ਸਮੱਗਰੀ 'ਤੇ ਜਾਓ

ਪੰਜਾਬ ਦੀਆਂ ਵਿਰਾਸਤੀ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬ ਦੀਆਂ ਵਿਰਾਸਤੀ ਖੇਡਾਂ
ਲੇਖਕਸੁਖਦੇਵ ਮਾਦਪੁਰੀ
ਭਾਸ਼ਾਪੰਜਾਬੀ
ਪ੍ਰਕਾਸ਼ਨ2014
ਪ੍ਰਕਾਸ਼ਕਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਸਫ਼ੇ142

ਇਸ ਪੁਸਤਕ ਵਿੱਚ ਸੁਖਦੇਵ ਮਾਦਪੁਰੀ ਨੇ ਪੁਸਤਕ ਵਿੱਚ ਖੇਡਾਂ ਦੀ ਵੰਡ ਉਮਰ ਤੇ ਲਿੰਗ ਦੇ ਆਧਾਰ ਤੇ ਚਾਰ ਭਾਗਾਂ ਵਿੱਚ ਕੀਤੀ ਹੈ, ਜੋ ਇਸ ਤਰ੍ਹਾਂ ਹੈ:-

  1. ਬਾਬਿਆਂ ਦੀਆਂ ਖੇਡਾਂ
  2. ਗੱਭਰੂਆਂ ਦੀਆਂ ਖੇਡਾਂ
  3. ਕੁੜੀਆਂ ਦੀਆਂ ਖੇਡਾਂ,
  4. ਆਲੇ ਭੋਲਿਆਂ ਦੀਆਂ ਖੇਡਾਂ

ਇਨ੍ਹਾਂ ਸਾਰੀਆਂ ਖੇਡਾਂ ਬਾਰੇ ਅਲਗ ਅਲਗ ਲਿਖੀਆ ਗਿਆ ਹੈ। ਜਿਸ ਵਿੱਚ ਖੇਡਾਂ ਜਨਮ ਤੋਂ ਲੋਕਪ੍ਰਿਯ ਹੋਣ ਅਤੇ ਖੇਡ ਨੂੰ ਖੇਡੇ ਜਾਣ ਦੇ ਤਰੀਕੇ ਨੂੰ ਪੇਸ਼ ਕੀਤਾ ਗਿਆ ਹੈ।

ਬਾਬਿਆਂ ਦੀਆਂ ਖੇਡਾਂ

[ਸੋਧੋ]

ਪੁਸਤਕ ਵਿੱਚ ਬਾਬਿਆਂ ਦੀਆਂ ਖੇਡਾਂ ਪਹਿਲਾਂ ਅੰਕਿਤ ਹਨ ਅਤੇ ਇਸ ਵਿੱਚ ਕੁੱਲ ਚਾਰ ਖੇਡਾਂ ਰੱਖੀਆਂ ਗਈਆਂ ਹਨ। ਇਨ੍ਹਾਂ ਖੇਡਾਂ ਦੀ ਸਮਾਨਤਾ ਇਹ ਹੈ ਕਿ ਇਹ ਬੈਠਕੇ ਖੇਡਣ ਵਾਲੀਆਂ ਖੇਡਾਂ ਹਨ। ਇਹ ਦਮਾਗ ਵਾਲੀਆਂ ਤੇ ਲੰਮਾਂ ਟੈਮ ਚੱਲਣ ਵਾਲੀਆਂ ਖੇਡਾਂ ਹਨ।

ਖੱਡਾ

ਇਸ ਦੇ ਹੋਰ ਨਾਮ ਚੀਰਾ ਅਤੇ ਪੂਰ ਨੱਕਾ ਹਨ। ਖੱਡਾਂ ਬੈਠਕੇ ਖੇਡਣ ਵਾਲੀਆਂ ਖੇਡਾਂ ਵਿਚੋਂ ਬੜੀ ਰੋਚਕ ਖੇਡ ਹੈ। ਇਸ ਨੂੰ ਦੋ ਤੋਂ ਲੈਕੇ ਚਾਰ ਖਿਡਾਰੀ ਖੇਡਦੇ ਹਨ।

ਬਾਰਾਂ ਟਾਹਣੀ

ਇਸਨੂੰ ਨੂੰ ਸੂਝਵਾਨ ਤੇ ਬੁੱਧੀਮਾਨ ਗੱਭਰੂ ਜਾਂ ਵਡੇਰੀ ਉਮਰ ਦੇ ਆਦਮੀ ਖੇਡਦੇ ਹਨ, ਇਸ ਖੇਡ ਨੂੰ ਦੋ ਜਣੇ ਖੇਡਦੇ ਹਨ। ਇਹ ਖੇਡ ਅਨੰਦ ਮਈ ਤੇ ਰੋਚਕ ਹੁੰਦੀ ਹੈ ਜਿਸ ਦਾ ਲਾਭ ਦਰਸ਼ਕ ਵੀ ਉਠਾਉਂਦੇ ਹਨ। ਇਸ ਖੇਡ ਵਿੱਚ ਸ਼ਤਰੰਜ ਵਾਂਗ ਸੋਚਕੇ ਤੇ ਬੋਚ ਕੇ ਗੋਟਾਂ ਅਥਵਾ ਬੀਟੀਆਃ ਚੱਲੀਆਂ ਜਾਂਦੀਆਂ ਹਨ।

ਬੋੜਾ ਖੂਹ

ਇਹ ਬੈਠਕੇ ਖੇਡਣ ਵਾਲੀ ਖੇਡ ਹੈ ਜੋ ਗਰਮੀ ਦੀ ਰੁੱਤ ਵਿੱਚ ਵਧੇਰੀ ਖੇਡੀ ਜਾਂਦੀ ਹੈ, ਇਸ ਵਿੱਚ ਦੇ ਖਿਡਾਰੀ ਹੁੰਦੇ ਹਨ। ਉਮਰ ਤੇ ਲਿੰਗ ਦੀ ਕੇਈ ਨਿਸ਼ਚਿਤਤਾ ਨਹੀਂ ਹੁੰਦੀ।

ਚੌਪੜ

ਚੋਪੜ ਜਾਂ ਸਾਰ ਪਾਸਾ ਪਕੇਰੀ ਉਮਰ ਦੇ ਵਿਅਕਤੀਆਂ ਦੀ ਖੇਡ ਹੈ। ਇਯ ਵਿੱਚ ਬੁੱਧੀ ਤੇ ਕੰਮ ਤੋਂ ਲੈਕੇ ਖੇਡ ਦੀ ਬਾਜ਼ੀ ਨੂੰ ਲੰਮਾਂ ਸਮਾਂ ਚਾਲੂ ਰੱਖਿਆ ਜਾਂਦਾ ਹੈ। ਇਸ ਖੇਡ ਨੂੰ ਚਾਰ ਖਿਡਾਰੀ ਖੇਡਦੇ ਹਨ ਜੇਕਰ ਖਿਡਾਰੀ ਵਧ ਜਾਣ ਤਾਃ ਟੋਲੀਆਂ ਦੇ ਰੂਪ ਵਿੱਚ ਚਾਰ ਟੋਲੀਆਂ ਵਿੱਚ ਹੀ ਖੇਡੀ ਜਾਂਦੀ ਹੈ। ਇਹ ਖੇਡ ਬਹੁਤੇ ਪੁਰਾਣੇ ਸਮੇਂ ਤੋਂ ਪ੍ਰਚਲਿਤ ਰਹੀ ਹੈ। ਇਸ ਖੇਡ ਦਾ ਮਹਾਭਾਰਤ ਵਿੱਚ ਵੀ ਜ਼ਿਕਰ ਆਉਂਦਾ ਹੈ।

ਗੱਭਰੂਆਂ ਦੀਆਂ ਖੇਡਾਂ

[ਸੋਧੋ]

ਕਬੱਡੀ, ਲੰਬੀ ਕੌਡੀ, ਬੱਚਿਆਂ ਤੇ ਗੱਭਰੂਆਂ ਦੀਆਂ ਮਨਪਸਸੰਦ ਖੇਡਾਂ ਹਨ। ਲੇਖਕ ਨੇ ਦੱਸਿਆ ਹੈ ਕਿ ਕਬੱਡੀ ਤੇ ਲੰਬੀ ਕੌਡੀ ਜ਼ੋਰ ਆਜਮਾਈ ਵਾਲੀਆਂ ਖੇਡਾਂ ਹਨ ਜਿਸ ਵਿੱਚ ਖਿਡਾਰੀ ਜੋਸ਼ ਤੇ ਗਿਆਨ ਨਾਲ ਖੇਡਦੇ ਹਨ। ਖੁਦੋ ਖੁੰਡੀ ਤੇ ਰੱਬ ਦੀ ਖੁੰਡੀ ਇਨ੍ਹਾਂ ਦੋਵੇਂ ਖੇਡਾਂ ਨੂੰ ਵੀ ਲੇਖਕ ਨੇ ਇੱਕੋ ਜਿਹੀਆਂ ਖੇਡਾਂ ਹੀ ਦੱਸਿਆ ਹੈ। ਇਹ ਖੇਡਾਂ ਪਿੰਡਾਂ ਵਿੱਚ ਗਿਆਨ ਦੀ ਰੁੱਤ ਵਿੱਚ ਆਥਣ ਸਮੇਂ ਖੇਡੀਆਂ ਜਾਂਦੀਆਂ ਹਨ। ਇਨ੍ਹਾਂਂ ਖੇਡਾਂ ਦੇ ਨੀਯਮ, ਖਿਡਾਰੀਆਂ ਦੀ ਗਿਣਤੀ ਆਦਿ ਹਾਕੀ ਦੇ ਖੇਡ ਵਾਂਗ ਹੀ ਹਨ। ਲੇਖਕ ਨੇ ਕਈ ਖੇਡਾਂ ਦੀ ਤੁਲਨਾ ਅੱਜ ਦੀਆਂ ਪ੍ਰਚਲਿਤ ਖੇਡਾਂ ਜਿਵੇਂ ਕਿ ਹਾਕੀ, ਬੋਕਸਿਂਗ, ਕ੍ਰਿਕਟ ਆਦਿ ਨਾਲ ਕੀਤੀ ਹੈ। ਇਸ ਤੋਂ ਬਿਨਾਂ ਲੇਖਕ ਖੇਡਾਂ ਵਿੱਚ ਰੁੱਤਾਂ ਦਾ ਵੇਰਵਾ ਵੀ ਦਿੰਦਾ ਹੈ ਕਿ ਕਿਸ ਖੇਡ ਦਾ ਸੰਬੰਧ ਕਿਸ ਰੁੱਤ ਨਾਲ ਹੈ।

ਸੌਂਚੀ ਪੱਕੀ

ਮਾਲਵੇ ਵਿੱਚ ਖੇਡੀ ਜਾਣ ਵਾਲੀ ਇਹ ਖੇਡ ਗੱਭਰੂਆਂ ਦੀ ਮਨਪਸੰਦ ਖੇਡ ਰਹੀ ਹੈ। ਸੌਂਚੀ ਪੱਕੀ ਦੀ ਖੇਡ ਕਿਸੇ ਹੱਦ ਤੱਕ ਬੋਕਸਿਂਗ ਨਾਲ ਮਿਲਦੀ ਜੁਲਦੀ ਹੈ।

ਕੁਸ਼ਤੀ

ਮਾਦਪੁਰੀ ਲਿਖਦੇ ਹਨ ਕਿ ਕੁਸ਼ਤੀ ਸਰੀਰਕ ਬਲ ਵਿਖਾਉਣ ਅਤੇ ਹੁਨਰ ਦਿਖਾਉਂਦੇ ਹੋਏ ਇੱਕ ਦੂਜੇ ਦੀ ਪਿੱਠ ਲਗਾਉਂਦੇ ਹਨ।

ਰੱਸਾ ਕਸੀ

ਰੱਸਾ ਕੱਸੀ ਤੋਂ ਰੱਸਾ ਖਿੱਚਣ ਤੋਂ ਹੈ। ਇਸ ਦਾ ਮੁਕਾਬਲਾ ਦੋ ਟੀਮਾਂ ਵਿਚਕਾਰ ਹੁੰਦਾ ਹੈੱ ਟੀਮ ਦੇ ਦਸ ਬਾਰਾਂ ਮੈਂਬਰ ਹੋ ਸਕਦੇ ਹਨ। ਇਹ ਖੇਡ ਭਾਈਚਾਰਕ ਏਕਤਾ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ।

ਨੂਣ ਮਿਆਣੀ

ਨੂਣ ਮਿਆਣੀ ਜਾਂ ਬਿੱਲ ਬੱਚਿਆਂ ਦੀ ਮਾਂ ਪੰਜਾਬੀਆਂ ਦੀ ਬੜੀ ਹਰਮਨ ਪਿਆਰੀ ਖੇਡ ਰਹੀ ਹੈ। ਇਸ ਖੇਡ ਨੂੰ ਬੱਚਿਆਂ ਤੋਂ ਲੈਕੇ ਗੱਭਰੂਆਂ ਤੱਕ ਸਭ ਖੇਡਦੇ ਰਹੇ ਹਨ। ਇਸ ਖੇਡ ਲਈ ਖਿਡਾਰੀਆਂ ਦੀ ਗਿਣਤੀ ਵੀ ਨਿਸ਼ਚਿਤ ਨਹੀਂ ਹੁੰਦੀ ਪੰਜ ਤੋਂ ਲੈਕੇ ਪੰਦਰਾਂ ਵੀਹ ਖਿਡਾਰੀ ਇੱਕਠੇ ਖੇਡ ਸਕਦੇ ਹਨ। ਗੁੱਲੀ ਡੰਡਾ ਅਤੇ ਨੂਣ ਤੇਲ ਲੱਲੇ ਪੱਛਮੀ ਦੇਸ਼ਾਂ ਦੀਆਂ ਪ੍ਰਸਿੱਧ ਖੇਡਾਂ ਕ੍ਰਿਕਟ ਨਾਲ ਮਿਲਦੀਆਂ ਜੁਲਦੀਆਂ ਹਨ। ਲੇਖਕ ਨੇ ਇਨ੍ਹਾਂ ਦੋਹਾਂ ਖੇਡਾਂ ਨੂੰ ਮੁੰਡਿਆਂ ਦੀਆਂ ਦਿਲਚਸਪ ਖੇਡਾਂ ਨਾਲ ਜੋੜੀਆ ਹੈ ਜਿਸ ਨੂੰ ਬੜੀ ਚੁਸਤੀ ਤੇ ਚਲਾਕੀ ਨਾਲ ਖੇਡਿਆ ਜਾਂਦਾ ਹੈ।

ਡੰਡ ਪੜਾਂਗੜਾ

ਡੰਡ ਡੁੱਕ, ਕੀੜ ਕੜਾਂਗਾ, ਜੰਡ, ਖੜੰਗ, ਡੰਡ ਪਰਾਗਾ ਤੇ ਪੀਲ ਪਲੀਂਗਣ ਆਦਿ ਇਸ ਖੇਡ ਦੇ ਨਾਂ ਹਨ। ਇਹ ਗਰਮੀ ਦੀ ਰੁੱਤ ਦੀ ਖੇਡ ਹੈ, ਜੋ ਪਿੱਪਲਾਂ ਤੇ ਬਰੋਟੀਆਂ ਦੇ ਦਰਖਤਾਂ ਉੱਤੇ ਖੇਡੀ ਜਾਂਦੀ ਹੈ। ਇਹ ਬੜੀ ਰੋਚਕ ਖੇਡ ਹੈ।

ਡੰਡ ਪਰੰਬਲ

ਇਹ ਖੇਡ ਡੰਡ ਪੜਾਂਗੜ ਨਾਲ ਮਿਲਦੀ ਜੁਲਦੀ ਹੈ। ਇਸ ਵਿ਼ਚ ਫ਼ਰਕ ਕੇਵਲ ਇਹ ਹੈ ਕਿ ਇਸ ਖੇਡ ਵਿੱਚ ਬੱਚੇ ਦਰੱਖਤ ਤੇ ਨਹੀਂ ਚੜ੍ਹਦੇ ਸਗੋਂ ਹੇਠਾਂ ਹੀ ਮੈਦਾਨ ਵਿੱਚ ਖੇਡਦੇ ਹਨ।

ਬਾਂਦਰ ਕੀਲਾ

ਬਾਂਦਰ ਕੀਲਾ ਸਿਆਲ ਰੁੱਤ ਵਿੱਚ ਖੇਡੀ ਜਾਣ ਵਾਲੀ ਖੇਡ ਹੈ। ਮੈਦਾਨ ਵਿੱਚ ਇੱਕ ਕੀਲਾ ਗੱਡ ਕੇ ਉਸ ਨੂੰ ਲੰਬੀ ਰੱਸੀ ਬੰਨ੍ਹੀ ਜਾਂਦੀ ਹੈ। ਜੁੱਤੀਆਂ ਦੇ ਢੇਰ ਨੂੰ ਖਿਡਾਰੀ ਚੁੱਕਦੇ ਹਨ ਤੇ ਇੱਕ ਖਿਡਾਰੀ ਉਸ ਢੇਰ ਦੀ ਰੱਖਿਆ ਕਰਦਾ ਹੈ। ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਕੁੜੀਆਂ ਤੇ ਮੁੰਡੇ ਇਕੱਠੇ ਇਸ ਖੇਡ ਨੂੰ ਖੇਡਦੇ ਹਨ।

ਕੂਕਾਂ ਕਾਂਘੜੇ

ਇਸ ਖੇਡ ਨੂੰ ਮੁੰਡੇ ਕੁੜੀਆਂ ਰਲਕੇ ਖੇਡਦੇ ਹਨ। ਇਸ ਖੇਡ ਰਾਹੀਂ ਜਿੱਥੇ ਲੁਕਾਉਣ ਅਤੇ ਖੋਜਣ ਦੀ ਰੂਚੀ ਜਗਾਈ ਜਾਂਦੀ ਹੈ। ਉੱਥੇ ਨਾਲ ਹੀ ਗਿਣਤੀ ਦਾ ਅਭਿਆਸ ਵੀ ਹੁੰਦਾ ਹੈ। ਇਹ ਬੜੀ ਰੌਚਕ ਖੇਡ ਹੈ।

ਟਿਬਲਾ ਟਿਬਲੀ

ਇਸ ਖੇਡ ਨੂੰ ਛੋਟੀ ਉਮਰ ਤੋਂ ਲੈਕੇ ਵੱਡੀ ਉਮਰ ਤੱਕ ਦੇ ਬੱਚੇ ਖੇਡ ਸਕਦੇ ਹਨ। ਇਸ ਖੇਡ ਰਾਹੀਂ ਸਮੁੱਚੇ ਪਿੰਡ ਜਾਂ ਆਪਣੀ ਗਲ਼ੀ ਮੁਹੱਲੇ ਦੇ ਟੱਬਰ ਅਤੇ ਉਹਨਾਂ ਦੇ ਜੀਆਂ ਦਾ ਗਿਆਨ ਕਰਵਾਇਆ ਜਾਂਦਾ ਹੈ। ਇਹ ਸਿਆਲ਼ ਰੁੱਤ ਦੀ ਖੇਡ ਹੈ।

ਸ਼ੱਕਰ ਭਿੱਜੀ

ਇਹ ਖੇਡ ਦੋ ਟੋਲੀਆਂ ਵਿੱਚ ਖੇਡੀ ਜਾਂਦੀ ਹੈ ਜਿਸ ਵਿੱਚ ਇੱਕ ਟੋਲੀ ਦੂਜੀ ਦਾ ਲੱਕ ਫੜਕੇ ਖੜੀ ਹੁੰਦੀ ਹੈ ਤੇ ਇੱਕ ਦੂਜੇ ਦੀ ਪਿੱਠ ਤੇ ਬੈਠਦੇ ਹਨ ਥੱਕ ਜਾਣਤੇ ਖਿਡਾਰੀ ਹਾਰ ਜਾਂਦੇ ਹਨ॥

ਅਖਰੋਟ

ਅਖਰੋਟ ਪੰਜਾਬੀਆਂ ਦੀ ਸਿਆਲ਼ ਰੁੱਤ ਦੀ ਖੇਡ ਹੈ। ਇਸ ਵਿੱਚ ਬੱਚਿਆਂ ਤੋਂ ਲੈਕੇ ਗੱਭਰੂਆਂ ਤੱਕ ਭਾਗ ਲੈਂਦੇ ਹਨ। ਇਸ ਖੇਡ ਰਾਹੀਂ ਨਿਸ਼ਾਨਾ ਲਾਉਣ ਦਾ ਅਭਿਆਸ ਹੁੰਦਾ ਹੈ। ਅੱਜ ਕੱਲ ਅਖਰੋਟਾਂ ਦੀ ਥਾਂ ਰੀਠਿਆਂ ਅਤੇ ਕੱਚ ਜੇ ਬਾਂਟਿਆਂ ਨਾਲ ਖੇਡਿਆ ਜਾਂਦਾ ਹੈ। ਬੱਚੇ ਤਾਂ ਆਮ ਕਰਕੇ ਬਾਂਟਿਆਂ ਨਾਲ ਖੇਡਦੇ ਹਨ।

ਜੜ ਪੁਟ ਗੋਲਾ

ਇਸ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਤੇ ਖਿਡਾਰੀ ਟੋਲੀ ਬਣਾ ਕੇ ਖੇਡਦੇ ਹਨ।

ਕੁੜੀਆਂ ਦੀਆਂ ਖੇਡਾਂ

[ਸੋਧੋ]

ਤੀਜੇ ਹਿੱਸੇ ਵਿੱਚ ਲੇਖਕ ਨੇ ਕੁੜੀਆਂ ਦੀਆਂ ਖੇਡਾਂ ਬਾਰੇ ਦੱਸਿਆ ਹੈ।

ਥਾਲ਼

ਥਾਲ਼ ਸੱਤਾਂ ਤੈਹਾਂ ਵਾਲੀ ਲੀਰਾਂ ਦੀ ਧਾਗਿਆਂ ਨਾਲ ਗੁੰਦੀ ਹੋਈ ਗੇਂਦ ਨਾਲ ਖੇਡੇ ਜਾਂਦੇ ਹਨ ਜਿਸ ਨੂੰ ਖਿੱਦੋ ਜਾਂ ਖੇਡ ਨੂੰ ਵੀ ਕਿਹਾ ਜਾਂਦਾ ਹੈ। ਇੱਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ। ਇੱਕ ਕੁੜੀ ਇੱਕ ਹੱਥ ਨਾਲ ਹਵਾ ਵਿੱਚ ਖਿੱਦੋ ਨੂੰ ਉਛਾਲਦੀ ਹੈ ਤੇ ਫਿਰ ਸੱਜੇ ਹੱਥ ਦੀ ਤਲ਼ੀ ਤੇ ਬੋਚਕੇ ਉਸ ਨੂੰ ਇਕਹਿਰੇ ਤਾਲ਼ ਨਾਲ ਆਪਣੀ ਤਲ਼ੀ ਤੇ ਬਾਰ ਬਾਰ ਬੁੜ੍ਹਕਾਉਂਦੀ ਹੋਈ ਇਸੇ ਤਾਲ਼ ਨਾਲ ਥਾਲ਼ ਦੇ ਬੋਲ ਬੋਲਦੀ ਹੈ।

ਕਿੱਕਲੀ

ਕਿੱਕਲੀ ਪੰਜਾਬੀ ਕੁੜੀਆਂ ਦਾ ਪਿਆਰਾ ਲੋਕਨਾਚ ਵੀ ਹੈ ਤੇ ਖੇਡ ਵੀ। ਇਹ ਖੇਡ ਆਮ ਤੌਰ 'ਤੇ ਗਰਮੀਂ ਦੀ ਰੁੱਤੇ ਬਰੋਟਿਆਂ ਟਾਹਲੀਆਂ ਦੀਆਂ ਛਾਵਾਂ ਹੇਠ ਜਾਂ ਘਰਾਂ ਦੇ ਮੋਕਲੇ ਵਿਹੜਿਆਂ ਵਿੱਚ ਖੇਡੀ ਜਾਂਦੀ ਹੈ। ਕੁੜੀਆਂ ਜੋਟੇ ਬਣਾ ਕੇ ਇੱਕ ਦੂਜੀ ਦੇ ਹੱਥਾਂ ਨੂੰ ਕੰਘੀਆਂ ਪਾਕੇ ਘੁੰਮਣ ਲੱਗ ਜਾਂਦੀਆਂ ਹਨ।

ਅੱਡੀ ਛੜੱਪਾ

ਅੱਡੀ ਛੜੱਪਾ ਜਾਂ ਅੱਡੀ ਟੱਪਾ ਕੁੜੀਆਂ ਦੀ ਬੜਾ ਹਰਮਨ ਪਿਆਰੀ ਖੇਡ ਹੈ। ਇਸ ਖੇਡ ਨੂੰ ਦੋ ਟੋਲੀਆਂ ਖੇਡਦੀਆਂ ਹਨ। ਹਰ ਟੋਲੀ ਵਿੱਚ ਚਾਰ ਪੰਜ ਕੁੜੀਆਂ ਹੁੰਦੀਆਂ ਹਨ। ਇਸ ਖੇਡ ਰਾਹੀਂ ਕੁੜੀਆਂ ਦੌੜਨ ਤੇ ਉੱਚੀਆਂ ਛਾਲ਼ਾਂ ਮਾਰਨ ਅਤੇ ਆਪਣੇ ਸਰੀਰ ਨੂੰ ਜ਼ਬਤ ਵਿੱਚ ਰੱਖਣ ਦਾ ਅਭਿਆਸ ਕਰਦੀਆਂ ਹਨ।

ਗੀਟੇ

ਗੀਟੇ ਬਾਲੜੀਆਂ ਦੀ ਮਨਪਸੰਦ ਖੇਡ ਹੈ, ਜਿਸ ਨੂੰ ਉਹ ਬੜੀ ਗਰਮਜੋਸ਼ੀ ਨਾਲ ਖੇਡਦੀਆਂ ਹਨ। ਇਸ ਖੇਡ ਵਿੱਚ ਬੜੀ ਹੁਸ਼ਿਆਰੀ, ਸਫ਼ਾਈ, ਫੁਰਤੀ ਤੇ ਇਕਾਗਰ ਚਿੱਤ ਹੋਕੇ ਖੇਡਿਆ ਜਾਂਦਾ ਹੈ।

ਪੀਚੋ ਬੱਕਰੀ

ਇਸ ਖੇਡ ਦੇ ਹੋਰ ਨਾ ਅੱਡੀ ਟੱਪਾ ਅਤੇ ਸਮੁੰਦਰ ਪਟੜਾ ਆਦਿ ਹਨ। ਆਇਤਾਕਾਰ ਖਾਨੇ ਬਣਾ ਕੇ ਠੀਕਰੀ ਨਾਲ ਇਹ ਖੇਡ ਖੇਡੀ ਜਾਂਦੀ ਹੈ।

ਹਰਾ ਸਮੁੰਦਰ

ਹਰਾ ਸਮੁੰਦਰ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ। ਇਸ ਖੇਡ ਦਾ ਦੂਜਾ ਨਾਮ ਸਮੁੰਦਰ ਤੇ ਮੱਛੀ ਹੈ। ਆਮ ਤੌਰ 'ਤੇ ਇਹ ਖੇਡ ਘਰਾਂ ਤੋਂ ਬਾਹਰ ਮੋਕਲੀਆਂ ਥਾਵਾਂ ਤੇ ਖੇਡੀ ਜਾਂਦੀ ਹੈ।

ਲੁਕਣ ਮੀਟੀ

ਚੰਨ ਚਾਨਣੀਆਂ ਰਾਤਾਂ ਵਿੱਚ ਬੱਚੇ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੇ ਹਨ। ਇਸ ਖੇਡ ਵਿੱਚ ਛੋਟੀ ਉਮਰ ਦੇ ਮੁੰਡੇ ਕੁੜੀਆਂ ਰਲ਼ਕੇ ਭਾਗ ਲੈਂਦੇ ਹਨ।

ਲੁਕਣ ਮੀਟੀ 2

ਲੁਕਣ ਮੀਟੀ ਬੱਚਿਆਂ ਦੀ ਗਰਮੀ ਰੁੱਤ ਦੀ ਬੜੀ ਹਰਮਨ ਪਿਆਰੀ ਖੇਡ ਹੈ, ਜਿਹੜੀ ਰਾਤ ਸਮੇਂ ਖੇਡੀ ਜਾਂਦੀ ਹੈ। ਇੱਕੋ ਹਾਣ ਦੇ ਮੁੰਡੇ ਕੁੜੀਆਂ ਇਹ ਖੇਡ ਰਲ਼ਕੇ ਖੇਡਦੇ ਹਨ। ਡੀਟੀ ਲਕੋਣ, ਅੰਗਲ਼ਾ ਪਲੰਗਣਾਂ, ਮੇਰੇ ਕੋਠੇ ਤੇ ਕੌਣ, ਪੰਘੂੜਾ, ਤੇਰਾ ਮੇਰਾ ਮੇਲ ਨੀ, ਕਰਨੈਲ ਜਰਨੈਲ, ਇਹ ਛੇ ਖੇਡਾਂ ਛੋਟੀਆਂ ਕੁੜੀਆਂ ਦੁਆਰਾ ਖੇਡੀਆਂ ਜਾਂਦੀਆਂ ਹਨ। ਲੇਖਕ ਨੇ ਦੱਸਿਆ ਹੈ ਕਿ ਇਹ ਖੇਡਾਂ ਲੁਕਣ ਅਤੇ ਘੁੰਮਣ ਭਾਰ ਚੁੱਕਣ ਆਦਿ ਨਾਲ ਸੰਬੰਧਿਤ ਹਨ। ਇਨ੍ਹਾਂ ਵਿੱਚ ਕੁੜੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਇਹ ਬੜੀਆਂ ਰੋਚਕ, ਤੇ ਹਰਮਨ ਪਿਆਰੀਆਂ ਖੇਡਾਂ ਹਨ।

ਆਲੇ ਭੋਲਿਆਂ ਦੀਆਂ ਖੇਡਾਂ

[ਸੋਧੋ]

ਇਸ ਹਿੱਸੇ ਵਿੱਚ ਮਾਦਪੁਰੀ ਨੇ 41 ਖੇਡਾਂ ਸ਼ਾਮਿਲ ਕੀਤੀਆਂ ਹਨ। ਅੰਮ੍ਰਿਤ ਬ੍ਰਿਛ, ਅੰਨਾ ਝੋਟਾ, ਅਲੀਏ ਪਟੱਲੀਏ, ਊਚ ਨੀਚ, ਊਠਕ ਬੈਠਕ, ਊਠਕ ਬੈਠਕ 2, ਸਤ ਤਾੜੀ, ਪੂਛ ਪੂਛ, ਬਿੱਛੂ ਕੱਟਾ, ਲੱਕੜ ਕਾਠ, ਇਹ ਸਾਰੀਆਂ ਖੇਡਾਂ ਨੂੰ ਮਾਦਪੁਰੀ ਨੇ ਥੋੜੇ ਬਹੁਤੇ ਫ਼ਰਕ ਨਾਲ ਛੂਹਣ ਵਾਲੀਆਂ ਖੇਡਾਂ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਜਿਹਨਾਂ ਵਿੱਚ ਸਾਰੇ ਬੱਚੇ ਪੁੱਗਦੇ ਹਨ ਤੇ ਮਗਰੋਂ ਜੋ ਬੱਚਾ ਰਹਿ ਜਾਂਦਾ ਹੈ ਤੇ ਉਸ ਸਿਰ ਦਾਈ ਆ ਜਾਂਦੀ ਹੈ ਤੇ ਉਹ ਖੇਡ ਦੇ ਨੀਯਮਾਂ ਅਨੁਸਾਰ ਦੂਸਰੇ ਬੱਚਿਆਂ ਨੂੰ ਛੂਂਹਦਾ ਹੈ। ਇਨ੍ਹਾਂ ਖੇਡਾਂ ਵਿੱਚ ਬੱਚਿਆਂ ਦੀ ਗਿਣਤੀ ਤੇ ਸਮਾਂ ਨਿਸ਼ਚਿਤ ਨਹੀਂ ਹੁੰਦਾ।

ਐਕਸਪ੍ਰੈਸ ਜਾਂ ਛੂਹਣ ਛੁਹਾਈ ਤੇ ਦਾਈਆਂ ਦੂਹਕੜੇ ਵੀ ਛੂਹਣ ਵਾਲੀਆਂ ਖੇਡਾਂ ਹਨ ਇਨ੍ਹਾਂ ਵਿੱਚ ਦਾਈ ਵਾਲਾ ਬੱਚਾ ਕੰਧ ਵੱਲ ਮੂੰਹ ਕਰਕੇ ਖੜਾ ਹੁੰਦਾ ਹੇ ਤੇ ਬਾਕੀ ਸਾਰੇ ਲੁਕ ਜਾਂਦੇ ਹਨ ਤੇ ਦਾਈ ਵਾਲੇ ਬੱਚੇ ਦੁਆਰਾ ਦੂਸਰੇ ਬੱਚਿਆਂ ਨੂੰ ਲੱਭਕੇ ਛੂਂਹਦਾ ਹੈ। ਅੰਨ੍ਹਾਂ ਅੰਨ੍ਹੀਂ ਨਾਮ ਦੀ ਖੇਡ ਵੀ ਇਸੇ ਸ਼੍ਰੇਣੀ ਵਿੱਚ ਆਉਂਦੀ ਹੈਾ। ਇਸ ਵਿੱਚ ਦੋ ਬੱਚੇ ਅੱਖਾਂ ਤੇ ਪੱਟੀ ਬੰਨਕੇ ਇੱਕ ਦੂਜੇ ਨੂੰ ਲੱਭਦੇ ਹਨ। ਇਹ ਦੋ ਬੱਚਿਆਂ ਦੇ ਵਿਚਕਾਰ ਖੇਡੀ ਜਾਣ ਵਾਲੀ ਖੇਡ ਹੈ ਤੇ ਬਾਕੀ ਬੱਚੇ ਇਸ ਦਾ ਆਨੰਦ ਮਾਣਦੇ ਹਨ।

ਕਾਂ ਘੋੜੀ, ਖਾਨ ਘੋੜੀ, ਕਾਹਨਾ ਕਾਹਨਾ ਸ਼ੇਰ ਜਵਾਨਾ, ਆਨ ਚੱਲੇ ਮਾਨ ਚੱਲੇ, ਕਾਟੋ, ਲੀਲੀ ਦਾ ਸਵਾਰ, ਇਹ ਸਾਰੀਆਂ ਇੱਕ-ਦੂਜੇ ਨਾਲ ਮਿਲਦੀਆਂ ਜੁਲਦੀਆਂ ਖੇਡਾਂ ਹਨ। ਮਾਦਪੁਰੀ ਨੇ ਦੱਸਿਆ ਹੈ ਕਿ ਇਨ੍ਹਾਂ ਖੇਡਾਂ ਵਿੱਚ ਇੱਕ ਬੱਚਾ ਘੋੜਾ ਬਣਦਾ ਹੈ, ਘੋੜਾ ਤੇ ਸਵਾਰ ਦੀਆਂ ਖੇਡਾਂ ਹਨ, ਜਿਸ ਵਿੱਚ ਬੱਚੇ ਘੋੜੇ ਦੀ ਸਵਾਰੀ ਕਰਦੇ ਹਨ। ਇਹ ਭਾਰ ਚੁੱਕਣ ਵਾਲੀਆਂ ਖੇਡਾਂ ਹਨ। ਜਿਸ ਵਿੱਚ ਬੱਚੇ ਇੱਕ ਦੂਜੇ ਨੂੰ ਪਿੱਠ ਤੇ ਚੁੱਕਦੇ ਹਨ। ਊਠਕ ਬੈਠਕ, ਨਦੀ ਕਿਨਾਰਾ, ਇਹ ਦੋਵੇਂ ਖੇਡਾਂ ਇੱਕ ਕਤਾਰ ਬਣਾ ਕੇ ਖੇਡੀਆਂ ਜਾਂਦੀਆਂ ਹਨ। ਮਾਦਪੁਰੀ ਨੇ ਇੱਕ ਖੇਡ ਨੂੰ ਊਠਕ ਬੈਠਕ ਨਾਲ ਅਤੇ ਦੂਸਰੀ ਨੂੰ ਟੱਪਣ ਨਾਲ ਜੋੜਿਆ ਹੈ।

ਕਿਣ ਮਿਣ ਕਾਣੀ ਕੋਣ ਕਿਣਿਆਂ, ਪਰੀ, ਬੁੱਢੀ ਮਾਈ, ਬੁੱਢੀ ਮਾਈ 2, ਲੀਡਰ ਲੱਭਣਾ ਇਹ ਖੇਡਾਂ ਵੀ ਛੋਟੇ ਬੱਚਿਆਂ ਦੀਆਂ ਹਨ। ਜਿਸ ਵਿੱਚ ਕੁਝ ਲੱਭਣ ਤੇ ਬੁੱਝਣ ਦੀਆਂ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ, ਇਨ੍ਹਾਂ ਖੇਡਾਂ ਦੇ ਬੱਚਿਆਂ ਦੀ ਗਿਣਤੀ ਤੇ ਸਮਾਂ ਨਿਸ਼ਚਿਤ ਨਹੀਂ ਹੁੰਦਾ ਅਤੇ ਹੋਰ ਖੇਡਾਂ ਵਾਂਗ ਮੰਗਣ ਤੇ ਦਾਈ ਵੀ ਇਨ੍ਹਾਂ ਖੇਡਾਂ ਦਾ ਹਿੱਸਾ ਹਨ।

ਕਾਹਨਾ ਕਾਹਨਾ ਤੇ ਚੂਹੇ ਤੇ ਬਿੱਲੀ ਇਹ ਦੋਵੇਂ ਖੇਡਾਂ ਵਿੱਚ ਬੱਚੇ ਜਾਨਵਰ ਬਣਦੇ ਹਨ। ਦਾਈ ਦੇਣ ਵਾਲਾ ਬਾਂਦਰ(ਕਾਹਨਾ ਕਰਨਾ) ਤੇ ਦੂਜੀ ਵਿੱਚ ਚੂਹੇ ਬਣਦੇ ਹਨ। ਛੋਟੇ ਬੱਚੇ ਜਾਨਵਰਾਂ ਦੀਆਂ ਰੀਸਾਂ ਕਰਦੇ ਹਨ ਤੇ ਇਸ ਨਾਲ ਉਹ ਮਨੋਰੰਜਨ ਕਰਦੇ ਹਨ।

ਮੇਰੇ ਕੋਠੇ ਤੇ ਕੌਣ ਖੰਘਿਆ, ਬਿੱਲੀ ਮਾਸੀ ਅਤੇ ਡਾਰ ਤੋੜ ਖੇਡਾਂ ਨੂੰ ਲੇਖਕ ਮੁੰਡੇ ਕੁੜੀਆਂ ਦੀਆਂ ਸਾਂਝੀਆਂ ਖੇਡਾਂ ਦੱਸਦਾ ਹੈ, ਇਨ੍ਹਾਂ ਵਿਚੋਂ ਮੇਰੇ ਕੋਠੇ ਤੇ ਕੌਣ ਖੰਘਿਆ ਵਿੱਚ ਜੋਰ ਅਜਮਾਈ ਕੀਤੀ ਜਾਂਦੀ ਹੈ। ਬਿੱਲੀ ਮਾਸੀ ਛੋਟੇ ਵਿੱਚ ਇੱਕ ਬੱਚਾ ਬਿੱਲੀ ਬਣਦਾ ਤੇ ਦੂਜਾ ਬੱਚਾ ਮਾਸੀ ਤੇ ਬਾਕੀ ਗੋਲ ਚੱਕਰ ਬਣਾ ਕੇ ਖੜੇ ਹੋ ਜਾਂਦੇ ਹਨ। ਬੱਚੇ ਗਾਉਂਦੇ ਹਨ ਤੇ ਬਿੱਲੀ ਮਾਸੀ ਦੀਆਂ ਵਸਤਾਂ ਖਾ ਜਾਂਦੀ ਹੈ ਤੇ ਮਾਸੀ ਬਿੱਲੀ ਪਿੱਛੇ ਭੱਜਦੀ ਹੈ।

ਕੋਟਲਾ ਛਪਾਕੀ

ਕਾਜ਼ੀ ਕੋਟਲੇ ਜੀ ਮਾਰ ਛੋਟੇ ਬੱਚਿਆਂ ਦੀ ਹਰਮਨ ਪਿਆਰੀ ਖੇਡ ਹੈ, ਜਿਸ ਵਿੱਚ ਬੱਚੇ ਗੋਲ ਚੱਕਰ ਬਣਾ ਕੇ ਇਹ ਦਾਈ ਵਾਲਾ ਬੱਚਾ ਕੋਟਲਾ ਬਣਾ ਕੇ ਚੱਕਰ ਤੇ ਘੁਂੰਮਦਾ ਹੈ। ਇਹ ਬਹੁਤ ਸਾਰੇ ਬੱਚਿਆਂ ਵਿੱਚ ਖੇਡੀ ਜਾਂਦੀ ਹੈ।

ਡੂਮਣਾ ਮਖ਼ਿਆਲ

ਇਸ ਖੇਡ ਵਿੱਚ ਬੱਚੇ ਮੱਖੀਆਂ ਦਾ ਛੱਤਾ ਬਣਾਉਂਦੇ ਹਨ ਤੇ ਛੇੜਨ ਵਾਲੇ ਮਗਰ ਦੋੜਦੇ ਹਨ।

ਧੈਂ ਗੋਲੀ

ਇਹ ਖੇਡ ਲੀਰਾਂ ਦੀ ਖਿਦੋ ਨਾਲ ਖੇਡੀ ਜਾਂਦੀ ਹੈ। ਇਸ ਵਿੱਚ ਫੁਰਤੀ ਨਾਲ ਖੀਦੋ ਨੂੰ ਫੜਨ ਤੇ ਮਾਰਨ ਕ੍ਰਿਆ ਦੁਆਰਾ ਖੇਡਦੇ ਹਨ।

ਪਿੱਠੂ

ਇਸ ਖੇਡ ਨੂੰ ਬੱਚੇ ਬੜੇ ਚਾਅ ਨਾਲ ਖੇਡਦੇ ਹਨ। ਇਸ ਖੇਡ ਵਿੱਚ ਵੀ ਖਿੱਦੋ ਨਾਲ ਨਿਸ਼ਾਨਾ ਲਾਉਣ, ਖਿੱਦੋ ਨੂੰ ਬੋਚਣ ਅਤੇ ਨਿਸ਼ਾਨੇ ਤੋਂ ਬਚਣ ਦਾ ਅਭਿਆਸ ਹੁੰਦਾ ਹੈ।

ਘੁੱਗੂ ਜਾਂ ਆਕਾ ਬਾਕਾ

ਛੋਟੇ ਉਮਰ ਚ ਬੱਚਿਆਂ ਦੀ ਇਹ ਖੇਡ ਹੈ ਜਿਸ ਵਿੱਚ ਬੱਚੇ ਚੀਕਣੀ ਮਿੱਟੀ ਨਾਲ ਖੇਡਦੇ ਹਨ।

ਭੰਡਾ ਭੰਡਾਰੀਆ

ਇਸ ਖੇਡ ਵਿੱਚ ਦਸ ਪੰਦਰਾਂ ਬੱਚੇ ਭਾਗ ਲੈਂਦੇ ਹਨ। ਪੁੱਗਣੋਂ ਰਿਹਾ ਬੱਚਾ ਧਰਤੀ ਤੇ ਚੱਪ ਮਾਰਕੇ ਬੈਠ ਜਾਂਦਾ ਹੈ ਤੇ ਬਾਕੀ ਬੱਚੇ ਉਹਦੇ ਸਿਰ ਉੱਤੇ ਬੰਦ ਮੁੱਠਾਂ ਇੱਕ ਦੂਜੀ ਤੇ ਰੱਖਕੇ, ਦਾਇਰਾ ਬਣਾ ਕੇ ਖਲੋ ਜਾਂਦੇ ਹਨ, ਮੁੱਠੀਆਂ ਚੁੱਕੀਆਂ ਜਾਂਦੀਆਂ ਨੇ ਤੇ ਦਾਈ ਵਾਲਾ ਉਹਨਾਂ ਨੂੰ ਛੂੰਹਦਾ ਹੈ।

ਮੋਰਾ ਮੋਰਾ ਤੂੰ ਕੀ ਪੀਂਦਾ

ਇਸ ਖੇਡ ਵਿੱਚ ਬੱਚੇ ਇੱਕ ਬੱਤੇ ਨੂੰ ਮੋਰ ਬਣਾ ਕੇ ਉਸ ਨੂੰ ਉਡਾਂਦੇ ਹਨ। ਉਹ ਕਾਫ਼ੀ ਦੇਰ ਏਧਰ ਉਧਰ ਉਡਾਂਦੇ ਰਹਿੰਦੇ ਹਨ।

ਰਾਜਾ ਮੰਗੇ ਬੱਕਰੀ

ਇਹ ਖੇਡ ਛੇ ਸਾਲ ਤੋਂ ਲੈਕੇ ਬਾਰਾਂ ਸਾਲ ਦੇ ਬੱਚੇ ਬਖੇ ਚਾਅ ਨਾਲ ਖੇਡਦੇ ਹਨ। ਬੱਚੇ ਲਾਈਨ ਬਣਾ ਕੇ ਖੜੇ ਹੋ ਜਾਂਦੇ ਹਨ। ਸਭ ਤੋਂ ਪਹਿਲਾਂ ਬੱਚਾ ਮਾਲਕ ਬਣਦਾ ਤੇ ਬਾਕੀ ਬੱਕਰੀਆਂ। ਇੱਕ ਬੱਚਾ ਰਾਜਾ ਬਣਦਾ ਤੇ ਉਹ ਮਾਲਕ ਤੋਂ ਬੱਕਰੀ ਦੀ ਮੰਗ ਕਰਦਾ ਹੈ।

ਰਾਜਾ ਤੇ ਨੌਕਰ

ਇਗ ਛੋਟੇ ਬੱਚਿਆਂ ਦੀ ਖੇਡ ਹੈ। ਬੱਚੇ ਦੋ ਟੋਲੀਆਂ ਬਣਾ ਕੇ ਖੇਡਦੇ ਹਨ ਜਿਸ ਵਿੱਚ ਇੱਕ ਟੋਲੀ ਰਾਜੇ ਤੇ ਦੂਸਰੀ ਨੌਕਰ ਅਖਵਾਉਂਦੀ ਹੈ। ਰਾਜੇ ਦੌੜਦੇ ਹਨ ਤੇ ਨੌਕਰ ਉਹਨਾਂ ਨੂੰ ਫੜਦੇ ਹਨ।

ਰੁਮਾਲ ਚੁੱਕਣਾ

ਇਸ ਨੂੰ ਅੱਠ ਬੱਚੇ ਖੇਡਦੇ ਹਨ। ਚਾਰ ਇੱਕ ਪਾਸੇ ਤੇ ਚਾਰ ਦੂਜੇ ਪਾਸੇ ਗੋਲ ਚੱਕਰ ਵਿੱਚ ਇੱਕ ਰੁਮਾਲ ਰੱਖਿਆ ਜਾਂਦਾ ਹੈ ਜਿਸ ਨੂੰ ਚੱਕ ਕੇ ਬਿਨਾਂ ਛੂਹੇ ਜਾਣਤੇ ਆਪਣੀ ਕਤਾਰ ਵਿੱਚ ਸ਼ਾਮਿਲ ਹੋਣਾ ਹੈ। ਜਿਹੜੇ ਬਹੁਤੀ ਵਾਰੀ ਰੁਮਾਲ ਚੁੱਕਦੇ ਹਨ ਉਹ ਜਿੱਤ ਜਾਂਦੇ ਹਨ।

ਆਖਰ ਦੇ ਦੋ ਪੰਨਿਆਂ ਤੇ ਲੇਖਕ ਦਾ ਜੀਵਨ ਬਿਉਰਾ ਅੰਕਿਤ ਕੀਤਾ ਗਿਆ ਹੈ। ਜਿਸ ਵਿੱਚ ਲੇਖਕ ਦੇ ਜਨਮ ਤੋਂ ਲੈਕੇ ਸਾਹਿਤ ਦੇ ਖੇਤਰ ਵਿੱਚ ਪ੍ਰਾਪਤੀਆਂ ਤੱਕ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਪੁਸਤਕ ਦੇ ਆਖਰੀ ਪੰਨੇ ਤੇ ਇੱਕ ਅਖਾਣ ਲਿਖੀ ਗਈ ਹੈ:-

 ਖੇਡਾਂ ਅਤੇ ਮਾਵਾਂ
 ਮੁੱਕਣ ਤੇ ਹੀ ਚੇਤੇ ਆਉਂਦੀਆਂ ਹਨ।