ਮੈਕਸ ਸ਼ੈਲਰ
ਮੈਕਸ ਸ਼ੈਲਰ | |
---|---|
ਜਨਮ | ਮੈਕਸ ਫਰਡੇਨੈਂਡ ਸ਼ੈਲਰ 22 ਅਗਸਤ 1874 |
ਮੌਤ | 19 ਮਈ 1928 | (ਉਮਰ 53)
ਕਾਲ | 20ਵੀਂ ਸਦੀ ਦਾ ਫ਼ਲਸਫ਼ਾ |
ਖੇਤਰ | ਪੱਛਮੀ ਦਰਸ਼ਨ |
ਸਕੂਲ | ਵਰਤਾਰਾ ਵਿਗਿਆਨ ਮਿਊਨਿਖ਼ ਵਰਤਾਰਾ ਵਿਗਿਆਨ |
ਮੁੱਖ ਰੁਚੀਆਂ | ਵਿਚਾਰਾਂ ਦਾ ਇਤਿਹਾਸ, ਮੁੱਲ ਸਿਧਾਂਤ, ਨੀਤੀ, ਦਾਰਸ਼ਨਿਕ ਮਾਨਵ ਵਿਗਿਆਨ, ਚੇਤਨਾ ਅਧਿਐਨ, ਸੱਭਿਆਚਾਰਕ ਆਲੋਚਨਾ, ਗਿਆਨ ਦਾ ਸਮਾਜ ਸ਼ਾਸਤਰ, ਧਰਮ |
ਮੁੱਖ ਵਿਚਾਰ | Value rankings, emotional intuition, value-based ethics, stratification of emotional life, ressentiment |
ਪ੍ਰਭਾਵਿਤ ਕਰਨ ਵਾਲੇ | |
ਪ੍ਰਭਾਵਿਤ ਹੋਣ ਵਾਲੇ |
ਮੈਕਸ ਫਰਡੇਨੈਂਡ ਸ਼ੈਲਰ (ਜਰਮਨ: [ˈʃeːlɐ]; 22 ਅਗਸਤ 1874 – 19 ਮਈ 1928) ਸੀ, ਇੱਕ ਜਰਮਨ ਫ਼ਿਲਾਸਫ਼ਰ ਸੀ ਜੋ ਵਰਤਾਰਾ ਵਿਗਿਆਨ, ਨੀਤੀ ਅਤੇ ਦਾਰਸ਼ਨਿਕ ਮਾਨਵ ਸ਼ਾਸਤਰ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ। ਸਕੈਲੇਰ ਨੇ ਵਰਤਾਰਾ ਵਿਗਿਆਨ ਦੇ ਸੰਸਥਾਪਕ ਐਡਮੰਡ ਹਸਰਲ ਦੀ ਦਾਰਸ਼ਨਿਕ ਵਿਧੀ ਨੂੰ ਅੱਗੇ ਵਧਾਇਆ, ਅਤੇ ਜੋਸੇ ਓਰਤੇਗਾ ਵਾਈ ਗੈਸੇਟ ਨੇ "ਦਾਰਸ਼ਨਿਕ ਫਿਰਦੌਸ ਦਾ ਪਹਿਲਾ ਵਿਅਕਤੀ" ਕਿਹਾ। 1928 ਵਿਚ ਉਸਦੀ ਮੌਤ ਤੋਂ ਬਾਅਦ, ਮਾਰਟਿਨ ਹੈਡੇਗਰ ਨੇ ਓਰਤੇਗਾ ਵਾਈ ਗੈਸੇਟ ਦੀ ਪੁਸ਼ਟੀ ਇਹ ਕਹਿੰਦੇ ਹੋਏ ਕੀਤੀ ਕਿ ਸਦੀ ਦੇ ਸਾਰੇ ਫ਼ਿਲਾਸਫ਼ਰ ਸ਼ੈਲਰ ਦੇ ਕਰਜ਼ਦਾਰ ਸਨ ਅਤੇ ਉਸ ਨੂੰ "ਅਜੋਕੇ ਜਰਮਨੀ ਵਿਚ, ਸਗੋਂ ਸਮਕਾਲੀ ਯੂਰਪ ਵਿਚ ਅਤੇ ਸਮੁੱਚੇ ਸਮਕਾਲੀ ਦਰਸ਼ਨ ਵਿਚ ਸਭ ਤੋਂ ਮਜ਼ਬੂਤ ਦਾਰਸ਼ਨਿਕ ਸ਼ਕਤੀ" ਕਹਿ ਕੇ ਉਸਦੀ ਸ਼ਲਾਘਾ ਕੀਤੀ ਸੀ।[1] 1954 ਵਿਚ, ਕਰੋਲ ਵੋਇਜਤਾਇਲਾ,ਬਾਅਦ ਵਿੱਚ ਪੋਪ ਜੌਨ ਪੌਲ II ਨੇ "ਮੈਕਸ ਸ਼ੈਲਰ ਦੀ ਪ੍ਰਣਾਲੀ ਦੇ ਆਧਾਰ ਤੇ ਇੱਕ ਕ੍ਰਿਸ਼ਚੀਅਨ ਐਥਿਕਸ ਬਣਾਉਣ ਦੀ ਸੰਭਾਵਨਾ ਦਾ ਇੱਕ ਮੁਲੰਕਣ।" ਬਾਰੇ ਆਪਣੇ ਡਾਕਟਰੀ ਥੀਸਿਸ ਦਾ ਪੱਖ ਪੂਰਿਆ।
ਜ਼ਿੰਦਗੀ ਅਤੇ ਕੈਰੀਅਰ
[ਸੋਧੋ]ਮਿਊਨਿਖ਼ ਤੋਂ ਕੋਲੋਨ ਤੱਕ (1874-1919)
[ਸੋਧੋ]ਮੈਮੈਕਸ ਸ਼ੈਲਰ ਦਾ ਜਨਮ 22 ਅਗਸਤ 1874 ਨੂੰ ਮਿਊਨਿਖ਼, ਜਰਮਨੀ ਵਿੱਚ ਇੱਕ ਲੂਥਰਨ ਪਿਤਾ ਅਤੇ ਇੱਕ ਆਰਥੋਡਕਸ ਯਹੂਦੀ ਮਾਤਾ ਤੋਂ ਹੋਇਆ ਸੀ। ਇਕ ਚੜ੍ਹਦੀ ਜਵਾਨੀ ਦੇ ਦਿਨਾਂ ਵਿੱਚ ਉਸ ਨੇ ਕੈਥੋਲਿਕ ਧਰਮ ਵਿਚ ਆਪਣਾ ਲਿਆ ਸੀ ਭਾਵੇਂ ਕਿ ਉਹ 1921 ਦੇ ਨੇੜੇ-ਤੇੜੇ ਵਧੇਰੇ ਹੀ ਵਧੇਰੇ ਗ਼ੈਰ-ਵਚਨਬੱਧ ਹੋ ਗਿਆ ਸੀ। 1921 ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਕੈਥੋਲਿਕ ਅਤੇ ਜੂਡੋ-ਕ੍ਰਿਸਚੀਅਨ ਰੱਬ ਤੋਂ ਅਲੱਗ ਕਰ ਲਿਆ ਸੀ,[2][3] ਦਾਰਸ਼ਨਿਕ ਮਾਨਵ ਵਿਗਿਆਨ ਨਾਲ ਵਚਨਬੱਧ ਹੋ ਗਿਆ ਸੀ।
ਸ਼ੈਲਰ ਨੇ ਮਿਊਨਿਖ਼ ਯੂਨੀਵਰਸਿਟੀ ਵਿੱਚ ਮੈਡੀਸ਼ਨ ਦੀ ਪੜ੍ਹਾਈ ਕੀਤੀ। ਉਸਨੇ ਬਰਲਿਨ ਯੂਨੀਵਰਸਿਟੀ ਦੇ ਵਿਲਹੇਲਮ ਡਿਲਥੀ, ਕਾਰਲ ਸਟੈਂਪ ਅਤੇ ਜੌਰਜ ਸਿੰਮਲ ਦੇ ਅਧੀਨ ਦਰਸ਼ਨ ਅਤੇ ਸਮਾਜ ਸ਼ਾਸਤਰ ਦਾ ਅਧਿਐਨ ਵੀ ਕੀਤਾ। ਉਸ ਨੇ 1897 ਵਿਚ ਮਿਊਨਿਖ਼ ਵਿਖੇ ਆਪਣੀ ਡਾਕਟਰੇਟ ਪ੍ਰਾਪਤ ਕੀਤੀ। ਉਸ ਨੇ 1899 ਵਿਚ ਜੇਨਾ ਯੂਨੀਵਰਸਿਟੀ ਵਿਚ ਆਪਣੀ ਸ਼ਾਇਸਤਗੀ ਦਾ ਦਰਜਾ ਪ੍ਰਾਪਤ ਕੀਤਾ ਅਤੇ 1901 ਵਿਚ ਉਸ ਨੇ ਪ੍ਰਾਈਵੇਡੋਜੈਂਟ ਬਣ ਗਿਆ। ਪੂਰੇ ਜੀਵਨ ਵਿਚ, ਸ਼ੈਲਰ ਨੇ ਅਮਰੀਕੀ ਵਿਵਹਾਰਵਾਦ ਦੇ ਦਰਸ਼ਨ ਵਿਚ ਤਕੜੀ ਦਿਲਚਸਪੀ ਲਈ (ਯੂਕੇਨ ਨੇ ਵਿਲੀਅਮ ਜੇਮਸ ਨਾਲ ਪੱਤਰਾਚਾਰ ਕੀਤਾ)।
ਦਾਰਸ਼ਨਿਕ ਯੋਗਦਾਨ
[ਸੋਧੋ]ਆਦਮੀ ਅਤੇ ਇਤਿਹਾਸ (1924)
[ਸੋਧੋ]ਸ਼ੈਲਰ ਨੇ 1929 ਵਿਚ ਮਾਨਵ ਵਿਗਿਆਨ ਵਿਚ ਆਪਣਾ ਵੱਡਾ ਕੰਮ ਪ੍ਰਕਾਸ਼ਿਤ ਕਰਨ ਦੀ ਯੋਜਨਾ ਬਣਾਈ ਸੀ, ਪਰੰਤੂ 1928 ਵਿਚ ਆਪਣੀ ਅਚਨਚੇਤ ਮੌਤ ਕਰਕੇ ਅਜਿਹੇ ਪ੍ਰਾਜੈਕਟ ਨੂੰ ਪੂਰਾ ਨਹੀਂ ਸੀ ਕੀਤਾ ਜਾ ਸਕਿਆ। ਅਜਿਹੇ ਕੰਮ ਦੇ ਕੁਝ ਟੁਕੜੇ ਨਾਚਲਸ (Nachlass) ਵਿਚ ਪ੍ਰਕਾਸ਼ਿਤ ਕੀਤੇ ਗਏ ਹਨ। [4]1924 ਵਿਚ, ਆਦਮੀ ਅਤੇ ਇਤਿਹਾਸ (ਮੇਨਸਚ ਐਂਡ ਗੈਸਚੀਚਟੇ), ਸ਼ੈਲਰ ਨੇ ਦਾਰਸ਼ਨਿਕ ਮਾਨਵ ਸ਼ਾਸਤਰ ਦੀ ਸੀਮਾ ਅਤੇ ਟੀਚਿਆਂ ਬਾਰੇ ਕੁਝ ਮੁੱਢਲੇ ਬਿਆਨ ਦਿੱਤੇ।[5]
ਇਸ ਪੁਸਤਕ ਵਿੱਚ, ਸ਼ੈਲਰ ਤਿੰਨ ਪ੍ਰਮੁੱਖ ਪਰੰਪਰਾਵਾਂ ਵਿੱਚੋਂ ਮਿਲੇ ਵਿਰਾਸਤ ਵਾਲੇ ਭੇਦ-ਭਾਵ ਦੇ ਤਬੁਲਾ ਰਸ (ਕੋਰਾ ਕਾਗਜ਼) ਦੇ ਲਈ ਦਲੀਲ ਦਿੰਦਾ ਹੈ ਜਿਸ ਤੋਂ ਮਨੁੱਖ ਦਾ ਵਿਚਾਰ ਸੂਤਰਬੱਧ ਕੀਤਾ ਹੈ: ਧਰਮ, ਦਰਸ਼ਨ ਅਤੇ ਵਿਗਿਆਨ। [6][7] ਸ਼ੈਲਰ ਦਾ ਕਹਿਣਾ ਹੈ ਕਿ ਅਜਿਹੀਆਂ ਪਰੰਪਰਾਵਾਂ ਨੂੰ ਰੱਦ ਕਰ ਦੇਣਾ ਹੀ ਕਾਫ਼ੀ ਨਹੀਂ ਹੈ, ਜਿਵੇਂ ਨੀਤਸ਼ੇ ਨੇ ਯਹੂਦੀ-ਮਸੀਹੀ ਧਰਮ ਬਾਰੇ ਕਹਿ ਦਿੱਤਾ ਕਿ "ਰੱਬ ਮਰ ਗਿਆ"; ਇਨ੍ਹਾਂ ਪਰੰਪਰਾਵਾਂ ਨੇ ਸਾਡੇ ਸਭਿਆਚਾਰ ਦੇ ਸਾਰੇ ਭਾਗਾਂ ਨੂੰ ਹਰਾ ਕਰ ਰੱਖਿਆ ਹੈ ਅਤੇ ਇਸ ਲਈ ਅਜੇ ਵੀ ਉਹਨਾਂ ਲੋਕਾਂ ਦੇ ਵੀ ਸੋਚਣ ਦੇ ਢੰਗ ਨੂੰ ਵੱਡੀ ਹੱਦ ਤੱਕ ਨਿਰਧਾਰਿਤ ਕਰਦੀਆਂ ਹਨ ਜੋ ਈਸਾਈ ਰੱਬ ਵਿੱਚ ਵਿਸ਼ਵਾਸ ਨਹੀਂ ਕਰਦੇ।[8] ਅਜਿਹੀਆਂ ਪਰੰਪਰਾਵਾਂ ਤੋਂ ਸਚਮੁਚ ਆਜ਼ਾਦੀ ਪ੍ਰਾਪਤ ਕਰਨ ਲਈ ਉਹਨਾਂ ਨੂੰ ਪੜ੍ਹਨ ਅਤੇ ਡੀਕਨਸਟਕਟ ਕਰਨ ਦੀ ਜ਼ਰੂਰਤ ਹੈ (ਹਸਰਲ ਦਾ ਸ਼ਬਦ Abbau)।
ਰਚਨਾਵਾਂ
[ਸੋਧੋ]- Zur Phänomenologie und Theorie der Sympathiegefühle und von Liebe und Hass, 1913
- Der Genius des Kriegs und der Deutsche Krieg, 1915
- Der Formalismus in der Ethik und die materiale Wertethik, 1913 - 1916
- Krieg und Aufbau, 1916
- Die Ursachen des Deutschenhasses, 1917
- Vom Umsturz der Werte, 1919
- Neuer Versuch der Grundlegung eines ethischen Personalismus, 1921
- Vom Ewigen im Menschen, 1921
- Probleme der Religion. Zur religiösen Erneuerung, 1921
- Wesen und Formen der Sympathie, 1923 (neu aufgelegt als Titel von 1913: Zur Phänomenologie ...)
- Schriften zur Soziologie und Weltanschauungslehre, 3 Bände, 1923/1924
- Die Wissensformen und die Gesellschaft, 1926
- Der Mensch im Zeitalter des Ausgleichs, 1927
- Die Stellung des Menschen im Kosmos, 1928
- Philosophische Weltanschauung, 1929
- Logik I. (Fragment, Korrekturbögen). Amsterdam 1975
ਹਵਾਲੇ
[ਸੋਧੋ]- ↑ Heidegger, The Metaphysical Foundations of Logic, “In memoriam Max Scheler,” trans. Michael Heim (Indiana University Press, 1984), pp. 50-52.
- ↑ Schneck, Stephen Frederick (2002) Max Scheler's acting persons: new perspectives p.6
- ↑ Frings, Manfred S. (1997) The mind of Max Scheler: the first comprehensive guide based on the complete works p.9
- ↑ Six volumes of his posthumous works (Nachlass), so far not translated from German, make up volumes 10-15 of the 15 volume Collected Works (Gesammelte Werke) edited by Maria Scheler and Manfred S. Frings as listed in http://www.maxscheler.com/scheler4.shtml#4-CollectedWorks Archived 2016-03-04 at the Wayback Machine.
- ↑ Cook, Sybol (2003) Race and racism in continental philosophy
- ↑ Martin Buber (1945) The Philosophical Anthropology of Max Scheler Philosophy and Phenomenological Research, Vol. 6, No. 2 (Dec., 1945), pp. 307-321
- ↑ Martin Buber Between man and man p.216
- ↑ chapter 1