ਲਾਮਾ ਅਬੂ-ਓਦੇਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲਾਮਾ ਅਬੂ-ਓਦੇਹ (Arabic: لمى أبو عودة, ਜਨਮ 1962) ਇੱਕ ਫਲਸਤੀਨੀ-ਅਮਰੀਕੀ ਪ੍ਰੋਫੈਸਰ ਅਤੇ ਲੇਖਕ ਹੈ ਜੋ ਜਾਰਜਟਾਊਨ ਯੂਨੀਵਰਸਿਟੀ ਲਾਅ ਸੈਂਟਰ ਵਿੱਚ ਪੜ੍ਹਾਉਂਦੀ ਹੈ। ਉਸ ਨੇ ਇਸਲਾਮਿਕ ਕਾਨੂੰਨ, ਨਾਰੀਵਾਦ ਅਤੇ ਪਰਿਵਾਰਕ ਕਾਨੂੰਨ ਤੇ ਵਿਸਤ੍ਰਿਤ ਤੌਰ 'ਤੇ ਲਿਖਿਆ ਹੈ।

ਸ਼ੁਰੂਆਤੀ ਜੀਵਨ ਅਤੇ ਸਿੱਖਿਆ[ਸੋਧੋ]

ਅਬੂ-ਓਦੇਹ ਦਾ ਜਨਮ 1962 ਵਿੱਚ ਅੱਮਾਨ, ਜਾਰਡਨ ਵਿੱਚ ਹੋਇਆ ਸੀ। ਉਹ ਅਦਨਾਨ ਅਬੂ-ਓਦੇਹ ਦੀ ਧੀ ਹੈ ਜੋ ਕਿ ਜਾਰਡਨ ਦੇ ਸੰਸਦ ਦੇ ਸਦਨ ਵਿੱਚ ਇੱਕ ਸਾਬਕਾ ਸੈਨੇਟਰ ਅਤੇ ਰਾਜਦੂਤ ਹੈ। [1] ਉਸ ਨੇ ਆਪਣੀ ਐਲ.ਐਲ.ਬੀ. ਜਾਰਡਨ ਯੂਨੀਵਰਸਿਟੀ ਤੋਂ, ਉਸ ਦੀ ਐਲ.ਐਲ.ਐਮ. ਬ੍ਰਿਸਟਲ ਯੂਨੀਵਰਸਿਟੀ, ਇੰਗਲੈਂਡ ਤੋਂ, ਯੂਨੀਵਰਸਟੀ ਆਫ਼ ਯਾਰਕ, ਇੰਗਲੈਂਡ ਤੋਂ ਐੱਮ.ਏ. ਅਤੇ ਹਾਰਵਰਡ ਯੂਨੀਵਰਸਿਟੀ ਤੋਂ ਐੱਸ.ਜੇ.ਡੀ. ਦੀ ਡਿਗਰੀ ਹਾਸਿਲ ਕੀਤੀ।

ਉਸ ਨੇ ਸਟੈਨਫੋਰਡ ਲਾਅ ਸਕੂਲ ਵਿੱਚ ਪੜ੍ਹਾਇਆ ਹੈ ਅਤੇ ਵਿਸ਼ਵ ਬੈਂਕ ਦੇ ਮੱਧ ਪੂਰਬ/ਉੱਤਰੀ ਅਫ਼ਰੀਕਾ ਡਿਵੀਜ਼ਨ ਲਈ ਵੀ ਕੰਮ ਕੀਤਾ ਹੈ।

ਅਬੂ-ਓਦੇਹ ਨੇ ਇਜ਼ਰਾਈਲੀ-ਫਲਸਤੀਨੀ ਸੰਘਰਸ਼ 'ਤੇ ਵੀ ਲਿਖਿਆ ਹੈ ਅਤੇ ਦੋ- ਰਾਸ਼ਟਰਵਾਦ ਅਤੇ ਇੱਕ-ਰਾਜ ਦੇ ਹੱਲ ਲਈ ਸਮਰਥਨ ਦੀ ਆਵਾਜ਼ ਦਿੱਤੀ ਹੈ।

ਹਵਾਲੇ[ਸੋਧੋ]

  1. "Archived copy". Archived from the original on 2009-06-29. Retrieved 2009-07-12.{{cite web}}: CS1 maint: archived copy as title (link)