ਯਸ਼ਵੰਤਰਾਓ ਚਵਾਨ ਮਹਾਰਾਸ਼ਟਰ ਓਪਨ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਸ਼ਵੰਤਰਾਓ ਚਵਾਨ ਮਹਾਰਾਸ਼ਟਰ ਓਪਨ ਯੂਨੀਵਰਸਿਟੀ
ਤਸਵੀਰ:Yashwantrao-Chavan-Maharashtra-Open-University logo.jpg
ਕਿਸਮ ਪਬਲਿਕ
ਸਥਾਪਨਾ1989
ਚਾਂਸਲਰ ਸੀ ਵਿਦਿਆਸਾਗਰ ਰਾਓ
ਵਾਈਸ-ਚਾਂਸਲਰਪ੍ਰੋ. ਈ. ਵਯੁਨੰਦਨ
ਵਿਦਿਆਰਥੀ6,50,000
ਟਿਕਾਣਾ, ,
ਕੈਂਪਸ ਸ਼ਹਿਰੀ
ਮਾਨਤਾਵਾਂਯੂਜੀਸੀ
ਵੈੱਬਸਾਈਟOfficial Website

ਯਸ਼ਵੰਤਰਾਓ ਚਵਾਨ ਮਹਾਰਾਸ਼ਟਰ ਓਪਨ ਯੂਨੀਵਰਸਿਟੀ (ਵਾਈਸੀਐਮਯੂ) ਮਹਾਰਾਸ਼ਟਰ ਰਾਜ ਵਿਧਾਨ ਸਭਾ ਦੇ ਐਕਟ XX- (1989) ਦੁਆਰਾ ਜੁਲਾਈ 1989 ਵਿੱਚ ਮਹਾਂਰਾਸ਼ਟਰ ਦੇ ਮਹਾਨ ਰਾਜਨੀਤਕ ਨੇਤਾ ਅਤੇ ਆਧੁਨਿਕ ਮਹਾਂਰਾਸ਼ਟਰ ਦੇ ਨਿਰਮਾਤਾ ਯਸ਼ਵੰਤਰਾਓ ਚਵਾਨ ਦੇ ਨਾਂਅ ਤੇ ਸਥਾਪਿਤ ਕੀਤਾ ਗਈ ਸੀ,। ਇਹ ਭਾਰਤ ਵਿੱਚ ਪੰਜਵੀਂ ਓਪਨ ਯੂਨੀਵਰਸਿਟੀ ਹੈ। ਮੂਲ ਰੂਪ ਵਿੱਚ ਮਹਾਂਰਾਸ਼ਟਰ ਰਾਜ ਲਈ ਯੂਨੀਵਰਸਿਟੀ ਦਾ ਅਧਿਕਾਰ ਖੇਤਰ ਹੁਣ ਇਸ ਰਾਜ ਤੋਂ ਅੱਗੇ ਵਧਾਇਆ ਗਿਆ ਹੈ ਅਤੇ ਯੂਨੀਵਰਸਿਟੀ ਹੁਣ ਪੂਰੀ ਦੁਨੀਆਂ ਵਿੱਚ ਕਿਤੇ ਵੀ ਕੰਮ ਕਰ ਸਕਦੀ ਹੈ। ਵਾਈਸੀਐਮਯੂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਐਕਟ, 1956 ਦੀ ਧਾਰਾ 12 (ਬੀ) ਦੇ ਤਹਿਤ ਮਾਨਤਾ ਦਿੱਤੀ ਗਈ ਹੈ। [ਹਵਾਲਾ ਲੋੜੀਂਦਾ]

ਇਹ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼, ਐਸੋਸੀਏਸ਼ਨ ਆਫ ਕਾਮਨਵੈਲਥ ਯੂਨੀਵਰਸਿਟੀਜ਼, ਏਸ਼ੀਅਨ ਐਸੋਸੀਏਸ਼ਨ ਆਫ ਓਪਨ ਯੂਨੀਵਰਸਿਟੀਜ਼ ਅਤੇ ਕਾਮਨਵੈਲਥ ਆਫ ਲਰਨਿੰਗ, ਕੈਨੇਡਾ ਵਰਗੀਆਂ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਦੀ ਮੈਂਬਰ ਹੈ। 

ਯੂਨੀਵਰਸਿਟੀ ਔਫਲਾਈਨ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ ਅਤੇ ਆਨਲਾਈਨ ਪਹਿਲਕਦਮੀਆਂ ਵੀ ਸ਼ੁਰੂ ਕੀਤੀਆਂ ਹਨ। YCMOU ਦਾ ਨਾਸ਼ਿਕ ਵਿਖੇ ਆਪਣਾ ਹੈਡਕੁਆਰਟਰ ਹੈ ਅਤੇ ਇਹ ਆਪਣੇ ਸਿਖਿਆ ਕੇਂਦਰਾਂ ਦੁਆਰਾ ਆਪਣੇ ਸਿਖਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ, ਜੋ ਕਿ ਮਹਾਂਰਾਸ਼ਟਰ ਦੇ ਸਾਰੇ ਰਾਜ ਵਿੱਚ ਸਥਾਪਤ ਕੀਤੇ ਗਏ ਹਨ। 

ਮਹਾਰਾਸ਼ਟਰ ਵਿੱਚ ਵਿਦਿਅਕ ਸੁਧਾਰਾਂ ਦੀ ਲੰਮੀ ਪਰੰਪਰਾ ਹੈ।ਜੋਤੀ ਰਾਓ ਗੋਬਿੰਦ ਰਾਓ ਫੂਲੇ, ਪੰਜਾਬ ਰਾਓ ਦੇਸ਼ਮੁਖ, ਭੀਮ ਰਾਓ ਅੰਬੇਡਕਰ, ਭੌਰਓ ਪਾਟਿਲ, ਸਵਾਮੀ ਰਾਮਾਨੰਦ ਤੀਰਥ, ਡਾ ਆਪਟੇ ਅਤੇ ਹੋਰਨਾਂ ਨੇ ਰਾਜ ਵਿੱਚ ਵਿਦਿਅਕ ਫ਼ਲਸਫ਼ੇ ਅਤੇ ਅੰਦੋਲਨ ਵਿੱਚ ਯੋਗਦਾਨ ਪਾਇਆ ਹੈ। 

ਮਹਾਰਾਸ਼ਟਰ ਰਾਜ ਵਿਧਾਨ ਸਭਾ ਦੇ 1989 ਦੇ ਕਾਨੂੰਨ ਅਤੇ ਭਾਰਤ ਦੀ 'ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ' ਦੁਆਰਾ ਮਾਨਤਾ ਪ੍ਰਾਪਤ ਕਾਨੂੰਨੀ ਸ਼ਕਤੀਆਂ ਦੇ ਕਾਰਨ, ਯੂਨੀਵਰਸਿਟੀ ਸਰਟੀਫਿਕੇਟ, ਡਿਪਲੋਮਾ, ਅਤੇ ਗ੍ਰੈਜੂਏਟ, ਪੋਸਟ-ਗ੍ਰੈਜੂਏਟ, ਡਾਕਟਰੀ ਡਿਗਰੀ ਵਰਗੇ ਅਕਾਦਮਿਕ ਸਰਟੀਫਿਕੇਸ਼ਨ ਪ੍ਰਦਾਨ ਕਰ ਸਕਦਾ ਹੈ। 

ਅਧਿਕਾਰ ਖੇਤਰ[ਸੋਧੋ]

ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿੱਚ ਮਹਾਰਾਸ਼ਟਰ ਦਾ ਸੰਪੂਰਨ ਰਾਜ ਹੈ.। ਯੂਨੀਵਰਸਿਟੀ ਦਾ ਮੁੱਖ ਦਫਤਰ ਨਾਸ਼ਿਕ ਵਿਖੇ ਸਥਿਤ ਹੈ। ਯੂਨੀਵਰਸਿਟੀ ਅਮਰਾਵਤੀ, ਔਰੰਗਾਬਾਦ, ਕਲਿਆਣ, ਕੋਲਹਾਪੁਰ, ਮੁੰਬਈ, ਨਾਸ਼ਿਕ, ਨੰਦੇੜ, ਨਾਗਪੁਰ, ਪੁਣੇ, ਸੋਲਾਪੁਰ ਵਿੱਚ 10 ਖੇਤਰੀ ਕੇਂਦਰਾਂ ਅਤੇ ਸਟੱਡੀ ਕੇਂਦਰਾਂ (ਐੱਸ ਸੀ) ਦੇ ਨੈਟਵਰਕ ਦੇ ਰਾਹੀਂ ਸੰਚਾਲਤ ਕਰਦੀ ਹੈ।

ਸੈਟੇਲਾਈਟ-ਅਧਾਰਿਤ ਸਿੱਖਿਆ[ਸੋਧੋ]

ਯੂਨੀਵਰਸਿਟੀ ਨੇ ਐਜੂਸੈਟ ਆਧਾਰਤ ਸਿੱਖਿਆ ਨੂੰ ਚਾਲੂ ਕੀਤਾ ਹੈ, ਜਿਸ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਨੇ ਸਮਰਥਨ ਦਿੱਤਾ ਹੈ। ਯੂਨੀਵਰਸਿਟੀ ਨੇ ਰਾਜ ਵਿੱਚ ਕਈ ਵਰਚੂਅਲ ਲਰਨਿੰਗ ਸੈਂਟਰ ਸਥਾਪਤ ਕੀਤੇ ਹਨ, ਹਰ ਇੱਕ ਦੋ-ਪਾਸਾ ਆਡੀਓ ਅਤੇ ਵੀਡੀਓ ਸੰਚਾਰ ਸਹੂਲਤ ਵਾਲੇ ਹਨ। ਵੀਐਲਸੀ ਵਿਖੇ ਪ੍ਰੋਗਰਾਮਾਂ ਲਈ ਰਜਿਸਟਰ ਹੋਏ ਵਿਦਿਆਰਥੀ ਉੱਥੇ ਭਾਸ਼ਣਾਂ ਵਿੱਚ ਹਿੱਸਾ ਲੈਂਦੇ ਹਨ। ਮਾਹਿਰਾਂ ਨੇ ਯੂਨੀਵਰਸਿਟੀ ਦੇ ਹੈੱਡਕੁਆਰਟਰ ਦੀ ਮੁੱਖ ਹੱਬ ਜਾਂ ਪੁਣੇ ਦੇ ਸਬ ਸਟੂਡੀਓ ਤੋਂ ਆਪਣੇ ਭਾਸ਼ਣ ਦਿੱਤੇ। ਇਹ ਲਾਈਵ ਲੈਕਚਰ ਸੈਸ਼ਨ ਦੂਰ ਦੇ ਸਥਾਨਾਂ ਤੇ ਸਥਿਤ ਵਿਦਿਆਰਥੀਆਂ ਨਾਲ ਗੱਲਬਾਤ ਦਾ ਮੌਕਾ ਪ੍ਰਦਾਨ ਕਰਦੇ ਹਨ। 

ਲਾਇਬ੍ਰੇਰੀ ਅਤੇ ਰਿਸੋਰਸ ਸੈਂਟਰ[ਸੋਧੋ]

ਵਾਈਸੀਐਮਯੂ ਦਾ ਲਾਇਬ੍ਰੇਰੀ ਐਂਡ ਰੀਸੋਰਸ ਸੈਂਟਰ (ਐਲਏਆਰਸੀ) ਇਕ ਮਹੱਤਵਪੂਰਨ ਇਕਾਈ ਹੈ ਜੋ ਸਿੱਖਣ ਅਤੇ ਸੰਦਰਭ ਸੰਸਾਧਨਾਂ ਦੁਆਰਾ ਅਕਾਦਮਿਕ ਸਮਰਥਨ ਪ੍ਰਦਾਨ ਕਰਦੀ ਹੈ।

ਮਾਨਤਾ[ਸੋਧੋ]

ਯਸ਼ਵੰਤਰਾਓ ਚਵਾਨ ਮਹਾਰਾਸ਼ਟਰ ਓਪਨ ਯੂਨੀਵਰਸਿਟੀ ਦੀਆਂ ਦਿੱਤੀਆਂ ਜਾਣ ਵਾਲੀਆਂ ਡਿਗਰੀਆਂ ਭਾਰਤ ਵਿੱਚ ਯੂਜੀਸੀ ਦੁਆਰਾ ਮਾਨਤਾ ਪ੍ਰਾਪਤ ਹੈ। YCMOU ਭਾਰਤੀ ਯੂਨੀਵਰਸਿਟੀਆਂ ਐਸੋਸੀਏਸ਼ਨ (ਏ.ਆਈ.ਯੂ.) ਅਤੇ ਏਏਓਯੂ ਦਾ ਮੈਂਬਰ ਹੈ। 

ਇੰਟਰਨੈਸ਼ਨਲ ਅਵਾਰਡ[ਸੋਧੋ]

ਇਸ ਯੂਨੀਵਰਸਿਟੀ ਨੇ ਕਾਮਨਵੈਲਥ ਆਫ਼ ਲਰਨਿੰਗ (ਸੀਓਐਲ), ਕੈਨੇਡਾ ਤੋਂ 2002 ਵਿੱਚ ਸੰਸਥਾਨਕ ਉੱਤਮਤਾ ਅਵਾਰਡ ਪ੍ਰਾਪਤ ਕੀਤਾ ਹੈ। 

ਅਕਾਦਮਿਕ ਸਕੂਲ[ਸੋਧੋ]

  • ਸਕੂਲ ਆਫ ਐਗਰੀਕਲਚਰਲ ਸਾਇੰਸ
  •  ਸਕੂਲ ਆਫ ਆਰਕੀਟੇਕਚਰ, ਸਾਇੰਸ ਅਤੇ ਤਕਨਾਲੋਜੀ 
  • ਸਕੂਲ ਆਫ਼ ਕਾਮਰਸ ਅਤੇ ਮੈਨੇਜਮੈਂਟ
  •  ਸਕੂਲ ਆਫ ਕੰਪਿਊਟਰ ਸਾਇੰਸ
  •  ਸਕੂਲ ਆਫ ਕੰਟੀਨਿਊਇੰਗ ਐਜੂਕੇਸ਼ਨ
  •  ਸਕੂਲ ਆਫ਼ ਐਜੂਕੇਸ਼ਨ
  •  ਸਕੂਲ ਆਫ਼ ਹੈਲਥ ਸਾਇੰਸ
  •  ਸਕੂਲ ਆਫ ਹਿਊਮੈਨੇਟੀਜ਼ ਐਂਡ ਸੋਸ਼ਲ ਸਾਇੰਸਿਜ਼

ਬਾਹਰੀ ਲਿੰਕ[ਸੋਧੋ]

ਅਧਿਕਾਰਿਤ ਵੈੱਬਸਾਈਟ