ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/21 ਮਾਰਚ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਮਾਰਚ 21 ਤੋਂ ਮੋੜਿਆ ਗਿਆ)
- 1349– ਜਰਮਨੀ ਦੇ ਏਰਫਰਟ ਸ਼ਹਿਰ 'ਚ 'ਬਲੈਕ ਡੈੱਥ' ਦੰਗਿਆਂ 'ਚ ਤਿੰਨ ਹਜ਼ਾਰ ਯਹੂਦੀਆਂ ਨੂੰ ਕਤਲ ਕਰ ਦਿੱਤਾ ਗਿਆ।
- 1747– ਜ਼ਕਰੀਆ ਖ਼ਾਨ ਦੇ ਦੂਜੇ ਪੁੱਤਰ ਸ਼ਾਹ ਨਵਾਜ਼ ਖ਼ਾਨ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ ਅਤੇ ਅਪਣੇ ਭਰਾ ਯਾਹੀਆ ਖ਼ਾਨ ਨੂੰ ਕੈਦ ਕਰ ਦਿਤਾ।
- 1768– ਫ਼ਰਾਂਸੀਸੀ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਜੋਜ਼ਿਫ਼ ਫ਼ੋਰੀਏ ਦਾ ਜਨਮ।
- 1791– ਬਰਤਾਨਵੀ ਸਾਮਰਾਜ ਨੇ ਟੀਪੂ ਸੁਲਤਾਨ ਤੋਂ ਬੰਗਲੌਰ ਖੋਹ ਲਿਆ।
- 1858– ਲਖਨਊ 'ਚ ਵਿਦਰੋਹੀ ਸਿਪਾਹੀਆਂ ਨੇ ਆਤਮਸਮਰਪਣ ਕਰ ਦਿੱਤਾ।
- 1916– ਭਾਰਤੀ ਸਹਿਨਾਈ ਵਾਦਕ ਬਿਸਮਿੱਲਾਹ ਖ਼ਾਨ ਦਾ ਜਨਮ (ਮੌਤ 2006)
- 1921– ਉਰਦੂ ਅਤੇ ਹਿੰਦੀ ਕਵੀ, ਫਿਲਮ ਨਿਰਮਾਤਾ, ਅਤੇ ਸਕ੍ਰੀਨਲੇਖਕ ਮੁਘਨੀ ਅੱਬਾਸੀ ਦਾ ਜਨਮ।
- 1954– ਫ਼ਿਲਮਫ਼ੇਅਰ ਪੁਰਸਕਾਰ ਸ਼ੁਰੂ ਹੋਇਆ।
- 1966– ਤ੍ਰਿਉਵਨਾਥਪੁਰਮ, ਕੇਰਲਾ ਪੇਸ਼ਾ ਅਦਾਕਾਰਾ, ਡਾਂਸਰ, ਕੋਰੀਓਗ੍ਰਾਫਰ ਸ਼ੋਬਾਨਾ ਦਾ ਜਨਮ।
- 1977– ਭਾਰਤ 'ਚ 25 ਜੂਨ 1975 ਤੋਂ ਲੱਗਾ ਰਾਸ਼ਟਰੀ ਐਮਰਜੈਂਸੀ (ਭਾਰਤ) ਹਟਾ ਲਿਆ ਗਿਆ।
- 1995– ਪੰਜਾਬੀ ਦੇ ਨਾਵਲਕਾਰ, ਨਿੱਕੀ ਕਹਾਣੀ ਲੇਖਕ, ਗੀਤਕਾਰ,ਫਿਲਮ ਮੇਕਰ ਸੁਰਜੀਤ ਸਿੰਘ ਸੇੇਠੀ ਦਾ ਦਿਹਾਂਤ।