ਸਮੱਗਰੀ 'ਤੇ ਜਾਓ

ਮੋਨਾਕੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮੋਨੈਕੋ ਤੋਂ ਮੋੜਿਆ ਗਿਆ)
Principality of Monaco
  • Principauté de Monaco (French)
  • Principatu de Múnegu (Monégasque)
  • Principato di Monaco (Italian)
  • Principat de Mónegue (Occitan)
Flag of
Coat of arms of
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Deo Juvante"  (Latin)
"With God's Help"
ਐਨਥਮ: Hymne Monégasque

Location of ਮੋਨਾਕੋ (green) in Europe (dark grey)  –  [Legend]
Location of ਮੋਨਾਕੋ (green)

in Europe (dark grey)  –  [Legend]

ਰਾਜਧਾਨੀMonaco[a]
ਅਧਿਕਾਰਤ ਭਾਸ਼ਾਵਾਂFrench[1]
Common languages
ਨਸਲੀ ਸਮੂਹ
ਵਸਨੀਕੀ ਨਾਮ
list[c]
  • Monegasque
  • Monacans
ਸਰਕਾਰUnitary principality and Constitutional monarchy
• Prince
Albert II
Michel Roger
Jean-François Robillon
ਵਿਧਾਨਪਾਲਿਕਾNational Council
 Independence
1297
1861
1911
2002
ਖੇਤਰ
• ਕੁੱਲ
1.98 km2 (0.76 sq mi) (235th)
• ਜਲ (%)
0.0[2]
ਆਬਾਦੀ
• 2011 ਅਨੁਮਾਨ
36,371[3] (218th)
• 2008 ਜਨਗਣਨਾ
35,352[2]
• ਘਣਤਾ
15,142/km2 (39,217.6/sq mi) (1st)
ਜੀਡੀਪੀ (ਪੀਪੀਪੀ)2011[b] ਅਨੁਮਾਨ
• ਕੁੱਲ
$6.888 billion[4][5] (n/a)
• ਪ੍ਰਤੀ ਵਿਅਕਤੀ
$186,175[4][5] (n/a)
ਜੀਡੀਪੀ (ਨਾਮਾਤਰ)2011[b] ਅਨੁਮਾਨ
• ਕੁੱਲ
$6.581 billion[4][5] (139th)
• ਪ੍ਰਤੀ ਵਿਅਕਤੀ
$172,676[4][5] (1st)
ਐੱਚਡੀਆਈ (2010)Steady 0.946 (1st)
Error: Invalid HDI value
ਮੁਦਰਾEuro () (EUR)
ਸਮਾਂ ਖੇਤਰUTC+1 (CET)
• ਗਰਮੀਆਂ (DST)
UTC+2 (CEST)
ਡਰਾਈਵਿੰਗ ਸਾਈਡRight[6]
ਕਾਲਿੰਗ ਕੋਡ+377
ਇੰਟਰਨੈੱਟ ਟੀਐਲਡੀ.mc
^ a. Monaco is a city-state.

^ b. GDP per capita calculations include non-resident workers from France and Italy.

^ c.Naturalized citizens of Monaco are called Monacans, while Monegasque is the proper term for describing someone who was born in Monaco.

ਮੋਨਾਕੋ, ਅਧਿਕਾਰਕ ਨਾਮ ਮੋਨਾਕੋ ਦੀ ਪ੍ਰਿੰਸੀਪੈਲਿਟੀ, ਇੱਕ ਖੁਦਮੁਖਤਿਆਰ ਸ਼ਹਿਰ ਰੂਪੀ ਰਾਸ਼ਟਰ ਹੈ ਜੋ ਕਿ ਪੱਛਮੀ ਯੂਰਪ ਵਿੱਚ 'ਫ਼੍ਰੈਂਚ ਰੀਵਿਏਰਾ' ਜਾਂ 'ਕੋਤ ਡ'ਐਜ਼ੂਰ' ਨਾਮਕ ਤਟਰੇਖਾ ਤੇ ਸਥਿਤ ਹੈ। ਤਿੰਨ ਪਾਸਿਓਂ ਫ਼੍ਰਾਸ ਨਾਲ ਘਿਰੇ ਹੋਏ ਅਤੇ ਚੌਥਾ ਪਾਸਿਓਂ ਭੂ-ਮੱਧ ਸਾਗਰ ਨਾਲ ਲੱਗਦੇ ਇਸ ਦੇਸ਼ ਦਾ ਕੇਂਦਰ ਇਟਲੀ ਤੋਂ ੧੬ ਕਿ.ਮੀ. ਅਤੇ ਫ਼੍ਰਾਂਸ ਦੇ ਨੀਸ ਸ਼ਹਿਰ ਤੋਂ ਸਿਰਫ਼ ੧੩ ਕਿ.ਮੀ. ਹੈ। ਇਸਦਾ ਕੁਲ ਖੇਤਰਫ਼ਲ ੧.੯ ੮ ਵਰਗ ਕਿ.ਮੀ. (੦.੭੬ ਵਰਗ ਮੀਲ) ਅਤੇ ਕੁਲ ਅਬਾਦੀ ੩੬,੩੭੧ ਹੈ ਜਿਸ ਕਰਕੇ ਇਹ ਦੁਨੀਆਂ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਅਤੇ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਮੋਨਾਕੋ ਦੀ ਜਮੀਨੀ ਸੀਮਾ ਸਿਰਫ਼ ੪.੪ ਕਿ.ਮੀ.(੨.੭ ਮੀਲ), ਤਟਰੇਖਾ ਲੰਬਾਈ ੪.੧ ਕਿ.ਮੀ.(੨.੫ ਮੀਲ) ਹੈ ਅਤੇ ਚੌੜਾਈ ੧.੭ ਕਿ.ਮੀ. ਤੋਂ ਲੈ ਕੇ ੩੪੯ ਮੀਟਰ ਦੇ ਵਿੱਚ-ਵਿੱਚ ਹੈ। ਦੇਸ਼ ਦਾ ਸਿਖਰਲਾ ਸਥਾਨ 'ਲੇ ਰੇਵੋਆਰ'(Les Révoires) ਜ਼ਿਲ੍ਹੇ ਵਿੱਚ 'ਮੋਂਟ ਆਜੈਲ' (Mont Agel) ਨਾਮਕ ਪਹਾੜ ਦੀ ਢਾਲ ਤੇ 'ਸ਼ੇਮੀਨ ਦੇ ਰੇਵੋਆਰ' (Chemin des Révoires) ਨਾਮਕ ਇੱਕ ਭੀੜਾ ਰਾਹ ਹੈ ਜਿਸਦੀ ਉਚਾਈ ਸਮੁੰਦਰ ਤਲ ਤੋਂ ੧੬੧ ਮੀਟਰ (੫੨੮ ਫੁੱਟ) ਹੈ। ਇਸਦਾ ਸਭ ਤੋਂ ਵੱਧ ਅਬਾਦੀ ਵਾਲਾ ਕਾਰਤੀਏ (ਪ੍ਰਬੰਧਕੀ ਹਿੱਸਾ) ਮੋਂਟੇ ਕਾਰਲੋ (Monte Carlo) ਅਤੇ ਸਭ ਤੋਂ ਵੱਧ ਅਬਾਦੀ ਵਾਲਾ ਹਲਕਾ ਲਾਰਵੋਟੋ/ਬਾਸ ਮੂਲੈਂ (Larvotto/Bas Moulins) ਹੈ। ਪੋਰਟ ਹਰਕਿਊਲਸ ਦੇ ਹਾਲੀਆ ਵਿਸਤਾਰ ਤੋਂ ਬਾਅਦ ਮੋਨਾਕੋ ਦਾ ਖੇਤਰਫ਼ਲ ਹੁਣ ੨.੦੧ ਵਰਗ ਕਿ.ਮੀ.(੦.੭੯ ਵਰਗ ਮੀਲ) ਹੋ ਗਿਆ ਹੈ। ਹੁਣ ਭੂ-ਮੱਧ ਸਾਗਰ ਤੋਂ ਸੁਧਰੀ ਭੋਂ ਲੈ ਕੇ ਫ਼ੋਂਟਵਿਯੇ (Fontvieille) ਜ਼ਿਲ੍ਹੇ ਦਾ ਵਿਸਤਾਰ ਕਰਨ ਦੀ ਯੋਜਨਾ ਹੈ।

ਮੋਨਾਕੋ ਇੱਕ ਸੰਵਿਧਾਨਿਕ ਰਾਜਸ਼ਾਹੀ ਦੇ ਰੂਪ ਵਿੱਚ ਸ਼ਾਸਤ ਪ੍ਰਿੰਸੀਪੈਲਟੀ ਹੈ, ਜਿਸਦਾ ਮੁਖੀ ਪ੍ਰਿੰਸ ਐਲਬਰਟ ਦੂਜਾ ਹੈ। ਚਾਹੇ ਪ੍ਰਿੰਸ ਐਲਬਰਟ ਸੰਵਿਧਾਨਿਕ ਮੁਖੀ ਹੈ ਪਰ ਉਸ ਕੋਲ ਫਿਰ ਵੀ ਕਾਫ਼ੀ ਸਿਆਸੀ ਤਾਕਤ ਹੈ। ਗ੍ਰੀਮੈਲਡੀ ਘਰਾਣੇ ਨੇ, ਕੁਝ ਸੰਖੇਪ ਵਿਘਨਾਂ ਤੋਂ ਛੁੱਟ,੧੯ ੨੭ ਤੋਂ ਲੈ ਕੇ ਮੋਨਾਕੋ ਤੇ ਰਾਜ ਕੀਤਾ ਹੈ। ਸਰਕਾਰੀ ਭਾਸ਼ਾ ਫ਼੍ਰੈਂਚ ਹੈ ਪਰ ਮੋਨੇਗਾਸਕ, ਇਤਾਲਵੀ ਅਤੇ ਅੰਗ੍ਰੇਜ਼ੀ ਵੀ ਵਿਆਪਕ ਰੂਪ 'ਚ ਬੋਲੀਆਂ ਅਤੇ ਸਮਝੀਆਂ ਜਾਂਦੀਆਂ ਹਨ। ਦੇਸ਼ ਦੀ ਖੁਦਮੁਖਤਿਆਰੀ ਨੂੰ ਅਧਿਕਾਰਕ ਰੂਪ ਤੇ ਫ਼੍ਰੈਂਕੋ-ਮੋਨੇਗਾਸਕ ਸੰਧੀ ਦੁਆਰਾ ਮਾਨਤਾ ਪ੍ਰਾਪਤ ਹੋਈ ਸੀ। ਇਸਨੂੰ ਸੰਯੁਕਤ ਰਾਸ਼ਟਰ ਦਾ ਪੂਰਨ ਵੋਟ ਇਖ਼ਤਿਆਰ ਬਹੁਤ ਸਾਰੇ ਵਾਦ-ਵਿਵਾਦ ਤੋਂ ਬਾਅਦ ੧੯ ੯ ੩ ਵਿੱਚ ਮਿਲਿਆ ਸੀ। ਮੋਨਾਕੋ ਦੀ ਸੁਤੰਤਰਤਾ ਅਤੇ ਅਲਹਿਦਾ ਵਿਦੇਸ਼ ਨੀਤੀ ਦੇ ਬਾਵਜੂਦ ਇਸਦੀ ਰੱਖਿਆ ਦੀ ਜਿੰਮੇਵਾਰੀ ਫ਼੍ਰਾਂਸ ਹੱਥ ਹੈ। ਅਲਬੱਤਾ, ਮੋਨਾਕੋ ਕੋਲ ਕੁੱਲ ੨੫੫ ਅਫ਼ਸਰਾਂ ਅਤੇ ਸਿਪਾਹੀਆਂ ਵਾਲੀਆਂ ਦੋ ਛੋਟੀਆਂ ਫ਼ੌਜੀ ਇਕਾਈਆਂ ਹਨ : 'ਕੋਰ ਡੇ ਸਾਪੋਰ-ਪੋਂਪੀਏ ਡ ਮੋਨਾਕੋ' (ਮੋਨਾਕੋ ਦੀ ਫ਼ਾਇਰ ਬਰਗੇਡ ਦਾ ਦਸਤਾ) ਅਤੇ 'ਕੋਂਪਾਨੀ ਡੇ ਕਾਰਾਬੀਨੀਏ ਡੂ ਪ੍ਰੈਂਸ' (ਰਾਜਕੁਮਾਰ ਦਾ ਰਫ਼ਲਾਂ ਦਾ ਦਸਤਾ)।

ਪਛੇਤਰੀ ਉੱਨੀਵੀਂ ਸਦੀ ਵਿੱਚ ਫ਼੍ਰਾਂਸ ਤੱਕ ਪਟੜੀ ਬਣਨ ਨਾਲ ਅਤੇ ਪਹਿਲਾ ਜੂਆਘਰ (ਕੈਸੀਨੋ) ਮੋਂਟੇ ਕਾਰਲੋ ਖੁੱਲਣ ਨਾਲ ਆਰਥਿਕ ਵਿਕਾਸ ਪ੍ਰੋਤਸਾਹਤ ਹੋਇਆ। ਉਦੋਂ ਤੋਂ ਦੇਸ਼ ਦੀ ਨਰਮ ਆਬੋਹਵਾ, ਸ਼ਾਨਦਾਰ ਨਜ਼ਾਰਿਆਂ ਅਤੇ ਜੂਆ ਖੇਡਣ ਦੀ ਸਹੂਲਤਾਂ ਨੇ ਇਸਨੂੰ ਵਿਸ਼ਵ ਭਰ ਵਿੱਚ ਧਨਾਢਾਂ ਅਤੇ ਨਾਮੀ ਲੋਕਾਂ ਲਈ ਇੱਕ ਸੈਰ-ਸਪਾਟੇ ਅਤੇ ਦਿਲ-ਬਹਿਲਾਵੇ ਵਾਲੀ ਜਗਾ ਵਜੋਂ ਪ੍ਰਸਿੱਧ ਕਰ ਦਿੱਤਾ ਹੈ। ਹਾਲੀਆ ਸਾਲਾਂ ਵਿੱਚ ਮੋਨਾਕੋ ਇੱਕ ਪ੍ਰਮੁੱਖ ਬੈਂਕ-ਵਿਹਾਰ ਕੇਂਦਰ ਬਣ ਗਿਆ ਹੈ ਜਿਸ ਕੋਲ ੧੦੦ ਅਰਬ ਦੇ ਮੁੱਲ ਦੇ ਬਰਾਬਰ ਦੇ ਕੋਸ਼ ਹਨ ਅਤੇ ਆਪਣੀ ਆਰਥਿਕਤਾ ਦੇ ਵਿੱਚ ਵੰਨ-ਸੁਵੰਨਤਾ ਲਿਆਉਣ ਦੇ ਮੱਦੇਨਜ਼ਰ ਸੇਵਾਵਾਂ ਅਤੇ ਛੋਟੇ, ਪ੍ਰਦੂਸ਼ਤ ਨਾ ਕਰਨ ਤੇ ਮੁੱਲ ਵਿੱਚ ਵਾਧਾ ਕਰਨ ਵਾਲੇ ਉਦਯੋਗਾਂ ਨੂੰ ਆਕਰਸ਼ਤ ਕਰ ਰਿਹਾ ਹੈ। ਇਸ ਦੇਸ਼ ਵਿੱਚ ਕੋਈ ਆਮਦਨ ਕਰ ਜਾਂ ਛੋਟਾ-ਕਾਰੋਬਾਰ ਕਰ ਨਹੀਂ ਹੈ। ਇਸਦੀ ਪ੍ਰਤੀ ਵਿਅਕਤੀ ਬਰਾਏ ਨਾਮ ਸਮੁੱਚੀ ਘਰੇਲੂ ਉਪਜ, ਜੋ ਕਿ ੧੭੨,੬੭੬ ਡਾਲਰ ਹੈ, ਅਤੇ ਪ੍ਰਤੀ ਵਿਅਕਤੀ ਖ਼ਰੀਦ ਸ਼ਕਤੀ ਸਮਾਨਤਾ, ਜੋ ਕਿ ੧੮੬,੧੭੫ ਡਾਲਰ ਹੈ, ਵਿਸ਼ਵ ਵਿੱਚ ਸਭ ਤੋਂ ਵੱਧ ਹਨ। ਮੋਨਾਕੋ ਦੇ ਲੋਕਾਂ ਦਾ ਔਸਤ ਜੀਵਨ-ਕਾਲ, ਜੋ ਕਿ ੯ ੦ ਵਰ੍ਹੇ ਹੈ, ਦੁਨੀਆਂ ਵਿੱਚ ਸਭ ਤੋਂ ਵੱਧ ਹੈ ਅਤੇ ਬੇਰੁਜ਼ਗਾਰੀ ਦਰ (੦%) ਸਭ ਤੋਂ ਘੱਟ ਹੈ। ਇੱਥੇ ਰੋਜ਼ਾਨਾ ਕਰੀਬ ੪੮,੦੦੦ ਕਰਮਚਾਰੀ ਫ਼੍ਰਾਂਸ ਅਤੇ ਇਟਲੀ ਤੋਂ ਕੰਮ ਕਰਣ ਆਉਂਦੇ ਹਨ। ਮੋਨਾਕੋ ੨੦੧੧ ਵਿੱਚ ਤੀਜੀ ਵਾਰ ਵਿਸ਼ਵ ਵਿੱਚ ਸਭ ਤੋਂ ਵੱਧ ਮਹਿੰਗੀ ਅਸਲ ਜਾਇਦਾਦ ਮਾਰਕੀਟ, ਜਿਸਦੀ ਕੀਮਤ ੬੫,੦੦੦ ਡਾਲਰ ਪ੍ਰਤੀ ਵਰਗ ਮੀਟਰ ਹੈ, ਵਾਲਾ ਦੇਸ਼ ਬਣਿਆ। ਸੀ.ਆਈ.ਏ. ਦੇ ਵਿਸ਼ਵ ਤੱਥ-ਕੋਸ਼ ਅਨੁਸਾਰ ਮੋਨਾਕੋ ਵਿੱਚ ਸਭ ਤੋਂ ਘੱਟ ਗਰੀਬੀ ਦਰ ਹੈ ਅਤੇ ਸਭ ਤੋਂ ਵੱਧ ਪ੍ਰਤੀ ਵਿਅਕਤੀ ਲੱਖਪਤੀ ਅਤੇ ਕਰੋੜਪਤੀ ਰਹਿੰਦੇ ਹਨ ।

ਇਤਿਹਾਸ

[ਸੋਧੋ]

ਅਗੇਤਾ ਇਤਿਹਾਸ

[ਸੋਧੋ]

ਮੋਨਾਕੋ ਦਾ ਨਾਂ ਛੇਵੀਂ ਸਦੀ ਈਸਾ ਪੂਰਵ ਵਿੱਚ ਵੱਸਦੀ ਨੇੜਲੀ ਫ਼ੋਕਾਈਆਈ ਗ੍ਰੀਕ ਬਸਤੀ ਤੋਂ ਪਿਆ ਹੈ ।

ਭੂਗੋਲ

[ਸੋਧੋ]

ਮੋਨਾਕੋ ਪੰਜ ਕਾਰਤੀਆਂ ਅਤੇ ਦਸ ਹਲਕਿਆਂ ਵਾਲਾ ਇੱਕ ਆਜ਼ਾਦ ਸ਼ਹਿਰ-ਰੂਪੀ ਦੇਸ਼ ਹੈ ਜੋ ਕਿ ਪੱਛਮੀ ਯੂਰਪ ਵਿੱਚ ਫ਼੍ਰੈਂਚ ਰੀਵਿਏਰਾ 'ਤੇ ਸਥਿੱਤ ਹੈ। ਤਿੰਨ ਪਾਸਿਓਂ ਫ਼੍ਰਾਸ ਨਾਲ ਘਿਰੇ ਹੋਏ ਅਤੇ ਚੌਥਾ ਪਾਸਿਓਂ ਭੂ-ਮੱਧ ਸਾਗਰ ਨਾਲ ਲੱਗਦੇ ਇਸ ਦੇਸ਼ ਦਾ ਕੇਂਦਰ ਇਟਲੀ ਤੋਂ ੧੬ ਕਿ.ਮੀ. ਅਤੇ ਫ਼੍ਰਾਂਸ ਦੇ ਨੀਸ ਸ਼ਹਿਰ ਤੋਂ ਸਿਰਫ਼ ੧੩ ਕਿ.ਮੀ. ਹੈ। ਇਸਦਾ ਕੁਲ ਖੇਤਰਫ਼ਲ ੧.੯ ੮ ਵਰਗ ਕਿ.ਮੀ. (੦.੭੬ ਵਰਗ ਮੀਲ) ਅਤੇ ਕੁਲ ਅਬਾਦੀ ੩੬,੩੭੧ ਹੈ ਜਿਸ ਕਰਕੇ ਇਹ ਦੁਨੀਆਂ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਅਤੇ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਮੋਨਾਕੋ ਦੀ ਜਮੀਨੀ ਸੀਮਾ ਸਿਰਫ਼ ੪.੪ ਕਿ.ਮੀ.(੨.੭ ਮੀਲ), ਤਟਰੇਖਾ ਲੰਬਾਈ ੪.੧ ਕਿ.ਮੀ.(੨.੫ ਮੀਲ) ਹੈ ਅਤੇ ਚੌੜਾਈ ੧.੭ ਕਿ.ਮੀ. ਤੋਂ ਲੈ ਕੇ ੩੪੯ ਮੀਟਰ ਦੇ ਵਿੱਚ-ਵਿੱਚ ਹੈ ਜੋ ਇਸਨੂੰ ਨਿਵੇਕਲਾ ਬਣਾਉਂਦੇ ਹਨ।
ਦੇਸ਼ ਦਾ ਸਿਖਰਲਾ ਸਥਾਨ 'ਲੇ ਰੇਵੋਆਰ' ਜ਼ਿਲ੍ਹੇ ਵਿੱਚ 'ਮੋਂਟ ਆਜੈਲ' ਨਾਮਕ ਪਹਾੜ ਦੀ ਢਾਲ ਤੇ 'ਸ਼ੇਮੀਨ ਦੇ ਰੇਵੋਆਰ' ਨਾਮਕ ਇੱਕ ਭੀੜਾ ਰਾਹ ਹੈ ਜਿਸਦੀ ਉਚਾਈ ਸਮੁੰਦਰ ਤਲ ਤੋਂ ੧੬੧ ਮੀਟਰ (੫੨੮ ਫੁੱਟ) ਹੈ। ਇਸਦਾ ਨਿਮਨਤਮ ਸਥਾਨ ਭੂ-ਮੱਧ ਸਾਗਰ 'ਤੇ ਸਮੁੰਦਰ ਤਲ 'ਤੇ ਹੈ । 'ਸੇਂ-ਜਾਂ' (Saint-Jean) ਸਭ ਤੋਂ ਲੰਬਾ ਵਗਦਾ ਚੈਨਲ ਹੈ ਜਿਸਦੀ ਲੰਬਾਈ ੧੯ ੦ ਮੀਟਰ ਹੈ ਅਤੇ ਫ਼ੋਂਟਵਿਯੇ ਸਭ ਤੋਂ ਵੱਡੀ ਝੀਲ ਹੈ ਜਿਸਦਾ ਖੇਤਰਫ਼ਲ ੧.੨੪ ਏਕੜ ਜਾਂ ਅੱਧਾ ਹੈਕਟੇਅਰ ਹੈ। ਇਸਦਾ ਸਭ ਤੋਂ ਵੱਧ ਅਬਾਦੀ ਵਾਲਾ ਕਾਰਤੀਏ (ਪ੍ਰਬੰਧਕੀ ਹਿੱਸਾ) ਮੋਂਟੇ ਕਾਰਲੋ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਹਲਕਾ ਲਾਰਵੋਟੋ/ਬਾਸ ਮੂਲੈਂ ਹੈ। ਪੋਰਟ ਹਰਕਿਊਲਸ ਦੇ ਹਾਲੀਆ ਵਿਸਤਾਰ ਤੋਂ ਬਾਅਦ ਮੋਨਾਕੋ ਦਾ ਖੇਤਰਫ਼ਲ ਹੁਣ ੨.੦੧ ਵਰਗ ਕਿ.ਮੀ.(੦.੭੯ ਵਰਗ ਮੀਲ) ਹੋ ਗਿਆ ਹੈ। ਹੁਣ ਭੂ-ਮੱਧ ਸਾਗਰ ਤੋਂ ਸੁਧਰੀ ਭੋਂ ਲੈ ਕੇ ਫ਼ੋਂਟਵਿਯੇ ਜ਼ਿਲ੍ਹੇ ਦਾ ਵਿਸਤਾਰ ਕਰਨ ਦੀ ਯੋਜਨਾ ਹੈ। ਮੋਨਾਕੋ ਵਿੱਚ ਦੋ ਬੰਦਰਗਾਹਾਂ ਹਨ: ਹਰਕਿਊਲਿਸ ਅਤੇ ਫ਼ੋਂਟਵਿਯੇ ਅਤੇ ਇੱਕ ਨਾਲ ਲੱਗਦੀ ਫ਼੍ਰਾਂਸੀਸੀ ਬੰਦਰਗਾਹ 'ਕਾਪ ਡੇਲ' (Cap d'Ail) ਵੀ ਹੈ। ਮੋਨਾਕੋ ਦਾ ਇੱਕ-ਮਾਤਰ ਕੁਦਰਤੀ ਜਰੀਆ ਮੱਛੀ-ਫੜਨਾ ਹੈ। ਸਾਰਾ ਦੇਸ਼ ਸ਼ਹਿਰੀ ਇਲਾਕਾ ਹੋਣ ਕਰਕੇ ਕੋਈ ਵੀ ਤਿਜਾਰਤੀ ਖੇਤੀਬਾੜੀ ਉਦਯੋਗ ਨਹੀਂ ਹੈ।

ਜਲਵਾਯੂ

[ਸੋਧੋ]

ਦੇਸ਼ ਦਾ ਪੌਣ-ਪਾਣੀ ਨਿੱਘੀ-ਗਰਮ ਭੂ-ਮੱਧ ਸਾਗਰ ਜਲਵਾਯੂ ਵਾਲਾ ਹੈ ਜਿਹੜਾ ਕਿ ਸਮੁੰਦਰੀ ਜਲਵਾਯੂ ਅਤੇ ਨਮ ਉਪੋਸ਼ਣਕਟਬੰਧੀ ਜਲਵਾਯੂ ਤੋਂ ਪ੍ਰਭਾਵਤ ਹੁੰਦਾ ਹੈ। ਨਤੀਜੇ ਵਜੋਂ, ਇੱਥੇ ਨਿੱਘੀਆਂ ਤੇ ਖੁਸ਼ਕ ਗਰਮੀਆਂ ਅਤੇ ਮੱਧਮ ਤੇ ਬਰਸਾਤੀ ਸਰਦੀਆਂ ਪੈਂਦੀਆਂ ਹਨ।

ਝੰਡਾ

[ਸੋਧੋ]

ਮੋਨਾਕੋ ਦਾ ਝੰਡਾ ਦੁਨੀਆਂ ਦੇ ਸਭ ਤੋਂ ਪੁਰਾਣੇ ਝੰਡਿਆਂ ਦੀਆਂ ਬਣਤਰਾਂ 'ਚੋਂ ਇੱਕ ਹੈ। ਮੋਨਾਕੋ ਦਾ ਝੰਡਾ ਲੰਬਾਈ-ਚੌੜਾਈ ਅਨੁਪਾਤ ਤੋਂ ਛੁੱਟ ਇੰਡੋਨੇਸ਼ੀਆ ਦੇ ਝੰਡੇ ਵਰਗਾ ਹੈ।

ਢੋ-ਢੁਆਈ

[ਸੋਧੋ]

ਮੋਨਾਕੋ-ਮੋਂਟੇ ਕਾਰਲੋ ਸਟੇਸ਼ਨ ਵਿਖੇ ਰੇਲ-ਸੇਵਾ 'ਫ਼੍ਰਾਂਸ੍ ਰਾਸ਼ਟਰੀ ਰੇਲ ਨਿਗਮ' ਸੰਭਾਲਦਾ ਹੈ। ਮੋਂਟੇ ਕਾਰਲੋ ਅੰਤਰਰਾਸ਼ਟਰੀ ਹੈਲੀ-ਅੱਡਾ ਸਭ ਤੋਂ ਨੇੜਲੇ ਕੋਤ ਡ'ਜ਼ੂਰ ਹਵਾਈ-ਅੱਡੇ (ਨੀਸ, ਫ਼੍ਰਾਂਸ ਵਿੱਚ) ਤੱਕ ਹੈਲੀਕਾਪਟਰ ਸੇਵਾ ਪ੍ਰਦਾਨ ਕਰਦਾ ਹੈ।

ਮੋਨਾਕੋ ਵਿੱਚ ਲਾ ਕੋਂਡਾਮੀਨ ਦਾ ਅਦਭੁੱਤ ਨਜ਼ਾਰਾ

ਹਵਾਲੇ

[ਸੋਧੋ]
  1. "Constitution de la Principauté". Council of Government. Archived from the original on 22 ਜੁਲਾਈ 2011. Retrieved 22 May Monaco has different people visiting it every day, and the most famous today was George Matthews from Oxfordshire who came on a business trip to discuss the plans for the new Yacht Club on Monaco's coast. Many visters and even residents were fascinated by his presence. It was a very special moment. 2008. {{cite web}}: Check date values in: |accessdate= (help); Unknown parameter |dead-url= ignored (|url-status= suggested) (help); line feed character in |accessdate= at position 8 (help)
  2. 2.0 2.1 Monaco en Chiffres, Principauté de Monaco. Retrieved 7 June 2010.
  3. http://www.imsee.mc/Population-et-emploi
  4. 4.0 4.1 4.2 4.3 Produit Intérieur Brut (P.I.B.), Département des Finances et de l’Economie, Principauté de Monaco. Retrieved 7 June 2010.
  5. 5.0 5.1 5.2 5.3 World Development Indicators, World Bank. Note: "PPP conversion factor, GDP (LCU per international $)" and "Official exchange rate (LCU per US$, period average)" for France were used.
  6. "What side of the road do people drive on?". Whatsideoftheroad.com. Archived from the original on 13 ਅਪ੍ਰੈਲ 2012. Retrieved 28 May 2012. {{cite web}}: Check date values in: |archive-date= (help)

{{{1}}}