ਸਕਾਊਟਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਕਾਊਟਿੰਗ
ਦੇਸ਼ਦੁਨੀਆਭਰ
ਬਰਤਾਨੀਆ (ਮੁੱਢ)
ਸ਼ੁਰੂਆਤ1907
ਮੌਢੀਰਾਬਰਟ ਬੇਡਿਨ ਪਾਵਲ
 ਸਕਾਊਟ ਨਾਲ ਸਬੰਧਤ ਫਾਟਕl

ਸਕਾਊਟਿੰਗ ਦਾ ਜਨਮ ਲਗਪਗ 109 ਸਾਲ ਪਹਿਲਾਂ ਇੰਗਲੈਂਡ ਵਿੱਚ ਹੋਇਆ ਸੀ। ਇਸ ਲਹਿਰ ਦਾ ਮੌਢੀ ਰਾਬਰਟ ਬੇਡਿਨ ਪਾਵਲ[1][2] ਨੂੰ ਮੰਨਿਆ ਜਾਂਦਾ ਹੈ ਜਿਸ ਨੇ ਸਮੇਂ ਦੀ ਲੋੜ ਅਨੁਸਾਰ ਇਸ ਸਿੱਖਿਆਦਾਇਕ ਲਹਿਰ ਨੁੂੰ ਜਨਮ ਦਿੱਤਾ। ਉਨ੍ਹਾਂ ਦਾ ਜਨਮ ਦਿਨ 22 ਫਰਵਰੀ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਕਾਊਟਿੰਗ ਸੋਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉੁਨ੍ਹਾਂ ਦੁਆਰਾ ਸਥਾਪਿਤ ਕੀਤੀ ਗਈ ਸਕਾਊਟਿੰਗ ਲਹਿਰ ਅੱਜ ਵੀ ਦੁਨੀਆ ਦੇ ਲਗਪਗ 165 ਦੇਸ਼ਾਂ ਵਿੱਚ ਚੱਲ ਰਹੀ ਹੈ ਅਤੇ ਕਰੋੜਾਂ ਹੀ ਨੌਜਵਾਨ ਲੜਕੇ-ਲੜਕੀਆਂ ਇਸ ਦਾ ਲਾਭ ਲੈ ਰਹੇ ਹਨ।

ਉਦੇਸ਼[ਸੋਧੋ]

ਇਸ ਲਹਿਰ ਦੀ ਬੁਨਿਆਦ ਨੈਤਿਕਤਾ, ਇਮਾਨਦਾਰੀ, ਭਰਾਤਰੀ ਭਾਵ ਅਤੇ ਆਪਸੀ ਵਿਸ਼ਵਾਸ ਉੱਪਰ ਆਧਾਰਿਤ ਹੈ। ਨੌਜਵਾਨਾਂ ਵਿੱਚ ਰਚਨਾਤਮਕ ਸੋਚ ਦਾ ਵਿਕਾਸ ਕਰਨਾ, ਸਾਹਸ ਅਤੇ ਦਲੇਰੀ ਦੀ ਭਾਵਨਾ ਪੈਦਾ ਕਰਨਾ, ਸ਼ਖ਼ਸੀਅਤ ਦਾ ਵਿਕਾਸ ਕਰਨਾ ਅਤੇ ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਹੈ, ਤਾਂ ਕਿ ਉਹ ਸੰਸਾਰ ਵਿੱਚ ਇੱਕ ਚੰਗੇ ਇਨਸਾਨ ਅਤੇ ਸੂਝਵਾਨ ਨਾਗਰਿਕ ਦੇ ਤੌਰ 'ਤੇ ਵਿਚਰ ਸਕਣ। ਸਕਾਊਟਿੰਗ ਗਤੀਵਿਧੀਆਂ ਨਵੀਂ ਪੀੜ੍ਹੀ ਨੂੰ ਬੌਧਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਵਿਕਸਿਤ ਕਰਕੇ ਇਨ੍ਹਾਂ ਨੂੰ ਪੂਰਨ ਮਨੁੱਖ ਬਣਾਉਣ ਵਿੱਚ ਸਹਾਈ ਹੁੁੰੰਦੀਆਂ ਹਨ। ਸਕਾਊਟਿੰਗ ਵਿੱਚ ਆ ਕੇ ਨੌਜਵਾਨ ਆਪਣੇ ਗੁਣਾਂ ਨੂੰ ਤਰਾਸ਼ ਕੇ ਵਿਕਸਿਤ ਕਰਨ, ਸਵੈ-ਅਨੁਸ਼ਾਸਨ ਪੈਦਾ ਕਰਨ, ਸਵੈ-ਪੜਚੋਲ ਕਰਨ, ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਨ ਅਤੇ ਔਖੇ ਕੰਮਾਂ ਨੂੰ ਯੁਗਤੀ ਨਾਲ ਕਰਨ ਵਿੱਚ ਨਿਪੁੰਨ ਹੋ ਜਾਂਦੇ ਹਨ।

ਦੇਸ਼ਾ ਦੀ ਸੁਚੀ[ਸੋਧੋ]

ਚੋਟੀ ਦੇ 20 ਦੇਸ਼
ਦੇਸ਼ ਮੈਂਬਰਸਿੱਪ ਅਬਾਦੀ
ਯੋਗਦਾਨ
ਸਕਾਊਟਿੰਗ
ਕਦੋਂ ਸ਼ੁਰੂ ਹੋਈ
ਜਾਣਕਾਰੀ
ਦੀ ਸ਼ੁਰੂਆਤ
ਇੰਡੋਨੇਸ਼ੀਆ 17,100,000  7.2% 1912 1912
ਸੰਯੁਕਤ ਰਾਜ ਅਮਰੀਕਾ 7,500,000  2.4% 1910 1912
ਭਾਰਤ 4,150,000  0.3% 1909 1911
ਫ਼ਿਲਪੀਨਜ਼ 2,150,000  2.2% 1910 1918
ਥਾਈਲੈਂਡ 1,300,000  1.9% 1911 1957
ਬੰਗਲਾਦੇਸ਼ 1,050,000  0.7% 1920 1928
ਬਰਤਾਨੀਆ 1,000,000  1.6% 1907 1909
ਪਾਕਿਸਤਾਨ 575,000  0.3% 1909 1911
ਕੀਨੀਆ 480,000  1.1% 1910 1920
ਦੱਖਣੀ ਕੋਰੀਆ 270,000  0.5% 1922 1946
ਜਰਮਨੀ 250,000  0.3% 1910 1912
ਯੂਗਾਂਡਾ 230,000  0.6% 1915 1914
ਇਟਲੀ 220,000  0.4% 1910 1912
ਕੈਨੇਡਾ 220,000  0.7% 1908 1910
ਜਪਾਨ 200,000  0.2% 1913 1919
ਫ਼ਰਾਂਸ 200,000  0.3% 1910 1911
ਬੈਲਜੀਅਮ 170,000  1.5% 1911 1915
ਪੋਲੈਂਡ 160,000  0.4% 1910 1910
ਨਾਈਜੀਰੀਆ 160,000  0.1% 1915 1919
ਹਾਂਗ ਕਾਂਗ 160,000  2.3% 1914 1916

ਹਵਾਲੇ[ਸੋਧੋ]

  1. Baden-Powell, Robert (1908). Scouting for Boys: A Handbook for Instruction in Good Citizenship. London: H. Cox. ISBN 978-0-486-45719-2.{{cite book}}: CS1 maint: ref duplicates default (link)
  2. "Scouting Founded". Order of the Arrow, Boy Scouts of America. Retrieved September 29, 2014.