ਵੀਨਾ ਜਾਰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੀਨਾ ਜਾਰਜ
ਐਮ.ਐਲ.ਏ.
ਦਫ਼ਤਰ ਸੰਭਾਲਿਆ
2016
ਹਲਕਾਆਰੰਮੁਲਾ (ਰਾਜ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ3 ਅਗਸਤ 1976
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਜੀਵਨ ਸਾਥੀਜਾਰਜ ਜੋਸਫ
ਬੱਚੇਹਾਂ
ਰਿਹਾਇਸ਼ਮਏਲਪਰਾ, ਕੇਰਲਾ
ਕਿੱਤਾਨਿਊਜ਼ ਐਂਕਰ, ਸੰਪਾਦਕ, ਟੈਲੀਵਿਜ਼ਨ ਮੇਜ਼ਬਾਨ

ਵੀਨਾ ਜਾਰਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਭਾਰਤੀ ਸਿਆਸਤਦਾਨ ਹੈ ਅਤੇ ਕੇਰਲਾ ਵਿਧਾਨ ਸਭਾ ਵਿੱਚ ਆਰੰਮੁਲਾ (ਰਾਜ ਵਿਧਾਨ ਸਭਾ ਹਲਕਾ) ਦੀ ਨੁਮਾਇੰਦਗੀ ਕਰਦੀ ਹੈ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ, 16 ਸਾਲਾਂ ਤੋਂ ਵੱਧ ਸਮੇਂ ਤੱਕ ਉਸਨੇ ਵੱਡੇ ਮਲਿਆਲਮ ਨਿਊਜ਼ ਚੈਨਲਾਂ ਨਾਲ ਕੰਮ ਕੀਤਾ ਹੈ। ਉਹ ਮਲਿਆਲਮ ਨਿਊਜ਼ ਚੈਨਲਾਂ ਵਿਚ ਪਹਿਲੀ ਮਹਿਲਾ ਕਾਰਜਕਾਰੀ ਸੰਪਾਦਕ ਵੀ ਹੈ।

ਸਿੱਖਿਆ[ਸੋਧੋ]

ਵੀਨਾ ਜਾਰਜ ਨੇ ਕੇਰਲ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਹਾਸਲ ਕੀਤੀ ਹੈ।

ਨਿੱਜੀ ਜ਼ਿੰਦਗੀ[ਸੋਧੋ]

ਵੀਨਾ ਜਾਰਜ ਦਾ ਵਿਆਹ ਡਾ. ਜਾਰਜ ਜੋਸਫ ਨਾਲ ਹੋਇਆ ਹੈ ਜੋ ਮਲੰਕਾਰਾ ਆਰਥੋਡਾਕਸ ਸੀਰੀਅਨ ਚਰਚ ਦਾ ਐਸੋਸੀਏਸ਼ਨ ਸੈਕਟਰੀ ਸੀ

ਕਰੀਅਰ[ਸੋਧੋ]

ਟੈਲੀਵਿਜ਼ਨ ਕਰੀਅਰ

ਵੀਨਾ ਜਾਰਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੈਰਾਲੀ ਟੀਵੀ ਦੇ ਇੱਕ ਪੱਤਰਕਾਰ ਸਿਖਿਆਰਥੀ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਸਨੇ ਕੈਰਾਲੀ ਟੀਵੀ ਛੱਡ ਕੇ ਮਨੋਰਮਾ ਨਿਊਜ਼ ਵਿੱਚ ਨਿਊਜ਼ ਐਂਕਰ ਵਜੋਂ ਕੰਮ ਕੀਤਾ। ਮਨੋਰਮਾ ਨਿਊਜ਼ ਵਿਚ ਉਹ ਪੁਲੇਰਵੇਲਾ ਅਤੇ ਈਈ ਲੋਖਮ ਆਦਿ ਪ੍ਰੋਗਰਾਮਾਂ ਦੀ ਇੰਚਾਰਜ ਸੀ। ਉਸਨੇ ਮਲਿਆਲਮ ਨਿਊਜ਼ ਚੈਨਲ ਇੰਡੀਆਵਿਜ਼ਨ ਅਤੇ ਟੀਵੀ ਨਿਊਜ਼ ਨਾਲ ਵੀ ਕੰਮ ਕੀਤਾ। ਇੰਡੀਆਵਿਜ਼ਨ ਵਿਚ ਉਹ ਮੁੱਖ ਨਿਊਜ਼ ਸੰਪਾਦਕ ਸੀ। ਉਹ ਫਰਵਰੀ 2015 ਵਿਚ ਕਾਰਜਕਾਰੀ ਸੰਪਾਦਕ ਵਜੋਂ ਟੀਵੀ ਨਿਊਜ਼ ਵਿਚ ਸ਼ਾਮਿਲ ਹੋਈ ਸੀ।[1]

ਬਤੌਰ ਰਾਜਨੇਤਾ

ਵੀਨਾ ਜਾਰਜ ਨੂੰ ਕੇਰਲਾ ਵਿਧਾਨ ਸਭਾ ਚੋਣਾਂ, 2016 ਲਈ ਸੀ.ਪੀ.ਐਮ. ਦੇ ਰਾਜ ਸਕੱਤਰੇਤ ਦੁਆਰਾ ਆਰੰਮੁਲਾ (ਰਾਜ ਵਿਧਾਨ ਸਭਾ ਹਲਕਾ) ਦੀ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ।[2]

ਉਸਨੇ ਕੇਰਲ ਦੇ ਵਿਧਾਨ ਸਭਾ ਲਈ-ਆਰੰਮੁਲਾ (ਰਾਜ ਵਿਧਾਨ ਸਭਾ ਹਲਕੇ) ਤੋਂ 2016 ਕੇਰਲ ਵਿਧਾਨ ਸਭਾ ਦੀ ਚੋਣ ਵਿਚ ਇੰਡੀਅਨ ਨੈਸ਼ਨਲ ਕਾਗਰਸ ਪਾਰਟੀ ਦੇ ਕੇ.ਸਿਵਾਦਸਨ ਨਾਇਰ ਨੂੰ 7646 ਵੋਟ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਸੀ।[3]

2019 ਦੀਆਂ ਆਮ ਆਮ ਚੋਣਾਂ ਵਿੱਚ ਉਸਨੇ ਖੱਬੇ ਮੋਰਚੇ ਦੇ ਉਮੀਦਵਾਰ (ਐਲ.ਡੀ.ਐਫ ) ਵਜੋਂ ਪਠਾਨਕਥਿੱਟਾ (ਲੋਕ ਸਭਾ ਹਲਕੇ) ਤੋਂ ਚੋਣ ਲੜੀ ਸੀ। ਹਾਲਾਂਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਐਂਟੋ ਐਂਟਨੀ ਤੋਂ 44,243 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਈ ਸੀ।

ਅਵਾਰਡ[ਸੋਧੋ]

  • ਕੇਰਲ ਟੀਵੀ ਅਵਾਰਡਜ਼ -2 ਬੇਸਟ ਮਲਿਆਲਮ ਨਿਊਜ਼ ਰੀਡਰ
  • ਲੋਹਿਥਦਾਸ ਮਿਨੀ ਸਕ੍ਰੀਨ ਅਵਾਰਡ -2012
  • ਰਾਜੀਵ ਗਾਂਧੀ ਅਧਿਐਨ ਕੇਂਦਰ ਪੁਰਸਕਾਰ -2012
  • ਜੇਸੀ ਫਾਉਂਡੇਸ਼ਨ ਅਵਾਰਡ -2012
  • ਗ੍ਰੀਨ ਚੁਆਇਸ ਯੂਏਈ ਪੁਰਸਕਾਰ
  • ਸੁਰੇਂਦਰਨ ਨੀਲਸਵਰਮ ਪੁਰਸਕਾਰ -2011
  • ਕੰਨਿਆਕਾ ਮਿਨਾਲੇ ਪੁਰਸਕਾਰ -2011
  • ਪੀ.ਭਾਸਕਰਨ ਫਾਉਂਡੇਸ਼ਨ ਅਵਾਰਡ -2011
  • ਸਾਬਰਮਤੀ ਅਵਾਰਡ -2011
  • ਏਸ਼ੀਆਵਿਜ਼ਨ ਅਵਾਰਡ -2010,2011
  • ਟੀਵੀ ਵਿਊਅਰਜ਼ ਅਵਾਰਡ -2010

ਹਵਾਲੇ[ਸੋਧੋ]

  1. "Veena George, the first woman Executive Editor in the history of Malayalam TV news". Archived from the original on 2021-05-07. Retrieved 2021-02-05.
  2. "CPM approves candidatures of Mukesh, Veena George". Archived from the original on 2016-10-12. Retrieved 2021-02-05. {{cite web}}: Unknown parameter |dead-url= ignored (|url-status= suggested) (help)
  3. "Red wave in Pathanamthitta". Archived from the original on 2016-06-11. Retrieved 2021-02-05.