ਲਤਿਕਾ ਕੱਟ
ਲਤਿਕਾ ਕੱਟ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਦਾ ਦੂਨ ਸਕੂਲ ਬਨਾਰਸ ਹਿੰਦੂ ਯੂਨੀਵਰਸਿਟੀ ਬੜੌਦਾ ਕਾਲਜ ਆਫ਼ ਆਰਟ |
ਲਈ ਪ੍ਰਸਿੱਧ | ਮੂਰਤੀਕਾਰ |
ਪੁਰਸਕਾਰ | Lalit Kala Academy Award |
ਲਤਿਕਾ ਕੱਟ (ਜਨਮ 1948) ਇੱਕ ਭਾਰਤੀ ਮੂਰਤੀਕਾਰ ਹੈ ਜੋ ਕਿ ਪੱਥਰ ਉੱਤੇ ਸਜਾਵਟ, ਧਾਤ ਦੀ ਢਲਾਈ ਅਤੇ ਕਾਂਸੀ ਦੀ ਮੂਰਤੀ ਬਨਾਉਣ ਵਿੱਚ ਮਾਹਰ ਹੈ।[1] ਉਹ ਬੇਈਜਿੰਗ ਆਰਟ ਬੇਈਨਾਲੇ ਐਵਾਰਡ ਨੂੰ ਜਿੱਤਣ ਲਈ ਜਾਣੀ ਜਾਂਦੀ ਮਹੱਤਵਪੂਰਨ ਕਲਾਕਾਰ ਹੈ।[2][3]
ਜੀਵਨ ਅਤੇ ਕੈਰੀਅਰ
[ਸੋਧੋ]ਲਾਤਿਕਾ ਨੇ ਦੇਹਰਾਦੂਨ ਵਿੱਚ, ਦਾ ਦੂਨ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਜੋ ਕਿ ਮੁੰਡਿਆਂ ਦਾ ਸਕੂਲ ਸੀ। ਉਸਨੇ ਮੰਨਿਆ ਹੈ ਕਿ ਮੁੰਡਿਆਂ ਦੇ ਸਕੂਲ ਵਿੱਚ ਇੱਕ ਲੜਕੀ ਵਜੋਂ ਘੱਟ ਗਿਣਤੀ ਵਿੱਚ ਹੋਣਾ ਉਸ ਦੇ ਬਾਅਦ ਦੇ ਸਾਲਾਂ ਵਿੱਚ ਉਸ ਨੂੰ ਵਿਸ਼ਵਾਸ ਅਤੇ ਹੌਂਸਲਾ ਦਿੰਦਾ ਹੈ।[4] ਉਸਨੇ ਫਾਈਨ ਆਰਟਸ ਦੀ ਗ੍ਰੈਜੂਏਸ਼ਨ ਕਰਨ ਲਈ ਬੜੌਦਾ ਕਾਲਜ ਆਫ਼ ਆਰਟਸ, ਮਹਾਰਾਜਾ ਸੱਜੀਰਾਓ ਯੂਨੀਵਰਸਿਟੀ ਆਫ਼ ਬੜੌਦਾ ਵਿਚ ਦਾਖ਼ਲਾ ਲਿਆ ਤੇ1971 ਵਿਚ ਉਸ ਨੇ ਇੱਥੋਂ ਪਹਿਲੀ ਆਨਰਜ਼ ਕਲਾਸ ਨਾਲ ਗ੍ਰੈਜੂਏਸ਼ਨ ਕੀਤੀ।[5] ਇਕ ਕਲਾ ਪ੍ਰਦਰਸ਼ਨੀ ਦੌਰਾਨ ਸਿਆਸਤਦਾਨ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਦੀ ਪ੍ਰਤਿਭਾ ਦੇਖੀ, ਜਿਸ ਨੇ ਬਾਅਦ ਵਿਚ ਉਨ੍ਹਾਂ ਨੂੰ ਮੂਰਤਕਾਰੀ ਨੂੰ ਆਪਣਾ ਪੇਸ਼ਾ ਬਣਾਉਣ ਲਈ ਉਤਸ਼ਾਹਿਤ ਕੀਤਾ।[6] ਉਹਨਾਂ ਨੇ ਜਾਮਿਆ ਮਿਲਿਆ ਇਸਲਾਮੀਆ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ1981 ਤੋਂ ਸ਼ੁਰੂਆਤ ਕਰਕੇ ਕਈ ਸਾਲ ਤਾਲੀਮ ਦਿੱਤੀ। ਇਸ ਵੇਲੇ ਆਪ ਜਾਮਿਆ ਮਿਲਿਆ ਇਸਲਾਮੀਆ ਵਿਖੇ ਫਾਈਨ ਆਰਟਸ ਵਿਭਾਗ ਦੇ ਮੁਖੀ ਹਨ।[7] ਉਹ ਦਿੱਲੀ ਅਤੇ ਬਨਾਰਸ ਵਿਚ ਰਹਿੰਦੀ ਹੈ।[8]
ਪ੍ਰਦਰਸ਼ਨੀਆਂ
[ਸੋਧੋ]ਕੁਝ ਕਲਾ ਪ੍ਰਦਰਸ਼ਨੀਆਂ ਉਸਦੇ ਕੰਮਾਂ ਦਾ ਪ੍ਰਦਰਸ਼ਨ ਕਰਦੀਆਂ ਹਨ :
- ਦ ਸੈਲਫ ਐਂਡ ਦ ਵਰਲਡ: ਐਨ ਐਕਜ਼ੀਬਿਸ਼ਨ ਆਫ਼ ਇੰਡੀਅਨ ਵੈਂਡਰ ਆਰਟਿਸਟਸ, ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐਨਜੀਐਮਏ), ਦਿੱਲੀ।[9]
- ਮੋਲੇਟੇਨ ਟਾਪੂ, ਸਿਮਰੋਜ਼ਾ ਆਰਟ ਗੈਲਰੀ, ਮੁੰਬਈ।[10]
- ਗਰੁੱਪ ਸ਼ੋਅ, ਗੈਲਰੀ ਆਲਟਰਨੇਟਿਵਜ਼, ਗੁੜਗਾਓਂ।
ਸੋਲੋਸ: ਆਰਟ ਹੈਰੀਟੇਜ, ਐਮ.ਬੀ.ਬੀ., ਅਤੇ ਕਲਾ ਮੇਲਾ ਲਾਅਨਜ਼, ਨਵੀਂ ਦਿੱਲੀ, ਕੈਲਕਾਟਾ ਆਰਟ ਗੈਲਰੀ ਕੋਲਕਾਤਾ, ਸ਼ਿਲਪਕਾਰੀ, ਪੇਂਟਿੰਗ ਅਤੇ ਪ੍ਰਿੰਟਸ ਜੈਗ ਸਿਯੈਗ[11]
ਅਵਾਰਡ
[ਸੋਧੋ]- ਗੁਜਰਾਤ ਰਾਜ ਲਲਿਤ ਕਲਾ ਅਕਾਦਮੀ, ਅਹਿਮਦਾਬਾਦ,1973
- ਆਲ ਇੰਡੀਆ ਫਾਈਨ ਆਰਟਸ ਐਂਡ ਕਰਾਫਟਸ, 1974
- ਸੁਸਾਇਟੀ, ਨਵੀਂ ਦਿੱਲੀ, 1975 ਅਤੇ 1976
- ਅਕੈਡਮੀ ਆਫ਼ ਫਾਈਨ ਆਰਟਸ, ਕਲਕੱਤਾ, 1974
- ਬੜੋਦਾ ਦੀ ਪੰਜ ਪ੍ਰਤਿਸ਼ਠਿਤ ਔਰਤਾਂ ਵਿੱਚੋਂ ਇਕ ਵਜੋਂ ਸਨਮਾਨ ਕੀਤਾ ਗਿਆ, 1975
- ਇੰਟਰਨੈਸ਼ਨਲ ਵੋਮੈਨਸ ਸ਼ੋਅ ਐਟ ਆਰਟਿਸਟਸ ਸੈਂਟਰ, ਬੰਬਈ, 1975
- ਏਪੀ ਕੌਂਸਲ ਆਫ਼ ਆਰਟਿਸਟਸ, ਹੈਦਰਾਬਾਦ, 1976
- ਨੈਸ਼ਨਲ ਅਵਾਰਡ, ਲਲਿਤ ਕਲਾ ਅਕੈਡਮੀ, ਨਵੀਂ ਦਿੱਲੀ, 1980
ਵਜ਼ੀਫ਼ੇ
[ਸੋਧੋ]- ਰਾਸ਼ਟਰੀ ਸੱਭਿਆਚਾਰਕ ਵਜ਼ੀਫ਼ੇ ਐਮਐਸਯੂ, ਯੂਜੀਸੀ ਨਵੀਂ ਦਿੱਲੀ।
- ਅੰਤਰਰਾਸ਼ਟਰੀ: ਬਰਤਾਨਵੀ ਕੌਂਸਲ ਸਕਾਲਰਸ਼ਿਪ ਸਲੇਡ ਸਕੂਲ ਆਫ ਆਰਟ, ਲੰਡਨ
ਹਵਾਲੇ
[ਸੋਧੋ]- ↑ http://www.karmayog.in/events/sites/default/files/Final_Catalog.pdf[permanent dead link]
- ↑ "In the News". Artnewsnviews.com. Archived from the original on 2018-08-23. Retrieved 2012-03-27.
{{cite web}}
: Unknown parameter|dead-url=
ignored (|url-status=
suggested) (help) - ↑ "Indian wins Beijing Art Biennale award". Zeenews.india.com. Retrieved 2012-03-27.
- ↑ "Material Queen". Indian Express. 2012-03-22. Retrieved 2012-03-27.
- ↑ "Ms. Latika Katt, Department of Fine Arts". Old.jmi.ac.in. Archived from the original on 2012-07-13. Retrieved 2012-03-27.
{{cite web}}
: Unknown parameter|dead-url=
ignored (|url-status=
suggested) (help) - ↑ Kusumita Das (2011-03-07). "An iron will gets moulded in stone". The Asian Age. Archived from the original on 2019-03-23. Retrieved 2012-03-27.
- ↑ "Ms. Latika Katt, Department of Fine Arts". Old.jmi.ac.in. Archived from the original on 2012-07-13. Retrieved 2012-03-27.
{{cite web}}
: Unknown parameter|dead-url=
ignored (|url-status=
suggested) (help) - ↑ "IBNLive". Features.ibnlive.in.com. Archived from the original on 2012-07-08. Retrieved 2012-03-27.
{{cite web}}
: Unknown parameter|dead-url=
ignored (|url-status=
suggested) (help) - ↑ "Voyage of self discovery". India Today. 1997-04-30.
- ↑ "The Exhibition". Cymroza Art Gallery. Archived from the original on 2015-09-23. Retrieved 2019-03-23.
{{cite web}}
: Unknown parameter|dead-url=
ignored (|url-status=
suggested) (help) - ↑ Sheth, Pretima. Dictionary of Indian Art & Artist. Mapin publishing.