ਬਰਾਹੂਈ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਾਹੂਈ
براہوئي
ਇਲਾਕਾਪਾਕਿਸਤਾਨ ਅਤੇ ਅਫ਼ਗਾਨਿਸਤਾਨ
ਨਸਲੀਅਤਬਰਾਹੂਈ
Native speakers
42 ਲੱਖ (2011)[1]
ਦਰਾਵੜੀ
ਅਰਬੀ-ਫ਼ਾਰਸੀ ਲਿਪੀ, ਲਾਤੀਨੀ ਲਿਪੀ
ਅਧਿਕਾਰਤ ਸਥਿਤੀ
ਰੈਗੂਲੇਟਰਬਰਾਹੂਈ ਭਾਸ਼ਾ ਬੋਰਡ (ਪਾਕਿਸਤਾਨ)
ਭਾਸ਼ਾ ਦਾ ਕੋਡ
ਆਈ.ਐਸ.ਓ 639-3brh
Glottologbrah1256
ਬਰਾਹੂਈ ਭਾਸ਼ਾ ਇਸ ਨਕਸ਼ੇ ਵਿੱਚ ਖੱਬੇ ਪਾਸੇ ਉੱਪਰ ਵੱਲ ਹੈ।[2]

ਬਰਾਹੂਈ[3] /brəˈhi/[4] (ਬਰਾਹੂਈ: براہوئی) ਇੱਕ ਦਰਾਵੜੀ ਭਾਸ਼ਾ ਹੈ ਜੋ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਕੇਂਦਰੀ ਬਲੋਚਿਸਤਾਨ ਖੇਤਰ ਵਿੱਚ ਬਰਾਹੂਈ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਸਦੇ ਨਾਲ ਹੀ ਇਹ ਕਤਰ, ਸੰਯੁਕਤ ਅਰਬ ਇਮਰਾਤ, ਇਰਾਕ, ਅਤੇ ਇਰਾਨ ਵਿੱਚ ਮੌਜੂਦ ਪਰਵਾਸੀ ਬਰਾਹੂਈ ਲੋਕਾਂ ਦੁਆਰਾ ਵੀ ਬੋਲੀ ਜਾਂਦੀ ਹੈ।[5] I ਦੱਖਣੀ ਭਾਰਤ ਦੀਆਂ ਦਰਾਵੜੀ ਭਾਸ਼ਾਵਾਂ ਵਿੱਚੋਂ ਇਸਦੇ ਸਭ ਤੋਂ ਨੇੜੇ ਦੀ ਦਰਾਵੜੀ ਭਾਸ਼ਾ ਵੀ 1,500 ਕਿਲੋਮੀਟਰ ਦੀ ਦੂਰੀ ਉੱਤੇ ਹੈ।[2] ਇਹ ਬਲੋਚਿਸਤਾਨ ਦੇ ਕਲਾਤ, ਮਸਤੂੰਗ, ਅਤੇ ਖਜ਼ਦਾਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਬਰਾਹੂਈ ਭਾਸ਼ਾ ਹੀ ਬੋਲੀ ਜਾਂਦੀ ਹੈ।

ਉਪਭਾਸ਼ਾਵਾਂ[ਸੋਧੋ]

ਬਰਾਹੂਈ ਦੀਆਂ ਉਪਭਾਸ਼ਾਵਾਂ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ। ਝਾਲਵਾਨੀ ਅਤੇ ਸਾਰਾਵਾਨੀ ਉਪਭਾਸ਼ਾਵਾਂ ਵਿੱਚ ਸਿਰਫ /h/ ਧੁਨੀ ਦੇ ਉਚਾਰਨ ਵਿੱਚ ਅੰਤਰ ਹੈ।

ਧੁਨੀ ਵਿਉਂਤ[ਸੋਧੋ]

ਇਸ ਵਿੱਚ ਸਵਰ ਧੁਨੀਆਂ ਬਲੋਚੀ ਭਾਸ਼ਾ ਦੇ ਨਾਲ ਦੀਆਂ ਹੀ ਹਨ। ਦੀਰਘ ਸਵਰ  /ਆ, ਏ, ਈ, ਓ, ਊ/ ਹਨ ਅਤੇ ਲਘੂ ਸਵਰ /ਅ, ਇ, ਉ/ ਹਨ। ਇਸ ਵਿੱਚ ਬਲ ਵੀ ਬਲੋਚੀ ਭਾਸ਼ਾ ਤੋਂ ਹੀ ਲਿਆ ਗਿਆ ਹੈ।

ਇਸਦੇ ਵਿਅੰਜਨ ਵੀ ਬਲੋਚੀ ਨਾਲ ਕਾਫੀ ਹੱਦ ਤੱਕ ਮਿਲਦੇ ਹਨ ਪਰ ਬਰਾਹੂਈ ਵਿੱਚ ਖਹਿਵੇਂ ਅਤੇ ਨਾਸਕੀ ਵਿਅੰਜਨ ਜ਼ਿਆਦਾ ਹਨ।

ਸ਼ਬਦ-ਜੋੜ[ਸੋਧੋ]

ਬਰਾਹੂਈ ਇੱਕੋ-ਇੱਕ ਦਰਾਵੜੀ ਭਾਸ਼ਾ ਹੈ ਜੋ ਬ੍ਰਾਹਮੀ-ਆਧਾਰਿਤ ਲਿਪੀ ਵਿੱਚ ਨਹੀਂ ਲਿਖੀ ਜਾਂਦੀ ਸਗੋਂ 20ਵੀਂ ਸਦੀ ਦੇ ਅੱਧ ਤੋਂ ਬਾਅਦ ਅਰਬੀ ਲਿਪੀ ਵਿੱਚ ਲਿਖੀ ਜਾਂਦੀ ਹੈ।[6] ਪਿੱਛੇ ਜਿਹੇ ਹੀ ਬਲੋਚਿਸਤਾਨ ਯੂਨੀਵਰਸਿਟੀ ਦੇ ਬਰਾਹੂਈ ਭਾਸ਼ਾ ਬੋਰਡ ਨੇ ਬਰਾਹੂਈ ਲਿਖਣ ਲਈ "ਬਰੋਲਿਕਵਾ" ਨਾਂ ਦੀ ਰੋਮਨ-ਆਧਾਰਿਤ ਲਿਪੀ ਤਿਆਰ ਕੀਤੀ ਹੈ ਜਿਸਨੂੰ ਤਾਲਾਰ ਨਾਂ ਦੇ ਅਖ਼ਬਾਰ ਨੇ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਖਤਰੇ ਅਧੀਨ ਭਾਸ਼ਾਵਾ[ਸੋਧੋ]

ਯੂਨੈਸਕੋ ਦੀ 2009 ਦੀ ਰਿਪੋਰਟ ਦੇ ਅਨੁਸਾਰ ਬਰਾਹੂਈ ਪਾਕਿਸਤਾਨ ਦੀਆਂ 27 ਭਾਸ਼ਾਵਾਂ ਵਿੱਚੋਂ ਇੱਕ ਹੈ ਜਿਹਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਹੈ। ਇਸ ਸਮੇਂ ਇਸਦੇ ਖ਼ਤਮ ਹੋਣ ਦਾ ਡਰ ਮੁੱਢਲੇ ਪੱਧਰ ਦਾ ਹੈ।[7]

ਹਵਾਲੇ[ਸੋਧੋ]

  1. ਫਰਮਾ:Ethnologue18
  2. 2.0 2.1 Parkin 1989, p. 37
  3. Bráhuí Báşágal, Quetta: Brahui Language Board, University of Balochistan, April 2009, archived from the original on 2012-06-07, retrieved 2010-06-29
  4. "Brahui". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)
  5. "International Journal of Dravidian Linguistics, Volumes 36-37" department of linguistics, University of Kerala
  6. http://www.worklib.ru/dic/%D0%B1%D1%80%D0%B0%D0%B3%D1%83%D0%B8/ Archived 2015-06-23 at the Wayback Machine. "Бесписьменный язык Б."
  7. Moseley 2009

ਬਾਹਰੀ ਲਿੰਕ[ਸੋਧੋ]