ਸਮੱਗਰੀ 'ਤੇ ਜਾਓ

ਮਯੰਕ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਯੰਕ ਅਗਰਵਾਲ
ਨਿੱਜੀ ਜਾਣਕਾਰੀ
ਪੂਰਾ ਨਾਮ
ਮਯੰਕ ਅਨੁਰਾਗ ਅਗਰਵਾਲ
ਜਨਮ (1991-02-16) 16 ਫਰਵਰੀ 1991 (ਉਮਰ 33)
ਬੰਗਲੌਰ, ਕਰਨਾਟਕ, ਭਾਰਤ
ਛੋਟਾ ਨਾਮਮੌਂਕਸ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਔਫ਼ ਬ੍ਰੇਕ
ਭੂਮਿਕਾਸਲਾਮੀ ਬੱਲੇਬਾਜ਼ੀ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 295)26 ਦਸੰਬਰ 2018 ਬਨਾਮ ਆਸਟਰੇਲੀਆ
ਆਖ਼ਰੀ ਟੈਸਟ22 ਅਗਸਤ 2019 ਬਨਾਮ ਵੈਸਟਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2010–ਜਾਰੀਕਰਨਾਟਕ
2011–2013ਰੌਇਲ ਚੈਲੇਂਜਰਜ਼ ਬੰਗਲੌਰ
2014–2016ਦਿੱਲੀ ਡੇਅਰਡੈਵਿਲਜ਼
2017ਰਾਈਜ਼ਿੰਗ ਪੂਨੇ ਸੂਪਰਜਾਇੰਟ[1]
2018–ਜਾਰੀਕਿੰਗਜ਼ XI ਪੰਜਾਬ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਪਹਿ.ਦ. ਲਿਸਟ ਏ ਟੀ20ਆਈ
ਮੈਚ 2 50 75 133
ਦੌੜਾਂ 195 3,964 3,605 2,932
ਬੱਲੇਬਾਜ਼ੀ ਔਸਤ 65.00 50.17 48.71 24.63
100/50 0/2 8/23 12/14 1/18
ਸ੍ਰੇਸ਼ਠ ਸਕੋਰ 77 304* 176 111
ਗੇਂਦਾਂ ਪਾਈਆਂ 342
ਵਿਕਟਾਂ 0 3 0 0
ਗੇਂਦਬਾਜ਼ੀ ਔਸਤ 72.33
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 2/18
ਕੈਚਾਂ/ਸਟੰਪ 3/– 30/– 28/– 49/–
ਸਰੋਤ: ESPNcricinfo, 22 ਅਗਸਤ 2019

ਮਯੰਕ ਅਨੁਰਾਗ ਅਗਰਵਾਲ (ਜਨਮ 16 ਫਰਵਰੀ 1991)[2] ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਜੋ ਕਰਨਾਟਕ ਲਈ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਵਜੋਂ ਖੇਡਦਾ ਹੈ। ਉਸਨੇ 26 ਦਸੰਬਰ 2018 ਨੂੰ ਆਸਟਰੇਲੀਆ ਖ਼ਿਲਾਫ਼ ਭਾਰਤੀ ਕ੍ਰਿਕਟ ਟੀਮ ਲਈ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।[3]

ਸ਼ੁਰੂਆਤੀ ਕੈਰੀਅਰ[ਸੋਧੋ]

ਉਹ ਸਾਲ 2008-09 ਦੀ ਅੰਡਰ-19 ਕੂਚ ਬਿਹਾਰ ਟਰਾਫੀ ਅਤੇ 2010 ਦੇ ਆਈਸੀਸੀ ਅੰਡਰ -19 ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੇ ਪ੍ਰਦਰਸ਼ਨ ਨਾਲ ਪ੍ਰਸਿੱਧ ਹੋਇਆ ਸੀ, ਜਿਸ ਵਿੱਚ ਉਹ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ।[4] ਉਸ ਨੂੰ 2010 ਵਿੱਚ ਕਰਨਾਟਕ ਪ੍ਰੀਮੀਅਰ ਲੀਗ ਵਿੱਚ ਮੈਨ ਆਫ ਦਿ ਸੀਰੀਜ਼ ਵੀ ਚੁਣਿਆ ਗਿਆ ਸੀ। ਉਸਨੇ ਇਸ ਟੂਰਨਾਮੈਂਟ ਵਿੱਚ ਇੱਕ ਸੈਂਕੜਾ ਵੀ ਲਗਾਇਆ ਸੀ।[5]

ਉਹ ਬੰਗਲੌਰ ਵਿਚਲੇ ਬਿਸ਼ਪ ਕਾਟਨ ਲੜਕਿਆਂ ਦਾ ਸਕੂਲ ਅਤੇ ਜੈਨ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਹੈ।[6]

ਘਰੇਲੂ ਕ੍ਰਿਕਟ[ਸੋਧੋ]

ਨਵੰਬਰ 2017 ਵਿੱਚ ਉਸਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਆਪਣਾ ਪਹਿਲਾ ਤੀਹਰਾ ਸੈਂਕੜਾ ਲਗਾਇਆ ਜਦੋਂ ਉਸਨੇ 2017-18 ਰਣਜੀ ਟਰਾਫੀ ਕਰਨਾਟਕ ਲਈ ਖੇਡਦਿਆਂ ਮਹਾਂਰਾਸ਼ਟਰ ਵਿਰੁੱਧ ਬੱਲਬਾਜ਼ੀ ਕਰਦਿਆਂ ਨਾਬਾਦ ਰਹਿ ਕੇ 304 ਦੌੜਾਂ ਬਣਾਈਆਂ।[7] ਇਹ ਭਾਰਤ ਵਿੱਚ ਪਹਿਲਾ ਦਰਜਾ ਕ੍ਰਿਕਟ ਵਿੱਚ 50ਵਾਂ ਤੀਹਰਾ ਸੈਂਕੜਾ ਸੀ।[8] ਉਸੇ ਮਹੀਨੇ ਦੇ ਦੌਰਾਨ ਉਸਨੇ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਵਿੱਚ 1000 ਦੌੜਾਂ ਬਣਾਈਆਂ।[9][10] ਉਹ 2017-18 ਦੀ ਰਣਜੀ ਟਰਾਫੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ, ਜਿਸਨੇ ਟੂਰਨਾਮੈਂਟ ਨੂੰ 1,160 ਦੌੜਾਂ ਨਾਲ ਖਤਮ ਕੀਤਾ।[11]

ਜਨਵਰੀ 2018 ਵਿੱਚ ਉਸਨੂੰ ਕਿੰਗਜ਼ ਇਲੈਵਨ ਪੰਜਾਬ ਨੇ 2018 ਆਈਪੀਐਲ ਨਿਲਾਮੀ ਵਿੱਚ ਖਰੀਦਿਆ ਸੀ।[12] ਫਰਵਰੀ 2018 ਵਿੱਚ ਉਹ ਅੱਠ ਮੈਚਾਂ ਵਿੱਚ 723 ਦੌੜਾਂ ਦੇ ਕੇ 2017-18 ਦੀ ਵਿਜੇ ਹਜ਼ਾਰੇ ਟਰਾਫੀ ਵਿੱਚ ਸਭ ਤੋਂ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ।[13] ਉਸਨੇ ਸਾਰੇ ਫਾਰਮੈਟਾਂ ਵਿੱਚ ਕੁੱਲ 2,141 ਦੌੜਾਂ ਬਣਾਈਆਂ, ਜੋ ਕਿ ਕਿਸੇ ਇੱਕ ਭਾਰਤੀ ਘਰੇਲੂ ਸੀਜ਼ਨ ਵਿੱਚ ਕਿਸੇ ਵੀ ਬੱਲੇਬਾਜ਼ ਦੁਆਰਾ ਸਭ ਤੋਂ ਵੱਧ ਹੈ।[14] ਜੂਨ 2018 ਵਿੱਚ ਉਸਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਆਰਾ ਰਣਜੀ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਕਰਕੇ ਲਈ ਮਾਧਵ ਰਾਓ ਸਿੰਧੀਆ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।[15]

ਉਹ ਕਰਨਾਟਕ ਲਈ 2018–19 ਵਿਜੇ ਹਜ਼ਾਰੇ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸੀ, ਜਿਸ ਵਿੱਚ ਸੱਤ ਮੈਚਾਂ ਵਿੱਚ 251 ਦੌੜਾਂ ਬਣਾਈਆਂ ਸਨ।[16] ਅਕਤੂਬਰ 2018 ਵਿੱਚ ਉਸਨੂੰ ਇੰਡੀਆ ਬੀ ਦੀ ਟੀਮ ਵਿੱਚ 2018–19 ਦੇਵਧਰ ਟਰਾਫੀ ਲਈ ਨਾਮਜ਼ਦ ਕੀਤਾ ਗਿਆ ਸੀ।[17] ਇਸ ਤੋਂ ਅਗਲੇ ਮਹੀਨੇ ਉਸਨੂੰ 2018–19 ਰਣਜੀ ਟਰਾਫੀ ਤੋਂ ਪਹਿਲਾਂ ਨਿਗਾਹ ਰੱਖੇ ਜਾਣ ਵਾਲੇ ਅੱਠ ਖਿਡਾਰੀਆਂ ਵਿੱਚੋਂ ਇੱਕ ਵਜੋਂ ਚੁਣਿਆ ਗਿਆ ਸੀ।[18]

ਅੰਤਰਰਾਸ਼ਟਰੀ ਕੈਰੀਅਰ[ਸੋਧੋ]

ਸਤੰਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਖਿਲਾਫ ਲੜੀ ਲਈ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਨਹੀਂ ਖੇਡਿਆ।[19] ਦਸੰਬਰ 2018 ਵਿੱਚ ਉਸਨੂੰ ਆਸਟਰੇਲੀਆ ਖ਼ਿਲਾਫ਼ ਲੜੀ ਲਈ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਜਦੋਂ ਪ੍ਰਿਥਵੀ ਸ਼ਾਅ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹੋ ਗਿਆ ਸੀ।[20] ਉਸਨੇ 26 ਦਸੰਬਰ 2018 ਨੂੰ ਆਸਟਰੇਲੀਆ ਖ਼ਿਲਾਫ਼ ਆਪਣਾ ਟੈਸਟ ਖੇਡਿਆ। ਮੈਲਬਰਨ ਕ੍ਰਿਕਟ ਮੈਦਾਨ ਵਿੱਚ ਆਪਣੀ ਪਹਿਲੀ ਪਾਰੀ ਵਿੱਚ ਉਸਨੇ 76 ਦੌੜਾਂ ਬਣਾਈਆਂ।[21] ਇਹ ਆਸਟਰੇਲੀਆ ਵਿੱਚ ਆਪਣਾ ਪਹਿਲਾ ਟੈਸਟ ਮੈਚ ਖੇਡਦਿਆਂ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ ਸਭ ਤੋਂ ਵੱਧ ਸਕੋਰ ਸੀ ਜਿਸ ਵਿੱਚ ਉਸਨੇ 1947 ਵਿੱਚ ਸਿਡਨੀ ਕ੍ਰਿਕਟ ਮੈਦਾਨ (ਐਸ.ਸੀ.ਜੀ.) ਵਿੱਚ ਦੱਤੂ ਫਡਕਰ ਦੁਆਰਾ ਸਥਾਪਤ ਕੀਤੇ ਗਏ 51 ਦੌੜਾਂ ਦੇ ਪਿਛਲੇ ਰਿਕਾਰਡ ਨੂੰ ਤੋੜਿਆ।[22][23] ਉਸਨੇ ਚੌਥਾ ਟੈਸਟ ਵੀ ਖੇਡਿਆ ਅਤੇ 195 ਦੌੜਾਂ ਨਾਲ ਸੀਰੀਜ਼ ਖਤਮ ਕੀਤੀ।[24]

ਜੁਲਾਈ 2019 ਵਿੱਚ ਉਸਨੂੰ ਵਿਜੇ ਸ਼ੰਕਰ ਦੀ ਥਾਂ ਤੇ 2019 ਦੇ ਕ੍ਰਿਕਟ ਵਰਲਡ ਕੱਪ ਲਈ ਭਾਰਤ ਦੀ ਟੀਮ ਕੀਤਾ ਗਿਆ ਸੀ, ਜਿਸ ਨੂੰ ਸੱਟ ਕਾਰਨ ਟੂਰਨਾਮੈਂਟ ਦੇ ਬਾਕੀ ਮੈਚਾਂ ਵਿਚੋਂ ਬਾਹਰ ਕਰ ਦਿੱਤਾ ਗਿਆ ਸੀ।[25]

ਨਿੱਜੀ ਜ਼ਿੰਦਗੀ[ਸੋਧੋ]

ਅਗਰਵਾਲ ਵਿਪਾਸਨਾ ਦੇ ਧਿਆਨ ਦੀ ਤਕਨੀਕ ਦਾ ਅਭਿਆਸ ਕਰਦਾ ਹੈ, ਜਿਸਨੂੰ ਉਸਦੇ ਪਿਤਾ ਅਨੁਰਾਗ ਅਗਰਵਾਲ ਨੇ ਉਸਨੂੰ ਸਿਖਾਇਆ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜੋਸਫ਼ ਮਰਫੀ ਦੀ ਕਿਤਾਬ ਦਿ ਪਾਵਰ ਆਫ਼ ਦ ਸਬਕੌਂਸ਼ੀਅਸ ਮਾਈਂਡ ਤੋਂ ਪ੍ਰੇਰਿਤ ਹੈ।[26][27]

ਜਨਵਰੀ 2018 ਵਿੱਚ ਅਗਰਵਾਲ ਨੇ ਬੰਗਲੌਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਸੂਦ ਦੀ ਧੀ ਅਸ਼ੀਤਾ ਸੂਦ ਨਾਲ ਵਿਆਹ ਕਰਵਾ ਲਿਆ ਸੀ।[28]

ਇਹ ਵੀ ਵੇਖੋ[ਸੋਧੋ]

 • ਰਣਜੀ ਟਰਾਫੀ ਦੀਆਂ ਤੀਹਰੇ ਸੈਕੜਿਆਂ ਦੀ ਸੂਚੀ

ਹਵਾਲੇ[ਸੋਧੋ]

 1. "Supergiants acquire Mayank Agarwal from Daredevils". Espncricinfo.com. Retrieved 19 January 2017.
 2. Mayank Agarwal, ESPN Cricinfo. Retrieved 2012-02-01.
 3. "Mayank Agarwal, India's Test cap No.295., impresses on debut". International Cricket Council. Retrieved 26 December 2018.
 4. Most runs for India Under-19s, ICC Under-19 World Cup 2009/10 ESPN Cricinfo.
 5. Agarwal century sets up big Davangere win ESPN Cricinfo. Retrieved 2012-01-19.
 6. Notable Alumni Jain college University
 7. "Agarwal's triple-century sinks Maharashtra". ESPN Cricinfo. 3 November 2017. Retrieved 3 November 2017.
 8. "Triple-tons: India 28, rest of world 31". ESPN Cricinfo. 3 November 2017. Retrieved 3 November 2017.
 9. "Agarwal racks up 1000 runs in season after Karnataka bag lead". ESPN Cricinfo. 27 November 2017. Retrieved 27 November 2017.
 10. "Group A: Agarwal tops 1000 runs for season". Wisden India. 27 November 2017. Archived from the original on 30 ਨਵੰਬਰ 2017. Retrieved 27 November 2017. {{cite news}}: Unknown parameter |dead-url= ignored (|url-status= suggested) (help)
 11. "Ranji Trophy, 2017/18: Most Runs". ESPN Cricinfo. Retrieved 1 January 2018.
 12. "List of sold and unsold players". ESPN Cricinfo. Retrieved 27 January 2018.
 13. "Vijay Hazare Trophy, 2017/18:Most Runs". ESPN Cricinfo. Retrieved 27 February 2018.
 14. "Agarwal's 90 leads Karnataka to third Vijay Hazare title in five years". ESPN Cricinfo. Retrieved 27 February 2018.
 15. "Kohli, Harmanpreet, Mandhana win top BCCI awards". ESPN Cricinfo. Retrieved 7 June 2018.
 16. "Vijay Hazare Trophy, 2016/17 - Karnataka: Batting and bowling averages". ESPN Cricinfo. Retrieved 9 October 2018.
 17. "Rahane, Ashwin and Karthik to play Deodhar Trophy". ESPN Cricinfo. Retrieved 19 October 2018.
 18. "Eight players to watch out for in Ranji Trophy 2018-19". ESPN Cricinfo. Retrieved 3 November 2018.
 19. "Indian team for Paytm Test series against Windies announced". Board of Control for Cricket in India. Archived from the original on 29 ਸਤੰਬਰ 2018. Retrieved 29 September 2018. {{cite web}}: Unknown parameter |dead-url= ignored (|url-status= suggested) (help)
 20. "Prithvi Shaw ruled out of Australia Test series". International Cricket Council. Retrieved 17 December 2018.
 21. "3rd Test, India tour of Australia at Melbourne, Dec 26-30 2018". ESPN Cricinfo. Retrieved 26 December 2018.
 22. "Boxing Day Test: Mayank Agarwal misses out on debut hundred but shows nerves of steel at MCG". India Today. 26 December 2018.
 23. "Mayank Agarwal records top score for an Indian Test debutant in Australia". Times of India. 26 December 2018.
 24. Dinakar, S. (7 January 2019). "After seven decades, India on top down under!". Thehindu.com. Retrieved 24 April 2019.
 25. "Vijay Shankar out of World Cup with toe injury". ESPN Cricinfo. Retrieved 1 July 2019.
 26. "Mayank Agarwal's new approach has fetched him big scores". Cricbuzz.com. Retrieved 25 April 2019.
 27. "Mayank Agarwal's Journey To International Debut Has Been An Emotional Roller Coaster". Mensxp.com. Retrieved 25 April 2019.
 28. Prathibha Joy. "Praveen Sood: Mayank Agarwal gets engaged - Bengaluru News - Times of India". The Times of India. Retrieved 24 April 2019.

ਬਾਹਰੀ ਲਿੰਕ[ਸੋਧੋ]