ਬਲੈਕ ਲਾਂਡਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੇਲ ਅਵੀਵ ਵਿਚ 2002 ਦੇ ਪ੍ਰੈੱਡ ਪਰੇਡ ਵਿਚ ਬਲੈਕ ਲਾਂਡਰੀ

ਬਲੈਕ ਲਾਂਡਰੀ ( ਹਿਬਰੂ: כביסה שחורה‎ , ਕਵੀਸਾ ਸ਼ਚੋਰਾ ) ਇਕ ਲੈਸਬੀਅਨ, ਗੇਅ, ਦੁਲਿੰਗੀ, ਟਰਾਂਸਜੈਂਡਰ ਅਤੇ ਕੁਈਰ ( ਐਲ.ਜੀ.ਬੀ.ਟੀ.ਕਿਯੂ) ਸੰਸਥਾ ਹੈ, ਜੋ ਫਿਲਸਤੀਨੀ ਧਰਤੀ ਉੱਤੇ ਇਜ਼ਰਾਈਲੀ ਕਬਜ਼ੇ ਦਾ ਵਿਰੋਧ ਕਰਨ ਲਈ ਸਿੱਧੀ ਕਾਰਵਾਈ ਦੀ ਵਰਤੋਂ ਕਰਦੀ ਹੈ [1] ਅਤੇ ਸਮਾਜਿਕ ਨਿਆਂ ਦੀ ਵਕਾਲਤ ਕਰਦੀ ਹੈ। ਸਮੂਹ ਨੇ ਦੂਜਾ ਇਨਟੀਫਾਡਾ ਤੋਂ ਬਾਅਦ 2001 ਵਿਚ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਕੀਤੀ, ਜਿੱਥੇ 250 ਮੈਂਬਰਾਂ ਨੇ 'ਨੋ ਪ੍ਰਾਈਡ ਇਨ ਓਕੂਪੇਸ਼ਨ' ਦੇ ਸੰਦੇਸ਼ ਦੇ ਨਾਲ ਤਲ ਅਵੀਵ ਪ੍ਰਾਈਡ ਡੇ ਪਰੇਡ ਵਿਚ ਮਾਰਚ ਕੀਤਾ ਸੀ।[2]

ਕਮਿਉਨਟੀ ਸਕੂਲ ਫ਼ਾਰ ਵੂਮਨ ਦੀ ਇਕ ਕਾਰਕੁੰਨ ਅਤੇ ਪ੍ਰੋਫੈਸਰ ਸਹਿ-ਬਾਨੀ ਡਾਲੀ ਬੌਰਨ ਨੇ ਇਕ ਸਮੁਦਾਇ ਬਣਾਉਣ 'ਤੇ ਧਿਆਨ ਕੇਂਦਰਿਤ ਕਰਨ ਲਈ ਬਲੈਕ ਲਾਂਡਰੀ ਦੀ ਸਿਰਜਣਾ ਕੀਤੀ ਜੋ ਨਾਰੀਵਾਦੀ ਸਿਧਾਂਤ ਦੀ ਵਰਤੋਂ ਕਰਕੇ ਅਤੇ ਫਿਲਸਤੀਨੀਆਂ ਅਤੇ ਇਜ਼ਰਾਈਲੀਆਂ ਦੋਵਾਂ ਨਾਲ ਕੰਮ ਕਰਕੇ ਔਰਤ ਅਤੇ ਕੁਈਰ ਭਾਈਚਾਰੇ ਲਈ ਸਮਾਜਿਕ ਨਿਆਂ ਦੀ ਵਕਾਲਤ ਕਰਦੀ ਹੈ।[3]

ਉਨ੍ਹਾਂ ਦੀ ਵੈਬਸਾਈਟ ਦੇ ਅਨੁਸਾਰ, "ਬਲੈਕ ਲਾਂਡਰੀ ਵੱਖ-ਵੱਖ ਸ਼ੋਸਣ ਦੇ ਆਪਸ ਵਿੱਚ ਸਬੰਧਾਂ ਉੱਤੇ ਜ਼ੋਰ ਦੇਣ ਦੀ ਕੋਸ਼ਿਸ਼ ਕਰਦੀ ਹੈ - ਲੇਸਬੀਅਨ, ਸਮਲਿੰਗੀ ਅਤੇ ਟਰਾਂਸ ਲੋਕਾਂ 'ਤੇ ਸਾਡਾ ਆਪਣਾ ਸ਼ੋਸ਼ਣ ਜਾਹਿਰ ਕਰਦੀ ਹੈ ਅਤੇ ਹੋਰ ਦੱਬੇ-ਕੁਚਲੇ ਸਮੂਹਾਂ ਦੇ ਮੈਂਬਰਾਂ ਨਾਲ ਸਾਡੀ ਏਕਤਾ ਵਧਾਉਂਦੀ ਹੈ।" [4]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Crouse, Charity (2003). "Out and Down and Living in Israel". The Gay & Lesbian Review Worldwide. 10: 24. ਫਰਮਾ:ProQuest.
  2. Gordon, U. (2007). "Israeli Anarchchism: Statist Dilemmas and the Dynamics of Join Struggle". Anarchist Studies. 15: 7–30. ਫਰਮਾ:ProQuest.
  3. Mastron, Ruth (2004). "Living Peace". Agenda: Empowering Women for Gender Equity. 59 (59): 59–64. JSTOR 4548115.
  4. "Archived copy". Archived from the original on May 4, 2006. Retrieved 2006-04-08.{{cite web}}: CS1 maint: archived copy as title (link)
ਇਹ ਸਫ਼ਾ ਜਾਣਕਾਰੀ ਨਾਲ ਜੋੜੀ ਹੈ infoshop.org ਦੇ OpenWiki

ਬਾਹਰੀ ਲਿੰਕ[ਸੋਧੋ]