ਸਮੱਗਰੀ 'ਤੇ ਜਾਓ

ਸਤੀਸ਼ ਧਵਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤੀਸ਼ ਧਵਨ
ਜਨਮ(1920-09-25)25 ਸਤੰਬਰ 1920
ਮੌਤ3 ਜਨਵਰੀ 2002(2002-01-03) (ਉਮਰ 81)
ਅਲਮਾ ਮਾਤਰਪੰਜਾਬ ਯੂਨੀਵਰਸਿਟੀ, ਲਹੌਰ)
ਮਿਨੀਸੋਟਾ ਯੂਨੀਵਰਸਿਟੀ
ਕੈਲੀਫੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ
ਲਈ ਪ੍ਰਸਿੱਧਭਾਰਤ ਦਾ ਸਪੇਸ ਪ੍ਰੋਗਰਾਮ
ਪੁਰਸਕਾਰਪਦਮ ਭੂਸ਼ਣ(1971)
ਪਦਮ ਵਿਭੂਸ਼ਨ(1981)
ਵਿਗਿਆਨਕ ਕਰੀਅਰ
ਖੇਤਰਮਕੈਨੀਕਲ ਇੰਜੀਨੀਅਰਿੰਗ ਅਤੇ ਏਰੋਸਪੇਸ ਇੰਜੀਨੀਅਰਿੰਗ
ਅਦਾਰੇਭਾਰਤੀ ਪੁਲਾੜ ਖੋਜ ਸੰਸਥਾ
ਭਾਰਤੀ ਵਿਗਿਆਨ ਅਦਾਰਾ
ਕੈਲੀਫੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ
ਨੈਸ਼ਨਲ ਐਰੋਸਪੇਸ ਲੈਬੋਰਟਰੀਆਂ

ਸਤੀਸ਼ ਧਵਨ (25 ਸਤੰਬਰ 1920 – 3 ਜਨਵਰੀ 2002) ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ, ਸੰਨ 1971 ਵਿੱਚ ਪਦਮ ਭੂਸ਼ਣ ਅਤੇ 1981 ਵਿੱਚ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ।ਸਤੀਸ਼ ਧਵਨ ਦਾ ਜਨਮ 25 ਸਤੰਬਰ 1920 ਨੂੰ ਸ੍ਰੀਨਗਰ ਵਿਚ ਹੋਇਆ।ਸਤੀਸ਼ ਦਾ ਪਿਤਾ ਨਾਂ ਦੇਵੀ ਦਿਆਲ ਸੀ ਜੋ ਬਾਅਦ ਵਿਚ ਲਾਹੌਰ ਹਾਈਕੋਰਟ ਦਾ ਜੱਜ ਅਤੇ ਦੇਸ਼ ਵੰਡ ਉਪਰੰਤ ਰੀ-ਸੈਟਲਮੈਂਟ ਕਮਿਸ਼ਨਰ ਬਣਿਆ। ਪਿਤਾ ਰਾਵਲਪਿੰਡੀ ਨੇੜੇ ਡੇਰਾ ਇਸਮਾਈਲ ਖ਼ਾਨ ਦੇ ਸਨ ਤੇ ਮਾਤਾ ਲੱਛਮੀ (ਲਕਸ਼ਮੀ) ਦੇ ਪੇਕੇ ਸ੍ਰੀਨਗਰ ਸਨ। ਧਵਨ ਦੀ ਪੜ੍ਹਾਈ ਲਾਹੌਰ ਵਿਚ ਹੋਈ ਸੀ ਜਿੱਥੇ ਉਨ੍ਹਾਂ ਭੌਤਿਕ ਵਿਗਿਆਨ ਤੇ ਗਣਿਤ ਅਤੇ ਫਿਰ ਮਕੈਨੀਕਲ ਇੰਜਨੀਅਰਿੰਗ ਦੀਆਂ ਡਿਗਰੀਆਂ ਹਾਸਲ ਕੀਤੀਆ।[1] 3 ਜਨਵਰੀ 2002 ਨੂੰ ਉਨ੍ਹਾਂ ਦਾ ਨਿਧਨ ਹੋ ਗਿਆ।

ਸਨਮਾਨ

[ਸੋਧੋ]

1971 ਵਿਚ ਉਸ ਨੂੰ ਪਦਮ ਭੂਸ਼ਣ ਤੇ 1981 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ। 1976 ਵਿਚ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਲੁਧਿਆਣੇ ਦੇ ਸਰਕਾਰੀ ਕਾਲਜ ਦਾ ਨਾਮ ਉਸ ਨਾਲ ਜੋੜਿਆ। ਉਸ ਦੀ ਮੌਤ ਉਪਰੰਤ ਸ੍ਰੀ ਹਰੀਕੋਟਾ ਦੇ ਲਾਂਚ ਸੈਂਟਰ ਦਾ ਨਾਮ ਸਤੀਸ਼ ਧਵਨ ਲਾਂਚ ਸੈਂਟਰ ਕਰ ਦਿੱਤਾ ਗਿਆ। ਰੋਪੜ ਦੇ ਆਈ.ਆਈ.ਟੀ. ਦੇ ਮਕੈਨੀਕਲ ਬਲਾਕ ਦਾ ਨਾਮ ਵੀ ਸਤੀਸ਼ ਧਵਨ ਬਲਾਕ ਹੈ।[2]

ਸਪੇਸ ਰਿਸਰਚ ਵਿੱਚ ਸਹਿਯੋਗ

[ਸੋਧੋ]

ਧਵਨ ਨੇ ਪੇਂਡੂ ਸਿੱਖਿਆ, ਰਿਮੋਟ ਸੈਂਸਿੰਗ ਅਤੇ ਸੈਟੇਲਾਈਟ ਸੰਚਾਰ ਵਿੱਚ ਮੋਹਰੀ ਪ੍ਰਯੋਗ ਕੀਤੇ। ਉਸਦੇ ਯਤਨਾਂ ਨੇ ਇਨਸੈਟ(INSAT), ਇੱਕ ਦੂਰਸੰਚਾਰ ਉਪਗ੍ਰਹਿ ਵਰਗੀਆਂ ਸੰਚਾਲਨ ਪ੍ਰਣਾਲੀਆਂ ਦੀ ਅਗਵਾਈ ਕੀਤੀ; ਭਾਰਤੀ ਰਿਮੋਟ ਸੈਂਸਿੰਗ ਸੈਟੇਲਾਈਟ(IRS); ਅਤੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV), ਜਿਸ ਨੇ ਭਾਰਤ ਨੂੰ ਪੁਲਾੜ ਰਿਸਰਚ ਕਰਨ ਵਾਲੇ ਦੇਸ਼ਾਂ ਦੀ ਲੀਗ ਵਿੱਚ ਰੱਖਿਆ।

ਹਵਾਲੇ

[ਸੋਧੋ]
  1. ਰਾਮਚੰਦਰ ਗੁਹਾ. "ਅਗਵਾਈ ਦੇ ਸਬਕ- ਸਤੀਸ਼ ਧਵਨ ਤੋਂ". Tribuneindia News Service. Retrieved 2020-10-25.
  2. ਡਾ. ਕੁਲਦੀਪ ਸਿੰਘ ਧੀਰ. "ਵਿਸਰਨ-ਵਿਸਾਰਨ ਯੋਗ ਨਹੀਂ ਇਹ ਪੰਜਾਬੀ ਵਿਗਿਆਨੀ". Tribuneindia News Service. Retrieved 2020-10-25.