ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਉਬੁੰਟੂ ਇੱਕ ਡੈਬੀਅਨ-ਅਧਾਰਤ ਲਿਨਕਸ ਆਪਰੇਟਿੰਗ ਸਿਸਟਮ ਹੈ ਜਿਸ ਦਾ ਡਿਫ਼ਾਲਟ ਡੈਕਸਟਾਪ ਵਾਤਾਵਰਨ ਯੂਨਿਟੀ ਹੈ। ਇਹ ਆਜ਼ਾਦ ਸਾਫ਼ਟਵੇਅਰ ’ਤੇ ਅਧਾਰਤ ਹੈ ਅਤੇ ਇਸ ਦਾ ਨਾਮ ਦੱਖਣੀ ਅਫ਼ਰੀਕੀ ਫ਼ਲਸਫ਼ੇ ਉਬੂਨਟੁ ’ਤੇ ਰੱਖਿਆ ਗਿਆ ਹੈ ਜਿਸਦਾ ਮੋਟਾ ਜਿਹਾ ਮਤਲਬ ਹੈ ਇਨਸਾਨੀਅਤ। ਇਹ ਸਭ ਤੋਂ ਮਸ਼ਹੂਰ ਲਿਨਕਸ ਆਪਰੇਟਿੰਗ ਸਿਸਟਮ ਹੈ ਜੋ 2004 ਵਿੱਚ ਕੈਨੋਨੀਕਲ ਲਿਮਿਟਿਡ ਵੱਲੋਂ ਸ਼ੁਰੂ ਕੀਤਾ ਗਿਆ। ਇਸਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਸਾਰੇ ਨਿੱਜੀ ਕੰਪਿਊਟਰਾਂ ’ਤੇ ਇੰਸਟਾਲ ਕਰ ਕੇ ਵਰਤਿਆ ਜਾ ਸਕਦਾ ਹੈ। ਇੰਸਟਾਲ ਕਰਨ ਤੋਂ ਪਹਿਲਾਂ, ਡੀਵੀਡੀ ਜਾਂ ਪੈੱਨ ਡ੍ਰਾਇਵ ਤੋਂ, ਇਸ ਦੀ ਸਿੱਧੀ ਪਰਖ ਵੀ ਕੀਤੀ ਜਾ ਸਕਦੀ ਹੈ ਜੋ ਕਿ ਇਸ ਦੇ ਇੰਸਟਾਲ ਹੋਣ ਵਰਗਾ ਅਹਿਸਾਸ ਕਰਵਾਉਂਦੀ ਹੈ। ਉਬੁੰਟੂ ਦੀ ਆਮ ਇੰਸਟਾਲ ਵਿੱਚ ਕਾਫ਼ੀ ਸਾਫ਼ਟਵੇਅਰ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ ਜਿੰਨ੍ਹਾਂ ਵਿੱਚਲਿਬਰੇਆਫ਼ਿਸ, ਫ਼ਾਇਰਫ਼ੌਕਸ, ਥੰਡਰਬਰਡ, ਟ੍ਰਾਂਸਮਿਸ਼ਨ, ਅਤੇ ਕਈ ਹਲਕੀਆਂ ਖੇਡਾਂ ਜਿਵੇਂ ਸੂਡੋਕੂ ਅਤੇ ਸ਼ਤਰੰਜ ਆਦਿ ਸ਼ਾਮਲ ਹਨ।