ਸਮੱਗਰੀ 'ਤੇ ਜਾਓ

ਰਘਵੀਰ ਬੋਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਘਵੀਰ ਬੋਲੀ
2016 ਵਿੱਚ ਰਘਵੀਰ
ਜਨਮ
ਰਘਵੀਰ ਸਿੰਘ ਸਿੱਧੂ

(1987-11-20) 20 ਨਵੰਬਰ 1987 (ਉਮਰ 36)
ਸਿੱਖਿਆਪੰਜਾਬੀ ਯੂਨੀਵਰਸਿਟੀ
ਐੱਸ ਡੀ ਸਕੂਲ ਬਰਨਾਲਾ
ਪੇਸ਼ਾ
  • ਅਦਾਕਾਰ
  • ਗਾਇਕ
ਸਰਗਰਮੀ ਦੇ ਸਾਲ2011 – ਹੁਣ ਤੱਕ

ਰਘਵੀਰ ਬੋਲੀ (ਜਨਮ 20 ਨਵੰਬਰ 1987) ਇੱਕ ਭਾਰਤੀ ਅਦਾਕਾਰ ਥੀਏਟਰ ਆਰਟਿਸਟ ਤੇ ਗਾਇਕ ਹੈ।[1] ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2011 ਵਿੱਚ ਇੱਕ ਟੀਵੀ ਪ੍ਰੋਗਰਾਮ ਲਾਫਟਰ ਦਾ ਮਾਸਟਰ ਨਾਲ਼ ਕੀਤੀ ਤੇ ਪਹਿਲੀ ਫ਼ਿਲਮ ਯਾਰ ਪ੍ਰਦੇਸੀ ਨਾਲ 2012 ਵਿੱਚ ਕੀਤੀ।

ਮੁੱਢਲਾ ਜੀਵਨ

[ਸੋਧੋ]

ਰਘਵੀਰ ਬੋਲੀ ਦਾ ਜਨਮ 20 ਨਵੰਬਰ 1987 ਨੂੰ ਬਰਨਾਲਾ ਦੇ ਪਿੰਡ ਹਰੀਗੜ੍ਹ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ਸਰਦਾਰ ਪ੍ਰੀਤਮ ਸਿੰਘ ਅਤੇ ਮਾਤਾ ਦਾ ਨਾਮ ਮਨਜੀਤ ਕੌਰ ਹੈ। ਉਸਦਾ ਇੱਕ ਛੋਟਾ ਭਰਾ ਰਣਬੀਰ ਸਿੰਘ ਵੀ ਹੈ। ਬਚਪਨ ਤੋਂ ਹੀ ਰਘਵੀਰ ਨੂੰ ਗਾਉਣ ਤੇ ਨਕਲਾਂ ਕਰਕੇ ਲੋਕਾਂ ਨੂੰ ਹਸਾਉਣ ਦਾ ਸ਼ੌਕ ਸੀ, ਪਹਿਲਾਂ ਪਿੰਡ ਫਿਰ ਸਕੂਲ ਤੇ ਫਿਰ ਕਾਲਜ- ਯੂਨੀਵਰਸਿਟੀਆਂ ਵਿੱਚ ਰਘਵੀਰ ਨੇ ਥੀਏਟਰ, ਸੰਗੀਤ ਤੇ ਪੰਜਾਬੀ ਲੋਕ ਨਾਚਾਂ ਦੀਆਂ ਵੰਨਗੀਆਂ ਵਿੱਚ ਅਨੇਕਾਂ ਸੋਨੇ-ਚਾਂਦੀ ਦੇ ਤਗ਼ਮੇ ਜਿੱਤੇ। ਭੰਗੜੇ ਵਿੱਚ ਬੋਲੀਆਂ ਪਾਉਣ ਕਰਕੇ ਹੀ ਰਘਵੀਰ ਨੂੰ ‘’ਬੋਲੀ’’ ਨਾਮ ਨਾਲ ਤਖੱਲ਼ਸ ਮਿਲਿਆ । ਫਿਰ ਉਸਨੇ ਪੀ ਟੀ ਸੀ ਪੰਜਾਬੀ ਚੈਨਲ ਉੱਪਰ ਚੱਲਦੇ ਹਾਸਰਸ ਪ੍ਰੋਗਰਾਮ “ਲਾਫਟਰ ਦਾ ਮਾਸਟਰ 1“ ਵਿੱਚ ਹਿੱਸਾ ਲਿਆ ਤੇ ਇਸ ਪ੍ਰੋਗਰਾਮ ਦਾ ਰਨਰ ਅੱਪ ਰਿਹਾ।[2] ਇਸੇ ਦੌਰਾਨ ਰਘਵੀਰ ਨੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਨਾਲ ਮਿਲਕੇ ਕਨੇਡਾ, ਅਮਰੀਕਾ, ਆਸਰਰੇਲੀਆ, ਨਿਊਜੀਲੈਂਡ ਤੇ ਯੂਰਪ ਵਿੱਚ ਵੀ ਕਈ ਸਾਲ ਕਾਮੇਡੀ ਨਾਟਕ ਕੀਤੇ। ਉਸਤੋਂ ਬਾਅਦ ਉਸਨੂੰ ਉਸਦੀ ਪਹਿਲੀ ਪੰਜਾਬੀ ਫ਼ਿਲਮ ਯਾਰ ਪ੍ਰਦੇਸੀ ਮਿਲੀ। ਰਘਵੀਰ ਅੱਜਕੱਲ ਚੰਡੀਗੜ ਵਿੱਚ ਰਹਿੰਦਾ ਹੈ ।

ਪੜਾਈ

[ਸੋਧੋ]

ਰਘਵੀਰ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਵਿੱਚ ਅਤੇ ਐੱਸ ਡੀ ਸਕੂਲ ਬਰਨਾਲਾ ਤੋਂ ਬਾਰਵੀਂ ਕੀਤੀ ਅਤੇ ਫਿਰ ਉਚੇਰੀ ਪੜਾਈ ਲਈ ਪੰਜਾਬੀ ਯੂਨੀਵਰਸਿਟੀ ਆ ਗਿਆ। ਪੰਜਾਬੀ ਯੂਨੀਵਰਸਿਟੀ ਤੋਂ ਉਸਨੇ ਕੱਥਕ ਡਾਂਸ , ਥੀਏਟਰ ਤੇ ਸੰਗੀਤ (ਪਰਫੋਰਮਿੰਗ ਆਰਟ) ਦੀ ਡਿਗਰੀ ਪ੍ਰਾਪਤ ਕੀਤੀ ਤੇ ਫਿਰ ਪੰਜਾਬੀ ਐੱਮ ਏ ਕੀਤੀ । ਇਸੇ ਦੌਰਾਨ ਰਘਵੀਰ ਨੇ ਕਾਲਜ- ਯੂਨੀ ਵਿੱਚ ਬਹੁਤ ਸਾਲ ਥੀਏਟਰ ਕੀਤਾ ਤੇ ਰੈਪਟਰੀ ਥੀਏਟਰ ਵਿਭਾਗ ਵਿੱਚ ਬਤੌਰ ਅਦਾਕਾਰ ਲੱਗਭੱਗ 2-3 ਸਾਲ ਕੰਮ ਕੀਤਾ।

ਫ਼ਿਲਮ ਕੈਰੀਅਰ

[ਸੋਧੋ]

ਰਘਵੀਰ ਬੋਲੀ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਯਾਰ ਪ੍ਰਦੇਸੀ ਫ਼ਿਲਮ ਨਾਲ ਕੀਤੀ। ਉਸ ਤੋਂ ਬਾਅਦ ਉਸਨੇ ਮੰਜੇ ਬਿਸਤਰੇ, ,ਯਾਰਾ ਵੇ, ਸ਼ਾਵਾ ਨੀ ਗਿਰਧਾਰੀ ਲਾਲ, ਗਲਵੱਕੜੀ [3]ਆਦਿ ਫਿਲਮਾਂ ਵਿੱਚ ਕੰਮ ਕੀਤਾ। ਵੈੱਬ ਸੀਰੀਜ ਜਿਲਾ ਸੰਗਰੂਰ[4] ਵਿੱਚ ਆਪਣੇ ਕੰਮ ਕਰਕੇ ਕੰਮ ਕਰਕੇ ਉਸਨੂੰ ਪੰਜਾਬੀ ਸਿਨੇਮਾ ਵਿੱਚ ਪ੍ਰਸਿੱਧੀ ਮਿਲੀ।

ਸਾਲ ਫਿਲਮ ਭੂਮਿਕਾ ਨਿਰਦੇਸ਼ਕ
2012 ਯਾਰ ਪ੍ਰਦੇਸੀ ਗੈਰੀ/ਗੁਰਮੇਲ ਗੁਰਬੀਰ ਸਿੰਘ ਗਰੇਵਾਲ
2013 ਤੂੰ ਮੇਰਾ 22 ਮੈਂ ਤੇਰਾ 22 ਰਾਜੂ ਅਮਿਤ ਪਰਾਸ਼ਰ
2014 ਪੁਲਿਸ ਇਨ ਪੋਲੀਵੁੱਡ ਪ੍ਰੇਮ ਸਿੰਘ ਹਵਾਲਦਾਰ ਸੁਨੀਤਾ ਧੀਰ
2015 ਸਾਡੀ ਗਲੀ ਆਇਆ ਕਰੋ ਟਿੰਕੂ ਸੁਨੀਲ ਪੁਰੀ
ਮੁੰਡੇ ਕਮਾਲ ਦੇ ਬਬਲੀ ਅਮਿਤ ਪਰਾਸ਼ਰ
22 ਜੀ ਤੁਸੀ ਘੈਂਟ ਹੋ ਕਾਂਸਟੇਬਲ ਦਾਰਾ ਸਿੰਘ ਵਿਸ਼ਾਲ ਪਰਾਸ਼ਰ
2016 ਅੰਬਰਸਰੀਆ ਲੱਖਾ ਮਨਦੀਪ ਕੁਮਾਰ
2017 ਮੰਜੇ ਬਿਸਤਰੇ ਕਲੇਜਾ ਬਲਜੀਤ ਸਿੰਘ ਦਿਓ
2018 ਲਾਵਾਂ ਫੇਰੇ ਬਿੱਟੂ ਸਮੀਪ ਕੰਗ
ਸੂਬੇਦਾਰ ਜੋਗਿੰਦਰ ਸਿੰਘ ਬੰਤ ਸਿਮਰਜੀਤ ਸਿੰਘ
ਆਸੀਸ ਕ੍ਰਾਂਤੀ (ਅਸੀਸ ਦਾ ਭਰਾ) ਰਾਣਾ ਰਣਬੀਰ
ਮਾਰ ਗਏ ਓਏ ਲੋਕੋ ਮੂੰਗੀ ਸਿਮਰਜੀਤ ਸਿੰਘ
ਆਟੇ ਦੀ ਚਿੜੀ ਭੋਲਾ ਹੈਰੀ ਭੱਟੀ
2019 ਰੱਬ ਦਾ ਰੇਡੀਓ 2 ਸੰਨੀ ਸ਼ਰਨ ਆਰਟ
ਯਾਰਾ ਵੇ ਕਿਸ਼ਨਾ ਰਾਕੇਸ਼ ਮਹਿਤਾ, ਨਿਰਮਲ ਸਿੰਘ
ਮੰਜੇ ਬਿਸਤਰੇ 2 ਕਲੇਜਾ ਬਲਜੀਤ ਸਿੰਘ ਦਿਓ
ਅਰਦਾਸ ਕਰਾਂ ਰਤਨ (ਛੋਟਾ ਹੁੰਦਾ) ਗਿੱਪੀ ਗਰੇਵਾਲ
2020 ਇੱਕ ਸੰਧੂ ਹੁੰਦਾ ਸੀ ਕੰਗ ਰਾਕੇਸ਼ ਮਹਿਤਾ
2021 ਸ਼ਾਵਾ ਨੀ ਗਿਰਧਾਰੀ ਲਾਲ ਰੂੜਾ ਗਿੱਪੀ ਗਰੇਵਾਲ
2022 ਬੱਬਰ ਚੀਕਾ ਅਮਰ ਹੁੰਦਲ
ਗਲਵੱਕੜੀ ਜੱਗੀ ਸ਼ਰਨ ਆਰਟ
ਮਾਂ ਸੋਹਣਾ ਬਲਜੀਤ ਸਿੰਘ ਦਿਓ
ਪੋਸਤੀ ਸੋਨੀ ਰਾਣਾ ਰਣਬੀਰ
ਬਿਊਟੀਫੁੱਲ ਬਿੱਲੋ ਸ਼ਿੰਦਾ ਅੰਮ੍ਰਿਤ ਰਾਜ ਚੱਢਾ, ਸੰਤੋਸ਼ ਸੁਭਾਸ਼ ਥਿਤੇ
ਯਾਰ ਮੇਰਾ ਤਿਤਲੀਆਂ ਵਾਰਗਾ ਫੁਕਰਾ- ਮਹਿਮਾਨ ਭੂਮਿਕਾ ਵਿਕਾਸ ਵਸ਼ਿਸ਼ਟ, ਇਕਨੂਰ ਕੌਰ, ਵਿਕਰਮ ਗਾਇਕਵਾੜ
ਕ੍ਰਿਮਿਨਲ ਮਲਕੀਤ ਸਿੰਘ (ਮਾਸਟਰ) ਗਰਿੰਦਰ ਸਿੱਧੂ

ਸੰਗੀਤਕ ਕੈਰੀਅਰ

[ਸੋਧੋ]

ਰਘਵੀਰ ਬੋਲੀ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਸਿੰਗਲ ਗੀਤ ਫਾੜੀ-ਫਾੜੀ ਨਾਲ਼ ਕੀਤੀ। ਇਹ ਗੀਤ ਨੈਕਸਟ ਲੈਵਲ ਕੰਪਨੀ ਵੱਲੋਂ ਪੇਸ਼ ਕੀਤਾ ਗਿਆ ਸੀ ਤੇ ਇਸਨੂੰ ਰਾਜ ਕਾਕੜਾ ਨੇ ਲਿਖਿਆ ਸੀ। ਉਸਤੋਂ ਬਾਅਦ ਰੈਪਰ ਬੋਹੇਮੀਆ ਨਾਲ਼ ਉਸਦਾ ਅਗਲਾ ਗੀਤ ਮੁੰਡੇ ਮਰ ਜਾਣਗੇ ਆਇਆ। ਜਿਸਨੂੰ ਹੈਪੀ ਰਾਏਕੋਟੀ ਨੇ ਲਿਖਿਆ ਸੀ।

ਟੀਵੀ ਪੋਗਰਾਮ

[ਸੋਧੋ]
  • 2011 - ਲਾਫਟਰ ਦਾ ਮਾਸਟਰ 1 - ( ਪ੍ਰਤੀਯੋਗੀ ਰਨਰ ਅੱਪ )
  • 2012-13 - ਲਫਟਰ ਦਾ ਮਾਸਟਰ 2-3 (ਐਂਕਰ ਤੇ ਅਦਾਕਾਰ)
  • 2013-14 ਲਾਫਟਰ ਦੇ ਹੀਰੋ - (ਅਦਾਕਾਰ-ਕਾਮੇਡੀਅਨ)

ਪੁਰਸਕਾਰ ਅਤੇ ਨਾਮਜ਼ਦਗੀਆਂ

[ਸੋਧੋ]
ਸਾਲ ਫਿਲਮ ਅਵਾਰਡ ਸਮਾਰੋਹ ਸ਼੍ਰੇਣੀ ਨਤੀਜਾ
2020 ਯਾਰਾ ਵੇ ਪੀ ਟੀ ਸੀ ਪੰਜਾਬੀ ਫਿਲਮ ਆਵਰਡਸ ਫਿਲਮੀ ਯਾਰ ਔਫ ਦਾ ਈਅਰ ਨਾਮਜ਼ਦ
ਬੱਬਰ ਬੈਸਟ ਸੁਪੋਰਟਿੰਗ ਐਕਟਰ ਨਾਮਜ਼ਦ

ਹਵਾਲੇ

[ਸੋਧੋ]
  1. "Raghveer Boli shares how Pollywood industry is growing, talks about his journey". The Indian Express (in ਅੰਗਰੇਜ਼ੀ). 2022-01-13. Retrieved 2023-09-06.
  2. "Star Talk: "It has been a very beautiful journey," says Raghveer Boli on his life from theatre to movies". The Times of India. 2020-07-09. ISSN 0971-8257. Retrieved 2023-09-06.
  3. "One of this week's new arrivals is the Punjabi movie Galwakdi.". 6 September 2023.
  4. "Raghveer Boli: My best work has always been with Gippy Grewal - Exclusive". The Times of India. 2023-01-10. ISSN 0971-8257. Retrieved 2023-09-06.

ਬਾਹਰੀ ਲਿੰਕ

[ਸੋਧੋ]

ਰਘਵੀਰ ਬੋਲੀ, ਇੰਟਰਨੈੱਟ ਮੂਵੀ ਡੈਟਾਬੇਸ 'ਤੇ