ਰੇਨਰ ਵਰਨਰ ਫ਼ਾਸਬੀਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੇਨਰ ਵਰਨਰ ਫ਼ਾਸਬੀਂਡਰ
PER51895 061.jpg
ਜਨਮ(1945-05-31)31 ਮਈ 1945
ਬੈਡ ਵੋਰੀਸ਼ੋਫ਼ਨ, ਬਵਾਰੀਆ, ਜਰਮਨੀ
ਮੌਤ10 ਜੂਨ 1982(1982-06-10) (ਉਮਰ 37)
ਮੌਤ ਦਾ ਕਾਰਨਕੋਕੇਨ ਅਤੇ ਬਾਰਬਿਟੂਰੇਟ ਦੀ ਵਧੇਰੇ ਮਾਤਰਾ ਲੈਣ ਨਾਲ
ਕਬਰਬੋਗਨਹਾਊਸੇਨਰ ਫ਼ਰੀਡਹੌਫ਼
ਪੇਸ਼ਾਫ਼ਿਲਮਕਾਰ, ਅਦਾਕਾਰ, ਨਾਟਕਕਾਰ, ਥੀਏਟਰ ਨਿਰਦੇਸ਼ਕ ਅਤੇ ਵਾਰਤਕਕਾਰ
ਸਰਗਰਮੀ ਦੇ ਸਾਲ1965–1982
ਜੀਵਨ ਸਾਥੀ
(m. 1970; div. 1972)
ਵੈੱਬਸਾਈਟwww.fassbinderfoundation.de

ਰੇਨਰ ਵਰਨਰ ਫ਼ਾਸਬੀਂਡਰ (ਉਚਾਰਨ [ˈʀaɪ̯nɐ ˈvɛʁnɐ ˈfasˌbɪndɐ]; 31 ਮਈ 1945 – 10 ਜੂਨ 1982) ਇੱਕ ਜਰਮਨ ਫ਼ਿਲਮਕਾਰ, ਅਦਾਕਾਰ, ਨਾਟਕਕਾਰ ਅਤੇ ਥੀਏਟਰ ਨਿਰਦੇਸ਼ਕ ਸੀ। ਉਹ ਨਵੀਨ ਜਰਮਨ ਸਿਨੇਮਾ ਅੰਦੋਲਨ ਦਾ ਉਤਪ੍ਰੇਰਕ ਸੀ।

ਹਾਲਾਂਕਿ ਫ਼ਾਸਬੀਂਡਰ ਦਾ ਕੈਰੀਅਰ 15 ਸਾਲ ਤੋਂ ਵੀ ਘੱਟ ਸਮੇਂ ਤੱਕ ਦਾ ਰਿਹਾ ਸੀ, ਪਰ ਇਹਨਾਂ ਸਾਲਾਂ ਦੌਰਾਨ ਉਸਨੇ ਬਹੁਤ ਕੰਮ ਕਰ ਲਿਆ ਸੀ। ਆਪਣੀ ਮੌਤ ਦੇ ਸਮੇਂ ਤੱਕ ਫ਼ਾਸਬੀਂਡਰ ਨੇ 40 ਤੋਂ ਵਧੇਰੇ ਫ਼ਿਲਮਾਂ, ਦੋ ਟੀਵੀ ਲੜੀਵਾਰ, ਤਿੰਨ ਲਘੂ ਫ਼ਿਲਮਾਂ, ਚਾਰ ਵੀਡੀਓ ਪ੍ਰੋਡਕਸ਼ਨਾਂ, ਅਤੇ 24 ਨਾਟਕਾਂ ਨੂੰ ਪੂਰਾ ਕਰ ਲਿਆ ਸੀ, ਜਿਸ ਵਿੱਚ ਆਮ ਤੌਰ ਤੇ ਉਹ ਅਦਾਕਾਰੀ ਅਤੇ ਨਿਰਦੇਸ਼ਨ ਕਰਦਾ ਨਜ਼ਰ ਆਉਂਦਾ ਹੈ। ਫ਼ਾਸਬੀਂਡਰ ਇੱਕ ਕੰਪੋਜ਼ਰ, ਕੈਮਰਾਮੈਨ ਅਤੇ ਫ਼ਿਲਮ ਐਡੀਟਰ ਵੀ ਸੀ।

ਫ਼ਾਸਬੀਂਡਰ ਦੀ ਮੌਤ 10 ਜੂਨ 1982 ਨੂੰ 37 ਸਾਲਾਂ ਦੀ ਉਮਰ ਵਿੱਚ ਹੋਈ ਸੀ। ਉਸਦੀ ਮੌਤ ਦਾ ਕਾਰਨ ਕੋਕੇਨ ਅਤੇ ਬਾਰਬਿਟੂਰੇਟ ਦੀ ਵਧੇਰੇ ਮਾਤਰਾ ਲੈਣਾ ਸੀ।

ਮੁੱਢਲਾ ਜੀਵਨ[ਸੋਧੋ]

ਫ਼ਾਸਬੀਂਡਰ ਦਾ ਜਨਮ ਬੈਡ ਵੋਰੀਸ਼ੋਫ਼ਨ, ਬਵਾਰੀਆ, ਜਰਮਨੀ ਵਿੱਚ 31 ਮਈ, 1945 ਨੂੰ ਹੋਇਆ ਸੀ।[1] ਉਸਦੀ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਉੱਪਰ ਦੂਜੀ ਸੰਸਾਰ ਜੰਗ ਦੇ ਨਤੀਜਿਆਂ ਦਾ ਬਹੁਤ ਡੂੰਘਾ ਪ੍ਰਭਾਵ ਸੀ।[2] ਉਸਦੇ ਪਿਤਾ ਦਾ ਨਾਮ ਲਿਸੋਲੈਟ ਪੈਮਪੀਟ (1922–93) ਸੀ ਜੋ ਕਿ ਇੱਕ ਅਨੁਵਾਦਕ ਸੀ ਅਤੇ ਉਸਦੀ ਮਾਤਾ ਦਾ ਨਾਮ ਹੈਲਮੁਟ ਫ਼ਾਸਬੀਂਡਰ ਸੀ ਜਿਹੜੀ ਕਿ ਇੱਕ ਡਾਕਟਰ ਸੀ।[3] ਜਦੋਂ ਉਹ ਤਿੰਨ ਸਾਲਾਂ ਦਾ ਸੀ ਤਾਂ ਉਸਨੂੰ ਉਸਦੇ ਚਾਚੇ ਅਤੇ ਚਾਚੀ ਦੇ ਘਰ ਛੱਡ ਦਿੱਤਾ ਗਿਆ ਸੀ ਕਿਉਂਕਿ ਉਸਦੇ ਮਾਂ-ਪਿਓ ਨੂੰ ਡਰ ਸੀ ਕਿ ਉਹ ਉਹਨਾਂ ਨਾਲ ਸਰਦੀਆਂ ਨਹੀਂ ਕੱਟ ਸਕੇਗਾ। ਇੱਕ ਸਾਲ ਦਾ ਹੋਣ ਤੇ ਉਹ ਮਿਊਨਿਖ ਵਿਖੇ ਆਪਣੇ ਮਾਂ-ਪਿਓ ਕੋਲ ਵਾਪਿਸ ਆ ਗਿਆ ਸੀ।[4] ਫ਼ਾਸਬੀਂਡਰ ਦੀ ਮਾਂ ਪੋਲੈਂਡ ਦੀ ਸੀ।

ਬਚਪਨ ਵਿੱਚ ਫ਼ਾਸਬੀਂਡਰ ਨੂੰ ਇੱਕ ਬੋਰਡਿੰਗ ਸਕੂਲ ਵਿੱਚ ਭੇਜ ਦਿੱਤਾ ਗਿਆ ਸੀ। ਇਸ ਦੌਰਾਨ ਉਸਨੇ ਸਕੂਲ ਤੋਂ ਬਹੁਤ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਮਗਰੋਂ ਉਸਨੇ ਬਿਨ੍ਹਾਂ ਕੋਈ ਇਮਤਿਹਾਨ ਦਿੱਤਿਆਂ ਹੀ ਸਕੂਲ ਨੂੰ ਛੱਡ ਦਿੱਤਾ ਸੀ। 15 ਸਾਲਾਂ ਦੀ ਉਮਰ ਵਿੱਚ ਉਹ ਆਪਣੇ ਪਿਤਾ ਨਾਲ ਕੋਲੋਗਨ ਵਿਖੇ ਆ ਗਿਆ ਸੀ।[5] ਉਹ ਆਰਥਿਕ ਤੌਰ ਤੇ ਕੋਈ ਬਹੁਤੇ ਮਜ਼ਬੂਤ ਨਹੀਂ ਸਨ ਅਤੇ ਫ਼ਾਸਬੀਂਡਰ ਇਸ ਲਈ ਆਪਣੇ ਪਿਤਾ ਦੀ ਮਦਦ ਕਰਨ ਲਈ ਛੋਟੀਆਂ-ਮੋਟੀਆਂ ਨੌਕਰੀਆਂ ਕਰਦਾ ਰਿਹਾ ਸੀ। ਇਸੇ ਦੌਰਾਨ ਫ਼ਾਸਬੀਂਡਰ ਨੇ ਥੀਏਟਰ ਦੀ ਦੁਨੀਆ ਵਿੱਚ ਆਇਆ ਜਿਵੇਂ ਕਿ ਕਵਿਤਾਵਾਂ, ਲਘੂ ਨਾਟਕ ਅਤੇ ਕਹਾਣੀਆਂ ਨੂੰ ਲਿਖਣਾ ਆਦਿ।[6]

ਹਵਾਲੇ[ਸੋਧੋ]

  1. (Hayman 1984, p. 1)
  2. (Thomsen 2004, p. 2)
  3. (Hayman 1984, p. 2)
  4. (Thomsen 2004, p. 3)
  5. (Thomsen 2004, p. 5)
  6. (Lorenz 1997, p. 248)

ਗ੍ਰੰਥਸੂਚੀ[ਸੋਧੋ]

ਹੋਰ ਪੜ੍ਹੋ[ਸੋਧੋ]

ਬਾਹਰਲੇ ਲਿੰਕ[ਸੋਧੋ]