ਸਚਿਦਾਨੰਦ ਵਾਤਸਾਇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਚਿਦਾਨੰਦ ਹੀਰਾਨੰਦ ਵਾਤਸਾਇਨ', 'ਅਗੇਯ'
सच्‍चिदानन्‍द हीरानन्‍द वात्‍स्‍यायन 'अज्ञेय'
ਜਨਮ(1911-03-07)7 ਮਾਰਚ 1911
ਕੁਸ਼ੀਨਗਰ ਪਿੰਡ, ਦੇਵਰੀਆ ਜਿਲਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ4 ਅਪ੍ਰੈਲ 1987(1987-04-04) (ਉਮਰ 76)
ਨਵੀਂ ਦਿੱਲੀ, ਭਾਰਤ
ਕੌਮੀਅਤਭਾਰਤੀ
ਕਿੱਤਾਕ੍ਰਾਂਤੀਕਾਰੀ, ਨਾਵਲਕਾਰ, ਲਲਿਤ-ਨਿਬੰਧਕਾਰ, ਸੰਪਾਦਕ ਅਤੇ ਸਫਲ ਅਧਿਆਪਕ
ਜੀਵਨ ਸਾਥੀਕਪਿਲਾ ਵਾਤਸਾਇਨ
ਇਨਾਮ1964: ਸਾਹਿਤ ਅਕੈਡਮੀ ਅਵਾਰਡ
1978: ਗਿਆਨਪੀਠ ਅਵਾਰਡ
1983: ਗੋਲਡਨ ਰੀਥ ਅਵਾਰਡ
ਭਾਰਤਭਾਰਤੀ ਅਵਾਰਡ

ਸਚਿਦਾਨੰਦ ਹੀਰਾਨੰਦ ਵਾਤਸਾਇਨ', 'ਅਗੇਯ') (सच्‍चिदानन्‍द हीरानन्‍द वात्‍स्‍यायन 'अज्ञेय') (7 ਮਾਰਚ 1911 – 4 ਅਪਰੈਲ 1987) ਪ੍ਰਤਿਭਾਸੰਪੰਨ ਕਵੀ, ਸ਼ੈਲੀਕਾਰ, ਕਥਾ-ਸਾਹਿਤ ਨੂੰ ਇੱਕ ਮਹੱਤਵਪੂਰਣ ਮੋੜ ਦੇਣ ਵਾਲੇ ਕਥਾਕਾਰ, ਲਲਿਤ-ਨਿਬੰਧਕਾਰ, ਸੰਪਾਦਕ ਅਤੇ ਸਫਲ ਅਧਿਆਪਕ ਵਜੋਂ ਜਾਣਿਆ ਜਾਂਦਾ ਹੈ। ਅਗੇਯ ਪ੍ਰਯੋਗਵਾਦ ਅਤੇ ਨਵੀਂ ਕਵਿਤਾ ਨੂੰ ਸਾਹਿਤ ਜਗਤ ਵਿੱਚ ਸਥਾਪਤ ਵਾਲੇ ਕਵੀ ਹਨ। [1][2] ਅਨੇਕ ਜਾਪਾਨੀ ਹਾਇਕੂ ਕਵਿਤਾਵਾਂ ਨੂੰ ਅਗੇਯ ਨੇ ਅਨੁਵਾਦ ਕੀਤਾ। ਬਹੁਪੱਖੀ ਸ਼ਖਸੀਅਤ ਦੇ ਏਕਾਂਤਮੁਖੀ ਕਵੀ ਹੋਣ ਦੇ ਨਾਲ-ਨਾਲ ਉਹ ਇੱਕ ਚੰਗੇ ਫੋਟੋਗਰਾਫਰ ਅਤੇ ਸੱਚ ਦੇ ਖੋਜੀ ਸੈਲਾਨੀ ਵੀ ਸਨ।

ਮੁਢਲਾ ਜੀਵਨ[ਸੋਧੋ]

ਅਗੇਯ ਦਾ ਜਨਮ 7 ਮਾਰਚ 1911 ਨੂੰ ਉੱਤਰ ਪ੍ਰਦੇਸ਼ ਦੇ ਦੇਵਰਿਆ ਜਿਲ੍ਹੇ ਦੇ ਕੁਸ਼ੀਨਗਰ ਨਾਮਕ ਇਤਿਹਾਸਕ ਸਥਾਨ ਵਿੱਚ ਹੋਇਆ। ਬਚਪਨ ਲਖਨਊ, ਕਸ਼ਮੀਰ, ਬਿਹਾਰ ਅਤੇ ਮਦਰਾਸ ਵਿੱਚ ਗੁਜ਼ਰਿਆ। ਬੀ ਐੱਸ ਸੀ ਕਰਕੇ ਅੰਗਰੇਜ਼ੀ ਵਿੱਚ ਐਮ ਏ ਕਰਦੇ ਸਮੇਂ ਕ੍ਰਾਂਤੀਕਾਰੀ ਅੰਦੋਲਨ ਨਾਲ ਜੁੜਕੇ ਫਰਾਰ ਹੋਏ ਅਤੇ 1930 ਦੇ ਅਖੀਰ ਵਿੱਚ ਫੜ ਲਏ ਗਏ।

ਸਿੱਖਿਆ[ਸੋਧੋ]

ਅਗੇਯ ਦੀ ਅਰੰਭਕ ਸਿੱਖਿਆ ਪਿਤਾ ਦੀ ਵੇਖ ਰੇਖ ਵਿੱਚ ਘਰ ਹੀ ਸੰਸਕ੍ਰਿਤ, ਫ਼ਾਰਸੀ, ਅੰਗਰੇਜ਼ੀ ਅਤੇ ਬੰਗਾਲੀ ਅਤੇ ਸਾਹਿਤਕ ਅਧਿਅਨ ਦੇ ਨਾਲ ਜੋੜ ਕੇ ਹੋਈ। 1925 ਵਿੱਚ ਪੰਜਾਬ ਤੋਂ ਇੰਟਰ ਦੀ ਪਰੀਖਿਆ ਪਾਸ ਕਰਨ ਦੇ ਬਾਅਦ ਉਹ ਮਦਰਾਸ ਕ੍ਰਿਸਚੀਅਨ ਕਾਲਜ ਵਿੱਚ ਦਾਖਲ ਹੋਏ। ਉੱਥੋਂ ਵਿਗਿਆਨ ਵਿੱਚ ਇੰਟਰ ਦੀ ਪੜਾਈ ਪੂਰੀ ਕਰ 1927 ਵਿੱਚ ਉਹ ਬੀਐੱਸਸੀ ਕਰਨ ਲਈ ਲਾਹੌਰ ਦੇ ਫਰਮਨ ਕਾਲਜ ਦੇ ਵਿਦਿਆਰਥੀ ਬਣੇ। 1929 ਵਿੱਚ ਬੀਐੱਸਸੀ ਕਰਨ ਦੇ ਬਾਅਦ ਐਮ ਏ ਵਿੱਚ ਉਨ੍ਹਾਂ ਨੇ ਅੰਗਰੇਜ਼ੀ ਵਿਸ਼ਾ ਰੱਖਿਆ; ਪਰ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਕਾਰਨ ਪੜਾਈ ਪੂਰੀ ਨਹੀਂ ਹੋ ਸਕੀ।

ਕਾਰਜ ਖੇਤਰ[ਸੋਧੋ]

1930 ਤੋਂ 1936 ਤੱਕ ਵੱਖ ਵੱਖ ਜੇਲਾਂ ਵਿੱਚ ਰਹੇ। 1936-37 ਵਿੱਚ ਸੈਨਿਕ ਅਤੇ ਵਿਸ਼ਾਲ ਭਾਰਤ ਨਾਮਕ ਪੱਤਰਕਾਵਾਂ ਦਾ ਸੰਪਾਦਨ ਕੀਤਾ। 1943 ਤੋਂ 1946 ਤੱਕ ਬਰਤਾਨਵੀ ਫੌਜ ਵਿੱਚ ਰਹੇ; ਇਸਦੇ ਬਾਅਦ ਇਲਾਹਾਬਾਦ ਤੋਂ ਪ੍ਰਤੀਕ ਨਾਮਕ ਪਤ੍ਰਿਕਾ ਕੱਢੀ ਅਤੇ ਆਲ ਇੰਡੀਆ ਰੇਡੀਓ ਦੀ ਨੌਕਰੀ ਸਵੀਕਾਰ ਕੀਤੀ। ਦੇਸ਼-ਵਿਦੇਸ਼ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਲੈ ਕੇ ਜੋਧਪੁਰ ਯੂਨੀਵਰਸਿਟੀ ਤੱਕ ਵਿੱਚ ਪੜ੍ਹਾਉਣ ਦਾ ਕੰਮ ਕੀਤਾ। ਦਿੱਲੀ ਪਰਤੇ ਅਤੇ ਦਿਨਮਾਨ ਵੀਕਲੀ, ਨਵਭਾਰਤ ਟਾਈਮਸ, ਅੰਗਰੇਜ਼ੀ ਪੱਤਰ ਵਾਕ ਅਤੇ ਏਵਰੀਮੈਨਸ ਵਰਗੀਆਂ ਪ੍ਰਸਿੱਧ ਪੱਤਰ-ਪੱਤਰਕਾਵਾਂ ਦਾ ਸੰਪਾਦਨ ਕੀਤਾ। 1980 ਵਿੱਚ ਉਨ੍ਹਾਂ ਨੇ ਵਤਸਲਨਿਧੀ ਨਾਮਕ ਇੱਕ ਟਰਸਟ ਦੀ ਸਥਾਪਨਾ ਕੀਤੀ ਜਿਸਦਾ ਉਦੇਸ਼ ਸਾਹਿਤ ਅਤੇ ਸੰਸਕ੍ਰਿਤੀ ਦੇ ਖੇਤਰ ਵਿੱਚ ਕਾਰਜ ਕਰਨਾ ਸੀ।

ਦਿੱਲੀ ਵਿੱਚ ਹੀ 4 ਅਪ੍ਰੈਲ 1987 ਨੂੰ ਉਨ੍ਹਾਂ ਦੀ ਮੌਤ ਹੋਈ।

ਰਚਨਾਵਾਂ[ਸੋਧੋ]

ਕਾਵਿ ਰਚਨਾਵਾਂ[ਸੋਧੋ]

 • ਭਗਨਦੂਤ
 • ਚਿੰਤਾ
 • ਇਤਯਲਮ
 • ਹਰੀ ਘਾਸ
 • ਪਲ ਸ਼ਿਣ ਭਰ
 • ਬਾਵਰਾ ਅਹੇਰੀ
 • ਇੰਦਰਧਨੁਸ਼
 • ਰੌਂਦੇ ਹੁਏ ਯੇ
 • ਅਰੀ ਔ ਕਰੁਣਾ ਪ੍ਰਭਾਮਯ
 • ਆਂਗਨ ਕੇ ਪਾਰ ਦਵਾਰ
 • ਸੁਨੈਹਲੇ ਸ਼ੈਵਾਲ
 • ਕਿਤਨੀ ਨਾਵੋਂ ਮੇਂ ਕਿਤਨੀ ਬਾਰ
 • ਕਯੋਂਕਿ ਮੈਂ ਉਸੇ ਜਾਨਤਾ ਹੂੰ
 • ਸਾਗਰ
 • ਮੁਦ੍ਰਾ
 • ਪਹਲੇ ਮੈਂ ਸੰਨਾੱਟਾ ਬੁਨਤਾ ਹੂੰ
 • ਨਦੀ ਕੀ ਬਾਂਕ ਪਰ ਛਾਯਾ
 • ਮਹਾਵ੍ਰਿਕਸ਼ ਕੇ ਨੀਚੇ
 • ਪ੍ਰਿਜ਼ਨ ਡੇਜ਼ ਐਂਡ ਅਦਰ ਪੋਇਮਸ (ਅੰਗਰੇਜ਼ੀ ਵਿੱਚ)
 • ਐਸਾ ਕੋਈ ਘਰ ਆਪਨੇ ਦੇਖਾ ਹੈ

ਕਹਾਣੀ-ਸੰਗ੍ਰਹ[ਸੋਧੋ]

 • ਵਿਪਥਗਾ
 • ਪਰੰਪਰਾ
 • ਕੋਠਰੀ ਕੀ ਬਾਤ
 • ਸ਼ਰਣਾਰਥੀ
 • ਜਯਦੋਲ
 • ਯੇ ਤੇਰੇ ਪ੍ਰਤਿਰੂਪ

ਨਾਵਲ[ਸੋਧੋ]

 • ਸ਼ੇਖਰ: ਏਕ ਜੀਵਨੀ
 • ਨਦੀ ਕੇ ਦ੍ਵੀਪ
 • ਅਪਨੇ ਅਪਨੇ ਅਜਨਬੀ

ਯਾਤਰਾ ਬਿਰਤਾਂਤ[ਸੋਧੋ]

 • ਅਰੇ ਯਾਯਾਵਰ ਰਹੇਗਾ ਯਾਦ
 • ਏਕ ਬੂੰਦ ਸਹਸਾ ਉਛਲੀ

ਨਿਬੰਧ ਸੰਗ੍ਰਹਿ[ਸੋਧੋ]

 • ਸਬਰੰਗ
 • ਤ੍ਰਿਸ਼ੰਕੁ
 • ਆਤਮਨੇਪਦ
 • ਆਧੁਨਿਕ ਸਾਹਿਤਯ: ਏਕ ਆਧੁਨਿਕ ਪਰਿਦ੍ਰਿਸ਼ਯ
 • ਆਲਵਾਲ,

ਸੰਸਮਰਣ: ਸਿਮਰਤੀ ਲੇਖਾ[ਸੋਧੋ]

ਡਾਇਰੀਆਂ[ਸੋਧੋ]

 • ਭਵੰਤੀ
 • ਅੰਤਰਾ ਔਰ ਸ਼ਾਸ਼ਵਤੀ

ਵਿਚਾਰ ਗਦਯ[ਸੋਧੋ]

 • ਸੰਵਤਸਰ

ਨਾਟਕ[ਸੋਧੋ]

 • ਉੱਤਰਪ੍ਰਿਯਦਰਸ਼ੀ

ਹਵਾਲੇ[ਸੋਧੋ]