ਲਿਏਂਡਰ ਪੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਿੲੇਂਡਰ ਪੇਸ
Paes WM13-009 (9495560679).jpg
ਦੇਸ਼ਭਾਰਤ ਭਾਰਤ
ਰਹਾਇਸ਼ਮੁੰਬਈ, ਮਹਾਂਰਾਸ਼ਟਰ, ਭਾਰਤ
ਜਨਮ (1973-06-17) 17 ਜੂਨ 1973 (ਉਮਰ 48)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1991
ਅੰਦਾਜ਼ਸੱਜੂ
ਇਨਾਮ ਦੀ ਰਾਸ਼ੀ$8,177,810
ਸਿੰਗਲ
ਕਰੀਅਰ ਰਿਕਾਰਡ101–99
ਕਰੀਅਰ ਟਾਈਟਲ1
ਸਭ ਤੋਂ ਵੱਧ ਰੈਂਕਨੰ. 73 (24 ਅਗਸਤ 1998)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ2 (1997, 2000)
ਫ੍ਰੈਂਚ ਓਪਨ2 (1997)
ਵਿੰਬਲਡਨ ਟੂਰਨਾਮੈਂਟ2 (2001)
ਯੂ. ਐਸ. ਓਪਨ3 (1997)
ਟੂਰਨਾਮੈਂਟ
ਉਲੰਪਿਕ ਖੇਡਾਂBronze medal.svg ਕਾਂਸੀ ਦਾ ਤਮਗਾ (1996 ਓਲੰਪਿਕ ਖੇਡਾਂ)
ਡਬਲ
ਕੈਰੀਅਰ ਰਿਕਾਰਡ714–390
ਕੈਰੀਅਰ ਟਾਈਟਲ55
ਉਚਤਮ ਰੈਂਕਨੰ. 1 (21 ਜੂਨ 1999)
ਹੁਣ ਰੈਂਕਨੰ. 46 (6 ਜੂਨ 2016)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨW (2012)
ਫ੍ਰੈਂਚ ਓਪਨW (1999, 2001, 2009)
ਵਿੰਬਲਡਨ ਟੂਰਨਾਮੈਂਟW (1999)
ਯੂ. ਐਸ. ਓਪਨW (2006, 2009, 2013)
ਹੋਰ ਡਬਲ ਟੂਰਨਾਮੈਂਟ
ਏਟੀਪੀ ਵਿਸ਼ਵ ਟੂਰF (1997, 1999, 2000, 2005)
ਉਲੰਪਿਕਸ ਖੇਡਾਂSF – 4
ਮਿਕਸ ਡਬਲ
ਕੈਰੀਅਰ ਟਾਈਟਲ10
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨW (2003, 2010, 2015)
ਫ੍ਰੈਂਚ ਓਪਨW (2016)
ਵਿੰਬਲਡਨ ਟੂਰਨਾਮੈਂਟW (1999, 2003, 2010, 2015)
ਯੂ. ਐਸ. ਓਪਨW (2008, 2015)
ਹੋਰ ਮਿਕਸ ਡਬਲ ਟੂਰਨਾਮੈਂਟ
ਉਲੰਪਿਕ ਖੇਡਾਂQF (2012)
ਟੀਮ ਮੁਕਾਬਲੇ
ਡੇਵਿਸ ਕੱਪSF (1993)
Last updated on: 1 ਫਰਵਰੀ 2016 Signature of Leander Paes.svg
ਲਿਏਂਡਰ ਪੇਸ ਦੇ ਦਸਤਖ਼ਤ.


ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ

ਲਿਏਂਡਰ ਅਦ੍ਰਿਆਂ ਪੇਸ (ਜਨਮ 17 ਜੂਨ 1973) ਇੱਕ ਭਾਰਤੀ ਟੈਨਿਸ ਖਿਡਾਰੀ ਹੈ। ਲਿਏਂਦਰ ਪੇਸ ਦੁਨੀਆ ਦੇ ਡਬਲਸ (ਟੈਨਿਸ) ਮੈਚਾਂ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਹੈ।

ਉਸਨੇ ਹੁਣ ਤੱਕ ਅੱਠ ਡਬਲਸ ਅਤੇ ਦਸ ਮਿਕਸ-ਡਬਲਸ ਗਰੈਂਡ ਸਲੈਮ ਟਾਈਟਲ ਜਿੱਤੇ ਹਨ। ਉਹ 1999 ਅਤੇ 2010 ਵਿੱਚ ਡਬਲਸ ਅਤੇ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਵੀ ਜਿੱਤ ਚੁੱਕਾ ਹੈ। 2010 ਵਿੱਚ ਪਿਛਲੇ ਤੀਹ ਸਾਲਾਂ ਵਿੱਚ ਮਿਕਸ-ਡਬਲਸ ਵਿੱਚ ਵਿੰਬਲਡਨ ਕੱਪ ਜਿੱਤਣ ਵਾਲਾ ਉਹ ਦੂਸਰਾ (ਰਾਡ ਲੇਵਰ ਤੋਂ ਬਾਅਦ) ਖਿਡਾਰੀ ਸੀ।[1]

ਸਨਮਾਨ ਅਤੇ ਕੈਰੀਅਰ[ਸੋਧੋ]

1996–97 ਵਿੱਚ ਉਸਨੂੰ ਭਾਰਤੀ ਖਿਡਾਰੀਆਂ ਨੂੰ ਮਿਲਣ ਵਾਲਾ ਸਰਵੋਤਮ ਐਵਾਰਡ, 'ਰਾਜੀਵ ਗਾਂਧੀ ਖੇਲ ਰਤਨ' ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1990 ਵਿੱਚ ਉਸਨੂੰ 'ਅਰਜੁਨ ਐਵਾਰਡ' ਵੀ ਮਿਲਿਆ ਸੀ ਅਤੇ 2001 ਵਿੱਚ ਪਦਮ ਸ੍ਰੀ ਐਵਾਰਡ ਨਾਲ ਉਸਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਬਗੈਰ ਉਸਨੂੰ 2014 ਵਿੱਚ ਕਿਸੇ ਵੀ ਭਾਰਤੀ ਨੂੰ ਮਿਲਣ ਵਾਲਾ ਤੀਸਰਾ ਸਭ ਤੋਂ ਸਰਵੋਤਮ ਐਵਾਰਡ 'ਪਦਮ ਭੂਸ਼ਣ' ਵੀ ਮਿਲਿਆ ਹੈ।[2]

1996 ਵਿੱਚ ਅਟਲਾਂਟਾ ਓਲੰਪਿਕ ਖੇਡਾਂ ਵਿੱਚ ਉਸਨੇ ਸਿੰਗਲਜ਼ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਸੀ। 1992 ਤੋਂ ਲੈ ਕੇ 2012 ਤੱਕ ਲਿਏਂਦਰ ਪੇਸ ਓਲੰਪਿਕ ਖੇਡਾਂ ਵਿੱਚ ਲਗਾਤਾਰ ਭਾਗ ਲੈਂਦਾ ਆ ਰਿਹਾ ਹੈ ਅਤੇ ਉਹ 2016 ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲੈ ਰਿਹਾ ਹੈ।[3] ਟੈਨਿਸ ਵਿੱਚ ਇੰਨਾਂ ਲੰਬਾ ਸਮਾਂ ਹਿੱਸਾ ਲੈਣ ਵਾਲਾ ਉਹ ਪਹਿਲਾ ਭਾਰਤੀ ਖਿਡਾਰੀ ਹੈ। ਇਸ ਤੋਂ ਇਲਾਵਾ ਸਭ ਤੋਂ ਵੱਧ ਵਾਰ ਡੇਵਿਸ ਕੱਪ ਜਿੱਤਣ ਦਾ ਰਿਕਾਰਡ ਵੀ ਉਸਦੇ ਨਾਂਮ ਹੈ।(ਨਿਕੋਲਾ ਨਾਲ ਬਰਾਬਰ)[4]

ਹਵਾਲੇ[ਸੋਧੋ]