ਪੰਜਾਬ ਡਿਜੀਟਲ ਲਾਇਬ੍ਰੇਰੀ
ਪੰਜਾਬ ਡਿਜੀਟਲ ਲਾਇਬਰੇਰੀ | |
---|---|
ਟਿਕਾਣਾ | ਚੰਡੀਗੜ੍ਹ, ਪੰਜਾਬ, ਭਾਰਤ |
ਕਿਸਮ | ਡਿਜੀਟਲ ਲਾਇਬ੍ਰੇਰੀ |
ਸਥਾਪਨਾ | 2003 |
ਸੰਕਲਨ | |
ਸੰਕਲਿਤ ਮਜ਼ਮੂਨ | ਖਰੜੇ, ਕਿਤਾਬਾਂ, ਤਸਵੀਰਾਂ, ਅਖ਼ਬਾਰ, ਮੈਗਜ਼ੀਨ, ਆਵਾਜ਼ ਰਿਕਾਰਡਿੰਗਾਂ, ਫੋਟੋਆਂ, ਆਦਿ |
ਆਕਾਰ | 70,000+ ਸਿਰਲੇਖ, 65 ਮਿਲੀਅਨ ਸਫ਼ੇ ਡਿਜੀਟਲ ਕੀਤੇ |
ਪਹੁੰਚ ਅਤੇ ਵਰਤੋਂ | |
ਪਹੁੰਚ ਸ਼ਰਤਾਂ | ਹਰ ਇੱਕ ਸਹੀ ਵਰਤੋਂਕਾਰ ਲਈ ਖੁੱਲਾ |
ਹੋਰ ਜਾਣਕਾਰੀ | |
ਨਿਰਦੇਸ਼ਕ | ਦਵਿੰਦਰਪਾਲ ਸਿੰਘ |
ਫੰਡਿੰਗ | ਦਾਨ |
ਵੈੱਬਸਾਈਟ | panjabdigilib |
ਪੰਜਾਬ ਡਿਜੀਟਲ ਲਾਇਬ੍ਰੇਰੀ (ਅੰਗਰੇਜ਼ੀ: Panjab Digital Library) ਇੱਕ ਗੈਰ ਸਰਕਾਰੀ ਸੰਸਥਾ ਹੈ ਜੋ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਕੰਪਿਊਟਰਾਈਜਡ (ਡਿਜੀਟਲ) ਤਰੀਕੇ ਨਾਲ ਸਾਂਭਣ ਦਾ ਕਾਰਜ 2003 ਤੋਂ ਕਰ ਰਹੀ ਹੈ। ਹੁਣ ਤੱਕ ਇਤਿਹਾਸਕ ਪਖੋਂ ਕਈ ਅਹਿਮ ਦਸਤਾਵੇਜ਼ ਡਿਜੀਟਾਈਜਡ ਕਰ ਕੇ ਆਨਲਾਈਨ ਪੇਸ਼ ਕੀਤੇ ਜਾ ਚੁਕੇ ਹਨ। ਇਸ ਸੰਸਥਾ ਦੇ ਕਾਰਜ ਖੇਤਰ ਵਿੱਚ ਮੁੱਖ ਤੌਰ ਤੇ ਸਿੱਖ ਅਤੇ ਪੰਜਾਬੀ ਸਭਿਆਚਾਰ ਸ਼ਾਮਲ ਹੈ।[1] ਇਹ ਸੰਸਥਾ ਆਨਲਾਈਨ ਰੂਪ ਵਿੱਚ 2009 ਵਿੱਚ ਨਾਨਕਸ਼ਾਹੀ ਟ੍ਰਸਟ ਦੀ ਵਿੱਤੀ ਸਹਾਇਤਾ ਨਾਲ ਸ਼ੂਰੂ ਕੀਤੀ ਗਈ ਸੀ। ਇਹ ਚੰਡੀਗੜ੍ਹ ਵਿਖੇ ਸਥਿਤ ਹੈ।[2]
ਅਪ੍ਰੈਲ 2003 ਨੂੰ ਦਵਿੰਦਰਪਾਲ ਸਿੰਘ ਨਾਂ ਦੇ ਇਕ ਵਿਅਕਤੀ ਨੇ , ਜੋ ਅਰਥ ਸ਼ਾਸਤਰ ਦਾ ਵਿਦਿਆਰਥੀ ਸੀ ,ਮਾਤਰ ਕੇਵਲ 10000 ਰੁਪਏ ਦੀ ਪੂੰਜੀ ਲਗਾ ਕੇ ਇਸਦੀ ਸਥਾਪਨਾ ਕੀਤੀ।ਉਸ ਦੀ ਇਸ ਨਾਲ ਪਹਿਲੇ ਖਰੜੇ ਦੀ ਖੋਜ ਦੀ ਭਾਲ ਸ਼ੁਰੂ ਹੋਈ।ਅਨੰਦਪੁਰ ਸਾਹਿਬ ਦੇ ਇੱਕ ਪਰਵਾਰ ਕੋਲ ਕੁਝ ਖਰੜਿਆਂ ਦੇ ਉਪਲੱਬਧ ਹੋਣ ਦੀ ਖਬਰ ਮਿਲਨ ਤੇ ਕਈ ਵਾਰ ਉਨ੍ਹਾਂ ਨੂੰ ਮਿਲ ਕੇ ਮਨਾਉਣ ਵਿੱਚ ਉਹ ਖਰੜਿਆਂ ਨੂੰ ਡਿਜੀਟਾਈਜ ਕਰਨ ਵਿੱਚ ਕਾਮਯਾਬ ਹੋਇਆ।ਇਸ ਤਰਾਂ ਉੱਨੀਵੀਂ ਸਦੀ ਦੀਆਂ ਤਿੰਨ ਹੱਥ-ਲਿਖਤਾਂ ਲਾਇਬ੍ਰੇਰੀ ਦਾ ਪਹਿਲਾ ਰਿਕਾਰਡ ਬਣੀਆਂ।ਇਹ ਸਨ 1. ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ 2. ਦਸਮ ਗ੍ਰੰਥ ਸਾਹਿਬ ਦੀ ਨਕਲ 3.ਕਵੀ ਸੰਤੋਖ ਸਿੰਘ ਦੀਆਂ ਹਥ ਲਿਖਤ ਕੁੱਝ ਰਚਨਾਵਾਂ ਇਨ੍ਹਾਂ ਤੋਂ ਇਲਾਵਾ ਇੱਕ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਹਥ ਲਿਖਿਤ ਅਣਪਛਾਤੀ ਰਚਨਾ ਵੀ ਸੀ। ਡਿਜਿਟਾਈਜੇਸ਼ਨ ਦਾ ਕੰਮ ਡੀ ਐਸ਼ ਐਲ ਆਰ ਕੈਮਰਿਆਂ ਨਾਲ ਕੀਤਾ ਜਾਂਦਾ ਸੀ।ਕਿਤਾਬਾਂ ਦੇ ਵੱਡੇ ਸਕੈਨਰਾਂ ਦੀ ਕੀਮਤ ਪਹੁੰਚ ਤੋਂ ਪਰੇ ਹੋਣ ਕਾਰਨ ਉਨ੍ਹਾਂ ਆਪਣਾ ਹੈ ਸਕੈਨਰ ਆਲਾ ਉਸਾਰ ਲਿਆ ਸੀ।ਟਰੀਬਿਊਨ ਦੀ ਇੱਕ ਖ਼ਬਰ ਅਨੁਸਾਰ 20 ਸਾਲ ਵਿੱਚ ਉਹ ਤੇ ਉਨ੍ਹਾਂ ਦੀ ਸੰਸਥਾ 6.5 ਕਰੋੜ ਦਸਤਾਵੇਜ਼ਾਂ ਨੂੰ ਡਿਜਿਟਾਈਜ ਕਰ ਚੁੱਕੀ ਹੈ।ਜ਼ਿਆਦਾ ਕਰਕੇ ਇਹ ਸੰਸਥਾ ਦਾਨ ਨਾਲ ਚੱਲਦੀ ਹੈ। ਦਾਨ ਦਾ ਇਹ ਸਿਲਸਲਾ 2007 ਤੋਂ ਸ਼ੁਰੂ ਹੋਇਆ। ਉਦੋਂ ਉਨ੍ਹਾਂ ਦਵਿਦਰਪਾਲ ਦੇ ਪੁਸ਼ਤੈਨੀ ਘਰ ਤੋਂ ਤਬਦੀਲ ਹੋ ਕੇ ਚੰਡੀਗੜ ਵਿੱਚ ਇੱਕ ਕਰਾਏਗੀ ਘਰ ਵਿੱਚ ਲਾਇਬ੍ਰੇਰੀ ਸਥਾਪਤ ਕੀਤੀ।50 ਤੋਂ ਵੱਧ ਕਾਮੇ ਇਸ ਕੰਮ ਵਿੱਚ ਜੁੜੇ ਹਨ।
ਲਾਇਬ੍ਰੇਰੀ ਆਰਕਾਈਵ ਦੀ ਉਪਲੱਬਧਤਾ
[ਸੋਧੋ]2009 ਤੋਂ ਲਾਇਬ੍ਰੇਰੀ ਆਰਕਾਈਵ ਦਾ ਵੱਡਾ ਹਿੱਸਾ ਔਨਲਾਈਨ ਉਪਲੱਬਧ ਕਰ ਦਿੱਤਾ ਗਿਆ ਜੋ ਹੁਣ ਤੱਕ ਬਿਨਾਂ ਕਿਸੇ ਫੀਸ ਦਿੱਤੇ ਹਰੇਕ ਲਈ ਉੱਪਲੱਬਧ ਹੈ। ਸਾਰੀ ਦੀ ਸਾਰੀ ਆਰਕਾਈਵ ਔਫਲਾਈਨ ਵੀ ਉਪਲੱਬਧਹੈ।
ਪੀ ਡੀ ਐਲ ਸਮੇਂ ਸਮੇਂ ਇਤਿਹਾਸਕ ਤੇ ਸਮਾਜਕ ਘਟਨਾਵਾਂ ਸਮੇਂ ਨੁਮਾਇਸ਼ਾਂ ਲਗਾ ਕੇ ਇਨ੍ਹਾਂ ਵਿਸ਼ਿਆਂ ਵਿੱਚ ਜਨਸਮੂਹ ਦੀ ਰੁਚੀ ਪੈਦਾ ਕਰਨ ਵਿੱਚ ਵੀ ਕਾਰਜਸ਼ੀਲ ਹੈ।
ਇਸ ਸੰਸਥਾ ਦਾ ਮਕਸਦ ਪੰਜਾਬ ਦੀ ਵਿਰਾਸਤੀ ਸਮਝ ਦੇ ਜ਼ਖ਼ੀਰੇ ਦੀ ਨਿਸ਼ਾਨਦੇਹੀ ਕਰਨਾ, ਉਸਨੂੰ ਕਮਪਿਊਟ੍ਰਿਕ੍ਰਿਤ (ਸਕੈਨ) ਕਰਨਾ,ਅਤੇ ਇਸ ਕੰਮ ਨੂੰ ਆਮ ਲੋਕਾ ਤੱਕ ਪਹੁਚਾਓਣਾ ਹੈ। ਇਹ ਸਾਰਾ ਕੁਝ ਲਿਪੀ, ਭਾਸ਼ਾ, ਧਰਮ, ਦੇਸ਼ ਅਤੇ ਖੇਤਰ ਦੇ ਭੇਦ ਭਾਵ ਤੋਂ ਬਿਨਾ ਕੀਤਾ ਜਾਂਦਾ ਹੈ।
ਕਾਰਜ ਖੇਤਰ
[ਸੋਧੋ]ਇਸ ਕਾਰਜ ਵਿੱਚ ਹੇਠ ਲਿਖੇ ਕੰਮ ਸ਼ਾਮਲ ਹਨ:
- ਭਾਸ਼ਾ ਵਿਭਾਗ,ਪੰਜਾਬ ਦੇ ਖਰੜੇ
- ਪੰਜਾਬ ਸਰਕਾਰ ਦੇ ਅਜਾਇਬ ਘਰ ਦੀਆਂ ਵਸਤਾਂ
- ਆਰਟ ਗੈਲਰੀ ਚੰਡੀਗੜ੍ਹ ਦੀਆਂ ਵਸਤਾਂ
- ਚੀਫ ਖਾਲਸਾ ਦੀਵਾਨ
- ਐਸ.ਜੀ.ਪੀ. ਸੀ.
- ਡੀ.ਐਸ.ਜੀ.ਐਮ.ਐਸ.
- ਕੁਰੂਕਸ਼ੇਤਰ ਯੁਨੀਵਰਸਟੀ ਦੀ ਜਵਾਹਰ ਲਾਲ ਲਾਇਬ੍ਰੇਰੀ ਦੇ ਖਰੜੇ[4]
ਹਵਾਲੇ
[ਸੋਧੋ]- ↑ David Rothman. "Panjab Digital Library launched: Millions of rare pages on the Sikhs and the region". Archived from the original on 2009-12-10. Retrieved 2009-10-29.
{{cite web}}
: Unknown parameter|dead-url=
ignored (|url-status=
suggested) (help) - ↑ "Panjab Digital Library Goes Online at Chandigarh". Archived from the original on 2009-11-12. Retrieved 2009-10-29.
{{cite web}}
: Unknown parameter|dead-url=
ignored (|url-status=
suggested) (help) - ↑ "20 years of Panjab Digital Library : 6.5 crore manuscripts and counting". Retrieved 17 Sep 2023.
- ↑ Ashling, Jim (November 2009). "International Report: Implications of Google agreement for Europe". Information Today. Medford, New Jersey, USA: Information Today. p. 20. ISSN 8755-6286. OCLC 10142299.
{{cite news}}
:|access-date=
requires|url=
(help)