ਮੇਧਾ ਪਾਟਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੇਧਾ ਪਾਟਕਰ
Medha Patkar, 2002 (cropped).jpg
ਮੇਧਾ ਪਾਟਕਰ 2012 ਵਿੱਚ
ਜਨਮ(1954-12-01)1 ਦਸੰਬਰ 1954
ਮੁੰਬਈ
ਹੋਰ ਨਾਂਮਮੇਧਾ ਤਾਈ
ਸਿੱਖਿਆਸੋਸ਼ਲ ਵਰਕ ਦੀ ਐਮ ਏ
ਅਲਮਾ ਮਾਤਰਸੋਸ਼ਲ ਸਾਇੰਸਿਜ਼ ਦਾ ਟਾਟਾ ਇੰਸਟੀਚਿਊਟ
ਲੋਕ ਲਹਿਰਾਂ ਦਾ ਨੈਸ਼ਨਲ ਅਲਾਇੰਸ (ਐਨਏਐਮਪੀ)
ਰਾਜਨੀਤਿਕ ਦਲਆਮ ਆਦਮੀ ਪਾਰਟੀ
ਲਹਿਰਨਰਮਦਾ ਬਚਾਓ ਅੰਦੋਲਨ
ਸਾਥੀਮਿ. ਪਾਟਕਰ (ਤਲਾਕ)
ਮੇਧਾ ਪਾਟਕਰ ਦੀ ਇੱਕ ਪੁਰਾਣੀ ਤਸਵੀਰ

ਮੇਧਾ ਪਾਟਕਰ (ਜਨਮ 1 ਦਸੰਬਰ 1954) ਭਾਰਤੀ ਸਮਾਜ ਸੇਵੀ, ਨਰਮਦਾ ਬਚਾਉ ਅੰਦੋਲਨ ਦੀ ਬਾਨੀ ਮੈਂਬਰ, ਪ੍ਰਗਤੀਸ਼ੀਲ ਲੋਕ ਸੰਗਠਨਾਂ ਦੇ ਇੱਕ ਗਠਜੋੜ ਲੋਕ ਲਹਿਰਾਂ ਦੇ ਨੈਸ਼ਨਲ ਅਲਾਇੰਸ ਦੀ ਸੰਸਥਾਪਕ ਅਤੇ ਰੇਵਾ ਜੀਵਨਸ਼ਾਲਾ ਦੀ ਪ੍ਰਬੰਧਕ ਹੈ।[1] ਉਹ ਗਲੋਬਲ ਪੈਮਾਨੇ ਤੇ ਵੱਡੇ ਡੈਮਾਂ ਦੇ ਵਿਕਾਸ ਦੇ, ਵਾਤਾਵਰਣ, ਸਮਾਜਕ ਅਤੇ ਆਰਥਿਕ ਅਸਰ ਬਾਰੇ ਖੋਜ ਕਰਨ ਬਾਰੇ ਵਿਸ਼ਵ ਕਮਿਸ਼ਨ ਦੀ ਪ੍ਰਤੀਨਿਧੀ ਸੀ।[2] ਆਪ ਦੇ ਪਿਤਾ ਵਸੰਤ ਖਨੋਲਕਰ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ ਅਤੇ ਮਾਤਾ ਇੰਦੂ ਸਦਰ ਨਾਂ ਦੀ ਸੰਸਥਾ ਦੀ ਮੈਂਬਰ ਸੀ। ਇਹ ਸੰਸਥਾ ਆਰਥਿਕ, ਵਿਦਿਅਕ ਅਤੇ ਸਰੀਰਕ ਸਮੱਸਿਆਵਾਂ ਨਾਲ ਦੋ-ਚਾਰ ਹੁੰਦੀਆਂ ਔਰਤਾਂ ਦੀ ਸਹਾਇਤਾ ਕਰਦੀ ਸੀ।

ਸਿੱਖਿਆ[ਸੋਧੋ]

ਮੇਧਾ ਪਾਟਕਰ ਨੇ "ਰੁਈਆ ਕਾਲਜ" ਤੋਂ ਬੀ.ਐਸ.ਸੀ.ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਤੋਂ ਸੋਸ਼ਲ ਵਰਕ ਵਿਸ਼ੇ ਵਿੱਚ ਐਮ.ਏ. ਕੀਤੀ। ਐਮ.ਏ. ਕਰਨ ਤੋਂ ਬਾਅਦ ਉਸ ਨੇ ਪੰਜ ਵਰ੍ਹੇ ਸਵੈ-ਇੱਛਾ ਨਾਲ ਬੰਬਈ ਦੇ ਝੁੱਗੀ-ਝੌਂਪੜੀ ਵਾਸੀਆਂ ਲਈ ਸਮਾਜ ਭਲਾਈ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਰਗਰਮ ਰਹੀ ਅਤੇ ਦੋ ਵਰ੍ਹੇ ਉੱਤਰ-ਪੂਰਬੀ ਗੁਜਰਾਤ ਦੇ ਕਬੀਲਿਆਂ ਲਈ ਕੰਮ ਕੀਤਾ।

ਨਰਮਦਾ ਬਚਾਉ ਅੰਦੋਲਨ[ਸੋਧੋ]

ਮੇਧਾ ਪਾਟਕਰ ਨੇ ਨਰਮਦਾ ਬਚਾਉ ਅੰਦੋਲਨ ਅਧੀਨ ਨਰਮਦਾ ਘਾਟੀ ਦੇ ਵਿਕਾਸ ਲਈ ਉਲੀਕੇ ਪ੍ਰਾਜੈਕਟਾਂ ਤੋਂ ਲੋਕਾਂ ਨੂੰ ਜਾਗਰੂਕ ਕਰਾਇਆ। ਇਸਨੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਖੇਤੀ ਯੋਗ ਉਪਜਾਊ ਭੂਮੀ ਦੇ ਨੁਕਸਾਨ ਨੂੰ ਰੋਕਣ ਲਈ ਗੁਜਰਾਤ ਸਰਕਾਰ ਵਿਰੁੱਧ ਝੰਡਾ ਚੁੱਕਿਆ। ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਉਹ "ਮੇਧਾ ਤਾਈ" ਅਤੇ "ਮੇਧਾ ਦੀਦੀ" ਵਜੋਂ ਜਾਣੀ ਜਾਣ ਲੱਗੀ। ਭਾਰਤ ਦੇ ਬਹੁਤ ਸਾਰੇ ਕਿਸਾਨ, ਕਬੀਲੇ, ਦਲਿਤ, ਔਰਤਾਂ ਅਤੇ ਕਾਮੇ ਐਨ.ਬੀ.ਏ. ਦੇ ਹੱਕ ਵਿੱਚ ਖੜ੍ਹੇ ਹੋ ਗਏ। ਚੰਦਰਮਾ ਤੇ ਤਾਰਿਆਂ ਦੀ ਰੌਸ਼ਨੀ ਵੇਲੇ ਵੀ ਮੇਧਾ ਪਾਟੇਕਰ ਹੱਥ ਵਿੱਚ ਲਾਲਟੈਨ ਫੜੀ, ਪੈਰੀਂ ਫਲੀਟ ਜੁੱਤੇ ਪਾਈ, ਪਹਾੜਾਂ ਦੇ ਨਾਲ ਨਾਲ ਭੀੜੇ ਰਸਤਿਆਂ ’ਤੇ ਬੈਨਰ ਤੇ ਪੈਂਫਲਿਟ ਲੈ ਕੇ ਧਰਤੀ ਨੂੰ ਬਚਾਉਣ ਦਾ ਪ੍ਰਚਾਰ ਕਾਰਜ ਕਰਦਿਆਂ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੀ ਜਾਂਦੀ। ਇਹ ਅਹਿੰਸਾਵਾਦੀ ਹੈ ਜਿਸਨੇ ਨਰਮਦਾ ਦੇ ਕੰਢਿਆਂ ’ਤੇ ਅਨੇਕ ਵਾਰ ਲੰਮਾ ਸਮਾਂ ਵਰਤ (1991, 1993, 1994) ਰੱਖੇ ਤੇ ਮਾਨਸੂਨ ਸੱਤਿਆਗ੍ਰਹਿ ਚਲਾਏ।

ਭੁੱਖ ਹੜਤਾਲ[ਸੋਧੋ]

ਸੱਤਾ ਅਧਿਕਾਰੀਆਂ ਵੱਲੋਂ ਨਰਮਦਾ ਡੈਮ ਨੂੰ ਹੋਰ ਉੱਚਾ ਚੁੱਕਣ ਲਈ ਕੀਤੇ ਫੈਸਲੇ ਦੇ ਵਿਰੋਧ ਵਿੱਚ ਮੇਧਾ 26 ਮਾਰਚ, 2006 ਤੋਂ ਭੁੱਖ ਹੜਤਾਲ ’ਤੇ ਬੈਠ ਗਈ। ਉਸ ਦੀ ਇਹ ਹੜਤਾਲ ਵੀਹ ਦਿਨਾਂ ਦੇ ਲੰਮੇ ਸਮੇਂ ਲਈ ਚੱਲੀ। ਉਸ ਦੀ ਸੋਚ ਹੈ ਕਿ ਬਿਜਲੀ ਪੈਦਾ ਕਰਨ ਲਈ ਡੈਮ ਬਣਾਉਣ ਦੀ ਥਾਂ ਹੋਰ ਸਾਧਨ ਪੈਦਾ ਕੀਤੇ ਜਾਣੇ ਚਾਹੀਦੇ ਹਨ। ਉਸ ਨੂੰ ਕਈ ਵਾਰ ਪੁਲੀਸ ਦਾ ਤਸ਼ੱਦਦ ਸਹਿਣਾ ਪਿਆ। ਉਸ ਨੇ ਅਨੇਕ ਵਾਰ ਜੇਲ੍ਹ ਜਾ ਕੇ ਸਰਕਾਰੀ ਅਫ਼ਸਰਾਂ ’ਤੇ ਜਿੱਤ ਪ੍ਰਾਪਤ ਕੀਤੀ।

ਦੋਸ਼[ਸੋਧੋ]

ਮੱਧ ਪ੍ਰਦੇਸ਼ ਸਰਕਾਰ ਨੇ ਨਰਮਦਾ ਬਚਾਉ ਅੰਦੋਲਨ ’ਤੇ ਵਿਦੇਸ਼ੀ ਖ਼ਜ਼ਾਨਾ ਪ੍ਰਾਪਤ ਕਰਕੇ ਉਸ ਦੀ ਅਸਪਸ਼ਟ ਮਨੋਰਥਾਂ ਲਈ ਵਰਤੋਂ ਕਰਨ ਦਾ ਦੋਸ਼ ਲਾਇਆ ਅਤੇ ਇਹ ਵੀ ਕਿਹਾ ਕਿ ਅੰਦੋਲਨਕਾਰੀਆਂ ਵੱਲੋਂ ਲੋਕਾਂ ਦੇ ਮੁੜ-ਵਸੇਬੇ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾਈ ਜਾ ਰਹੀ ਹੈ। ਅਸਲ ਵਿੱਚ ਉਸ ਦੇ ਕਾਰਜ ਵਿਸ਼ਵ ਅਤੇ ਆਜ਼ਾਦ ਭਾਰਤ ਦੇ ਲੋਕਾਂ ਨੂੰ ਕੁਦਰਤੀ ਸਾਧਨਾਂ, ਮਨੁੱਖੀ ਹੱਕਾਂ, ਵਾਤਾਵਰਣ ਅਤੇ ਵਿਕਾਸ ਕਾਰਜਾਂ ਬਾਰੇ ਮੁੜ ਸੋਚਣ ਲਈ ਹੋਕਾ ਦਿੰਦੇ ਹਨ।

ਰੇਵਾ ਜੀਵਨਸ਼ਾਲਾ[ਸੋਧੋ]

ਰੇਵਾ ਜੀਵਨਸ਼ਾਲਾ ਅਧੀਨ 9 ਰਿਹਾਇਸ਼ੀ ਅਤੇ ਚਾਰ ਡੇ-ਸਕੂਲ ਚੱਲ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਰਾਜ ਅਤੇ ਸਥਾਨਕ ਪਾਠਕ੍ਰਮ ਨੂੰ ਸਥਾਨਕ ਲੋਕਾਂ ਦੀ ਭਾਸ਼ਾ ਵਿੱਚ ਹੀ ਪੜ੍ਹਾਇਆ ਜਾ ਰਿਹਾ ਹੈ। ਮੇਧਾ ਪਾਟੇਕਰ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਰਲ ਕੇ ਕਾਰਜ ਕੀਤੇ, ਕਬੀਲਿਆਂ ਦੇ ਬੱਚਿਆਂ ਨੂੰ ਸਿੱਖਿਆ ਉਪਲਬਧ ਕਰਾਈ।

ਅੰਤਰਰਾਸ਼ਟਰੀ ਕੰਮ[ਸੋਧੋ]

ਮੇਧਾ ਪਾਟਕਰ ਨੇ ਡੈਮਾਂ ਲਈ ਵਿਸ਼ਵ ਪੱਧਰ ਦੇ ਬਣੇ ਪਹਿਲੇ ਆਜ਼ਾਦ ਕਮਿਸ਼ਨ ਦੀ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ। ਉਹ 150 ਲੋਕ ਲਹਿਰਾਂ ਦੇ ਕੌਮੀ ਗੱਠਜੋੜ ਦੀ ਕਨਵੀਨਰ ਹੈ।

ਰਾਜਨੀਤਿਕ ਮੇਲ[ਸੋਧੋ]

ਇਸਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਪਾਰਟੀ ਨੇ 16 ਫਰਵਰੀ 2014 ਨੂੰ ਇਸਨੂੰ ਉੱਤਰ ਪੂਰਬ ਮੁੰਬਈ ਤੋਂ 2014 ਸੰਸਦ ਚੋਣ ਲਈ ਲੜਾਉਣ ਦਾ ਐਲਾਨ ਕੀਤਾ ਗਿਆ।

ਸਨਮਾਨ[ਸੋਧੋ]

ਸਮਾਜਿਕ ਕਾਰਜਕਰਤਾ, ਵਾਤਾਵਰਣ ਪ੍ਰੇਮੀ ਅਤੇ ਮਾਨਵੀ ਅਧਿਕਾਰਾਂ ਦੀ ਪ੍ਰਤਿਪਾਲਕ ਹੋਣ ਕਰਕੇ ਮੇਧਾ ਨੂੰ ਦੀਨਾ ਨਾਥ ਮੰਗੇਸ਼ਕਰ, ਮਹਾਤਮਾ ਫੂਲੇ, ਗੋਲਡਮੈਨ ਵਾਤਾਵਰਨ, ਰਾਈਟ ਲਿਵਲੀਹੁਡ, ਗਰੀਨ ਰਿਬਨ (ਬੀ.ਬੀ.ਸੀ. ਵੱਲੋਂ) ਅਤੇ ਨੈਸ਼ਨਲ ਹਿਊਮਨ ਰਾਈਟਸ ਸਨਮਾਨ ਪ੍ਰਾਪਤ ਹੋ ਚੁੱਕੇ ਹਨ।

ਹਵਾਲੇ[ਸੋਧੋ]