ਪਾਲੀ ਭੁਪਿੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਲੀ ਭੁਪਿੰਦਰ ਸਿੰਘ
ਜਨਮ (1965-09-06) 6 ਸਤੰਬਰ 1965 (ਉਮਰ 53)
ਜੈਤੋ, ਪੰਜਾਬ, ਭਾਰਤ
ਕੌਮੀਅਤ ਭਾਰਤੀ
ਅਲਮਾ ਮਾਤਰ ਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ;
ਪੰਜਾਬੀ ਯੂਨੀਵਰਸਿਟੀ, ਪਟਿਆਲਾ;
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ,
ਕਿੱਤਾ ਆਲੋਚਕ,
ਨਾਟਕਕਾਰ,
ਸੰਪਾਦਕ,
ਨਾਟਕ ਨਿਰਦੇਸ਼ਕ
ਵੈੱਬਸਾਈਟ
http://www.palibhupinder.com/Biography.html

ਪਾਲੀ ਭੁਪਿੰਦਰ ਸਿੰਘ (ਜਨਮ 6 ਸਤੰਬਰ 1965) ਇੱਕ ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਹੈ। ਉਸਨੇ ਤਿੰਨ ਦਰਜਨ ਦੇ ਕਰੀਬ ਪੰਜਾਬੀ ਨਾਟਕ ਲਿਖੇ ਹਨ। ਉਸਦੇ ਕਈ ਨਾਟਕ ਹਿੰਦੀ, ਉਰਦੂ, ਮਰਾਠੀ ਅਤੇ ਸੰਸਕ੍ਰਿਤ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਦੇਸ਼-ਵਿਦੇਸਾਂ ਅੰਦਰ ਮੰਚਿਤ ਹੋ ਰਹੇ ਹਨ। ਉੱਤਰ ਭਾਰਤ ਦੀਆਂ ਅਨੇਕ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਇਹ ਨਾਟਕ ਪੜ੍ਹਾਏ ਜਾ ਰਹੇ ਹਨ ਅਤੇ ਕਈਆਂ ਵਿੱਚ ਇਨ੍ਹਾਂ ਉੱਤੇ ਅਕਾਦਮਿਕ ਖੋਜ ਹੋ ਰਹੀ ਹੈ। ਬਤੌਰ ਨਿਰਦੇਸ਼ਕ ਪਾਲੀ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਇਲਾਵਾ ਕਨੇਡਾ ਅਤੇ ਪਾਕਿਸਤਾਨ ਅੰਦਰ ਆਪਣੇ ਨਾਟਕਾਂ ਦੀਆਂ ਸਫ਼ਲ-ਪੇਸ਼ਕਾਰੀਆਂ ਕੀਤੀਆਂ ਹਨ. ਉਹ ਪੰਜਾਬੀ ਦੇ ਪਹਿਲੇ 'ਆਨਲਾਈਨ ਰੰਗਮੰਚ ਮੈਗਜ਼ੀਨ ਅਤੇ ਰੰਗਮੰਚ ਪੋਰਟਲ' ਮੰਚਣ-ਪੰਜਾਬ ਦਾ ਬਾਨੀ ਅਤੇ ਮੁੱਖ ਸੰਪਾਦਕ ਹੈ। ਉਹ ਪੰਜਾਬੀ ਨਾਟਕ ਦਾ 'ਨਾਟ-ਸ਼ਾਸਤਰ' ਰਚ ਚੁੱਕਾ ਹੈ ਅਤੇ ਅੱਜਕਲ੍ਹ 'ਪੰਜਾਬੀ ਨਾਟ-ਕੋਸ਼' ਉੱਤੇ ਕੰਮ ਕਰ ਰਿਹਾ ਹੈ। ਰੰਗਮੰਚ ਤੋਂ ਇਲਾਵਾ ਉਸਨੇ ਟੀਵੀ ਅਤੇ ਫਿਲਮਾਂ ਵੀ ਲਿਖੀਆਂ ਹਨ। ਉਹ ਫਰੀਦਕੋਟ ਜ਼ਿਲੇ ਦੇ ਸਾਹਿਤਕ ਕਸਬੇ ਜੈਤੋ ਦਾ ਜੰਮਪਲ ਹੈ।

ਰਚਨਾਵਾਂ[ਸੋਧੋ]

ਫਿਲਮੀ ਦੁਨੀਆਂ[ਸੋਧੋ]

ਪਾਲੀ ਭੁਪਿੰਦਰ ਥੀਏਟਰ ਦੇ ਨਾਲ-ਨਾਲ ਫਿਲਮੀ ਦੁਨੀਆਂ ਵਿਚ ਵੀ ਸਰਗਰਮ ਰਹਿੰਦਾ ਹੈ। ਬਤੌਰ ਲੇਖਕ ਅਤੇ ਨਿਦੇਸ਼ਕ ਪਾਲੀ ਭੁਪਿੰਦਰ ਨੇ ਸਟੂਪੈਡ ਸੈਵਨ ਫਿਲਮ ਨਾਲ ਪਾਲੀਵੁੱਡ ਵਿਚ ਐਂਟਰੀ ਮਾਰੀ।

ਸਨਮਾਨ[ਸੋਧੋ]

ਹਵਾਲੇ[ਸੋਧੋ]