ਸ਼੍ਰੀਰਾਮ ਭਾਰਤੀ ਕਲਾ ਕੇਂਦਰ
ਦਿੱਖ
ਸੰਖੇਪ | SBKK |
---|---|
ਨਿਰਮਾਣ | 1952 |
ਮੰਤਵ | ਰੰਗਮੰਚ, ਸੰਗੀਤ, ਪ੍ਰਦਰਸ਼ਨੀ ਕਲਾ ਤੇ ਸਿੱਖਿਆ |
ਮੁੱਖ ਦਫ਼ਤਰ | 1 ਕਾਪਰਨਿਕਸ ਮਾਰਗ, ਨਵੀਂ ਦਿੱਲੀ - 110 001 |
ਨਿਰਦੇਸ਼ਕ | ਸ਼ੋਭਾ ਦੀਪਕ ਸਿੰਘ |
ਵੈੱਬਸਾਈਟ | www |
ਸ਼੍ਰੀਰਾਮ ਭਾਰਤੀ ਕਲਾ ਕੇਂਦਰ (SBKK) [1] ਇਕ ਭਾਰਤੀ ਸੱਭਿਆਚਾਰਕ ਸੰਸਥਾ ਹੈ ਜੋ ਨਵੀਂ ਦਿੱਲੀ ਵਿਚ ਸੰਗੀਤ, ਨ੍ਰਿਤ ਅਤੇ ਪ੍ਰਦਰਸ਼ਨ ਕਲਾ ਲਈ ਸਕੂਲ ਚਲਾਉਂਦੀ ਹੈ। ਇਸ ਦੀ ਸਥਾਪਨਾ 1952 ਵਿਚ ਸੁਮਿੱਤਰਾ ਚਰਤ ਰਾਮ ਦੁਆਰਾ ਕੀਤੀ ਗਈ ਸੀ[ ਇਹ ਭਾਰਤੀ ਕਲਾਸੀਕਲ ਨਾਚ ਸ਼ੈਲੀਆਂ ਅਤੇ ਸੰਗੀਤਕ ਸਿਖਲਾਈ ਦਿੰਦੀ ਹੈ, ਜਿਸ ਵਿਚ ਕਥਕ, ਭਰਤਨਾਟਿਅਮ, ਓਡੀਸੀ, ਛਾਊ, ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਵੋਕਲ ਅਤੇ ਇੰਸਟਰੂਮੈਂਟਲ ਦੋਵੇਂ ਸ਼ਾਮਿਲ ਹਨ। ਇਸ ਦੀ ਸੰਬੰਧਿਤ ਸੰਸਥਾ ਦਿੱਲੀ ਦੇ ਸੱਭਿਆਚਾਰਕ ਕੇਂਦਰ, ਮੰਡੀ ਹਾਊਸ ਖੇਤਰ ਵਿਚ, ਸਫਦਰ ਹਾਸਮੀ ਮਾਰਗ ਵਿਖੇ ਸ਼੍ਰੀ ਰਾਮ ਸੈਂਟਰ ਫਾਰ ਪਰਫਾਰਮਿੰਗ ਆਰਟਸ ਹੈ, [2] ਇਸ ਕੇਂਦਰ ਵਿਚ ਪਰਫਾਰਮਿੰਗ ਆਰਟਸ ਲਈ ਇਕ ਥੀਏਟਰ, ਇਕ ਰੈਪਰਟਰੀ ਥੀਏਟਰ ਕੰਪਨੀ ਅਤੇ ਐਕਟਿੰਗ ਸਕੂਲ ਸ਼ਾਮਿਲ ਹਨ। [3]
ਕੋਰਸ
[ਸੋਧੋ]ਸ਼੍ਰੀਰਾਮ ਭਾਰਤੀ ਕਲਾ ਕੇਂਦਰ ਦੇ ਦੋ ਵਿੰਗ ਹਨ, ਸੰਗੀਤ ਤੇ ਨ੍ਰਿਤ ਕਾਲਜ, ਅਤੇ ਪ੍ਰਦਰਸ਼ਨੀ ਕਲਾ ਵਿਭਾਗ।
ਸੰਗੀਤ ਤੇ ਨ੍ਰਿਤ ਕਾਲਜ
[ਸੋਧੋ]- ਹਿੰਦੁਸਤਾਨੀ ਕਲਾਸੀਕਲ ਵੋਕਲ
- ਲਾਈਟ ਕਲਾਸੀਕਲ ਵੋਕਲ
- ਹਿੰਦੁਸਤਾਨੀ ਸ਼ਾਸਤਰੀ ਸਾਜ਼: ਤਬਲਾ, ਸਿਤਾਰ ਅਤੇ ਸਰੋਦ
- ਕਥਕ
- ਭਰਤਨਾਟਿਅਮ
- ਓਡੀਸੀ ਡਾਂਸ
- ਛਾਉ - ਮਯੂਰਭੰਜ
- ਬੈਲੇ / ਸਮਕਾਲੀ ਡਾਂਸ [4]
ਤਿਉਹਾਰ
[ਸੋਧੋ]- ਸ਼੍ਰੀਰਾਮ ਸ਼ੰਕਰਲਾਲ ਸੰਗੀਤ ਉਤਸਵ
- ਕੇਂਦਰ ਡਾਂਸ ਫੈਸਟੀਵਲ
- ਹੋਲੀ ਦਾ ਤਿਉਹਾਰ
ਹਵਾਲੇ
[ਸੋਧੋ]- ↑ (English: Shriram Bhartiya Centre for Arts)
- ↑ "Mandi House". The Times of India. 25 September 2002.
- ↑ "Shriram Bharatiya Kala Kendra". India9. 7 June 2005. Retrieved 21 October 2018.
- ↑ "Prospectus". SBKK. Archived from the original on 2011-06-04.