ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਟੇਡਿਅਮ
ਪੂਰਾ ਨਾਂਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਪੋਟਰਸ ਕਮਪਲੈਕਸ
ਟਿਕਾਣਾਲੁਧਿਆਣਾ, ਭਾਰਤ
ਉਸਾਰੀ ਦੀ ਸ਼ੁਰੂਆਤ1962
ਉਸਾਰੀ ਮੁਕੰਮਲ1989
ਖੋਲ੍ਹਿਆ ਗਿਆ1989
ਮੁਰੰਮਤ2001
ਪਸਾਰ2001
ਮਾਲਕਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਚਾਲਕਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਟੇਡਿਅਮ
ਸਮਰੱਥਾ10,000

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਟੇਡਿਅਮ ਲੁਧਿਆਣਾ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਯੂਨੀਵਰਸਿਟੀ ਦਾ ਇੱਕ ਮਲਟੀਪਰਪਜ਼ ਸਟੇਡੀਅਮ ਹੈ। ਸਟੇਡੀਅਮ ਵਿੱਚ ਕਈ ਖੇਡਾਂ ਜਿਵੇਂ ਕਿ ਕ੍ਰਿਕੇਟ, ਫੁੱਟਬਾਲ, ਹਾਕੀ ਆਦਿ ਦੀਆਂ ਸਹੂਲਤਾਂ ਮਿਲਦੀਆਂ ਹਨ। ਇੱਥੇ ਹਾਕੀ ਲਈ ਇੱਕ ਐਸਟ੍ਰੋਟਰਫ਼ ਫੀਲਡ ਵੀ ਹੈ, ਜੋ ਵੱਖ-ਵੱਖ ਹਾਕੀ ਮੁਕਾਬਲਿਆਂ ਲਈ ਵਰਤੀ ਜਾਂਦੀ ਹੈ।[1]

ਇਸ ਤੋਂ ਇਲਾਵਾ ਇੱਕ ਸਵਿਮਿੰਗ ਪੂਲ ਅਤੇ ਸਾਈਕਲਿੰਗ ਵੈਲਡਰੋਮ ਵੀ ਹੈ।[2][3]

ਇਸ ਵਿੱਚ ਬਾਸਕਟਬਾਲ, ਬੈਡਮਿੰਟਨ, ਜਿਮਨਾਸਟਿਕਸ, ਹੈਂਡਬਾਲ, ਵਾਲੀਬਾਲ, ਲਾਅਨ ਟੈਨਿਸ, ਟੇਬਲ ਟੈਨਿਸ, ਭਾਰ ਚੁੱਕਣ ਅਤੇ ਕਬੱਡੀ ਵਰਗੀਆਂ ਇਨਡੋਰ ਖੇਡਾਂ ਦੀਆਂ ਸਹੂਲਤਾਂ ਵੀ ਹਨ। ਇਸ ਗਰਾਊਂਡ ਨੇ 1993 ਵਿੱਚ ਫਾਈਨਲ ਸਮੇਤ 10 ਰਣਜੀ ਅਤੇ 1987 ਤੋਂ 1999 ਵਿੱਚ ਇੱਕ ਇਰਾਨੀ ਟਰਾਫੀ ਮੈਚ[4] ਅਤੇ 10 ਸੂਚੀ ਏ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ।[5]

ਹਵਾਲੇ[ਸੋਧੋ]

  1. "Hockey Ground". Archived from the original on 2015-08-21. Retrieved 2018-10-14. {{cite web}}: Unknown parameter |dead-url= ignored (help)
  2. District Sports Office
  3. "Punjab's tribute to hockey wizard Dhyan Chand". Archived from the original on 2018-01-20. Retrieved 2018-10-14. {{cite web}}: Unknown parameter |dead-url= ignored (help)
  4. First-class matches
  5. List A matches