ਸ਼ੱਕਰਪਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੱਕਰਪਾਰਾ
ਸਰੋਤ
ਸੰਬੰਧਿਤ ਦੇਸ਼ਦੱਖਣੀ ਏਸ਼ੀਆ
ਇਲਾਕਾਭਾਰਤ, ਬੰਗਲਾਦੇਸ਼, ਪਾਕਿਸਤਾਨ
ਖਾਣੇ ਦਾ ਵੇਰਵਾ
ਖਾਣਾਸਨੈਕ
ਮੁੱਖ ਸਮੱਗਰੀਦੁੱਧ, ਖੰਡ, ਘਿਉ, ਮੈਦਾ, ਸੂਜੀ

ਸ਼ੱਕਰਪਾਰਾ ਪੱਛਮੀ ਭਾਰਤ ਦਾ ਇੱਕ ਸਨੈਕ ਹੈ ਜੋ ਕੀ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਬਹੁਤ ਮਸ਼ਹੂਰ ਹੈ। ਪੰਜਾਬ ਵਿੱਚ ਇਹ ਵਿਆਹਾਂ ਸਮੇਂ ਬਣਾਏ ਜਾਂਦੇ ਹਨ ਅਤੇ ਭਾਜੀ ਦੇ ਹਿੱਸੇ ਵਜੋਂ ਵੰਡੇ ਜਾਂਦੇ ਹਨ। ਇਸਨੂੰ ਦਿਵਾਲੀ ਸਮੇਂ ਖਾਸ ਤੌਰ ਉੱਤੇ ਖਾਇਆ ਜਾਂਦਾ ਹੈ।[1] ਇਸ ਵਿੱਚ ਕਾਰਬੋਹਾਈਡਰੇਟ ਚੰਗੀ ਮਾਤਰਾ ਵਿੱਚ ਹੁੰਦੀ ਹੈ ਅਤੇ ਇਹ ਤਾਕਤ ਦਾ ਸਰੋਤ ਹੁੰਦਾ ਹੈ। ਮਰਾਠੀ ਵਿੱਚ ਇਸਨੂੰ ਸ਼ੰਕਾਰਪਾਲੀ ਆਖਦੇ ਹਨ ਅਤੇ ਬੰਗਾਲੀ ਵਿੱਚ ਸ਼ਕਰਪਾਰਾ ਅਤੇ ਹਿੰਦੀ ਵਿੱਚ ਸ਼ੁਕਰਪਾਰੇ ਆਖਦੇ ਹਨ। ਇਸਦਾ ਸਵਾਦ ਮੀਠਾ, ਖੱਟਾ ਜਾਂ ਮਸਾਲੇਦਾਰ ਹੋ ਸਕਦਾ ਹੈ।[2]

ਸਮੱਗਰੀ[ਸੋਧੋ]

ਵਿਧੀ[ਸੋਧੋ]

  1. ਦੁੱਧ ਨੂੰ ਉਬਾਲ ਕੇ ਚੀਨੀ ਮਿਲਾ ਲੋ।
  2. ਹੁਣ ਘੀ ਅਤੇ ਨਮਕ ਮਿਲਾ ਦੋ।
  3. ਹੁਣ ਅੱਗ ਤੋਂ ਹਟਾ ਕੇ ਮੈਦਾ ਅਤੇ ਸੂਜੀ ਮਿਲਾ ਦੋ।
  4. ਆਟਾ ਗੁੰਨ ਕੇ ਦੋ-ਤਿੰਨ ਘੰਟੇ ਇੱਦਾ ਹੀ ਰਖੋ।
  5. ਹੁਣ ਇਸਨੂੰ ਰੋਟੀ ਵਿਚਹ ਬੇਲ ਕੇ ਚੌਕਾਰ ਆਕਾਰ ਵਿੱਚ ਕੱਟ ਦੋ।
  6. ਤੇਲ ਵਿੱਚ ਭੂਰਾ ਹੋਣ ਤੱਕ ਤਲੋ।

ਸ਼ਕਰਪਾਰੇ ਨੂੰ ਲੰਬੇ ਸਮੇਂ ਤੱਕ ਰੱਖਿਆ ਜਾ ਸਕਦਾ ਹੈ. ਲੋਕ ਬਣੇ- ਬਣਾਏ ਸ਼ਕਰਪਾਰੇ ਲੇਂਦੇ ਹਨ ਅਤੇ ਆਮ-ਤੌਰ ਤੇ ਵਿਆਹਾਂ ਅਤੇ ਦਿਵਾਲੀ ਤੇ ਹੀ ਘਰ ਬਣਾਉਂਦੇ ਹਨ।

ਹਵਾਲੇ[ਸੋਧੋ]

  1. Sacharoff, Shanta (1996). Flavors of India: Vegetarian Indian Cuisine. Book Publishing Company. p. 192. ISBN 9781570679650.
  2. "ਪੁਰਾਲੇਖ ਕੀਤੀ ਕਾਪੀ". Archived from the original on 2018-10-22. Retrieved 2016-08-21. {{cite web}}: Unknown parameter |dead-url= ignored (|url-status= suggested) (help)