ਸ਼ੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਬਾਘ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸ਼ੇਰ
ਭਾਰਤ ਵਿੱਚ ਇੱਕ ਬੰਗਾਲ ਟਾਈਗਰ
ਭਾਰਤ ਵਿੱਚ ਇੱਕ ਬੰਗਾਲ ਟਾਈਗਰ
ਸੁਰੱਖਿਆ ਸਥਿਤੀ
ਵਿਗਿਆਨਕ ਵਰਗੀਕਰਨ
ਜਗਤ: Animalia
ਸੰਘ: Chordata
ਜਮਾਤ: Mammalia
ਗਣ: Carnivora
ਟੱਬਰ: Felidae
ਜਿਨਸ: ਪੈਨਥੇਰਾ (Panthera)
ਜਾਤੀ: P. tigris
ਦੋਨਾਂਵੀਆ ਨਾਂ
Panthera tigris
(Linnaeus, 1758)
Historical distribution of tigers (pale yellow) and 2006 (green).[੨]
Historical distribution of tigers (pale yellow) and 2006 (green).[੨]
Subspecies

P. t. bengalensis
P. t. corbetti
Panthera tigris jacksoni
P. t. sumatrae
Panthera tigris altaica
Panthera tigris amoyensis
P. t. balica
P. t. sondaica

ਸਮਾਨਾਰਥੀ ਸ਼ਬਦ
Felis tigris Linnaeus, 1758[੩]

Tigris striatus Severtzov, 1858

Tigris regalis Gray, 1867

ਸ਼ੇਰ ਜਾਂ ਟਾਈਗਰ (ਕਈ ਵਾਰ ਬਾਘ ਜਾਂ ਚੀਤਾ ਵੀ ਆਖ ਦਿੱਤਾ ਜਾਂਦਾ ਹੈ) ਬਿੱਲੀ ਪਰਵਾਰ ਦਾ ਇੱਕ ਮਾਸਾਹਾਰੀ ਜਾਨਵਰ ਹੈ। ਇਹ ਪੈਨਥੇਰਾ (Panthera) ਦੀ ਜਿਨਸ ਵਿੱਚੋਂ ਸਭ ਤੋਂ ਵੱਡੀ ਬਿੱਲੀ ਹੈ।

ਟਾਈਗਰ ਦਿਆਂ ਕਿਸਮਾਂ[ਸੋਧੋ]

ਟਾਈਗਰ ਦਿਆਂ ਅੱਠ ਕਿਸਮਾਂ ਪਾਈਆਂ ਜਾਂਦੀਆਂ ਹਨ, ਇਹਨਾਂ ਵਿੱਚੋਂ ੨ ਅਪ੍ਰਚਲਿਤ ਹੋ ਚੁਕੀਆਂ ਹਨ। ਇਹਨਾਂ ਦੀ ਰਹਿਣ ਵਾਲੀ ਜਗਾ ਅੱਜ ਬਹੁਤ ਘਟ ਗਈ ਹੈ, ਪਹਿਲਾਂ ਇਹ ਬੰਗਲਾਦੇਸ਼, ਸਾਈਬੀਰੀਆ, ਈਰਾਨ, ਅਫ਼ਗਾਨੀਸਤਾਨ, ਭਾਰਤ, ਚੀਨ, ਦੱਖਣ-ਪੂਰਬੀ ਏਸ਼ੀਆ ਅਤੇ ਇੰਡੋਨੇਸ਼ੀਆ ਦੇ ਟਾਪੂਆਂ ਵਿੱਚ ਪਾਏ ਜਾਂਦੇ ਸਨ। ਬਚੀਆਂ ਹੋਈਆਂ ਟਾਈਗਰ ਦਿਆਂ ਕਿਸਮਾਂ ਹੇਂਠ ਜਨ-ਸੰਖਿਆ ਦੇ ਹਿਸਾਬ ਨਾਲ ਲਿਖੀ ਹੋਈ ਹੈ:

 • ਬੰਗਾਲ ਟਾਈਗਰ (Panthera tigris tigris) ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਣ, ਅਤੇ ਬਰਮਾ ਵਿੱਚ ਪਾਏ ਜਾਂਦੇ ਹਨ। ਟਾਈਗਰ ਖੁਲੇ ਘਾ ਵਾਲੇ ਮੇਦਾਨ ਅਤੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਨਰ ਟਾਈਗਰ ਦਾ ਭਾਰ ਆਮ ਤੋਰ ਤੇ ੨੦੫ ਤੋਂ ੨੨੭ ਕਿਲੋਗਰਾਮ ਹੁੰਦਾ ਹੈ, ਜਦ ਕਿ ਨਾਰ ਟਾਈਗਰ ਦਾ ਭਾਰ ਲਗ-ਭੱਗ ੧੪੧ ਕਿਲੋਗਰਾਮ ਹੁੰਦਾ ਹੈ।[੪] ਪਰ ਉੱਤਰੀ ਭਾਰਤ ਅਤੇ ਨੇਪਾਲ ਵਿੱਚ ਪਾਏ ਜਾਣ ਵਾਲੇ ਬੰਗਾਲ ਟਾਈਗਰ ਥੋੜੇ ਮੋਟੇ ਹੁੰਦੀ ਹਨ, ਅਤੇ ਇਸ ਖੇਤਰ ਵਿੱਚ ਨਰ ਟਾਈਗਰ ਦਾ ਭਾਰ ੨੩੫ ਕਿਲੋਗਰਾਮ ਹੁੰਦਾ ਹੈ।[੪] ਭਾਰਤੀ ਸਰਕਾਰ ਦੀ ਨੇਸ਼ਨਲ ਟਾਈਗਰ ਸੁਰੱਖਿਆ ਅਧਿਕਾਰ ਦੇ ਅਨੁਸਾਰ ਬੰਗਾਲ ਟਾਈਗਰਾਂ ਦੀ ਗਿਣਤੀ ਜੰਗਲਾਂ ਵਿੱਚ ਸਿਰਫ਼ ੧,੪੧੧ ਸੀ, ਜੋ ੧੦ ਸਾਲ ਤੋਂ ਪਹਿਲਾਂ ਦੀ ਗਿਣਤੀ ਅਨੁਸਾਰ ੬੦% ਘੱਟ ਗਈ ਹੈ।[੫] ੧੯੭੨ ਤੋਂ, ਬੰਗਾਲ ਟਾਈਗਰਾਂ ਨੂੰ ਬਚਾਣ ਲਈ ਪਰੋਜੇਕਟ ਟਾਈਗਰ ਸ਼ੁਰੂ ਕਿਤਾ ਸੀ।
ਹਿੰਦ-ਚੀਨੀ ਟਾਈਗਰ
 • ਹਿੰਦ-ਚੀਨੀ ਟਾਈਗਰ (Panthera tigris corbetti), ਇਸ ਨੂੰ ਕੋਰਬੇਟਜ਼ ਟਾਈਗਰ ਵੀ ਕਿਹਾ ਜਾਂਦਾ ਹੈ, ਕੇਮਬੋਡੀਆ, ਚੀਨ, ਲਾਓਸ, ਬਰਮਾ, ਥਾਈਲੈਂਡ, ਅਤੇ ਵੀਅਤਨਾਮ ਦੇ ਵਿੱਚ ਪਾਏ ਜਾਂਦੇ ਹਨ। ਇਹ ਟਾਇਗਰ ਬੰਗਾਲ ਟਾਈਗਰਾਂ ਨਾਲੋਂ ਛੋਟੇ ਹੁੰਦੇ ਹਨ: ਨਰ ਦਾ ਭਾਰ ੧੫੦ ਤੋਂ ੧੯੦ ਕਿਲੋਗਰਾਮ, ਅਤੇ ਨਾਰ ਦਾ ਭਾਰ ੧੧੦ ਤੋਂ ੧੪੦ ਕਿਲੋਗਰਾਮ ਹੁੰਦਾ ਹੈ। ਇਹ ਜਿਆਦਾ ਤਰ ਪਹਾੜਾਂ ਤੇ ਬਣੇ ਜੰਗਲਾਂ ਵਿੱਚ ਰਹਿੰਦੇ ਹਨ। ਹਿੰਦ-ਚੀਨੀ ਟਾਈਗਰਾਂ ਦੀ ਜਨ-ਸੰਖਿਆ ਦਾ ਅੰਦਾਜਾ ੧੨੦੦ ਤੋਂ ੧੮੦੦ ਤੱਕ ਲਗਾਇਆ ਜਾਂਦਾ ਹੈ, ਅਤੇ ਇਹਨਾਂ ਵਿਚੋਂ ਕੁਝ ਸੇਂਕੜੇ ਹੀ ਜੰਗਲੀ ਹਨ। ਇਹਨਾਂ ਨੂੰ ਸ਼ਿਕਾਰ ਦੇ ਘਟਣ, ਇਹਨਾਂ ਦਾ ਮਨੁੱਖਾਂ ਦੁਆਰਾ ਸ਼ਿਕਾਰ ਕਰਨ, ਅਤੇ ਇਹਨਾਂ ਦੀ ਰਹਿਣ ਵਾਲੀ ਥਾਂ ਘਟਦੀ ਹੋਣ ਕਰਕੇ ਇਹਨਾਂ ਦਾ ਭਵਿਖ ਖਤਰੇ ਵਿੱਚ ਹੈ।
ਸਾਇਬੇਰੀਆਈ ਟਾਈਗਰ
 • ਸਾਇਬੇਰੀਆਈ ਟਾਈਗਰ (Panthera tigris altaica), ਇਸ ਨੂੰ ਅਮੁਰ, ਮੇਨਚੂਰੀਅਨ, ਆਲਟੈਕ, ਕੋਰੀਅਨ, ਜਾਂ ਉੱਤਰੀ ਚੀਨੀ ਟਾਈਗਰ ਵੀ ਕਿਹਾ ਜਾਂਦਾ ਹੈ। ਇਹ ਸਾਇਬੇਰੀਆ ਵਿੱਚ ਅਮੁਰ ਅਤੇ ਉਸਾਉਰੀ ਦਰਿਆਵਾਂ ਦੇ ਖੇਤਰ ਪਰਾਈਮੋਰਸਕੀ ਕਰਾਏ ਅਤੇ ਖਾਬਰੋਵਸਕ ਕਰਾਏ ਵਿੱਚ ਪਾਇਆ ਜਾਂਦਾ ਹੈ। ਇਹ ਟਾਈਗਰ ਦੀ ਸਭ ਤੋਂ ਵੱਡੀ ਕਿਸਮ ਮੰਨੀ ਜਾਂਦੀ ਹੈ। ਨਰ ਸਾਇਬੇਰੀਆਈ ਟਾਈਗਰਾਂ ਦੀ ਲੰਬਾਈ ੧੯੦-੨੩੦ ਸੈਂਟੀਮੀਟਰ[੪] ਅਤੇ ਭਾਰ ਤਕਰੀਬਨ ੨੨੭ ਕਿਲੋਗਰਾਮ ਹੁੰਦਾ ਹੈ। ਇਸ ਦੀ ਖਲ ਮੋਟੀ ਅਤੇ ਇਸ ਉੱਤੇ ਘੱਟ ਧਾਰੀਆਂ ਹੁੰਦੀਆਂ ਹਨ। ਰੀਕਾਰਡ ਵਿੱਚ ਸਭ ਤੋਂ ਭਾਰਾ ਸਾਇਬੇਰੀਆਈ ਟਾਈਗਰ ੨੮੪ ਕਿਲੋਗਰਾਮ ਦਾ ਸੀ।[੬] ਛੇ ਮਹਿਨੇ ਦਾ ਸਾਇਬੇਰੀਆਈ ਟਾਈਗਰ ਇੱਕ ਵੱਡੇ ਲੈਪਰਡ ਜਿਡਾ ਹੋ ਜਾਂਦਾ ਹੈ। ਇਸ ਦੀ ਜੰਗਲੀ ਜਨ-ਸੰਖਿਆ ੪੫੦-੫੦੦ ਦੱਸੀ ਗਈ ਸੀ। ਸੰਨ ੨੦੦੯ ਦੇ ਵਿੱਚ ਜਿਨੇਟਿਕ ਰੀਸਰਚ ਦੇ ਦੂਆਰਾ ਇਹ ਪਤਾ ਲਗਾਇਆ ਗਿਆ ਸੀ, ਕਿ ਕੇਸਪੀਅਨ ਟਾਈਗਰ ਅਤੇ ਸਾਇਬੇਰੀਆਈ ਟਾਈਗਰ ਇੱਕੋ ਹੀ ਕਿਸਮ ਹੈ। ਪਹਿਲਾਂ ਕੇਸਪੀਅਨ ਟਾਈਗਰ ਨੂੰ ਟਾਈਗਰ ਦੀ ਵੱਖਰੀ ਕਿਸਮ ਸਮਜਿਆ ਜਾਂਦਾ ਸੀ।[੭][੮]

ਬਾਹਰੀ ਕੜੀ[ਸੋਧੋ]

Wikimedia Commons

ਹਵਾਲੇ[ਸੋਧੋ]

 1. Chundawat, R.S., Habib, B., Karanth, U., Kawanishi, K., Ahmad Khan, J., Lynam, T., Miquelle, D., Nyhus, P., Sunarto, Tilson, R. & Sonam Wang (2008). Panthera tigris. 2008 IUCN Red List of Threatened Species. IUCN 2008. Retrieved on 9 October 2008.
 2. "Wild Tiger Conservation". Save The Tiger Fund. http://www.savethetigerfund.org. Retrieved on 2009-03-07. 
 3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Linn1758
 4. ੪.੦ ੪.੧ ੪.੨ Sunquist, Mel and Fiona Sunquist. 2002. Wild Cats of the World. University Of Chicago Press, Chicago
 5. Wade, Matt (February 15, 2008), "Threat to a national symbol as India's wild tigers vanish", The Age (Melbourne): 9 
 6. Graham Batemann: Die Tiere unserer Welt Raubtiere, Deutsche Ausgabe: Bertelsmann Verlag, 1986.
 7. "The Caspian Tiger - Panthera tigris virgata". http://www.tigerhomes.org/animal/curriculums/caspian-tiger-pc.cfm. Retrieved on ੧੨ ਅਕਤੂਬਰ ੨੦੦੭. 
 8. "The Caspian Tiger at www.lairweb.org.nz". http://www.lairweb.org.nz/tiger/caspian.html. Retrieved on ੧੨ ਅਕਤੂਬਰ ੨੦੦੭.