ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/12 ਜੂਨ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 12 ਤੋਂ ਮੋੜਿਆ ਗਿਆ)
- 1905 – ਗੋਪਾਲ ਕ੍ਰਿਸ਼ਨ ਗੋਖਲੇ ਨੇ ਪੁਣੇ ਵਿੱਖੇ ਭਾਰਤੀ ਸੇਵਾ ਸੁਸਾਇਟੀ ਸਥਾਪਿਤ ਕੀਤੀ।
- 1937 – ਜੋਸਿਫ਼ ਸਟਾਲਿਨ ਦੇ ਹੁਕਮਾਂ ਹੇਠ ਇਕੋ ਦਿਨ ਵਿੱਚ ਰੂਸੀ ਫ਼ੌਜ ਦੇ 8 ਸੀਨੀਅਰ ਜਰਨੈਲਾਂ ਨੂੰ ਮਾਰ ਦਿਤਾ ਗਿਆ।
- 1964 – ਦੱਖਣੀ ਅਫਰੀਕਾ 'ਚ ਨੇਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- 1975 – ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕਰ ਦਿਤੀ।
- 1976 – ਭਾਰਤੀ ਦਰਸ਼ਨ ਸ਼ਾਸਤਰੀ ਗੋਪੀਨਾਥ ਕਵੀਰਾਜ ਦਾ ਦਿਹਾਂਤ। (ਜਨਮ 1887)
- 1984 – ਰੇਡੀਉ ਤੋਂ ਦਰਬਾਰ ਸਾਹਿਬ ਦਾ ਕੀਰਤਨ ਦੁਬਾਰਾ ਸ਼ੁਰੂ ਕੀਤਾ ਗਿਆ।
- 2012 – ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਡੀਜ਼ਲ, ਕੈਂਸਰ ਕਾਰਨ ਬਣ ਸਕਦਾ ਹੈ।
- 2015 – ਚੰਡੀਗੜ੍ਹ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਦਿਹਾਂਤ। (ਜਨਮ 1924)