ਲੂਸ ਇਰੀਗਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਸ ਇਰੀਗਾਰੇ
ਜਨਮ (1930-05-03) 3 ਮਈ 1930 (ਉਮਰ 94)
ਰਾਸ਼ਟਰੀਅਤਾਫ਼ਰਾਂਸੀਸੀ
ਕਾਲਸਮਕਾਲੀ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਮਹਾਂਦੀਪੀ ਫ਼ਲਸਫ਼ਾ
ਮੁੱਖ ਵਿਚਾਰ
"ਬਜ਼ਾਰ ਵਿੱਚ ਔਰਤ"[1]
ਪ੍ਰਭਾਵਿਤ ਹੋਣ ਵਾਲੇ

ਲੂਸ ਇਰੀਗਾਰੇ (ਫ਼ਰਾਂਸੀਸੀ: [iʁigaʁɛ]; ਜਨਮ 3 ਮਈ 1930) ਇੱਕ ਬੈਲਜੀਅਮ ਵਿੱਚ ਪੈਦਾ ਹੋਈ ਫ਼ਰਾਂਸੀਸੀ ਨਾਰੀਵਾਦੀ, ਦਾਰਸ਼ਨਿਕ, ਭਾਸ਼ਾ ਵਿਗਿਆਨੀ, ਮਨੋਭਾਸ਼ਾ ਵਿਗਿਆਨੀ, ਮਨੋਵਿਸ਼ਲੇਸ਼ਕ, ਸਮਾਜ ਵਿਗਿਆਨੀ ਅਤੇ ਸਭਿਆਚਾਰਿਕ ਸਿਧਾਂਤਕਾਰ ਹੈ। ਇਹ ਆਪਣੀਆਂ ਲਿਖਤਾਂ ਸਪੇਕੁਲਮ ਆਫ਼ ਦੀ ਅਦਰ ਵੂਮਨ"(Speculum of the Other Woman)(1974) ਅਤੇ ਦਿਸ ਸੈਕਸ ਵਿੱਚ ਇਸ ਨੌਟ ਵਨ(This Sex Which Is Not One)(1977)।

ਸਿੱਖਿਆ[ਸੋਧੋ]

ਲੂਸ ਇਰੀਗਾਰੇ ਨੇ ਲੂਵੇਨ ਯੂਨੀਵਰਸਿਟੀ ਤੋਂ 1955 ਵਿੱਚ ਮਾਸਟਰਜ਼ ਡਿਗਰੀ ਕੀਤੀ ਅਤੇ 1956 ਤੋਂ 1959 ਤੱਕ  ਬਰੱਸਲਜ਼ ਦੇ ਇੱਕ ਹਾਈ ਸਕੂਲ ਵਿੱਚ ਅਧਿਆਪਨ ਦਾ ਕਾਰਜ ਕੀਤਾ।

1960 ਵਿੱਚ ਉਹ ਪੈਰਿਸ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿੱਚ ਐਮ.ਏ. ਕਰਨ ਲਈ ਪੈਰਿਸ ਚਲੀ ਗਈ। 1961 ਵਿੱਚ ਉਸਨੇ ਐਮ.ਏ. ਕਰ ਲਈ ਅਤੇ 1962 ਵਿੱਚ ਇਸਨੂੰ ਉੱਥੋਂ ਹੀ ਮਨੋਰੋਗਵਿਗਿਆਨ ਵਿੱਚ ਡਿਪਲੋਮਾ ਵੀ ਹਾਸਲ ਕੀਤਾ।

1960ਵਿਆਂ ਵਿੱਚ ਇਰੀਗਾਰੇ ਨੇ ਯਾਕ ਲਾਕਾਂ ਦੇ ਮਨੋਵਿਸ਼ਲੇਸ਼ਣ ਉੱਤੇ ਲੈਕਚਰ ਸੁਣਨੇ ਸ਼ੁਰੂ ਕੀਤੇ ਅਤੇ ਲਾਕਾਂ ਦੁਆਰਾ ਨਿਰਦੇਸ਼ਿਤ ਪੈਰਿਸ ਦੇ ਫ਼ਰਾਇਡ ਸਕੂਲ ਨਾਲ ਜੁੜ ਗਈ।

ਫਿਰ ਉਸਨੇ ਭਾਸ਼ਾ ਵਿਗਿਆਨ ਵਿੱਚ ਪੀ.ਐਚ.ਡੀ. ਕੀਤੀ ਅਤੇ ਉਸਤੋਂ ਬਾਅਦ ਫ਼ਰਾਇਡ ਦੇ ਨਾਰੀਤਵ ਸੰਬੰਧੀ ਵਿਚਾਰਾਂ ਉੱਤੇ ਫ਼ਲਸਫ਼ੇ ਵਿੱਚ ਦੂਜੀ ਪੀ.ਐਚ.ਡੀ. ਕੀਤੀ।

ਥੀਮ[ਸੋਧੋ]

ਇਰੀਗਾਰੇ ਦੀਆਂ ਕੁਝ ਕਿਤਾਬਾਂ ਵਿੱਚ ਪ੍ਰਮੁੱਖ ਪੱਛਮੀ ਚਿੰਤਕਾਂ ਨਾਲ ਕਾਲਪਨਿਕ ਸੰਵਾਦ ਹੈ, ਜਿਵੇਂ ਕਿ ਨੀਤਸ਼ੇ ਅਤੇ ਹੈਡੇਗਰ। ਉਸਨੇ ਹੀਗਲ, ਦੇਕਾਰਤ, ਅਫਲਾਤੂਨ, ਅਰਸਤੂ, ਲੇਵੀਨਾਸ ਅਤੇ ਮੇਰਲੌ-ਪੋਂਟੀ ਉੱਤੇ ਵਿਸ਼ੇਸ਼ ਰਚਨਾਵਾਂ ਕੀਤੀਆਂ ਹਨ।

ਹਵਾਲੇ[ਸੋਧੋ]

  1. Luce Irigaray, "Women on the Market", in: This Sex Which Is Not One, Cornell University Press, 1985, p. 170.

ਬਾਹਰੀ ਲਿੰਕ[ਸੋਧੋ]