ਸਮੱਗਰੀ 'ਤੇ ਜਾਓ

ਕੇਸੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪਲਾਹੀ (ਰੁੱਖ) ਤੋਂ ਮੋੜਿਆ ਗਿਆ)

ਕੇਸੂ
ਬੰਗਲੌਰ, ਭਾਰਤ ਵਿਖੇ
Scientific classification
Kingdom:
ਪੌਦਾ
(unranked):
ਐਨਜੀਓਸਪਰਮ
(unranked):
ਯੂਡੀਕੋਟਸ
(unranked):
ਰੋਜਿਡਸ
Order:
ਫੇਬਾਲੇਸ
Family:
ਫੇਬਾਸੀਆ
Genus:
ਬੂਟੀਆ
Species:
ਬੀ ਮੋਨੋਸਪਰਮਾ
Binomial name
ਬੂਟੀਆ ਮੋਨੋਸਪਰਮਾ
Synonyms

ਬੂਟੀਆ ਫ਼ਰੋਨਡੋਸਾ ਰੋਕਸਬ. ਐਕਸ ਵਾਈਲਡ.
ਏਰੀਥਰੀਨਾ ਮੋਨੋਸਪਰਮਾ ਲੈਮ.[1]
ਪਲਾਸੋ ਮੋਨੋਸਪਰਮਾ

ਫੈਜ਼ਾਬਾਦ, ਭਾਰਤ ਵਿੱਚ ਫੁੱਲਾਂ ਲੱਦਿਆ ਪਲਾਹ ਦਾ ਰੁੱਖ

ਕੇਸੂ (ਵਿਗਿਆਨਕ ਨਾਮ:Butea monosperma, ਸੰਸਕ੍ਰਿਤ: किंशुक, ਤੇਲਗੂ: మోదుగ/మోదుగు, ਹਿੰਦੀ: पलाश, ਬੰਗਾਲੀ: পলাশ, ਮਰਾਠੀ: पळस) ਇੱਕ ਰੁੱਖ ਹੈ ਜਿਸਦੇ ਫੁੱਲ ਬਹੁਤ ਹੀ ਆਕਰਸ਼ਕ ਹੁੰਦੇ ਹਨ। ਇਸ ਦੇ ਅੱਗ ਵਾਂਗ ਦਗਦੇ ਫੁੱਲਾਂ ਦੇ ਕਾਰਨ ਇਸਨੂੰ ਜੰਗਲ ਦੀ ਅੱਗ ਵੀ ਕਿਹਾ ਜਾਂਦਾ ਹੈ। ਪ੍ਰਾਚੀਨ ਕਾਲ ਤੋਂ ਹੀ ਹੋਲੀ ਦੇ ਰੰਗ ਇਸ ਦੇ ਫੁੱਲਾਂ ਤੋਂ ਤਿਆਰ ਕੀਤੇ ਜਾਂਦੇ ਰਹੇ ਹਨ।[2] ਇਹ ਹਿੰਦ ਉਪਮਹਾਂਦੀਪ ਦੇ ਦੱਖਣ ਪੂਰਬੀ ਏਸ਼ੀਆ ਦੇ ਊਸ਼ਣਕਟੀਬੰਧੀ ਅਤੇ ਉਪ ਊਸ਼ਣਕਟੀਬੰਧੀ ਭਾਗਾਂ, ਭਾਰਤ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਮਿਆਂਮਾਰ, ਥਾਈਲੈਂਡ, ਲਾਓਸ, ਕੰਬੋਡੀਆ, ਵੀਅਤਨਾਮ, ਮਲੇਸ਼ੀਆ, ਅਤੇ ਪੱਛਮੀ ਇੰਡੋਨੇਸ਼ੀਆ ਤੱਕ ਪਾਈ ਜਾਂਦੀ ਬਿਊਟੀਆ ਦੀ ਇੱਕ ਪ੍ਰਜਾਤੀ ਹੈ।[3]
ਬਿਊਟੀਆ ਦੀਆਂ ਦੋ ਪ੍ਰਜਾਤੀਆਂ ਹੁੰਦੀਆਂ ਹਨ। ਇੱਕ ਤਾਂ ਲਾਲ ਫੁੱਲਾਂ ਵਾਲੀ ਅਤੇ ਦੂਜਾ ਚਿੱਟੇ ਫੁੱਲਾਂ ਵਾਲੀ। ਲਾਲ ਫੁੱਲਾਂ ਵਾਲੇ ਪਲਾਹ ਦਾ ਵਿਗਿਆਨਕ ਨਾਮ ਬਿਊਟੀਆ ਮੋਨੋਸਪਰਮਾ ਹੈ। ਪੰਜਾਬੀ ਵਿੱਚ ਇਸਨੂੰ ਢੱਕ[4], ਟੇਸੂ ਜਾਂ ਪਲਾਹ ਵੀ ਕਿਹਾ ਜਾਂਦਾ ਹੈ।

ਵਰਤੋਂ

[ਸੋਧੋ]

ਪਲਾਸ ਦੇ ਪੱਤੇ ਅਕਸਰ ਪੱਤਲ ਅਤੇ ਡੂਨੇ ਆਦਿ ਦੇ ਬਣਾਉਣ ਦੇ ਕੰਮ ਆਉਂਦੇ ਹਨ। ਰਾਜਸਥਾਨ ਅਤੇ ਬੰਗਾਲ ਵਿੱਚ ਇਨ੍ਹਾਂ ਤੋਂ ਤੰਮਾਕੂ ਦੀ ਬੀੜੀਆਂ ਵੀ ਬਣਾਉਂਦੇ ਹਨ। ਫੁਲ ਅਤੇ ਬੀਜ ਦਵਾਈਆਂਵਿੱਚ ਵਰਤੇ ਜਾਂਦੇ ਹਨ। ਬੀਜ ਵਿੱਚ ਢਿੱਡ ਦੇ ਕੀੜੇ ਮਾਰਨ ਦਾ ਗੁਣ ਵਿਸ਼ੇਸ਼ ਤੌਰ ਤੇ ਹੈ। ਫੁਲ ਨੂੰ ਉਬਾਲਣ ਨਾਲ ਇੱਕ ਪ੍ਰਕਾਰ ਦਾ ਲਾਲੀ ਰਲਿਆ ਪੀਲਾ ਰੰਗ ਵੀ ਨਿਕਲਦਾ ਹੈ ਜਿਸਦਾ ਖਾਸਕਰ ਹੋਲੀ ਦੇ ਮੌਕੇ ਉੱਤੇ ਪ੍ਰਯੋਗ ਕੀਤਾ ਜਾਂਦਾ ਹੈ। ਫਲੀ ਦਾ ਬਰੀਕ ਚੂਰਨ ਕਰ ਲੈਣ ਨਾਲ ਉਹ ਵੀ ਗੁਲਾਲ ਦਾ ਕੰਮ ਦਿੰਦੀ ਹੈ। ਛਾਲ ਤੋਂ ਇੱਕ ਪ੍ਰਕਾਰ ਦਾ ਰੇਸ਼ਾ ਨਿਕਲਦਾ ਹੈ ਜਿਸ ਨੂੰ ਜਹਾਜ ਦੇ ਪਟੜਿਆਂ ਦੀਆਂ ਦਰਾਰਾਂ ਵਿੱਚ ਭਰਕੇ ਅੰਦਰ ਪਾਣੀ ਆਉਣ ਦੀ ਰੋਕ ਕੀਤੀ ਜਾਂਦੀ ਹੈ। ਜੜ ਦੀ ਛਾਲ ਤੋਂ ਜੋ ਰੇਸ਼ਾ ਨਿਕਲਦਾ ਹੈ ਉਸ ਦੀਆਂ ਰੱਸੀਆਂ ਵੱਟੀਆਂ ਜਾਂਦੀਆਂ ਹਨ। ਦਰੀ ਅਤੇ ਕਾਗਜ ਵੀ ਇਸ ਤੋਂ ਬਣਾਇਆ ਜਾਂਦਾ ਹੈ। ਇਸ ਦੀਆਂ ਪਤਲੀਆਂ ਟਾਹਣੀਆਂ ਨੂੰ ਉਬਾਲਕੇ ਇੱਕ ਪ੍ਰਕਾਰ ਦਾ ਕੱਥਾ ਤਿਆਰ ਕੀਤਾ ਜਾਂਦਾ ਹੈ ਜੋ ਕੁੱਝ ਖੱਟਾ ਹੁੰਦਾ ਹੈ ਅਤੇ ਬੰਗਾਲ ਵਿੱਚ ਜਿਆਦਾ ਖਾਧਾ ਜਾਂਦਾ ਹੈ। ਮੋਟੀਆਂ ਟਾਹਣੀਆਂ ਅਤੇ ਤਨੇ ਨੂੰ ਜਲਾਕੇ ਲੱਕੜ ਦਾ ਕੋਲਾ ਤਿਆਰ ਕਰਦੇ ਹਨ। ਛਾਲ ਤੇ ਟੱਕ ਲਗਾਉਣ ਨਾਲ ਇੱਕ ਪ੍ਰਕਾਰ ਦੀ ਗੂੰਦ ਵੀ ਨਿਕਲਦੀ ਹੈ ਜਿਸ ਨੂੰ ਚੁਨੀਆਂ ਗੂੰਦ ਜਾਂ ਪਲਾਸ ਦੀ ਗੂੰਦ ਵੀ ਕਹਿੰਦੇ ਹਨ।

ਫੋਟੋ ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. "ਬੂਟੀਆ ਮੋਨੋਸਪਰਮਾ (ਲੈਮ.) ਟੌਬ". Germplasm Resources Information Network. United States Department of Agriculture. 2006-05-18.
  2. मस्त झूमते पेड़ों के संग गये महकते रंग राजकिशन नैन
  3. "Butea monosperma (ਲੈਮ.) Taub". Germplasm Resources Information Network. United States Department of Agriculture. 2006-05-18. {{cite web}}: Cite has empty unknown parameter: |1= (help)
  4. "ਢੱਕ - ਪੰਜਾਬੀ ਪੀਡੀਆ". punjabipedia.org. Retrieved 2019-11-19.