ਸਰਸੀਬਾਲਾ ਬਾਸੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਰਸੀਬਾਲਾ ਬਾਸੂ ਭਾਰਤੀ ਉਪ ਮਹਾਂਦੀਪ ਦੇ ਬੰਗਾਲ ਖੇਤਰ ਦੀ ਇੱਕ ਨਾਵਲਕਾਰ, ਕਹਾਣੀਕਾਰ, ਕਵਿਤੱਰੀ ਸੀ।[1] ਉਹ ਬੰਗਾਲੀ ਪੁਨਰਜਾਗਰਣਨ ਦੇ ਲੇਖਕਾਂ ਦੀ ਪੀੜ੍ਹੀ ਨਾਲ ਸੰਬੰਧਤ ਸੀ। ਆਪਣੇ ਛੋਟੇ ਜੀਵਨ ਕਾਲ ਵਿੱਚ, ਉਸ ਨੇ ਵੀਹ ਤੋਂ ਵੱਧ ਨਾਵਲ, ਬਹੁਤ ਸਾਰੀਆਂ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਪ੍ਰਕਾਸ਼ਿਤ ਕੀਤੀਆਂ ਅਤੇ ਬੰਗਾਲੀ ਸਾਹਿਤ ਉੱਤੇ ਵੱਡਾ ਪ੍ਰਭਾਵ ਪਾਇਆ। ਉਸ ਦੀਆਂ ਲਿਖਤਾਂ ਦੀ ਇੰਨੀ ਹੀ ਮਾਤਰਾ ਅਪ੍ਰਕਾਸ਼ਿਤ ਰਹੀ ਸੀ। ਸਰਸੀਬਾਲਾ ਨੇ ਉਸ ਸਮੇਂ ਦੇ ਸਮਾਜਿਕ ਮੁੱਦਿਆਂ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆ ਬਾਰੇ ਜੋਸ਼ ਨਾਲ ਲਿਖਿਆ।

ਮੁੱਢਲਾ ਜੀਵਨ[ਸੋਧੋ]

ਸਰਸੀਬਾਲਾ ਬਾਸੂ ਦਾ ਜਨਮ 1886 ਵਿੱਚ ਕੋਲਕਾਤਾ ਵਿੱਚ ਹੋਇਆ ਸੀ। ਉਸ ਦੀ ਬਚਪਨ ਦੀ ਸਿੱਖਿਆ ਇੱਕ ਮਿਸ਼ਨਰੀ ਸਕੂਲ ਵਿੱਚ ਸ਼ੁਰੂ ਹੋਈ ਅਤੇ ਇਸ ਤੋਂ ਬਾਅਦ ਉਸ ਨੂੰ ਉੱਤਰੀ ਕੋਲਕਾਤਾ ਦੇ ਇੱਕ ਹੋਰ ਸਕੂਲ ਮਹਾਕਾਲੀ ਪਾਠਸ਼ਾਲਾ ਵਿੱਚ ਦਾਖਲ ਕਰਵਾਇਆ ਗਿਆ। ਸਿਰਫ਼ ਇੱਕ ਸਾਲ ਬਾਅਦ, ਉਸ ਸਮੇਂ ਦੇ ਹਿੰਦੂ ਪੱਖਪਾਤ ਕਾਰਨ ਉਸ ਨੂੰ ਸਕੂਲ ਤੋਂ ਬਾਹਰ ਕਰ ਦਿੱਤਾ ਗਿਆ ਸੀ। ਘਰ ਵਿੱਚ ਉਹ ਆਪਣੇ ਭਰਾ ਦੇ ਪਾਠ ਨੂੰ ਉੱਚੀ ਆਵਾਜ਼ ਵਿੱਚ ਸੁਣ ਕੇ ਬਹੁਤ ਸਾਰੀਆਂ ਗੱਲਾਂ ਸਿੱਖਦੀ ਸੀ। ਸਾਲ 1900 ਦੇ ਨੇੜੇ-ਤੇੜੇ ਆਪਣੇ ਸ਼ੁਰੂਆਤੀ ਵਿਆਹ ਤੋਂ ਬਾਅਦ, ਉਹ ਝਾਰਖੰਡ ਦੇ ਗਿਰੀਡੀਹ ਆ ਗਈ। ਉਸ ਦੇ ਉਦਾਰਵਾਦੀ ਪਤੀ ਫਣੀੰਦਰਨਾਥ ਬਾਸੂ ਨੇ ਘਰ ਵਿੱਚ ਉਸ ਦੀ ਸਿੱਖਿਆ ਲਈ ਇੱਕ ਪ੍ਰਾਈਵੇਟ ਟਿਊਟਰ ਨਿਯੁਕਤ ਕੀਤਾ। ਉਸ ਨੇ ਉਸ ਤੋਂ ਅੰਗਰੇਜ਼ੀ ਅਤੇ ਕਲਾ ਵੀ ਸਿੱਖੀ।

ਕਰੀਅਰ[ਸੋਧੋ]

ਆਪਣੇ ਪਤੀ ਦੇ ਨਿਰੰਤਰ ਉਤਸ਼ਾਹ ਨਾਲ ਉਸ ਨੇ ਬੰਗਾਲੀ ਸਾਹਿਤ ਅਤੇ ਸਮਾਜਿਕ ਕਾਰਜਾਂ ਪ੍ਰਤੀ ਆਪਣੇ ਪਿਆਰ ਨੂੰ ਪਾਲਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਲਿਖਤਾਂ, ਨਾਵਲ ਅਤੇ ਕਵਿਤਾਵਾਂ ਉਸ ਸਮੇਂ ਦੇ ਵੱਕਾਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ, ਜਿਨ੍ਹਾਂ ਵਿੱਚ ਭਾਰਤਬਰਸ਼ਾ, ਪ੍ਰਬਾਸੀ, ਮਨਸ਼ੀ ਅਤੇ ਮਾਰਮਾਬਾਨੀ ਸ਼ਾਮਲ ਸਨ। ਹਾਲਾਂਕਿ ਉਹ ਕਦੇ ਵੀ ਮਹਾਨ ਰਾਜਾ ਰਾਮਮੋਹਨ ਰਾਏ ਦੁਆਰਾ ਸ਼ੁਰੂ ਕੀਤੀ ਗਈ ਸਮਾਜਿਕ ਸੁਧਾਰ ਲਹਿਰ ਬ੍ਰਹਮੋ ਸਮਾਜ ਨਾਲ ਸਬੰਧਤ ਨਹੀਂ ਰੱਖਦੀ ਸੀ, ਪਰ ਇਸ ਦੇ ਪ੍ਰਭਾਵ ਉਸ ਦੀਆਂ ਲਿਖਤਾਂ ਵਿੱਚ ਸਪੱਸ਼ਟ ਦਿਖਾਈ ਦਿੰਦੇ ਹਨ। ਉਹ ਆਪਣੇ ਸਮੇਂ ਦੇ ਠੱਪ ਹਿੰਦੂ ਸਮਾਜ ਦੇ ਬਹੁਤ ਸਾਰੇ ਪੱਖਪਾਤ ਅਤੇ ਅੰਨ੍ਹੇ ਵਿਚਾਰਾਂ ਤੋਂ ਮੁਕਤ ਸੀ। ਸਮਾਜ ਸੇਵਾ ਅਤੇ ਮਨੁੱਖਤਾ ਦਾ ਭਾਈਚਾਰਾ ਉਸ ਦੇ ਸਭ ਤੋਂ ਪਿਆਰੇ ਆਦਰਸ਼ ਸਨ। ਉਹ ਬੰਗਾਲੀ ਸਾਹਿਤ ਦੇ ਕਈ ਉੱਭਰ ਰਹੇ ਸਿਤਾਰਿਆਂ ਦੀ ਇੱਕ ਦੀਦੀ, ਇੱਕ ਵੱਡੀ ਭੈਣ ਬਣ ਗਈ, ਜਿਸ ਵਿੱਚ ਪ੍ਰਬੋਧ ਸਾਨਿਆਲ, ਆਸ਼ਾਪੂਰਨਾ ਦੇਵੀ, ਨਰਿੰਦਰ ਦੇਬ ਅਤੇ ਨਿਰਮਲ ਬਰਾਲ ਸ਼ਾਮਲ ਹਨ।

ਨਿੱਜੀ ਜੀਵਨ, ਸੰਘਰਸ਼ ਅਤੇ ਬਾਅਦ ਦਾ ਜੀਵਨ[ਸੋਧੋ]

ਸਰਸੀਬਾਲਾ ਦਾ ਪਰਿਵਾਰਕ ਜੀਵਨ ਬਹੁਤ ਮੁਸ਼ਕਿਲ ਸੀ, ਆਪਣੇ ਪਤੀ ਦੀ ਮਾਮੂਲੀ ਆਮਦਨੀ ਨਾਲ ਉਹ ਆਪਣੇ ਨੌਂ ਬੱਚਿਆਂ ਦੀ ਪਰਵਰਿਸ਼ ਕਰਨ, ਇੱਕ ਰਸੋਈ ਬਾਗ, ਇੱਕੋ ਮੈਂਗ੍ਰੋਵ, ਕੁਝ ਪਸ਼ੂ ਦਾ ਪਾਲਣ ਪੋਸ਼ਣ ਕਰਨ ਅਤੇ ਘਰ ਦੇ ਸਾਰੇ ਕੰਮ ਕਰਨ ਅਤੇ ਲੋੜਵੰਦਾਂ ਦੀ ਜਿੰਨੀ ਹੋ ਸਕੇ ਸਮਾਜਿਕ ਸੇਵਾ ਕਰਨ ਵਿੱਚ ਕਾਮਯਾਬ ਰਹੀ। ਇਸ ਤੋਂ ਇਲਾਵਾ, ਉਹ ਸਵੇਰੇ ਦੇ ਸ਼ੁਰੂਆਤੀ ਘੰਟਿਆਂ ਵਿੱਚ ਲਿਖਣ ਲਈ ਸਮਾਂ ਕੱਢ ਸਕਦੀ ਸੀ ਜਦੋਂ ਘਰ ਵਿੱਚ ਹੋਰ ਲੋਕ ਸੌਂ ਰਹੇ ਹੁੰਦੇ। ਆਪਣੇ ਬਾਅਦ ਦੇ ਸਾਲਾਂ ਵਿੱਚ, ਸਰਸੀਬਾਲਾ ਨੇ ਮਹਾਤਮਾ ਗਾਂਧੀ ਦੇ ਸੱਦੇ ਦਾ ਜਵਾਬ ਦਿੱਤਾ ਅਤੇ ਹਿੰਦੂ ਧਰਮ ਵਿੱਚ ਸੁਧਾਰ ਲਈ ਕੰਮ ਕੀਤਾ, ਖਾਸ ਕਰਕੇ ਜਾਤੀ ਪ੍ਰਣਾਲੀ ਨੂੰ ਰੱਦ ਕਰਨ ਅਤੇ ਜਾਤੀ ਪੱਖਪਾਤ ਤੋਂ ਮੁਕਤ ਸਮਾਜ ਲਈ। ਉਸ ਨੇ ਔਰਤਾਂ ਦੀ ਸਿੱਖਿਆ ਅਤੇ ਹੋਰ ਸਮਾਜਿਕ ਭਲਾਈ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਬਾਰੇ ਵਿਆਪਕ ਭਾਸ਼ਣ ਦਿੱਤੇ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੇ ਉਸ ਦੀ ਸਿਹਤ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਕੈਂਸਰ ਦਾ ਸ਼ਿਕਾਰ ਹੋ ਗਈ ਅਤੇ 1929 ਵਿੱਚ ਉਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. Mitra, Zinia (2020). "Women, Leisure and a Room of Their Own: a Brief Appraisal" (PDF). Journal of Women's Studies. 9.