ਸਮੱਗਰੀ 'ਤੇ ਜਾਓ

ਕੇਵਲ ਧਾਲੀਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੇਵਲ ਧਾਲੀਵਾਲ
ਜਨਮ (1964-10-07) 7 ਅਕਤੂਬਰ 1964 (ਉਮਰ 60)
ਧਾਲੀਵਾਲ ,ਅਜਨਾਲਾ,ਅਮ੍ਰਿਤਸਰ ਪੰਜਾਬ, ਭਾਰਤ
ਕਿੱਤਾਆਲੋਚਕ,
ਨਾਟਕਕਾਰ,
ਸੰਪਾਦਕ,
ਨਿਰਦੇਸ਼ਕ,
ਡਿਜਾਈਨਰ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਖਾਲਸਾ ਕਾਲਜ ਅਮ੍ਰਿਤਸਰ;
ਐਨ.ਐਸ.ਡੀ.ਦਿੱਲੀ,
ਵੈੱਬਸਾਈਟ
https://www.facebook.com/#!/kewal.dhaliwal.7
ਕੇਵਲ ਧਾਲੀਵਾਲ
ਕੇਵਲ ਧਾਲੀਵਾਲ

ਕੇਵਲ ਧਾਲੀਵਾਲ (ਜਨਮ 7 ਅਕਤੂਬਰ 1964) ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ ਹਨ। ਓਹ ਪੰਜਾਬ ਦੀ ਸੰਗੀਤ ਨਾਟਕ ਅਕਾਦਮੀ, ਚੰਡੀਗੜ ਦੇ ਪ੍ਰਧਾਨ ਹਨ।

ਜੀਵਨ

[ਸੋਧੋ]

ਕੇਵਲ ਧਾਲੀਵਾਲ ਦਾ ਜਨਮ ਪਿੰਡ ਧਾਲੀਵਾਲ ਨੇੜੇ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਵ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਹੋਇਆ।[1] ਕੇਵਲ ਧਾਲੀਵਾਲ ਲਗਭਗ 35 ਸਾਲਾਂ ਤੋਂ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਖੇਤਰ ਵਿਚ ਕਰਮਸ਼ੀਲ ਹੈੈ। ਓਸ ਨੇ 1976 ਵਿਚ ਭਾਜੀ ਗੁਰਸ਼ਰਨ ਸਿੰਘ ਦੀ ਟੀਮ ਨਾਲ ਬਤੌਰ ਕਲਾਕਾਰ ਆਪਣੇ ਨਾਟ ਸਫਰ ਆਗਾਜ ਕੀਤਾ ਅਤੇ ਇਹ ਸਫਰ 1988 ਤੱਕ ਜਾਰੀ ਰਿਹਾ। 1988 ਵਿਚ ਕੇਵਲ ਧਾਲੀਵਾਲ ਐਨ.ਐਸ.ਡੀ. (ਨੈਸ਼ਨਲ ਸਕੂਲ ਆਫ ਡਰਾਮਾ) ਵਿੱਚ ਨਾਟ ਨਿਰਦੇਸ਼ਨ ਅਤੇ ਡਿਜਾਇਨ ਦੇ ਖੇਤਰ ਵਿੱਚ ਤਕਨੀਕੀ ਮੁਹਾਰਤ ਹਾਸਿਲ ਕਰਨ ਚਲਾ ਗਿਆ। ਐਨ.ਐਸ.ਡੀ. ਤੋਂ ਵਾਪਸ ਪਰਤ ਕੇ ਉਸ ਨੇ ਆਪਣੇ ਨਾਟ ਗਰੁਪ ਮੰਚ ਰੰਗਮੰਚ ਦੀ ਸਥਾਪਨਾ ਕੀਤੀ। ਇਸ ਗਰੁਪ ਦੇ ਬੈਨਰ ਹੇਠ ਹੀ ਕੇਵਲ ਧਾਲੀਵਾਲ ਹੁਣ ਤਕ ਨਾਟਕ ਕਰਦਾ ਆ ਰਿਹਾ ਹੈੈ। ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਖੇਤਰ ਵਿੱਚ ਭਾਵੇਂ ਓਸ ਦੀ ਪਹਿਚਾਣ ਇੱਕ ਨਾਟ ਨਿਰਦੇਸ਼ਕ ਦੇ ਵਜੋਂ ਹੀ ਬਣੀ, ਪਰ ਫਿਰ ਵੀ ਨੇ ਕਾਫੀ ਗਿਣਤੀ ਵਿੱਚ ਆਪਣੀਆਂ ਨਾਟ ਰਚਨਾਵਾਂ ਛਪਵਾ ਕੇ ਆਪਣੀ ਪਹਿਚਾਣ ਇੱਕ ਨਾਟਕਕਾਰ ਦੇ ਤੋਰ ਤੇ ਵੀ ਸਥਾਪਿਤ ਕੀਤੀ।

ਮੰਚ ਰੰਗਮੰਚ

[ਸੋਧੋ]

ਕੇਵਲ ਧਾਲੀਵਾਲ ਨੇ ਮੰਚ ਰੰਗਮੰਚ ਨਾਮ ਦਾ ਨਾਟ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਦੀ ਸਥਾਪਨਾ ਕੇਵਲ ਧਾਲੀਵਾਲ ਨੇ ਐਨ.ਐਸ.ਡੀ. ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੀਤੀ। ਕੇਵਲ ਧਾਲੀਵਾਲ ਨੇ ਹੁਣ ਤੱਕ ਲਗਭਗ 250 ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ 150 ਤੋਂ ਵੱਧ ਨਾਟਕਾਂ ਵਿਚ ਅਦਾਕਾਰੀ ਕੀਤੀ ਹੈ। ਇਸ ਗਰੁੱਪ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚਲਦੇ ਆ ਰਹੇ ਰੰਗਮੰਚ ਵਿੱਚ ਕਾਫ਼ੀ ਬਦਲਾਵ ਲਿਆਉਂਦੇ ਹਨ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ;

  • ਪੰਜਾਬ ਦੇ ਰੰਗਮੰਚ ਨੂੰ ਇੱਕ ਪੇਸ਼ੇਵਰ ਦਿੱਖ ਦਿੱਤੀ।
  • ਪੰਜਾਬ ਦੇ ਪਿੰਡਾਂ ਵਿੱਚ 2000 ਦੇ ਕਰੀਬ ਨਾਟਕਾਂ ਦੇ ਸ਼ੋਅ ਕੀਤੇ।
  • ਆਪਣੇ ਤੌਰ ਤੇ 6 ਨੈਸ਼ਨਲ ਥੀਏਟਰ ਫੈਸਟੀਵਲ ਆਯੋਜਿਤ ਕੀਤੇ।
  • ਕਵਿਤਾ, ਕਹਾਣੀ ਤੇ ਨਾਵਲ ਦਾ ਮੰਚਨ ਕੀਤਾ।
  • ਭਾਰਤ ਦੇ ਹਰ ਸੂਬੇ ਅਤੇ ਵਿਦੇਸ਼ਾ ਵਿੱਚ ਨਾਟਕ ਖੇਡੇ ਤੇ ਸਾਰੇ ਨਾਟਕ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਖੇਡੇ।
  • ਆਪਣਾ ਰੰਗ ਮੰਚ ਭਵਨ ਉਸਾਰਿਆ।

ਨਾਟਕ

[ਸੋਧੋ]

ਨਾਟ-ਸੰਗ੍ਰਹਿ

[ਸੋਧੋ]
  • ਮਾਵਾਂ
  • ਅਜੇ ਤਾਂ ਸੁਪਨੇ ਸੁਲਘਦੇ
  • ਧੁਖਦਾ ਰੋਹ
  • ਜਜਬਿਆਂ ਦੇ ਆਰ ਪਾਰ

ਬਾਲ ਨਾਟਕ

[ਸੋਧੋ]
  • ਸ਼ਹਿਰ ਸਲੇਟੀ
  • ਰਾਜਿਆ ਰਾਜ ਕਰੇਦਿਆ

ਨਾਟਕ

[ਸੋਧੋ]
  • ਇਤਿਹਾਸ ਦੇ ਸਫ਼ੇ ਤੇ
  • ਸਰਕਾਰ ਏ ਖਾਲਸਾ
  • ਮੇਰਾ ਰੰਗ ਦੇ ਬਸੰਤੀ ਚੋਲਾ

ਸੰਪਾਦਨ

[ਸੋਧੋ]
  • ਦਸ ਬਾਲ ਨਾਟਕ
  • ਦਸ ਨੁਕੜ ਨਾਟਕ
  • ਇਤ ਮਾਰਗ ਪੈਰ ਧਰੀਜੈ
  • ਪੁਰਜਾ ਪੁਰਜਾ ਕਟ ਮਰੇ
  • ਬਲ ਹੁਆ ਬੰਧਨ ਛੁਟ

ਰੰਗ ਮੰਚ ਤੇ ਲੇਖ

[ਸੋਧੋ]
  • ਰੰਗ ਕਰਮੀ ਦੀ ਤੀਸਰੀ ਅੱਖ

ਪ੍ਰੋਡਕਸ਼ਨਾਂ

[ਸੋਧੋ]

ਸਨਮਾਨ

[ਸੋਧੋ]

ਹਵਾਲੇ

[ਸੋਧੋ]
  1. "Manchan Directory". Archived from the original on 2016-05-12. Retrieved 2016-05-12. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

[ਸੋਧੋ]