ਯੈਲੋਸਟੋਨ ਨੈਸ਼ਨਲ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯੈਲੋਸਟੋਨ ਨੈਸ਼ਨਲ ਪਾਰਕ
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
ਯੈਲੋਸਟੋਨ ਦੇ ਗ੍ਰੈਂਡ ਕੈਨਿਯਨ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Wyoming" does not exist.
Location ਸੰਯੁਕਤ ਰਾਜ
 • ਪਾਰਕ ਕਾਊਂਟੀ, ਵਾਇਓਮਿੰਗ
 • ਟੈਟਨ ਕਾਊਂਟੀ, ਵਾਇਓਮਿੰਗ
 • ਗੈਲਾਟੀਨ ਕਾਊਂਟੀ, ਮੋਂਟਾਨਾ
 • ਪਾਰਕ ਕਾਊਂਟੀ, ਮੋਂਟਾਨਾ
 • ਫਰੇਮੋਂਟ ਕਾਊਂਟੀ, ਆਇਡਾਹੋ
Area2,219,791 acres (8,983.18 km2)
Establishedਮਾਰਚ 1, 1872 (1872-March-01)
Visitors4,116,524 (in 2017)[1]
Governing bodyਯੂ.ਐੱਸ. ਨੈਸ਼ਨਲ ਪਾਰਕ ਸਰਵਿਸ
Websiteਅਧਿਕਾਰਿਤ ਵੈੱਬਸਾਈਟ Edit this at Wikidata
ਕਿਸਮਕੁਦਰਤੀ
ਮਾਪਦੰਡvii, viii, ix, x
ਅਹੁਦਾ1978 (ਦੂਸਰਾ ਸੈਸ਼ਨ)
ਹਵਾਲਾ ਨੰ.28[2]
ਖੇਤਰਦ ਅਮਰੀਕਾਸ
ਸੰਕਟਮਈ1995–2003

ਯੈਲੋਸਟੋਨ ਨੈਸ਼ਨਲ ਪਾਰਕ ਸੰਯੁਕਤ ਰਾਜ ਅਮਰੀਕਾ ਦੇ ਵਾਇਓਮਿੰਗ, ਮੋਂਟਾਨਾ ਅਤੇ ਆਇਡਾਹੋ ਵਿੱਚ ਸਥਿਤ ਇੱਕ ਕੌਮੀ ਪਾਰਕ ਹੈ। ਇਸ ਨੂੰ ਅਮਰੀਕੀ ਕਾਂਗਰਸ ਦੁਆਰਾ ਸਥਾਪਤ ਕੀਤਾ ਗਿਆ ਸੀ ਅਤੇ ਕਾਨੂੰਨਨ ਮਾਨਤਾ ਰਾਸ਼ਟਰਪਤੀ ਉੱਲੀਸੱਸ ਐਸ. ਗਰਾਂਟ ਨੇ 1 ਮਾਰਚ 1872 ਨੂੰ ਦਿੱਤੀ।[3][4] ਯੈਲੋਸਟੋਨ ਸੰਯੁਕਤ ਰਾਜ ਦਾ ਪਹਿਲਾ ਨੈਸ਼ਨਲ ਪਾਰਕ ਹੈ ਅਤੇ ਵਿਆਪਕ ਤੌਰ ਉੱਤੇ ਇਸਨੂੰ ਸੰਸਾਰ ਦਾ ਪਹਿਲਾ ਨੈਸ਼ਨਲ ਪਾਰਕ ਮੰਨਿਆ ਜਾਂਦਾ ਹੈ।[5] ਪਾਰਕ ਆਪਣੇ ਜੰਗਲੀ ਜੀਵਨ ਦੇ ਨਾਲ-ਨਾਲ ਆਪਣੀਆਂ ਭੂ-ਤਾਪੀ ਵਿਸ਼ੇਸ਼ਤਾਵਾਂ ਲਈ ਵੀ ਜਾਣਿਆ ਜਾਂਦਾ ਹੈ, ਖਾਸ ਕਰਕੇ ਓਲਡ ਫੇਥਫੁਲ ਗੀਜ਼ਰ, ਜੋ ਇਸਦੇ ਸਭ ਤੋਂ ਪ੍ਰਸਿੱਧ ਫੀਚਰਾਂ ਵਿੱਚੋਂ ਇੱਕ ਹੈ।[6] ਇਸ ਵਿੱਚ ਕਈ ਕਿਸਮ ਦੇ ਪਾਰਿਸਥਿਤੀਕੀ ਤੰਤਰ ਹਨ ਪਰ ਸਭ ਤੋਂ ਭਰਪੂਰ ਪਹਾੜੀ ਜੰਗਲ ਹਨ। ਇਹ ਦੱਖਣੀ ਮੱਧ ਰੌਕੀਜ਼ ਜੰਗਲਾਂ ਦੇ ਪਾਰਿਖੇਤਰ ਦਾ ਹਿੱਸਾ ਹੈ।

ਮੂਲ ਅਮਰੀਕੀ ਯੈਲੋਸਟੋਨ ਖੇਤਰ ਵਿੱਚ ਘੱਟੋ-ਘੱਟ 11,000 ਸਾਲਾਂ ਤੋਂ ਰਹਿ ਰਹੇ ਹਨ।[7] 19ਵੀਂ ਸਦੀ ਦੇ ਸ਼ੁਰੂ ਤੋਂ ਅੱਧ ਤੱਕ ਪਹਾੜੀ ਬੰਦਿਆਂ ਤੋਂ ਬਿਨਾਂ ਇਸ ਖੇਤਰ ਨੂੰ ਸੰਗਠਿਤ ਰੂਪ ਵਿੱਚ ਖੋਜਨਾ 1860ਵਿਆਂ ਤੋਂ ਪਹਿਲਾਂ ਸ਼ੁਰੂ ਨਹੀਂ ਸੀ ਹੋਇਆ। ਪਾਰਕ ਦਾ ਪ੍ਰਬੰਧਨ ਅਤੇ ਕੰਟਰੋਲ ਸ਼ੁਰੂ ਵਿੱਚ ਅੰਦਰੂਨੀ ਸਕੱਤਰ ਦੇ ਅਧਿਕਾਰ ਖੇਤਰ ਵਿੱਚ ਆਇਆ ਅਤੇ ਪਹਿਲਾ ਅੰਦਰੂਨੀ ਸਕੱਤਰ ਕਲੰਬਸ ਦੇਲਾਨੋ ਸੀ। ਪਰ ਬਾਅਦ ਵਿੱਚ ਅਮਰੀਕੀ ਫੌਜ ਨੂੰ 1886 ਤੋਂ 1916 ਤੱਕ 30 ਸਾਲਾਂ ਲਈ ਯੈਲੋਸਟੋਨ ਦੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਗਿਆ।[8] 1917 ਵਿੱਚ, ਪਾਰਕ ਦਾ ਪ੍ਰਸ਼ਾਸਨ ਬਦਲਕੇ ਨੈਸ਼ਨਲ ਪਾਰਕ ਸਰਵਿਸ ਨੂੰ ਦਿੱਤਾ ਗਿਆ ਜਿਸਦਾ ਗਠਨ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਇੱਥੇ ਅਣਗਿਣਤ ਇਮਾਰਤਾਂ ਦੀ ਉਸਾਰੀ ਹੋਈ ਅਤੇ ਹੁਣ ਉਹ ਆਪਣੇ ਆਰਕੀਟੈਕਚਰ ਅਤੇ ਇਤਿਹਾਸਕ ਮਹੱਤਤਾ ਲਈ ਸੁਰੱਖਿਅਤ ਹਨ। ਖੋਜਕਰਤਾਵਾਂ ਨੇ ਇੱਕ ਹਜ਼ਾਰ ਤੋਂ ਵੱਧ ਪੁਰਾਤੱਤਵਥਾਵਾਂ ਦਾ ਨਿਰੱਖਣ ਕੀਤਾ ਹੈ।

ਯੈਲੋਸਟੋਨ ਨੈਸ਼ਨਲ ਪਾਰਕ ਦਾ ਖੇਤਰਫਲ 3,468.4 ਵਰਗ ਮੀਲ (8,983 km2) ਹੈ, ਜਿਸ ਵਿੱਚ ਝੀਲਾਂ, ਕੈਨਨ (canyon), ਦਰਿਆ ਅਤੇ ਪਰਬਤਧਾਰਾਵਾਂ ਸ਼ਾਮਲ ਹਨ। ਯੈਲੋਸਟੋਨ ਝੀਲ ਉੱਤਰੀ ਅਮਰੀਕਾ ਵਿੱਚ ਸਭ ਤੋਂ ਉਚਾਈ ਵਾਲੀਆਂ ਝੀਲਾਂ ਵਿੱਚੋਂ ਇੱਕ ਹੈ ਅਤੇ ਇਹ ਯੈਲੋਸਟੋਨ ਕੈਲਡੇਰਾ (ਜਵਾਲਾਮੁਖੀ ਕੁੰਡ) ਦੇ ਕੇਂਦਰ ਵਿੱਚ ਹੈ ਜੋ ਕਿ ਪੂਰੇ ਮਹਾਂਦੀਪ ਉੱਤੇ ਸਭ ਤੋਂ ਵੱਡਾ ਸੁਪਰਵੋਲਕੈਨੋ (ਵੱਡਾ ਜਵਾਲਾਮੁਖੀ) ਹੈ। ਇਸ ਜਵਾਲਾਮੁਖੀ ਕੁੰਡ ਨੂੰ ਜੀਵਿਤ ਜਵਾਲਾਮੁਖੀ ਮੰਨਿਆ ਜਾਂਦਾ ਹੈ। ਪਿਛਲੇ 20 ਲੱਖ ਸਾਲਾਂ ਵਿੱਚ ਇਹ ਕਈ ਵਾਰ ਬਹੁਤ ਹੀ ਜ਼ਿਆਦਾ ਸ਼ਕਤੀ ਨਾਲ ਫਟ ਚੁੱਕਿਆ ਹੈ।[9]

ਹਵਾਲੇ[ਸੋਧੋ]

 1. "NPS ਸਾਲਾਨਾ ਮਨੋਰੰਜਨ ਸਫ਼ਰ ਰਿਪੋਰਟ". ਰਾਸ਼ਟਰੀ ਪਾਰਕ ਸਰਵਿਸ. Retrieved March 1, 2018.
 2. 2.0 2.1 "Yellowstone National Park". UNESCO World Heritage Centre. Archived from the original on ਫ਼ਰਵਰੀ 24, 2017. Retrieved ਮਾਰਚ 24, 2012. {{cite web}}: Unknown parameter |deadurl= ignored (|url-status= suggested) (help)
 3. "Yellowstone, the First National Park". Archived from the original on ਮਈ 11, 2017. {{cite web}}: Unknown parameter |deadurl= ignored (|url-status= suggested) (help)
 4. "U.S. Statutes at Large, Vol. 17, Chap. 24, pp. 32–33. "An Act to set apart a certain Tract of Land lying near the Head-waters of the Yellowstone River as a public Park." [S. 392]". Archived from the original on ਜੂਨ 24, 2013. {{cite web}}: Unknown parameter |deadurl= ignored (|url-status= suggested) (help)
 5. "Biosphere Reserve Information – United States – Yellowstone". UNESCO – MAB Biosphere Reserves Directory. UNESCO. August 17, 2000. Archived from the original on August 4, 2007. Retrieved August 14, 2016. {{cite web}}: Unknown parameter |deadurl= ignored (|url-status= suggested) (help)
 6. "Park Facts". National Park Service. ਦਸੰਬਰ 22, 2015. Archived from the original on ਦਸੰਬਰ 13, 2015. Retrieved ਦਸੰਬਰ 27, 2015. {{cite web}}: Unknown parameter |deadurl= ignored (|url-status= suggested) (help)
 7. "Yellowstone, History and Culture". National Park Service. Archived from the original on ਸਤੰਬਰ 22, 2013. Retrieved ਮਈ 8, 2011. {{cite web}}: Unknown parameter |deadurl= ignored (|url-status= suggested) (help)
 8. "Records of the National Park Service [NPS]". National Archives. Archived from the original on ਅਕਤੂਬਰ 16, 2014. Retrieved ਜਨਵਰੀ 9, 2016. {{cite web}}: Unknown parameter |deadurl= ignored (|url-status= suggested) (help)
 9. "Questions About Yellowstone Volcanic History". United States Geological Survey, Yellowstone Volcano Observatory. Archived from the original on ਜੂਨ 30, 2011. Retrieved ਮਈ 6, 2011. {{cite web}}: Unknown parameter |deadurl= ignored (|url-status= suggested) (help)