12 ਜੂਨ
Jump to navigation
Jump to search
<< | ਜੂਨ | >> | ||||
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | |||
2021 |
12 ਜੂਨ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 163ਵਾਂ (ਲੀਪ ਸਾਲ ਵਿੱਚ 164ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 202 ਦਿਨ ਬਾਕੀ ਹਨ।
ਵਾਕਿਆ[ਸੋਧੋ]
- 1665 – ਨਿਊ ਐਮਸਟਰਡਮ ਦਾ ਨਾਂ ਬਦਲ ਕੇ ਨਿਊ ਯਾਰਕ ਕੀਤਾ ਗਿਆ।
- 1812 – ਨੈਪੋਲੀਅਨ ਨੇ ਰੂਸ ਤੇ ਹਮਲਾ ਕੀਤਾ
- 1849 – ਲੇਵਿਸ ਹਸਲੈਂਟ ਨੇ ਗੈਸ ਮਾਸਕ ਨੂੰ ਪੇਟੇਂਟ ਕਰਵਾਇਆ।
- 1897 – ਆਸਾਮ 'ਚ ਜ਼ਬਰਦਸਤ ਭੂਚਾਲ ਨਾਲ 1500 ਲੋਕਾਂ ਦੀ ਮੌਤ।
- 1905 – ਗੋਪਾਲ ਕ੍ਰਿਸ਼ਨ ਗੋਖਲੇ ਨੇ ਪੁਣੇ ਵਿੱਖੇ ਭਾਰਤੀ ਸੇਵਾ ਸੁਸਾਇਟੀ ਸਥਾਪਿਤ ਕੀਤੀ।
- 1926 – ਜਰਮਨ ਨੂੰ ਮੈਂਬਰ ਬਣਾਉਣ ਦੇ ਵਿਰੋਧ ਵਿੱਚ ਬਰਾਜ਼ੀਲ ਨੇ 'ਲੀਗ ਆਫ਼ ਨੇਸ਼ਨਜ਼' ਦੀ ਮੈਂਬਰੀ ਛੱਡ ਦਿਤੀ।
- 1937 – ਜੋਸਿਫ਼ ਸਟਾਲਿਨ ਦੇ ਹੁਕਮਾਂ ਹੇਠ ਇਕੋ ਦਿਨ ਵਿੱਚ ਰੂਸੀ ਫ਼ੌਜ ਦੇ 8 ਸੀਨੀਅਰ ਜਰਨੈਲਾਂ ਨੂੰ ਮਾਰ ਦਿਤਾ ਗਿਆ।
- 1942 – ਅਡੋਲਫ ਹਿਟਲਰ ਨੇ ਸਲਾਵਿਕ ਲੋਕਾਂ ਨੂੰ ਦਾਸ ਬਣਾਉਣ ਦਾ ਆਦੇਸ਼ ਦਿੱਤਾ।
- 1958 – ਗੁਰਦਵਾਰਾ ਸੈਂਟਰਲ ਟਾਊਨ, ਜਲੰਧਰ ਵਿੱਚ ਜਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਅਤੇ ਸਿਰਦਾਰ ਗੁਰਚਰਨ ਸਿੰਘ ਗ਼ਰੀਬ ਦੀ ਅਗਵਾਈ ਹੇਠ ਇੱਕ ਸਿੱਖ ਸਟੇਟ ਕਾਨਫ਼ਰੰਸ ਕਰਵਾਈ ਗਈ ਜਿਸ ਵਿੱਚ ਉਹਨਾਂ ਨੇ ਖੁਲ੍ਹੇਆਮ ਸਿੱਖ ਸਟੇਟ ਦੀ ਕਾਇਮੀ ਦੀ ਮੰਗ ਕੀਤੀ।
- 1964 – ਦੱਖਣੀ ਅਫਰੀਕਾ 'ਚ ਨੇਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ।
- 1975 – ਅਲਾਹਾਬਾਦ ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਰੱਦ ਕਰ ਦਿਤੀ।
- 1982 – ਅਮਰੀਕਾ ਦੇ ਨਿਊ ਯਾਰਕ 'ਚ ਪਰਮਾਣੂੰ ਹਥਿਆਰਾਂ ਦੇ ਖਿਲਾਫ ਪ੍ਰਦਰਸ਼ਨ।
- 1984 – ਰੇਡੀਉ ਤੋਂ ਦਰਬਾਰ ਸਾਹਿਬ ਦਾ ਕੀਰਤਨ ਦੁਆਰਾ ਸ਼ੁਰੂ।
- 1994 – ਮਸ਼ਹੂਰ ਖਿਡਾਰੀ ਤੇ ਟੀਵੀ. ਐਕਰ ਓ.ਜੇ. ਸਿੰਪਸਨ ਦੀ ਸਾਬਕਾ ਬੀਵੀ ਨਿਕੋਲ ਤੇ ਉਸ ਦੇ ਦੋਸਤ ਰੌਨਲਡ ਗੋਲਡਮੈਨ ਦਾ ਕਤਲ।
- 1996 – ਅਮਰੀਕਾ ਦੀ ਫ਼ੈਡਰਲ ਕੋਰਟ ਨੇ ਇੰਟਰਨੈੱਟ ਉੱਤੇ ਅਸ਼ਲੀਲਤਾ ਵਿਰੁਧ ਕਾਨੂੰਨ ਨੂੰ 'ਵਿੱਚਾਰਾਂ ਦੀ ਆਜ਼ਾਦੀ ਦੇ ਖ਼ਿਲਾਫ਼' ਗਰਦਾਨ ਕੇ ਰੱਦ ਕਰ ਦਿਤਾ।
- 2012 – ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਡੀਜ਼ਲ, ਕੈਂਸਰ ਕਾਰਨ ਬਣ ਸਕਦਾ ਹੈ।
ਜਨਮ[ਸੋਧੋ]
ਦਿਹਾਂਤ[ਸੋਧੋ]
- 1972 – ਮਹਾਤਮਾ ਗਾਂਧੀ ਦੀ ਆਤਮਕਥਾ ਲਿਖਣ ਵਾਲੇ ਡੀ. ਜੀ. ਤੇਂਦੁਲਕਰ ਦਾ ਦਿਹਾਂਤ।
- 1976 – ਭਾਰਤੀ ਦਰਸ਼ਨ ਸ਼ਾਸਤਰੀ ਗੋਪੀਨਾਥ ਕਵੀਰਾਜ ਦਾ ਦਿਹਾਂਤ। (ਜਨਮ 1887)
- 2015 – ਚੰਡੀਗੜ੍ਹ ਰੌਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਸੈਣੀ ਦਾ ਦਿਹਾਂਤ। (ਜਨਮ 1924)