ਰਾਜਿੰਦਰ ਕੌਰ ਭੱਠਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰਾਜਿੰਦਰ ਕੌਰ ਭੱਠਲ
ਮੁੱਖ ਮੰਤਰੀ ਪੰਜਾਬ
ਦਫ਼ਤਰ ਵਿੱਚ
ਅਪ੍ਰੈਲ 1996 – ਫਰਵਰੀ 1997
ਸਾਬਕਾ ਹਰਚਰਨ ਸਿੰਘ ਬਰਾੜ
ਉੱਤਰਾਧਿਕਾਰੀ ਪ੍ਰਕਾਸ਼ ਸਿੰਘ ਬਾਦਲ
ਨਿੱਜੀ ਜਾਣਕਾਰੀ
ਜਨਮ 30 ਸਤੰਬਰ 1945
ਲਾਹੌਰ, ਪੰਜਾਬ
ਬ੍ਰਿਟਿਸ਼ ਭਾਰਤ
ਕੌਮੀਅਤ ਭਾਰਤੀ
ਸਿਆਸੀ ਪਾਰਟੀ ਕਾਂਗਰਸ
ਅਲਮਾ ਮਾਤਰ ਸਰਕਾਰੀ ਕਾਲਜ, ਸੰਗਰੂਰ (ਭਾਰਤੀ ਪੰਜਾਬ)
ਕੰਮ-ਕਾਰ ਸਿਆਸਤਦਾਨ

ਸ੍ਰੀਮਤੀ ਰਾਜਿੰਦਰ ਕੌਰ ਭੱਠਲl ਭਾਰਤੀ ਸਿਆਸਤਦਾਨ ਅਤੇ ਕਾਂਗਰਸ ਦੀ ਪੰਜਾਬ ਦੀ ਆਗੂ ਹੈ। ਇਹ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਇਹ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।

ਜ਼ਿੰਦਗੀ[ਸੋਧੋ]

ਰਜਿੰਦਰ ਕੌਰ ਭੱਠਲ ਦੇ ਮਸ਼ਹੂਰ ਆਜ਼ਾਦੀ ਘੁਲਾਟੀਏ ਬਾਬਾ ਹੀਰਾ ਸਿੰਘ ਭੱਠਲ ਦੀ ਧੀ ਹੈ। ਹੀਰਾ ਸਿੰਘ ਨੂੰ ਸਤਿਕਾਰ ਨਾਲ ਬਾਬਾ ਜੀ ਕਿਹਾ ਜਾਂਦਾ ਸੀ ਅਤੇ ਉਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਦੌਰਾਨ ਲਗਭਗ ਆਪਣੀ ਪੂਰੀ ਜ਼ਿੰਦਗੀ ਜੇਲ੍ਹਾਂ ਵਿਚ ਹੀ ਕੱਟੀ ਸੀ। ਉਸ ਦੀ ਸਾਰੀ ਹੀ ਸੰਪਤੀ ਜ਼ਬਤ ਕਰ ਲਈ ਗਈ ਸੀ ਅਤੇ ਉਸਨੂੰ ਉਸ ਦੇ ਆਪਣੇ ਹੀ ਸੂਬੇ ਵਿੱਚ ਪ੍ਰਵੇਸ਼ ਕਰਨ ਦੀ ਮਨਾਹੀ ਸੀ। ਸ੍ਰੀਮਤੀ ਭੱਠਲ ਦੀ ਮਾਤਾ ਹਰਨਾਮ ਕੌਰ ਨੇ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਵਰਗੇ ਆਗੂਆਂ ਦੇ ਆਦੇਸ਼ ਤੇ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਲਾਲ ਕਿਲੇ ਤੇ ਕੌਮੀ ਝੰਡਾ ਲਹਿਰਾਇਆ ਸੀ। ਇਸ ਆਜ਼ਾਦੀ ਸੰਗਰਾਮੀ ਜੋੜੀ ਦੇ ਘਰ ਰਜਿੰਦਰ ਕੌਰ ਭੱਠਲ ਦਾ ਜਨਮ 30 ਸਤੰਬਰ 1945 ਨੂੰ ਹੋਇਆ ਸੀ। ਉਸ ਨੇ ਸਰਕਾਰੀ ਕਾਲਜ, ਸੰਗਰੂਰ ਤੋਂ ਆਰਟਸ ਵਿਚ ਗ੍ਰੈਜੂਏਸ਼ਨ ਕੀਤੀ।[1]

ਹਵਾਲੇ[ਸੋਧੋ]