ਮਾਨੁਸ਼ੀ ਛਿੱਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਨੁਸ਼ੀ ਛਿੱਲਰ
ਸੁੰਦਰਤਾ ਮੁਕਾਬਲਾੂ ਜੇਤੂ
Manushi Chhillar at a press conference, 2017.jpg
ਜਨਮ (1997-05-14) 14 ਮਈ 1997 (ਉਮਰ 22)
ਰੋਹਤਕ[1] ਹਰਿਆਣਾ ਭਾਰਤ
ਸਿੱਖਿਆਸੰਤ ਥੋਮਸ ਸਕੂਲ ਨਵੀ ਦਿੱਲੀ
ਭਗਤ ਫੂਲ ਸਿੰਘ ਮੈਡੀਕਲ ਕਾਲਜ
ਕਿੱਤਾਮਾਡਲਿੰਗ
ਕੱਦ1.75 ਮੀਟਰ
ਵਾਲਾ ਦਾ ਰੰਗrਭੂਰੇ ਵਾਲ
ਅੱਖਾਂ ਦਾ ਰੰਗrਭੂਰਾ
ਟਾਈਟਲਫੈਮਿਨਾ ਮਿਸ ਇੰਡੀਆ 2017
ਮਿਸ ਵਰਲਡ 2017
ਮੁੱਖ
ਮੁਕਾਬਲਾ
ਫੈਮਿਨ ਮਿਸ ਇੰਡੀਆ 2017
(ਜੇੱਤੂ)
ਵਿਸ਼ਵ ਸੁੰਦਰੀ 2017
(ਜੇੱਤੂ)

ਮਾਨੁਸ਼ੀ ਛਿੱਲਰ (ਜਨਮ 14 ਮਈ, 1997) ਭਾਰਤੀ ਮਾਡਲ ਅਤੇ ਮਿਸ ਵਰਲਡ 2017 ਜੇੱਤੂ ਹੈ। ਇਹ ਲੜਕੀ ਹਰਿਆਣਾ ਦੇ ਜ਼ਿਲ੍ਹਾ ਝੱਜਰ ਦੀ ਦੀ ਰਹਿਣ ਵਾਲੀ ਨੇ ਮਿਸ ਵਰਲਡ 2017 ਚੁਣੀ ਗਈ। 17 ਸਾਲ ਬਾਅਦ ਕਿਸੇ ਭਾਰਤੀ ਸੁੰਦਰੀ ਸਿਰ ਇਹ ਤਾਜ ਸਜਿਆ ਹੈ। ਇਹ ਮੁਕਾਬਲਾ ਚੀਨ ਦੇ ਸਾਨਿਆ ਸਿਟੀ ਐਰੀਨਾ ਵਿੱਚ ਹੋਇਆ। ਇਸ ਮੁਕਾਬਲੇ ਵਿੱਚ ਵੱਖ ਵੱਖ ਮੁਲਕਾਂ ਦੀਆਂ 121 ਸੁੰਦਰੀਆਂ ਨੇ ਹਿੱਸਾ ਲਿਆ ਸੀ। ਮਿਸ ਵਰਲਡ 2016 ਮੁਕਾਬਲੇ ਦੀ ਜੇਤੂ ਪੁਏਰਟੋ ਰਿਕੋ ਦੀ ਸਟੈਫਨੀ ਡੇਲ ਵੈਲੇ ਨੇ ਮਾਨੁਸ਼ੀ ਛਿੱਲਰ ਨੂੰ ਤਾਜ ਪਹਿਨਾਇਆ। ਮਾਨੁਸ਼ੀ ਨੇ ਮਈ 2017 ਵਿੱਚ ਮਿਸ ਇੰਡੀਆ ਵਰਲਡ ਖ਼ਿਤਾਬ ਜਿੱਤਿਆ ਸੀ।[2]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਮਾਨੁਸ਼ੀ ਦਾ ਜਨਮ ਰੋਹਤਕ, ਹਰਿਆਣਾ ਵਿਖੇ ਹੋਇਆ ਸੀ। ਉਸਦੇ ਪਿਤਾ ਡਾ ਮਿੱਤਰਾ ਬਾਸੂ ਛਿੱਲਰ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਵਿੱਚ ਵਿਗਿਆਨੀ ਹਨ ਅਤੇ ਮਾਤਾ ਡਾ ਨੀਲਮ ਛਿੱਲਰ ਮਨੁੱਖੀ ਵਤੀਰੇ ਅਤੇ ਅਲਾਈਡ ਸਾਇੰਸ ਇੰਸਟੀਚਿਊਟ ਵਿੱਚ ਐਸੋਸੀਏਟ ਪ੍ਰੋਫੈਸਰ ਨਾਈਰੋਕੋਮਿਸਟ੍ਰੀ ਵਿਭਾਗ ਦੇ ਮੁਖੀ ਹਨ।[3][4]

ਛਿੱਲਰ ਨਵੀਂ ਦਿੱਲੀ ਦੇ ਸੇਂਟ ਥਾਮਸ ਸਕੂਲ ਵਿੱਚ ਪੜ੍ਹੀ ਸੀ ਅਤੇ 12 ਵੀਂ ਜਮਾਤ ਵਿਚੱ ਅੰਗਰੇਜ਼ੀ ਦੇ ਵਿਸ਼ੇ ਵਿੱਚ ਸਾਰੇ ਭਾਰਤ ਵਿੱਚ ਸੀ.ਬੀ.ਐਸ.ਈ. ਟਾੱਪਰ ਸੀ।[5] ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਆਲ ਇੰਡੀਆ ਪ੍ਰੀ ਮੈਡੀਕਲ ਟੈਸਟ ਅਤੇ ਐਨਈਈਟੀ ਪ੍ਰੀਖਿਆ ਪਾਸ ਕਰ ਲਈ ਸੀ[6] ਅਤੇ ਸੋਨੀਪਤ ਵਿੱਚ ਭਗਤ ਫੂਲ ਸਿੰਘ ਮੈਡੀਕਲ ਕਾਲਜ ਤੋਂ ਮੈਡੀਕਲ ਡਿਗਰੀ (ਐੱਮ.ਬੀ.ਬੀ.ਐਸ.) ਕਰ ਰਹੀ ਹੈ।[7][8] ਉਹ ਇੱਕ ਸਿਖਲਾਈ ਪ੍ਰਾਪਤ ਕੁਚੀਪੁੜੀ ਡਾਂਸਰ ਹੈ, ਅਤੇ ਉਸਨੇ ਉੱਘੇ ਡਾਂਸਰਾਂ ਰਾਜਾ ਅਤੇ ਰਾਧਾ ਰੈਡੀ ਅਤੇ ਕੌਸ਼ਲਿਆ ਰੈਡੀ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ। ਮਾਨੁਸ਼ੀ ਨੇ ਨੈਸ਼ਨਲ ਸਕੂਲ ਆਫ਼ ਡਰਾਮਾ ਵਿੱਚ ਵੀ ਹਿੱਸਾ ਲਿਆ ਹੈ।

ਹਵਾਲੇ[ਸੋਧੋ]