ਮੀਡੀਆ ਅਧਿਐਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੀਡੀਆ ਅਧਿਐਨ ਇੱਕ ਅਨੁਸਾਸ਼ਨ ਅਤੇ ਅਧਿਐਨ ਦਾ ਖੇਤਰ ਹੈ ਜੋ ਵਿਭਿੰਨ ਮੀਡੀਆ ਸਮਗਰੀ, ਇਤਿਹਾਸ ਅਤੇ ਵੱਖ-ਵੱਖ ਮੀਡੀਆ, ਖਾਸ ਕਰਕੇ, ਮਾਸ ਮੀਡੀਆ ਦੇ ਪ੍ਰਭਾਵਾਂ ਦਾ ਅਧਿਐਨ ਕਰਦਾ ਹੈ। ਮੀਡੀਆ ਅਧਿਐਨ ਸਮਾਜਿਕ ਵਿਗਿਆਨ ਅਤੇ ਮਾਨਵਤਾ ਦੋਵਾਂ ਦੀਆਂ ਪਰੰਪਰਾਵਾਂ ਨੂੰ ਅਧਾਰ ਬਣਾ ਸਕਦੇ ਹਨ, ਪਰ ਜ਼ਿਆਦਾਤਰ ਇਹ ਆਪਣੇ ਮੁੱਖ ਵਿਸ਼ਿਆਂ ਜਨ ਸੰਚਾਰ, ਸੰਚਾਰ, ਸੰਚਾਰ ਵਿਗਿਆਨਾਂ ਅਤੇ ਸੰਚਾਰ ਅਧਿਐਨਾਂ ਨੂੰ ਲੈਂਦੇ ਹਨ।[1]

ਖੋਜਕਰਤਾ, ਸਭਿਆਚਾਰਕ ਅਧਿਐਨ, ਵਿਖਿਆਨ-ਕਲਾ (ਡਿਜੀਟਲ ਵਿਖਿਆਨ ਸਮੇਤ), ਫ਼ਲਸਫ਼ੇ, ਸਾਹਿਤਕ ਸਿਧਾਂਤ, ਮਨੋਵਿਗਿਆਨ, ਰਾਜਨੀਤੀ ਵਿਗਿਆਨ, ਰਾਜਨੀਤਿਕ ਅਰਥਚਾਰੇ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਮਾਨਵ ਵਿਗਿਆਨ, ਸਮਾਜਿਕ ਸਿਧਾਂਤ, ਕਲਾ, ਇਤਿਹਾਸ ਅਤੇ ਆਲੋਚਨਾ, ਫਿਲਮ ਸਿਧਾਂਤ ਅਤੇ ਸੰਚਾਰ-ਸਿਧਾਂਤ ਸਮੇਤ ਹੋਰਨਾਂ ਅਨੁਸ਼ਾਸ਼ਨਾਂ ਦੇ ਸਿਧਾਂਤਾਂ ਅਤੇ ਤਰੀਕਿਆਂ ਨੂੰ ਵਿਕਸਤ ਅਤੇ ਲਾਗੂ ਵੀ ਕਰ ਸਕਦੇ ਹਨ।[2]

ਇਤਿਹਾਸ[ਸੋਧੋ]

ਖੇਤਰ ਦੇ ਇਤਿਹਾਸ ਲਈ, ਮੀਡੀਆ ਅਧਿਐਨ ਦਾ ਇਤਿਹਾਸ ਵੇਖੋ .ਯੂ.ਐੱਸ . ਵਿੱਚ ਪਹਿਲਾ ਮੀਡੀਆ ਅਧਿਐਨ ਐਮ.ਏ. ਪ੍ਰੋਗਰਾਮ ਜੋਨ ਕਲਕਿਨ ਦੁਆਰਾ 1975 ਵਿੱਚ ਨਿਊ ਸਕੂਲ ਵਿਖੇ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਥੋਂ ਹੁਣ ਤਕ 2,000 ਤੋਂ ਵੱਧ ਵਿਦਿਆਰਥੀ ਗ੍ਰੈਜੂਏਟ ਹੋਏ ਹਨ। ਕੁਲਕਿਨ 1968 ਵਿੱਚ ਮਾਰਸ਼ਲ ਮੈਕਲੁਹਾਨ ਨੂੰ ਫੋਰਡਹੈਮ ਲਿਆਉਣ ਲਈ ਜ਼ਿੰਮੇਵਾਰ ਸੀ ਅਤੇ ਬਾਅਦ ਵਿੱਚ ਉਸ ਨੇ ਸੈਂਟਰ ਫਾਰ ਅੰਡਰਸਟੈਂਡਿੰਗ ਮੀਡੀਆ ਦੀ ਸਥਾਪਨਾ ਕੀਤੀ, ਜੋ ਨਵਾਂ ਸਕੂਲ ਪ੍ਰੋਗਰਾਮ ਬਣ ਗਿਆ।

ਸੰਸਾਰ ਭਰ ਵਿੱਚ[ਸੋਧੋ]

ਆਸਟਰੇਲੀਆ[ਸੋਧੋ]

ਆਸਟਰੇਲੀਆ ਦੇ ਬਹੁਤੇ ਰਾਜਾਂ ਵਿੱਚ ਮੀਡੀਆ ਦਾ ਇੱਕ ਵਿਆਪਕ ਵਿਸ਼ੇ ਵਜੋਂ ਅਧਿਐਨ ਕੀਤਾ ਜਾਂਦਾ ਹੈ, ਵਿਕਟੋਰੀਆ ਰਾਜ ਪਾਠਕ੍ਰਮ ਦੇ ਵਿਕਾਸ ਵਿੱਚ ਵਿਸ਼ਵ ਵਿੱਚ ਮੋਹਰੀ ਹੈ।[1] ਆਸਟਰੇਲੀਆ ਵਿੱਚ ਮੀਡੀਆ ਅਧਿਐਨ ਸਭ ਤੋਂ ਪਹਿਲਾਂ 1960 ਵਿਆਂ ਦੇ ਸ਼ੁਰੂ ਵਿੱਚ ਵਿਕਟੋਰੀਅਨ ਯੂਨੀਵਰਸਿਟੀਆਂ ਵਿੱਚ ਅਤੇ 1960 ਦੇ ਅੱਧ ਵਿੱਚ ਸੈਕੰਡਰੀ ਸਕੂਲਾਂ ਵਿੱਚ ਅਧਿਐਨ ਦੇ ਖੇਤਰ ਵਜੋਂ ਵਿਕਸਿਤ ਕੀਤਾ ਗਿਆ ਸੀ।

ਅੱਜ, ਆਸਟਰੇਲੀਆ ਦੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ ਮੀਡੀਆ ਅਧਿਐਨ ਦੀ ਪੜ੍ਹਾਈ ਕਰਵਾਉਂਦੀਆਂ ਹਨ। ਆਸਟਰੇਲੀਆ ਸਰਕਾਰ ਦੀ "ਐਕਸੀਲੈਂਸ ਇਨ ਰਿਸਰਚ ਫਾਰ ਆਸਟਰੇਲੀਆ" ਦੀ ਰਿਪੋਰਟ ਦੇ ਅਨੁਸਾਰ, ਮੀਡੀਆ ਅਧਿਐਨ ਲਈ ਦੇਸ਼ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ (ਜਿਹੜੀਆਂ ਰਿਪੋਰਟ ਦੀ ਸਕੋਰਿੰਗ ਵਿਧੀ ਦੁਆਰਾ ਵਿਸ਼ਵ ਪੱਧਰਾਂ ਤੋਂ ਉੱਚੇ ਦਰਜੇ ਦੀਆਂ ਮੰਨੀਆਂ ਗਈਆਂ ਹਨ) ਹਨ: ਮੋਨਸ਼ ਯੂਨੀਵਰਸਿਟੀ, ਕਿਊਯੂਯੂਟੀ, ਆਰ.ਐਮ.ਆਈ.ਟੀ, ਮੈਲਬੌਰਨ ਯੂਨੀਵਰਸਿਟੀ, ਕੁਈਨਜ਼ਲੈਂਡ ਯੂਨੀਵਰਸਿਟੀ ਅਤੇ ਯੂਟੀਐਸ[3][4]

ਸੈਕੰਡਰੀ ਸਕੂਲਾਂ ਵਿੱਚ, ਇੱਕ ਸ਼ੁਰੂਆਤੀ ਫਿਲਮ ਅਧਿਐਨ ਕੋਰਸ ਪਹਿਲਾਂ ਵਿਕਟੋਰੀਅਨ ਜੂਨੀਅਰ ਸੈਕੰਡਰੀ ਪਾਠਕ੍ਰਮ ਦੇ ਹਿੱਸੇ ਵਜੋਂ 1960 ਦੇ ਦਰਮਿਆਨ ਸ਼ੁਰੂ ਕੀਤਾ ਗਿਆ ਸੀ। 1970 ਦੇ ਸ਼ੁਰੂ ਤੋਂ ਇੱਕ ਵਿਸਤ੍ਰਿਤ ਮੀਡੀਆ ਅਧਿਐਨ ਕੋਰਸ ਕਰਵਾਇਆ ਜਾ ਰਿਹਾ ਸੀ। ਇਹ ਕੋਰਸ 1980 ਦੇ ਦਹਾਕੇ ਵਿੱਚ ਸੀਨੀਅਰ ਸੈਕੰਡਰੀ ਪਾਠਕ੍ਰਮ ਦਾ ਹਿੱਸਾ ਬਣ ਗਿਆ (ਬਾਅਦ ਵਿੱਚ ਵਿਕਟੋਰੀਅਨ ਸਰਟੀਫਿਕੇਟ ਆਫ਼ ਐਜੂਕੇਸ਼ਨ ਜਾਂ "ਵੀਸੀਈ" ਵਜੋਂ ਜਾਣਿਆ ਜਾਂਦਾ ਹੈ)। ਇਹ ਉਦੋਂ ਤੋਂ ਵੀਸੀਈ ਦਾ ਇੱਕ ਮਜ਼ਬੂਤ ਹਿੱਸਾ ਬਣਿਆ ਹੋਇਆ ਹੈ। ਵਿਕਟੋਰੀਅਨ ਸੈਕੰਡਰੀ ਸਕੂਲ ਦੇ ਪਾਠਕ੍ਰਮ ਦੇ ਵਿਕਾਸ ਵਿੱਚ ਮਹੱਤਵਪੂਰਣ ਸ਼ਖਸੀਅਤਾਂ ਵਿੱਚ ਲੰਮੇ ਸਮੇਂ ਤੋਂ ਰਸਡਨ ਕਾਲਜ ਦੇ ਮੀਡੀਆ ਅਧਿਆਪਕ ਪੀਟਰ ਗ੍ਰੀਨਵੇ (ਬ੍ਰਿਟਿਸ਼ ਫਿਲਮ ਨਿਰਦੇਸ਼ਕ ਨਹੀਂ), ਟ੍ਰੇਵਰ ਬਾਰ (ਜਿਸ ਨੇ ਪਹਿਲੀ ਮੀਡੀਆ ਪਾਠ ਪੁਸਤਕਾਂ ਵਿਚੋਂ ਇੱਕ ਰਿਫਲੈਕਸ਼ਨ ਆਫ਼ ਰਿਐਲਿਟੀ ਲਿਖੀ) ਅਤੇ ਬਾਅਦ ਵਿੱਚ ਜਾਨ ਮਰੇ (ਜਿਸ ਨੇ ਦ ਬਾਕਸ ਇਨ ਕੋਰਨਰ, ਇਨ ਫੋਕਸ, ਅਤੇ ਫਿਲਮ ਸਮਝ ਦੇ 10 ਪਾਠ ਕਿਤਾਬਾਂ ਲਿਖੀਆਂ) ਜ਼ਿਕਰਯੋਗ ਹਨ।

ਹਵਾਲੇ[ਸੋਧੋ]

  1. Webster, Frank (1995). Theories of The Information Society. London: Routledge. ISBN 0-415-10574-9.
  2. Dayan, Daniel; Katz, Elihu (1992). Media Events. London, England: Harvard University Press. ISBN 0-674-55956-8. {{cite book}}: Unknown parameter |last-author-amp= ignored (|name-list-style= suggested) (help)
  3. Excellence in Research for Australia, "Section 2: Results by Field of Research Code", Australian Research Council (Government of Australia)
  4. Excellence in Research for Australia, "Section 4: Institutional Report" (20. Languages, Communication and Culture), Australian Research Council (Government of Australia), p286