ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ
ਮੀਰਪੁਰ ਸਟੇਡੀਅਮ
ਦੱਖਣੀ ਗੈਲਰੀ ਤੋਂ ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਦ੍ਰਿਸ਼
ਗਰਾਊਂਡ ਜਾਣਕਾਰੀ
ਟਿਕਾਣਾਮੀਰਪੁਰ, ਢਾਕਾ, ਬੰਗਲਾਦੇਸ਼
ਸਥਾਪਨਾ2006[1]
ਸਮਰੱਥਾ25,416[2]
ਮਾਲਕਢਾਕਾ ਵਿਭਾਗ
ਆਪਰੇਟਰਬੰਗਲਾਦੇਸ਼ ਕ੍ਰਿਕਟ ਬੋਰਡ
Tenantsਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ
ਬੰਗਲਾਦੇਸ਼ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ
ਢਾਕਾ ਡਾਇਨਾਮਿਟਸ
ਐਂਡ ਨਾਮ
ਇਸਪਾਹਾਨੀ ਐਂਡ
ਡਾਨ ਕੇਕ ਐਂਡ
ਅੰਤਰਰਾਸ਼ਟਰੀ ਜਾਣਕਾਰੀ
ਪਹਿਲਾ ਓਡੀਆਈ8 ਮਾਰਚ 2006:
 ਬੰਗਲਾਦੇਸ਼ ਬਨਾਮ ਫਰਮਾ:Country data ਜ਼ਿੰਬਾਬਵੇ
ਪਹਿਲਾ ਟੀ20ਆਈ11 ਅਕਤੂਬਰ 2011:
 ਬੰਗਲਾਦੇਸ਼ ਬਨਾਮ  ਵੈਸਟ ਇੰਡੀਜ਼
28 ਅਕਤੂਬਰ 2016 ਤੱਕ
ਸਰੋਤ: ESPNcricinfo

ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ (SBNCS; ਬੰਗਾਲੀ: শের-ই-বাংলা জাতীয় ক্রিকেট স্টেডিয়াম), ਜਿਸਨੂੰ ਕਿ ਮੀਰਪੁਰ ਸਟੇਡੀਅਮ ਵੀ ਕਿਹਾ ਜਾਂਦਾ ਹੈ, ਇਹ ਇੱਕ ਕ੍ਰਿਕਟ ਸਟੇਡੀਅਮ ਹੈ ਜੋ ਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੈ। ਇਹ ਸਟੇਡੀਅਮ ਮੀਰਪੁਰ ਮਾਡਲ ਥਾਨਾ ਤੋਂ 10 ਕੁ ਕਿਲੋਮੀਟਰ ਦੂਰ ਹੈ। ਇਸ ਸਟੇਡੀਅਮ ਵਿੱਚ ਲਗਭਗ 25,000 ਲੋਕ ਬੈਠ ਕੇ ਮੈਚ ਵੇਖ ਸਕਦੇ ਹਨ ਅਤੇ ਇਸ ਸਟੇਡੀਅਮ ਦਾ ਨਾਮ ਏ.ਕੇ. ਫ਼ਜ਼ਲੂਲ ਹਕ ਦੇ ਨਾਮ ਤੇ ਰੱਖਿਆ ਗਿਆ ਹੈ ਜਿਸਨੂੰ ਸ਼ੇਰ ਏ ਬੰਗਲਾ (ਬੰਗਾਲ ਦਾ ਚੀਤਾ) ਕਿਹਾ ਜਾਂਦਾ ਸੀ। ਅਸਲ ਵਿੱਚ ਇਸ ਮੈਦਾਨ ਨੂੰ ਫੁੱਟਬਾਲ ਲਈ 1980 ਵਿੱਚ ਬਣਾਇਆ ਗਿਆ ਸੀ ਅਤੇ 1987 ਏਸ਼ੀਆਈ ਕਲੱਬ ਚੈਂਪੀਏਨਸ਼ਿਪ ਦੌਰਨ ਇੱਥੇ ਕੁਝ ਮੈਚ ਹੋਏ ਸਨ। ਫਿਰ ਇਸ ਤੋਂ ਬਾਅਦ 2004 ਵਿੱਚ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇਸ ਸਟੇਡੀਅਮ ਨੂੰ ਆਪਣੀ ਨਿਗਰਾਨੀ ਹੇਠ ਲੈ ਲਿਆ। ਇਸ ਤਰ੍ਹਾਂ ਇਹ ਸਟੇਡੀਅਮ ਬੰਗਲਾਦੇਸ਼ ਦੀ ਪੁਰਸ਼ ਰਾਸ਼ਟਰੀ ਕ੍ਰਿਕਟ ਟੀਮ ਅਤੇ ਮਹਿਲਾ ਰਾਸ਼ਟਰੀ ਕ੍ਰਿਕਟ ਟੀਮ ਦਾ ਮੈਦਾਨ ਬਣ ਗਿਆ। ਇਸ ਮੈਦਾਨ ਦਾ ਖੇਡਣ ਯੋਗ ਭੂਮੀ ਦਾ ਆਕਾਰ 186 ਮੀਟਰ X 136 ਮੀਟਰ ਹੈ।

ਫਿਰ ਇਸ ਮੈਦਾਨ ਦੇ ਦੁਬਾਰਾ ਸਥਾਪਿਤ ਹੋਣ ਤੋਂ ਬਾਅਦ ਇੱਥੇ ਪਹਿਲਾ ਮੈਚ ਦਸੰਬਰ 2006 ਵਿੱਚ ਖੇਡਿਆ ਗਿਆ ਅਤੇ ਇਸ ਤੋਂ ਬਾਅਦ 2011 ਕ੍ਰਿਕਟ ਵਿਸ਼ਵ ਕੱਪ, 2012 ਏਸ਼ੀਆ ਕੱਪ ਅਤੇ 2014 ਏਸ਼ੀਆ ਕੱਪ ਦੌਰਾਨ ਲਗਾਤਾਰ ਇਸ ਸਟੇਡੀਅਮ ਵਿੱਚ ਹੋਰ ਵੀ ਕਈ ਮੈਚ ਹੋਏ। ਇਸ ਤੋਂ ਇਲਾਵਾ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਵੀ ਕਈ ਮੁਕਾਬਲੇ ਇੱਥੇ ਖੇਡੇ ਗਏ। 2014 ਕ੍ਰਿਕਟ ਵਿਸ਼ਵ ਕੱਪ ਟਵੰਟੀ20 ਅਤੇ 2014 ਆਈਸੀਸੀ ਮਹਿਲਾ ਵਿਸ਼ਵ ਕੱਪ ਟਵੰਟੀ20 ਦਾ ਫ਼ਾਈਨਲ (ਅੰਤਿਮ) ਮੁਕਾਬਲਾ ਵੀ ਇਸ ਸਟੇਡੀਅਮ ਵਿੱਚ ਖੇਡਿਆ ਗਿਆ। ਇਸ ਸਟੇਡੀਅਮ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ ਦਾ ਟਵੰਟੀ20 ਮੁਕਾਬਲਾ ਬੰਗਲਾਦੇਸ਼ ਅਤੇ ਵੈਸਟ ਇੰਡੀਜ਼ ਵਿਚਕਾਰ ਖੇਡਿਆ ਗਿਆ ਸੀ। 30 ਅਪ੍ਰੈਲ 2015 ਤੱਕ ਇਸ ਸਟੇਡੀਅਮ ਵਿੱਚ 19 ਅੰਤਰਰਾਸ਼ਟਰੀ ਟਵੰਟੀ ਟਵੰਟੀ ਮੁਕਾਬਲੇ ਖੇਡੇ ਜਾ ਚੁੱਕੇ ਹਨ।

ਪੂਰਬਾਚਲ, ਢਾਕਾ ਵਿੱਚ 75,000 ਦਰਸ਼ਕਾਂ ਦੇ ਬੈਠਣ ਲਈ ਪ੍ਰਬੰਧ ਕਰਨ ਤੋਂ ਬਾਅਦ ਇਸ ਨੂੰ ਫੁੱਟਬਾਲ ਸਟੇਡੀਅਮ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਸੁਵਿਧਾਵਾਂ[ਸੋਧੋ]

ਸ਼ੇਰ-ਏ-ਬੰਗਲਾ ਰਾਸ਼ਟਰੀ ਕ੍ਰਿਕਟ ਸਟੇਡੀਅਮ ਦਾ ਵੱਡੇ ਨਜ਼ਰੀਏ ਤੋਂ ਦ੍ਰਿਸ਼

ਇਸ ਸਟੇਡੀਅਮ ਨੂੰ ਪਹਿਲਾਂ ਫੁੱਟਬਾਲ ਲਈ ਤਿਆਰ ਕੀਤਾ ਗਿਆ ਸੀ ਅਤੇ ਫਿਰ ਇਸਨੂੰ ਕ੍ਰਿਕਟ ਮੈਦਾਨ ਵਜੋਂ ਤਬਦੀਲ ਕਰ ਦਿੱਤਾ ਗਿਆ ਸੀ। ਸੋ ਸਟੇਡੀਅਮ ਵਿੱਚ ਕਾਫੀ ਤਬਦੀਲੀ ਲਿਆਂਦੀ ਗਈ ਸੀ। ਸਟੇਡੀਅਮ ਵਿੱਚ ਫਲੱਡ-ਲਾਇਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੁਣ ਇਸ ਸਟੇਡੀਅਮ ਵਿੱਚ ਦਿਨ ਅਤੇ ਰਾਤ ਦੇ ਮੈਚ ਵੀ ਖੇਡੇ ਜਾਂਦੇ ਹਨ।

ਪਹਿਲਾ ਟੈਸਟ, ਓ.ਡੀ.ਆਈ. ਅਤੇ ਟਵੰਟੀ20 ਮੈਚ[ਸੋਧੋ]

ਇਸ ਮੈਦਾਨ ਵਿੱਚ ਪਹਿਲਾ ਟੈਸਟ ਮੈਚ 25 ਮਈ 2007 ਨੂੰ ਭਾਰਤੀ ਕ੍ਰਿਕਟ ਟੀਮ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਵਿਚਾਲੇ ਖੇਡਿਆ ਗਿਆ ਸੀ। ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 18 ਦਸੰਬਰ 2005 ਨੂੰ ਸਕਾਟਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਗਿਆ ਸੀ।

11 ਅਕਤੂਬਰ 2011 ਨੂੰ ਇਸ ਸਟੇਡੀਅਮ ਵਿੱਚ ਪਹਿਲਾ ਟਵੰਟੀ ਟਵੰਟੀ ਮੈਚ ਬੰਗਲਾਦੇਸ਼ ਅਤੇ ਵੈਸਟ ਇੰਡੀਜ਼ ਵਿਚਾਲੇ ਖੇਡਿਆ ਗਿਆ ਸੀ।

ਅੰਕੜੇ[ਸੋਧੋ]

1 ਨਵੰਬਰ 2016 ਤੱਕ ਇਸ ਸਟੇਡੀਅਮ ਵਿੱਚ ਹੇਠ ਲਿਖੇ ਵਜੋਂ ਮੈਚ ਖੇਡੇ ਗਏ ਹਨ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]