ ਦੇ ਵਿਚਕਾਰ ਆਉਣ ਵਾਲੇ ਸਮੇਂ ਨੂੰ ਘਟਾਉਣ ਲਈ, ਲਗਭਗ 35 ਮਿਲੀਅਨ ਟਨ[3] ਦੀ ਪਰਾਲੀ ਅਤੇ ਫ਼ਸਲ ਦੀ ਰਹਿੰਦ ਖੂੰਦ ਸਾੜਦੇ ਹਨ।[4] ਇਸ ਬਰਨਿੰਗ ਤੋਂ ਧੂੰਏਂ ਵਾਲੇ ਤੱਤਾਂ ਦਾ ਇੱਕ ਬੱਦਲ ਪੈਦਾ ਹੁੰਦਾ ਹੈ ਜਿਸ ਦੀਆਂ ਤਸਵੀਰਾਂ ਵਿੱਚ ਆਕਾਸ਼ ਵਿੱਚੋ ਦਿਖਾਈ ਦਿੰਦੀਆਂ ਹਨ,[5] ਅਤੇ ਇਸ ਨਾਲ ਨਵੀਂ ਦਿੱਲੀ ਵਿੱਚ "ਜ਼ਹਿਰੀਲਾ ਬੱਦਲ" ਪੈਦਾ ਹੁੰਦਾ ਹੈ, ਜਿਸਦੇ ਨਤੀਜੇ ਵਜੋਂ ਦਿੱਲੀ ਵਿੱਚ ਏਅਰ-ਪ੍ਰਦੂਸ਼ਣ ਐਮਰਜੈਂਸੀ ਦੀਆਂ ਘੋਸ਼ਣਾਵਾਂ ਹੁੰਦੀਆਂ ਹਨ।[6] ਇਸ ਲਈ, ਐਨ.ਜੀ.ਟੀ. (ਨੈਸ਼ਨਲ ਗਰੀਨ ਟ੍ਰਿਬਿਊਨਲ) ਨੇ ਦਿੱਲੀ ਸਰਕਾਰ ਨੂੰ 2 ਲੱਖ ਰੁਪਏ ਜੁਰਮਾਨਾ ਕੀਤਾ ਕਿਉਂਕਿ ਉਹਨਾਂ ਨੇ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕਿਸਾਨਾਂ ਨੂੰ ਪ੍ਰੋਤਸਾਹਨ ਅਤੇ ਬੁਨਿਆਦੀ ਸਹਾਇਤਾ ਪ੍ਰਦਾਨ ਕਰਨ ਦਾ ਕੋਈ ਕਾਰਜ ਯੋਜਨਾ ਨਹੀਂ ਬਣਾਈ।[7]

ਹਾਲਾਂਕਿ ਵਾਢੀਕਰਨ ਵਿਚ ਪਰਾਲੀ ਸਾੜਨ ਦੇ ਵਿਕਲਪ ਵਾਲੇ ਕੁਝ ਉਪਕਰਨ ਉਪਲਬਧ ਹਨ ਜਿਵੇਂ ਕਿ ਭਾਰਤੀ-ਨਿਰਮਾਣਿਤ "ਹੈਪੀ ਸੀਡਰ" ਜਿਸ ਨਾਲ ਵੱਢੀ ਫਸਲ ਦੇ ਖੜੇ ਕਰਚਿਆਂ ਨੂੰ ਖੇਤ ਵਿੱਚ ਖਿਲਾਰ ਕੇ ਬਿਨਾ ਅੱਗ ਲਾਏ, ਅਗਲੀ ਫਸਲ ਨੂੰ ਬੀਜਿਆ ਜਾ ਸਕਦਾ ਹੈ ਪਰ ਕਿਸਾਨਾਂ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਇਹਨਾਂ ਮਸ਼ੀਨਾਂ ਦੀ ਲਾਗਤ, ਪਰਾਲੀ ਸਾੜਨ ਦੀ ਤੁਲਨਾ ਵਿੱਚ ਬਹੁਤ ਜਿਆਦਾ ਹੈ।

ਹਵਾਲੇ[ਸੋਧੋ]

 1. "Grains and Other Crops» Crop Production» Stubble Burning". 
 2. Ellison, Amelia (August 24, 2013). "Stubble burns cause headache for firebrigades". The Wimmera Mail Times. Retrieved 24 August 2013. 
 3. Joydeep Thakur, Brace for air pollution in Delhi as crop burning starts in neighbouring states: Agricultural stubble running into millions of tonnes is burnt by farmers in northern India every October.
 4. Sowmiya Ashok, "Agricultural pollution: The fields are still burning", The Indian Express, October 19, 2017.
 5. NASA, "Stubble Burning in Northern India", Earth Observatory.
 6. Sanjeev Miglani and Aditya Kalra, "New Delhi declares emergency as toxic smog thickens by the hour", Reuters, Nov. 9, 2017.
 7. "Crop burning: NGT slaps Rs 2 lakh as costs on Delhi govt for not filing action plan". https://www.hindustantimes.com/ (in ਅੰਗਰੇਜ਼ੀ). 2018-04-03. Retrieved 2018-06-26.  External link in |work= (help)External link in |work= (help)