ਪਾਕਿਸਤਾਨ ਦੇ ਨਸਲੀ ਸਮੂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬ ਦੇ ਪ੍ਰਮੁੱਖ ਨਸਲੀ ਸਮੂਹਾਂ ਪੰਜਾਬੀ, ਪਸ਼ਤੂਨ ,ਸਿੰਧੀ ,ਸਰਾਇਕੀ,ਮੁਹਾਜ਼ਿਰ, ਬਲੋਚੀ,ਹਿੰਦਕੋਵਾਨ , ਚਿਤਰਾਲੀ ਲੋਕ ਚਿਤਰਾਲੀ , ਅਤੇ ਗੁਜਰਾਤੀ ਹਨ। ਇਸ ਤੋਂ ਇਲਾਵਾ ਛੋਟੇ ਨਸਲੀ ਸਮੂਹਾਂ ਵਿੱਚ ਕਸ਼ਮੀਰੀ ,ਕਲਸ਼ ਲੋਕ |ਕਲਸ਼]], ਬੁਰੂਸ਼ੋਂ, ਬਰੂਹੀ,ਖੋਵਰ, ਸ਼ੀਨਾ ਬਾਲਟੀ ਅਤੇ ਤੁਰਵਾਲੀ ਆਦਿ ਸ਼ਾਮਲ ਹਨ ਜੋ ਦੇਸ ਦੇ ਉੱਤਰੀ ਭਾਗਾਂ ਵਿੱਚ ਵਸਦੇ ਹਨ। ਪਾਕਿਸਤਾਨੀ ਜਨਗਣਨਾ ਵਿੱਚ 1.7 ਮਿਲੀਅਨ ਅਫਗਾਨ ਰਫਿਊਜ਼ੀ ਸ਼ਾਮਲ ਨਹੀਂ ਹਨ ਜੋ ਪ੍ਰਮੁੱਖ ਤੌਰ 'ਤੇ ਖੈਬਰ ਪਖਤੂਨਵਾ ਅਤੇ ਕੁਝ ਕਰਾਚੀ ਅਤੇ ਕੁਏਟਾ ਆਦਿ ਸ਼ਹਿਰਾਂ ਵਿੱਚ ਵਸਦੇ ਹਨ .[1] ਇਹਨਾਂ ਵਿਚੋਂ ਜੋ 1930 ਤੋਂ ਬਾਅਦ ਜਨਮੇ ਹਨ ਉਹਨਾਂ ਨੂੰ ਪਾਕਿਸਤਾਨੀ ਨਾਗਰਿਕ ਮੰਨਿਆ ਜਾਂਦਾ ਹੈ ਅਤੇ ਇਹ ਜਿਆਦਾਤਰ ਪਖਤੂਨ ਹਨ।[2]

ਲਗਪਗ 98% ਪਾਕਿਸਤਾਨੀ ਲੋਕ ਇੰਡੋ ਇਰਾਨੀਅਨ ਭਾਸ਼ਾਈ ਪਿਛੋਕੜ ਵਾਲੇ ਹਨ ਅਤੇ 20% ਇਰਾਨੀਆਂ ਭਾਸ਼ਾਈ ਪਿਛੋਕੜ ਵਾਲੇ ਹਨ।

ਭਾਸ਼ਾਈ ਸਮੂਹ[ਸੋਧੋ]

ਵੱਡੇ ਭਸਾਈ ਸਮੂਹਾਂ ਦੀ ਗਿਣਤੀ
ਭਾਸ਼ਾ 2008 ਅਨੁਮਾਨ 1998 ਜਨਗਣਨਾ ਮੁੱਖ ਖਿੱਤੇ
1 ਪੰਜਾਬੀ 76,367,360 44.17% 58,433,431 44.15% ਪੰਜਾਬ
2 ਪਸ਼ਤੋ 26,342,892 16.97% 20,408,621 15.42% ਖੈਬਰ ਪਸ਼ਤੂਨਵਾ, ਫਾਤਾ, ਕਰਾਚੀ ਅਤੇ ਬਲੋਚਿਸਤਾਨ
3 ਸਿੰਧੀ 24,455,908 12.64% 18,661,571 14.10% ਸਿੰਧ
4 ਸਰਾਇਕੀ 18,019,610 10.42% 13,936,594 8.53% ਦਖਣੀ ਪੰਜਾਬ
5 ਉਰਦੂ 13,120,540 7.59% 10,019,576 7.57% ਕਰਾਚੀ, ਸਿੰਧ
6 ਬਲੋਚੀ 6,204,540 3.59% 4,724,871 3.57% ਬਲੋਚਿਸਤਾਨ
7 ਗੁਜਰਾਤੀ 325,000 1.03% 315,000 1.00% ਸਿੰਧ
8 ਹੋਰ 8,089,150 3.59% 6,167,515 4.66% ਗਿਲਗਿਟ,ਬਾਲਟੀਸਤਾਨn ਸਿੰਧ ਅਤੇ ਕਸ਼ਮੀਰ
- ਕੁੱਲ 172,900,000 100% 132,352,279 100% ਪਾਕਿਸਤਾਨ

ਪ੍ਰਮੁੱਖ ਖੇਤਰੀ ਸਮੂਹ[ਸੋਧੋ]

ਤਸਵੀਰ:Ethnic Groups by Region.jpg
ਖੇਤਰ ਵਾਰ ਨਸਲੀ ਸਮੂਹ
ਤਸਵੀਰ:Ethnic Groups Urban Pakistan.jpg
ਸ਼ਹਿਰੀ ਖੇਤਰ ਵਿੱਚ ਨਸਲੀ ਸਮੂਹ

ਪੰਜਾਬੀ[ਸੋਧੋ]

ਪੰਜਾਬੀ ਪਾਕਿਸਤਾਨ ਵਿੱਚ ਇੱਕ ਵੱਡਾ ਬਹੁ-ਨਸਲੀ ਸਮੂਹ ਹਨ। ਜਿਹਨਾਂ ਨੂੰ ਅੱਗੇ ਉਪ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ। ਇਹ ਸਮੂਹ ਪੰਜਾਬੀ ਭਾਸ਼ਾ ਬੋਲਦਾ ਹੈ। ਪੰਜਾਬੀ ਭਾਸ਼ਾ ਦੀਆਂ ਕਈ ਉਪ ਭਾਸ਼ਾਵਾਂ ਹਨ ਜੋ ਵੱਖ ਵੱਖ ਖਿਤਿਆਂ ਵਿੱਚ ਰਹਿਣ ਵਾਲੇ ਲੋਕ ਬੋਲਦੇ ਹਨ। ਪੰਜਾਬੀ ਪਾਕਿਸਤਾਨ ਦੀ ਵਸੋਂ ਦਾ 45% ਹਨ ਜਿਹਨਾਂ ਦੀ ਕੁੱਲ ਗਿਣਤੀ 78.7 ਮਿਲੀਅਨ ਬਣਦੀ ਹੈ।

ਪਸ਼ਤੂਨ[ਸੋਧੋ]

ਪਸ਼ਤੂਨ ਜਾਂ ਪਖਤੂਨ(ਜਾਂ ਪਠਾਣ) ਪਾਕਿਸਤਾਨ ਦਾ ਦੂਆ ਵੱਡਾ ਸਮੂਹ ਹਨ।ਇਹ ਮੂਲ ਰੂਪ ਵਿੱਚ ਸਿੰਧ ਦਰਿਆ ਦੇ ਆਲੇ ਦੁਆਲੇ ਵਸਦੇ ਹਨ ਹਲਾਂ ਕਿ ਇਹ ਕੁਹ ਹੋਰ ਸ਼ਹਿਰਾਂ ਵਿੱਚ ਵੀ ਮਿਲਦੇ ਹਨ। ਇਹਨਾਂ ਦੀ ਪਾਕਿਸਤਾਨ ਵਿੱਚ 27.7 ਮਿਲੀਅਨ (15%) ਵਸੋਂ ਹੈ।[3] ਸਭ ਤੋਂ ਵੱਧ ਪਸ਼ਤੂਨ ਵੱਸੋ ਸਮੁੰਦਰੀ ਸ਼ਹਿਰ ਕਰਾਚੀ ਵਿੱਚ ਵਸਦੀ ਹੈ ਜੋ ਕਿ 7 ਮਿਲੀਅਨ ਦੇ ਕਰੀਬ ਹੈ। ਉਸ ਤੋਂ ਬਾਅਦ ਪੇਸ਼ਾਵਰ , ਰਾਵਲਪਿੰਡੀ , ਕੁਏਟਾ , ਰਾਵਲਪਿੰਡੀ , ਇਸਲਾਮਾਬਾਦ ,ਅਤੇ ਲਾਹੌਰ ਦਾ ਦਰਜਾ ਆਉਂਦਾ ਹੈ। ਇਹਨਾਂ ਦੀ ਪਾਕਿਸਤਾਨ ਦੇ ਨੇੜਲੇ ਦੇਸ ਅਫਗਾਨਿਸਤਾਨ ਵਿੱਚ ਕਾਫੀ ਵੱਡੀ ਤਦਾਦ ਹੈ ਜੋ ਲਗਪਗ 42 to 60% ਦੇ ਕਰੀਬ ਹੈ। ਪਸ਼ਤੂਨ ਲੋਕ ਆਪਣਾ ਵਿਲੱਖਣ ਆਚਾਰ ਲਾਗੂ ਕਰਦੇ ਹਨ ਜਿਸਨੂੰ ਪਸ਼ਤੂਨਵਲੀ ਕਿਹਾ ਜਾਂਦਾ ਹੈ।ਇਹ ਲੋਕ ਮੂਲ ਰੂਪ ਵਿੱਚ ਦਖਣੀ ਅਫਗਾਨਿਸਤਾਨ ਵਿੱਚ ਹਿੰਦੂ ਕੁਸ਼ ਅਤੇ ਪਾਕਿਸਤਾਨ ਵਿੱਚ ਸਿੰਧ ਦਰਿਆ ਦੇ ਦੁਆਲੇ ਦੇ ਵਸਨੀਕ ਹਨ।

ਸਿੰਧੀ[ਸੋਧੋ]

ਸਿੰਧੀ ਲੋਕ ਵੀ ਪਾਕਿਸਤਾਨ ਦਾ ਬਹੁ ਨਸਲੀ ਸਮੂਹ ਹਨ ਜੋ ਸਿੰਧ ਦਰਿਆ ਦੇ ਕੋਲ ਵਸਦੇ ਹਨ ਜਿਥੋਂ ਇਹਨਾਂ ਦਾ ਨਾਮ ਸਿੰਧੀ ਪਿਆ। ਸਿੰਧੀ ਲੋਕ ਪਾਕਿਸਤਾਨ ਦੀ ਤਰੱਕੀ ਵਿੱਚ ਵੱਡਾ ਰੋਲ ਅਦਾ ਕਰ ਰਹੇ ਹਨ।ਉਹ ਸਰਕਾਰੀ ਅਹੁਦਿਆਂ ਦੇ ਨਾਲ ਨਾਲ ਖੇਤੀਬਾੜੀ, ਵਪਾਰ ਅਤੇ ਰਾ ਨੀਤੀ ਵਿੱਚ ਵੀ ਨਾਮਣਾ ਖੱਟ ਰਹੇ ਹਨ। ਜੁਲਫ਼ੀਕਾਰ ਅਲੀ ਭੁੱਟੋ, ਪੀਰ ਸਾਹਬ ਪਗਾਰਾ,ਬੇਨਜ਼ੀਰ ਭੁੱਟੋ ਅਤੇ ਆਸਿਫ ਅਲੀ ਜ਼ਰਦਾਰੀ ਇਹਨਾਂ ਵਿਚੋਂ ਪ੍ਰਮੁੱਖ ਸ਼ਖਸ਼ੀਅਤਾਂ ਹਨ।

ਬਲੋਚ[ਸੋਧੋ]

ਬਲੋਚ ਮੁੱਖ ਰੂਪ ਵਿੱਚ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਪੂਰਬੀ ਖਿੱਤੇ ਵਿੱਚ ਵਸਣ ਵਾਲੇ ਲੋਕ ਹਨ। [4] ਇਹਨਾਂ ਦੀ ਵੱਸੋ ਸਿੰਧ , ਪੰਜਾਬ ਵਿੱਚ ਵੀ ਵਸਦੇ ਹਨ।

ਹਵਾਲੇ[ਸੋਧੋ]

  1. "UNHCR and Pakistan sign new agreement on stay of Afghan refugees". United Nations High Commissioner for Refugees. March 13, 2009. Retrieved 23 January 2010. 
  2. Human Rights Commission of Pakistan. page 27 (Security Concern about home link
  3. Livingston, Ian S. and Michael O'Hanlon (March 30, 2011). "Pakistan Index: Tracking Variables of Reconstruction & Security". Brookings Institution.
  4. Blood, Peter, ed. "Baloch". Pakistan: A Country Study. Washington: GPO for the Library of Congress, 1995.